Get Even More Visitors To Your Blog, Upgrade To A Business Listing >>

ਦੀਪਿਕਾ ਨੇ ਰਣਬੀਰ ਨੂੰ ਦੱਸਿਆ ਆਪਣਾ ਫੇਵਰੇਟ ਕੋ-ਸਟਾਰ, ਜਾਣੋ ਕੀ ਹੈ ਰਾਜ਼…

Deepika Padukone favourite co-star: ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ ਆਪਣੀ ਫਿਲਮ ‘ਪਦਮਾਵਤ’ ਨੂੰ ਲੈ ਕੇ ਸੁਰਖੀਆਂ ਵਿੱਚ ਹਨ।ਫਿਲਮ ਵਿੱਚ ਦੀਪਿਕਾ ਦੇ ਅਦਾਕਾਰ ਦੀ ਤਾਰੀਫ ਪੂਰੇ ਫਿਲਮ ਜਗਤ ਵਿੱਚ ਹੋ ਰਹੀ ਹੈ।ਫਿਲਮ ਵਿੱਚ ਸ਼ਾਹਿਦ ਕਪੂਰ ਅਤੇ ਦੀਪਿਕਾ ਪਾਦੁਕੋਣ ਦੇ ਵਿੱਚ ਦੀ ਕੈਮਿਸਟਰੀ ਦੀ ਦਰਸ਼ਕ ਸਰਾਹਨਾ ਕਰ ਰਹੇ ਹਨ।ਫਿਲਮ ਨੂੰ ਦਰਸ਼ਕਾਂ ਦੇ ਵਲੋਂ ਵਧੀਆ ਰਿਸਪਾਂਸ ਵੀ ਮਿਲ ਰਿਹਾ ਹੈ। ਫਿਲਮ ‘ਪਦਮਾਵਤ’ ਦੀ ਸਕ੍ਰੀਨਿੰਗ ਵਿੱਚ ਦੀਪਿਕਾ ਪਾਦੁਕੋਣ ਦੇ ਕਥਿਤ ਐਕਸ ਬੁਆਏਫ੍ਰੈਂਡ ਰਣਬੀਰ ਕਪੂਰ ਵੀ ਨਜ਼ਰ ਆਏ ਸਨ।

bollywoodDeepika Padukone favourite co-star

ਦੀਪਿਕਾ ਪਾਦੁਕੋਣ ਹਾਲ ਹੀ ਵਿੱਚ ਇੱਕ ਸ਼ੋਅ ਦਾ ਹਿੱਸਾ ਬਣੀ ਸੀ, ਸ਼ੋਅ ਵਿੱਚ ਦੀਪਿਕਾ ਤੋਂ ਇੱਕ ਅਜਿਹਾ ਸਵਾਲ ਕੀਤਾ ਗਿਆ ਕਿ ਜਿਸ ਤੋਂ ਬਾਅਦ ਉਹ ਫਿਲਮ ਜਗਤ ਵਿੱਚ ਸੁਰਖੀਆਂ ਵਿੱਚ ਆ ਗਈ ਹੈ। ਅਦਾਕਾਰਾ ਦੀਪਿਕਾ ਪਾਦੁਕੋਣ ਤੋਂ ਸ਼ੋਅ ਵਿੱਚ ਉਨ੍ਹਾਂ ਦੇ ਫੇਵਰੇਟ ਕੋ-ਐਕਟਰ ਦੇ ਬਾਰੇ ਵਿੱਚ ਪੁਛਿਆ ਗਿਆ ਸੀ। ਹਾਲ ਹੀ ਵਿੱਚ ਦੀਪਿਕਾ ਪਾਦੁਕੋਣ ਚੈਟ ਸ਼ੋਅ ਬੀਐਫਐਫ ਵੋਗ ਵਿੱਚ ਆਪਣੀ ਛੋਟੀ ਭੈਣ ਅਨੀਸ਼ਾ ਦੇ ਨਾਲ ਪਹੁੰਚੀ ਸੀ।

bollywood

ਸ਼ੋਅ ਵਿੱਚ ਅਦਾਕਾਰਾ ਦੀਪਿਕਾ ਤੋਂ ਉਨ੍ਹਾਂ ਦੇ ਫੇਵਰੇਟ ਕੋ-ਐਕਟਰ ਦੇ ਬਾਰੇ ਵਿੱਚ ਸਵਾਲ ਕੀਤਾ ਗਿਆ। ਦੀਪਿਕਾ ਤੋਂ ਪੁਛਿਆ ਗਿਆ ਕਿ ਰਣਵੀਰ ਸਿੰਘ ਦੇ ਨਾਲ ਹੀ ਉਨ੍ਹਾਂ ਦਾ ਪਸੰਦੀਦਾ ਕੋ-ਐਕਟਰ ਕੌਣ ਹੈ? ਦੀਪਿਕਾ ਦੀ ਭੈਣ ਅਨੀਸ਼ਾ ਨੇ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਰਣਬੀਰ ਕਪੂਰ, ਦੀਪਿਕਾ ਨੇ ਆਪਣੀ ਭੈਣ ਦੇ ਜਵਾਬ ਤੋਂ ਬਾਅਦ ‘ਪੀਕੂ’ ਦੇ ਅਦਾਕਾਰ ਇਰਫਾਨ ਖਾਨ ਦਾ ਨਾਮ ਵੀ ਜੋੜਿਆ।

bollywood

ਅਦਾਕਾਰਾ ਦੀਪਿਕਾ ਪਾਦੁਕੋਣ ਨੇ ਅਮਿਤਾਭ ਬੱਚਨ ਅਤੇ ਸ਼ਾਹਰੁਖ ਵਰਗੇ ਕਈ ਅਦਾਕਾਰਾਂ ਦੇ ਨਾਲ ਵੀ ਸਕ੍ਰੀਨ ਸ਼ੇਅਰ ਕਰ ਚੁੱਕੀ ਹੈ। ਹਾਲ ਹੀ ਵਿੱਚ ਫਿਲਮ ‘ਪਦਮਾਵਤ’ ਵਿੱਚ ਦੀਪਿਕਾ ਦੇ ਅਦਾਕਾਰੀ ਤੋਂ ਖੁੁਸ਼ ਹੋ ਕੇ ਰਣਬੀਰ ਕਪੂਰ ਦੇ ਪਿਤਾ ਰਿਸ਼ੀ ਕਪੂਰ ਅਤੇ ਮਾਂ ਨੀਤੂ ਕਪੂਰ ਨੇ ਗਿਫਟ ਵੀ ਭੇਜਿਆ ਹੈ।

bollywood

ਜਦੋਂ ਕਿ ਰਣਵੀਰ ਸਿੰਘ ਦੇ ਬਾਰੇ ਵਿੱਚ ਗੱਲ ਕਰਦੇ ਹੋਏ ਦੀਪਿਕਾ ਪਾਦੁਕੋਣ ਪਹਿਲਾਂ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਸੀ ਕਿ ‘ਮੈਂ ਬਹੁਤ ਇਮੋਸ਼ਨਲ ਹਾਂ ਅਤੇ ਜਲਦ ਹਰਟ ਹੋ ਜਾਂਦੀ ਹਾਂ, ਮੈਨੂੰ ਪਤਾ ਹੈ ਕਿ ਰਣਵੀਰ ਮੈਨੂੰ ਕਦੇ ਕੋਈ ਦੁੱਖ ਨਹੀਂ ਦੇਣਗੇ , ਮੈਨੂੰ ਰਣਵੀਰ ‘ਤੇ ਪੂਰਾ ਭਰੋਸਾ ਹੈ, ਮੈਂ ਰਣਵੀਰ ਦਾ ਸਨਮਾਨ ਕਰਦੀ ਹਾਂ , ਅਸੀਂ ਇੱਕ ਦੂਜੇ ਦੇ ਬੈਸਟ ਫ੍ਰੈਂਡ ਹਾਂ’।

bollywood

ਫਿਲਮ ‘ਪਦਮਾਵਤ’ ਦਾ ਜਿੰਨਾ ਵਿਰੋਧ ਕੀਤਾ ਜਾ ਰਿਹਾ ਸੀ, ਹੁਣ ਬਾਕਸ ਆਫਿਸ ‘ਤੇ ਦਰਸ਼ਕਾਂ ਦੀ ਭੀੜ ਉਨੀ ਹੀ ਜ਼ਿਆਦਾ ਦੇਖਣ ਨੂੰ ਮਿਲ ਰਹੀ ਹੈ। ਪਹਿਲੇ ਦਿਨ ਸ਼ਾਨਦਾਰ ਰਿਸਪਾਂਸ ਮਿਲਣ ਤੋਂ ਬਾਅਦ ਦੂਜੇ ਦਿਨ ਉਸ ਤੋਂ ਵੀ ਜ਼ਿਆਦਾ ਭਾਰੀ ਭੀੜ ਬਾਕਸ ਆਫਿਸ ਤੇ ਦੇਖਣ ਨੂੰ ਮਿਲੀ। ਦੇਸ਼ ਦੇ ਚਾਰ ਵੱਡੇ ਰਾਜਾਂ ਵਿੱਚ ਫਿਲਮ ਦੀ ਸਕ੍ਰੀਨਿੰਗ ਨਾ ਹੋਣ ਦੇ ਬਾਵਜੂਦ ਹੋਰ ਰਾਜਾਂ ਵਿੱਚ ਦਰਸ਼ਕਾਂ ਦਾ ਖਾਸ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।

bollywoodDeepika Padukone favourite co-star

ਸਾਊਥ ਅਤੇ ਬਾਲੀਵੁੱਡ ਫਿਲਮਾਂ ਦੇ ਟੇ੍ਰਡ ਐਨਾਲਿਸਟ ਰਮੇਸ਼ ਬਾਲਾ ਨੇ ਆਪਣੇ ਟਵੀਟ ਦੇ ਜ਼ਰੀਏ ਦੱਸਿਆ ਹੈ ਕਿ ਦੀਪਿਕਾ ਪਾਦੁਕੋਣ ਦੀ ਫਿਲਮ ‘ ਪਦਮਾਵਤ’ ਨੇ ਕੇਵਲ ਦੋ ਦਿਨਾਂ ਦੇ ਅੰਦਰ 50 ਕਰੋੜ ਤੋਂ ਜ਼ਿਆਦਾ ਦੀ ਕਮਾਈ ਕਰ ਲਈ ਹੈ।

bollywood

The post ਦੀਪਿਕਾ ਨੇ ਰਣਬੀਰ ਨੂੰ ਦੱਸਿਆ ਆਪਣਾ ਫੇਵਰੇਟ ਕੋ-ਸਟਾਰ, ਜਾਣੋ ਕੀ ਹੈ ਰਾਜ਼… appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਦੀਪਿਕਾ ਨੇ ਰਣਬੀਰ ਨੂੰ ਦੱਸਿਆ ਆਪਣਾ ਫੇਵਰੇਟ ਕੋ-ਸਟਾਰ, ਜਾਣੋ ਕੀ ਹੈ ਰਾਜ਼…

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×