Get Even More Visitors To Your Blog, Upgrade To A Business Listing >>

ਇਸ ਵਾਰ ਗਿੱਪੀ ਤੇ ਦਿਲਜੀਤ ਦੀ ਫ਼ਿਲਮਾਂ ਵਿੱਚਕਾਰ ਹੋਵੇਗੀ ਜੰਗ

Sajjan Singh Rangroot clash: ਪੰਜਾਬੀ ਫ਼ਿਲਮ ਇੰਡਸਟਰੀ `ਚ ਇਸ ਸਾਲ ਦੋ ਵੱਡੇ ਪ੍ਰੋਜੇਕਟਸ ਆ ਰਹੇ ਹਨ। ਦੋਵੇ ਹੀ ਪੰਜਾਬੀ ਫ਼ਿਲਮ ਤੇ ਮਿਊਜ਼ਿਕ ਇੰਡਸਟਰੀ ਦੇ ਸੁਪਰ ਸਟਾਰ ਹਨ। ਗੱਲ ਹੋ ਰਹੀ ਹੈ ਸੁਪਰਸਟਾਰ ਗਿੱਪੀ ਗਰੇਵਾਲ ਤੇ ਦਿਲਜੀਤ ਦੋਸਾਂਝ ਦੀ। ਇਨ੍ਹਾਂ ਦੋਵਾਂ ਦੇ ਪ੍ਰੋਜੇਕਟਸ ਵੱਡੇ ਹੋਣ ਦੇ ਨਾਲ ਨਾਲ ਪੰਜਾਬੀ ਇੰਡਸਟਰੀ ਲਈ ਇਕ ਨਵੀਂ ਸੇਧ ਵੀ ਹਨ। ਕਿਉਂ ਕਿ ਇਸ ਤੋਂ ਪਹਿਲਾਂ ਪੰਜਾਬੀ ਸਿਨੇਮਾ `ਚ ਇੰਨ੍ਹੇ ਵੱਡੇ ਰੂਪ ਨਾਲ ਇਨ੍ਹਾਂ ਕਹਾਣੀਆਂ ਨੂੰ ਵੱਡੇ ਪਰਦੇ ਤੇ ਲਿਆਉਣ ਦੀ ਕੋਸ਼ਿਸ਼ ਨਹੀਂ ਹੋਈ।

Sajjan Singh Rangroot clash

23 ਮਾਰਚ 2018 ਨੂੰ ਦਿਲਜੀਤ ਦੋਸਾਂਝ ਦੀ ਫ਼ਿਲਮ `ਸੱਜਨ ਸਿੰਘ ਰੰਗਰੂਟ` ਆ ਰਹੀ ਹੈ ਜੋ ਕਿ ਪਹਿਲੇ ਵਿਸ਼ਵ ਯੁੱਧ `ਤੇ ਅਧਾਰਿਤ ਹੈ। ਇਸ ਫ਼ਿਲਮ ਨੂੰ ਲਿਖਿਆ ਹੈ ਨੇ ਤੇ ਇਸ ਫ਼ਿਲਮ ਦੇ ਨਿਰਦੇਸ਼ਕ ਹਨ ਪੰਕਜ ਬਤਰਾ ਜਿਨ੍ਹਾਂ ਨੇ `ਬੰਬੂਕਾਟ` ਤੇ `ਗੋਰਿਆ ਨੂੰ ਦਫਾ ਕਰੋ` ਪਹਿਲਾਂ ਹੀ ਦਰਸ਼ਕਾਂ ਦੇ ਰੂਬਰੂ ਹਨ।

ਇਸ ਫ਼ਿਲਮ ਦੀਆਂ ਤਸਵੀਰਾਂ ਪਿਛਲੇ ਸਾਲ ਤੋਂ ਹੀ ਸੋਸ਼ਲ ਮੀਡਿਆ ਰਾਹੀਂ ਦਿਲਜੀਤ ਤੇ ਫ਼ਿਲਮ ਨਾਲ ਜੁੜੇ ਲੋਕਾਂ ਵੱਲੋਂ ਸ਼ੇਅਰ ਕੀਤੀਆਂ ਜਾ ਰਹਿਆਂ ਹਨ। ਇਸ ਫ਼ਿਲਮ ਰਾਹੀਂ ਉਨ੍ਹਾਂ ਸਿਪਾਹੀਆਂ ਨੂੰ ਸ਼ਰਧਾਂਜਲੀ ਹੋਵੇਗੀ ਜਿਨ੍ਹਾਂ ਨੇ ਪਹਿਲੇ ਵਿਸ਼ਵ ਯੁੱਧ ਦੌਰਾਨ ਕੁਰਬਾਨੀ ਦਿੱਤੀ ਸੀ। ਇਸ ਫ਼ਿਲਮ ਦੀ ਅੱਧੀ ਕੁ ਸ਼ੂਟਿੰਗ ਪੰਜਾਬ ਦੇ ਵੱਖ ਵੱਖ ਥਾਵਾਂ `ਤੇ ਹੋਈ ਹੈ ਤੇ ਬਾਕੀ ਕੁ ਇੰਗਲੈਂਡ `ਚ ਕੀਤੀ ਗਈ ਹੈ।

ਇਸ ਫ਼ਿਲਮ `ਚ ਪੰਜਾਬੀ ਸਿਨੇਮਾ ਦੇ ਅਦਾਕਾਰਾਂ ਦੇ ਨਾਲ ਬ੍ਰਿਟਿਸ਼ ਅਦਾਕਾਰ ਵੀ ਨਜ਼ਰ ਆਉਣਗੇ ਜੋ ਕਿ ਅਹਿਮ ਭੂਮਿਕਾ `ਚ ਹੋਣਗੇ। ਇਸ ਫ਼ਿਲਮ `ਚ ਦਿਲਜੀਤ ਦੋਸਾਂਝ ਦੇ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਸੁਪਰਹਿਟ ਗਾਇਕਾ ਸੁਨੰਦਾ ਸ਼ਰਮਾ ਵੀ ਪਹਿਲੀ ਵਾਰ ਨਜ਼ਰ ਆਵੇਗੀ ਜੋ ਇਸ ਫ਼ਿਲਮ ਨੂੰ ਲੈ ਕੇ ਕਾਫ਼ੀ ਉੱਤਸਾਹਿਤ ਹੈ।

ਹੁਣ ਆਉਂਦੇ ਹਨ ਉਸ ਫ਼ਿਲਮ ਦੇ ਵੱਲ ਜਿਸਦੇ ਟੀਜ਼ਰ `ਚ ਗਿੱਪੀ ਗਰੇਵਾਲ ਨੇ ਗਣਤੰਤਰ ਦਿਵਸ ਤੋਂ ਪਹਿਲਾਂ ਹੀ ਸੱਭ ਨੂੰ ਇਕ ਹੀ ਗੱਲ ਕਹਿਣ `ਤੇ ਮਜ਼ਬੂਰ ਕਰ ਦਿੱਤਾ ਕਿ `This Land Belongs to India`। ਇਹ ਫ਼ਿਲਮ ਉਸ ਪਰਮਵੀਰ ਚਕਰ ਜੈਤੂ ਦੀ ਜ਼ਿੰਦਗੀ `ਤੇ ਅਧਾਰਿਤ ਹੈ ਜਿਸ ਨੇ ਆਪਣੀ ਬਹਾਦਰੀ ਨਾਲ 1962 ‘ਚ ਭਾਰਤ ਤੇ ਚਾਇਨਾ ਦੀ ਲੜਾਈ ਦੌਰਾਨ ਭਾਰਤ ਦੀ ਪਹਿਲੀ ਸਿੱਖ ਰੈਜੀਮੈਂਟ ਦੇ 24 ਜਵਾਨਾਂ ਨਾਲ ਰਲ ਕੇ ਚਾਇਨਾ ਦੇ 1 ਹਜ਼ਾਰ ਫ਼ੌਜੀਆਂ ਨਾਲ ਕਰੀਬ 6 ਘੰਟੇ ਮੁਕਾਬਲਾ ਕੀਤਾ ਸੀ। ਉਹ ਹਨ ਸੂਬੇਦਾਰ ਜੋਗਿੰਦਰ ਸਿੰਘ ਜਿਨ੍ਹਾਂ ਨੂੰ ਇਸ ਲੜਾਈ ‘ਚ ਸ਼ਹੀਦੀ ਉਪਰੰਤ ‘ਪਰਮਵੀਰ ਚੱਕਰ’ ਨਾਲ ਨਿਵਾਜਿਆ ਗਿਆ ਸੀ।

ਇਸ ਫ਼ਿਲਮ ਦੇ ਨਿਰਦੇਸ਼ਕ ਹਨ ਸਿਮਰਜੀਤ ਸਿੰਘ ਜਿਨ੍ਹਾਂ ਨੇ ‘ਅੰਗਰੇਜ਼’ ਤੇ ‘ਨਿੱਕਾ ਜੈਲਦਾਰ’ ਦਾ ਨਿਰਦੇਸ਼ਨ ਕਰਕੇ ਪੰਜਾਬੀ ਸਿਨੇਮਾ ਨੂੰ ਨਵੀਂ ਸੇਧ ਦਿੱਤੀ ਹੈ। ਦੱਸਣਯੋਗ ਹੈ ਕਿ ਸਿਮਰਜੀਤ ਸਿੰਘ ਮੋਗਾ ਦੇ ਹੀ ਰਹਿਣ ਵਾਲੇ ਹਨ ਜਿੱਥੇ ਸੁਬੇਦਾਰ ਜੋਗਿੰਦਰ ਸਿੰਘ ਦਾ ਜਨਮ ਹੋਇਆ ਸੀ।

ਉਨ੍ਹਾਂ ਨੇ ਕਿਹਾ ਸੀ ਕਿ ਉਹ ਜਦੋਂ ਵੀ ਉਹ ਮੋਗੇੇ ਤੋਂ ਗੁਜ਼ਰਦੇ ਤਾਂ ਸੂਬੇਦਾਰ ਜੋਗਿੰਦਰ ਸਿੰਘ ਦਾ ਸਮਾਰਕ ਵੇਖਦੇ ਪਰ ਕਦੇ ਨੀ ਸੀ ਕਿ ਸੋਚਿਆ ਕਿ ਉਨ੍ਹਾਂ ਦੀ ਜ਼ਿੰਦਗੀ `ਤੇ ਆਧਾਰਿਤ ਫ਼ਿਲਮ ਬਣਾਉਣ ਦਾ ਮੌਕਾ ਮਿਲੇਗਾ। ਜਿਸਦੇ ਲਈ ਉਹ ਕੁਲਵੰਤ ਕੌਰ ਦਾ ਧੰਨਵਾਦ ਕਰਦੇ ਹਨ।

bollywood

ਦੱਸਣਯੋਗ ਹੈ ਕਿ ਇਸ ਫ਼ਿਲਮ ਦੀ ਵਾਰ ਸ਼ੁਟਿੰਗ ਭਾਰਤ ਦੇ ਉਨ੍ਹਾਂ ਥਾਵਾਂ `ਚ ਕੀਤੀ ਗਈ ਜਿੱਥੇ ਜਾ ਕੇ ਸ਼ੂਟ ਕਰਨਾ ਸੌਖਾ ਨਹੀਂ ਹੁੰਦਾ। ਜੰਮੂ ਕਸ਼ਮੀਰ ਦੇ ਦਰਾਸ `ਚ ਤਾਪਮਾਨ ਮਾਇਨਸ ਹੀ ਰਹਿੰਦਾ ਹੈ ਤੇ ਉੱਥੇ ਹੀ ਇਨ੍ਹਾਂ ਥਾਵਾਂ `ਤੇ ਹਰ ਚੀਜ਼ ਨਹੀਂ ਮਿਲਦੀ। ਪਰ ਅਸਲ ਜ਼ਿੰਦਗੀ `ਤੇ ਅਧਾਰਿਤ ਇਸ ਫ਼ਿਲਮ ਲਈ ਆਪਣੇ ਪਾਲੀਵੁੱਡ ਦੇ ਕਲਾਕਾਰਾਂ ਨੇ ਕਾਫ਼ੀ ਸਖਤ ਮਿਹਨਤ ਕੀਤੀ ਹੈ ਜੋ ਕਿ ਫ਼ਿਲਮ `ਚ ਨਜ਼ਰ ਵੀ ਆਵੇਗੀ।

ਡੇਲੀਪੋਸਟ ਨਾਲ ਹੋਈ ਗੱਲਬਾਤ `ਚ ਗਿੱਪੀ ਨੇ ਕਿਹਾ ਸੀ ਕਿ ਉਹ ਅਜਿਹੀਆਂ ਫ਼ਿਲਮਾਂ ਕਰਨਾ ਚੁਾਹੁੰਦੇ ਹਨ ਜਿਸ ਨੂੰ ਦੇਖਣ ਬਾਅਦ ਕੋਈ ਇਹ ਨਾ ਕਹੇ ਕਿ ਗਿੱਪੀ ਨੇ ਇਹ ਫ਼ਿਲਮ ਕਿਉਂ ਕੀਤੀ ? ਗਿੱਪੀ ਨੇ ਇਸ ਤੋਂ ਪਹਿਲਾਂ ਫ਼ਰਹਾਨ ਅੱਥਤਰ ਨਾਲ ਫ਼ਿਲਮ ਕੀਤੀ ਸੀ `ਲਖਨਊ ਸੈਂਟਰਲ` ਜਿਸ ਲਈ ਉਨ੍ਹਾਂ ਨੇ ਕਾਫ਼ੀ ਮਿਹਨਤ ਕੀਤੀ ਸੀ ਪਰ ਇਸ ਫ਼ਿਲਮ ਲਈ ਜੋ ਮਿਹਨਤ ਉਨ੍ਹਾਂ ਕੀਤੀ ਹੈ ਉਹ ਟੀਜ਼ਰ ਰਾਹੀਂ ਬਾਕਮਾਲ ਨਜ਼ਰ ਆ ਰਹੀ ਹੈ।

ਟੀਜ਼ਰ ਰਾਹੀਂ ਗਿੱਪੀ ਗਰੇਵਾਲ ਉਸ ਬਹਾਦਰ ਸਿਪਾਹੀ ਦੇ ਵਾਂਗ ਨਜ਼ਰ ਆਏ ਜੋ ਆਪਣੀ ਅੱਖਾਂ ਨਾਲ ਹੀ ਦੁਸ਼ਮਣ ਨੂੰ ਡਰਾ ਦਿੰਦਾ ਹੈ। ਇਸ ਸਮੇਂ ਫ਼ਿਲਮ `ਸੁਬੇਦਾਰ ਜੋਗਿੰਦਰ ਸਿੰਘ` ਦਾ ਟੀਜ਼ਰ ਟਰੈਡਿੰਗ `ਚ ਹੈ। ਦੁਸ਼ਮਣ ਤੋਂ ਬੇਖੌਫ਼ ਇਹ ਸਿੰਘ ਜਿਸ ਤਰ੍ਹਾਂ ਨਾਲ ਜੰਗ ਦੇ ਮੈਦਾਨ `ਚ ਲੜਦਾ ਦਿੱਖ ਰਿਹਾ ਹੈ। ਉਹ ਆਪਣੇ ਆਪ ਹੀ ਦੱਸ ਰਿਹਾ ਹੈ ਕਿ ਉਸ ਨੇ ਕਿੰਨ੍ਹੀ ਕੁ ਸਖਤ ਮਿਹਨਤ ਕੀਤੀ ਹੈ। ਵਜ਼ਨ ਵਧਾਉਣਾ ਤੇ ਘਟਾਉਣਾ ਸਿਰਫ਼ ਲੋਕਾਂ ਨੂੰ ਗਿਣਤੀ ਲਗਦੀ ਹੈ ਪਰ ਜੋ ਮਿਹਨਤ ਕਰਦਾ ਹੈ ਉਸ ਨੂੰ ਇਹ ਪਤਾ ਹੋਵੇਗਾ ਕਿ ਇਹ ਕਿੰਨ੍ਹਾ ਕੁ ਸੌਖਾ ਹੈ ?

ਇਸ ਫਿਲਮ ਵਿੱਚ ਗਿੱਪੀ ਗਰੇਵਾਲ ਤੋਂ ਇਲਾਵਾ ਅਦਾਕਾਰਾ ਅਦਿੱਤੀ ਸ਼ਰਮਾ, ਗੁੱਗੂ ਗਿੱਲ, ਕੁਲਵਿੰਦਰ ਬਿੱਲਾ, ਸਰਦਾਰ ਸੋਹੀ, ਕਰਮਜੀਤ ਅਨਮੋਲ, ਜੱਗੀ ਸਿੰਘ, ਰਾਜਵੀਰ ਜਵੰਦਾ ਅਤੇ ਹਰੀਸ਼ ਵਰਮਾ ਸਮੇਤ ਕਈ ਨਾਮੀ ਸਿਤਾਰੇ ਵੀ ਆਪਣੀ ਅਦਾਕਾਰੀ ਦੇ ਜੌਹਰ ਦਿਖਾਉਂਦੇ ਹੋਏ ਨਜ਼ਰ ਆਉਣਗੇ।

bollywoodSajjan Singh Rangroot clash

੬ ਅਪ੍ਰਿਲ ਨੂੰ ਫ਼ਿਲਮ `ਸੁਬੇਦਾਰ ਜੋਗਿੰਦਰ ਸਿੰਘ` ਰਿਲੀਜ਼ ਹੋਵੇਗੀ ਤਾਂ ਉਸ ਤੋਂ ਪਹਿਲਾਂ ੨੩ ਮਾਰਚ ਨੂੰ ਦਿਲਜੀਤ ਦੋਸਾਂਝ ਦੀ `ਸੱਜਣ ਸਿੰਘ ਰੰਗਰੂਟ`। ਬੇਸ਼ਕ ਫ਼ਿਲਮਾਂ `ਚ ਦਿ ਹਫ਼ਤੇ ਦਾ ਅੰਤਰ ਹੈ ਪਰ ਫ਼ਿਰ ਵੀ ਪੰਜਾਬੀ ਫ਼ਿਲਮ ਇੰਡਸਟਰੀ ਦੇ ਇਹ ਨਾਮੀ ਕਲਾਕਾਰ ਆਪਣੀ ਫ਼ਿਲਮਾਂ ਤੋਂ ਕਾਫ਼ੀ ਉਮੀਦਾਂ ਰੱਖਦੇ ਹਨ।

bollywood

The post ਇਸ ਵਾਰ ਗਿੱਪੀ ਤੇ ਦਿਲਜੀਤ ਦੀ ਫ਼ਿਲਮਾਂ ਵਿੱਚਕਾਰ ਹੋਵੇਗੀ ਜੰਗ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਇਸ ਵਾਰ ਗਿੱਪੀ ਤੇ ਦਿਲਜੀਤ ਦੀ ਫ਼ਿਲਮਾਂ ਵਿੱਚਕਾਰ ਹੋਵੇਗੀ ਜੰਗ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×