Get Even More Visitors To Your Blog, Upgrade To A Business Listing >>

ਉਹ ਸੀਨ ਜਿਸ ਨੂੰ ਕਰਨ ਤੋਂ ਬਾਅਦ ਸਦਮੇ ‘ਚ ਚਲੀ ਗਈ ਸੀ ਦੀਪਿਕਾ

Padmavati box office collection:ਕਈ ਦਿਨਾਂ ਤੋਂ ਚੱਲ ਰਹੇ ਹਾਈ ਵੋਲਟੇਜ ਡਰਾਮੇ ਤੋਂ ਬਾਅਦ ਆਖਿਰਕਾਰ ਸੰਜੈ ਲੀਲਾ ਭੰਸਾਲੀ ਦੀ ਫਿਲਮ ‘ਪਦਮਾਵਤ‘ ਰਿਲੀਜ਼ ਹੋ ਹੀ ਗਈ। ਹਾਲਾਂਕਿ ਕੁਝ ਸੂਬਿਆਂ ‘ਚ ਸੁਪ੍ਰੀਮ ਕੋਰਟ ਦੇ ਹੁਕਮ ਤੋਂ ਬਾਅਦ ਵੀ ਇਹ ਫਿਲਮ ਰਿਲੀਜ਼ ਨਹੀਂ ਕੀਤੀ ਗਈ ਪਰ ਫਿਲਮ ‘ਤੇ ਇਸ ਦਾ ਕੋਈ ਖਾਸ ਅਸਰ ਪੈਂਦਾ ਦਿਖਾਈ ਨਹੀਂ ਦੇ ਰਿਹਾ ਹੈ। ਇਸ ਫਿਲਮ ਨੂੰ ਬਾਕਸ ਆਫਿਸ ‘ਤੇ ਸ਼ਾਨਦਾਰ ਓਪਨਿੰਗ ਮਿਲੀ ਹੈ।ਭਾਰੀ ਵਿਰੋਧ ਵਿਚਕਾਰ ਫਿਲਮ ‘ਪਦਮਾਵਤ’ 4 ਹਜ਼ਾਰ ਸਕ੍ਰੀਨਸ ਤੇ ਰਿਲੀਜ਼ ਹੋ ਚੁੱਕੀ ਹੈ। ਰਿਪੋਰਟਸ ਮੁਤਾਬਕ ਪਹਿਲੇ ਦਿਨ ਕਰੀਬ 10 ਲੱਖ ਲੋਕਾਂ ਨੇ ਫਿਲਮ ਦੇਖੀ। ਫਿਲਮ ਦੀ ਸਕਸੈੱਸ ਨਾਲ ਦੀਪਿਕਾ ਕਾਫੀ ਖੁਸ਼ ਹੈ।Padmavati box office collection

Padmavati box office collection

ਅਜਿਹੇ ‘ਚ ਦੱਸਦੇ ਹਾਂ ਕਿ ਉਹ ਕਿਹੜਾ ਸੀਨ ਸੀ, ਜਿਸ ‘ਚ ਦੀਪਿਕਾ ਨੂੰ ਸਭ ਤੋਂ ਵਧੇਰੇ ਮਿਹਨਤ ਕਰਨੀ ਪਈ। ਇੰਨਾ ਹੀ ਨਹੀਂ ਉਸ ਸੀਨ ਨੂੰ ਕਰਨ ਤੋਂ ਬਾਅਦ ਦੀਪਿਕਾ ਕਈ ਦਿਨਾਂ ਤੱਕ ਸਦਮੇ ‘ਚ ਰਹੀ ਸੀ। ‘ਪਦਮਾਵਤ’ ‘ਚ ਅਜਿਹੇ ਕਈ ਸੀਨਸ ਹਨ, ਜੋ ਦਰਸ਼ਕਾਂ ਨੂੰ ਭਾਵੁਕ ਕਰ ਦਿੰਦੇ ਹਨ ਪਰ ਇਕ ਸੀਨ ਅਜਿਹਾ ਹੈ, ਜਿਸ ‘ਚ ਕਈ ਦਰਸ਼ਕਾਂ ਦੇ ਹੰਝੂ ਨਿਕਲ ਆਉਂਦੇ ਹਨ। ਸੀਨ ‘ਚ ਦੀਪਿਕਾ ਰੇਸ਼ਮ ਦੇ ਕੱਪੜਿਆਂ ‘ਤੇ ਪਤੀ ਸ਼ਾਹਿਦ ਦੇ ਹੱਥਾਂ ਦੀ ਛਾਪ ਲੈਂਦੀ ਹੈ। ਇਸ ਤੋਂ ਬਾਅਦ ਸ਼ਾਹਿਦ ਯੁੱਧ ‘ਤੇ ਜਾਂਦੇ ਹਨ। ਦੀਪਿਕਾ ਨੇ ਟਵੀਟ ਕਰ ਕੇ ਕਿਹਾ ਕਿ ਫਿਲਮ ਦਾ ਕਲਾਈਮੈਕਸ ਭਾਵ ਜੌਹਰ ਵਾਲਾ ਸੀਨ ਸਭ ਤੋਂ ਜ਼ਿਆਦਾ ਚੁਣੌਤੀਪੂਰਨ ਸੀ।Padmavati box office collection300 ਕਲਾਕਾਰਾਂ ਨਾਲ 15 ਮਿੰਟ ਦਾ ਇਹ ਸੀਨ ਕੀਤਾ ਗਿਆ। ਇਸ ‘ਚ ਉਹ ਆਪਣੇ ਪਤੀ ਦੇ ਹੱਥਾਂ ਦੀ ਛਾਪ ਵਾਲੇ ਕੱਪੜਿਆਂ ਨਾਲ ਅਗਨੀਕੁੰਡ ਵੱਲ ਵੱਧਦੀ ਹੈ। ਮੀਡੀਆ ਰਿਪੋਰਟਸ ਮੁਤਾਬਕ ਜੌਹਰ ਦਾ ਸੀਨ ਕਰਨ ਤੋਂ ਬਾਅਦ ਦੀਪਿਕਾ ਕਈ ਦਿਨਾਂ ਤੱਕ ਸਦਮੇ ‘ਚ ਰਹੀ ਸੀ। ਫਿਲਮ ‘ਚ ਖਿਲਜੀ ਦਾ ਕੋਲ ਨਿਭਾਉਣ ਵਾਲੇ ਰਣਵੀਰ ਸਿੰਘ ਦੀ ਵੀ ਕਾਫੀ ਤਾਰੀਫ ਹੋ ਰਹੀ ਹੈ। ਸ਼ੂਟਿੰਗ ਦੌਰਾਨ ਉਹ ਆਪਣੇ ਰੋਲ ‘ਚ ਇੰਨੇ ਖੋਹ ਗਏ ਸਨ ਕਿ ਉਨ੍ਹਾਂ ਨੂੰ ਉਸ ‘ਚੋਂ ਬਾਹਰ ਆਉਣ ਲਈ ਸਾਈਕੇਟ੍ਰਿਸਟ ਦੇ ਕੋਲ੍ਹ ਜਾਣਾ ਪਿਆ ਸੀ।Padmavati box office collectionਪਦਮਾਵਤ’ ਦੀ ਓਪਨਿੰਗ ਰਹੀ ਸ਼ਾਨਦਾਰ
ਕਈ ਵਿਰੋਧ-ਪ੍ਰਦਸ਼ਨਾਂ ਤੋਂ ਬਾਅਦ ਵੀ ਭੰਸਾਲੀ ਦੀ ਫਿਲਮ ‘ਪਦਮਾਵਤ’ ਦੀ ਬਾਕਸ ਆਫਿਸ ‘ਤੇ ਓਪਨਿੰਗ ਸ਼ਾਨਦਾਰ ਰਹੀ। ਵੀਰਵਾਰ ਨੂੰ ਇਸ ਫਿਲਮ ਦੀ ਕਮਾਈ ਤਕਰੀਬਨ 19 ਕਰੋੜ ਰੁਪਏ ਦੀ ਰਹੀ। ਨਾਲ ਹੀ ਇਸ ਫਿਲਮ ਨੇ ਆਪਣੀ ਪੇਡ ਪ੍ਰੀਵਿਊ ਸਕਰੀਨਿੰਗ ਦੇ ਦਰਮਿਆਨ 5 ਕਰੋੜ ਰੁਪਏ ਕਮਾਏ ਸਨ। ਟ੍ਰੇਡ ਐਨਾਲਿਸਟ ਤਰਣ ਆਦਰਸ਼ ਨੇ ਵੀ ਇਸ ਫਿਲਮ ਦੀ ਕਮਾਈ ਦੇ ਆਂਕੜੇ ਜਾਰੀ ਕੀਤੇ ਹਨ।Padmavati box office collectionਓਵਰਸੀਜ ਵਿਚ ‘ਬਾਹੂਬਲੀ-2’ ਅਤੇ ‘ਦੰਗਲ’ ਦਾ ਤੋੜਿਆ ਰਿਕਾਰਡ
ਹਿੰਦੂਸਤਾਨ ਵਿਚ ‘ਪਦਮਾਵਤ’ ਨੇ ਪਹਿਲਾਂ ਦਿਨ ਬਹੁਤ ਚੰਗੀ ਕਮਾਈ ਕੀਤੀ ਨਾਲ ਹੀ ਓਵਰਸੀਜ ਵਿਚ ਵੀ ਇਸ ਫਿਲਮ ਨੂੰ ਬਹੁਤ ਸਫਲਤਾ ਮਿਲੀ। ਨਿਊਜੀਲੈਂਡ, ਆਸਟ੍ਰੇਲੀਆ ਅਤੇ ਯੂ.ਕੇ. ਵਿਚ ਇਸ ਫਿਲਮ ਨੇ ਕਮਾਈ ਦੇ ਮਾਮਲੇ ਵਿਚ ਪ੍ਰਭਾਸ ਦੀ ਫਿਲਮ ‘ਬਾਹੂਬਲੀ-2’ ਅਤੇ ਆਮੀਰ ਖਾਨ ਦੀ ‘ਦੰਗਲ’ ਨੂੰ ਪਿੱਛੇ ਛੱਡ ਦਿੱਤਾ ਹੈ। ਭੰਸਾਲੀ ਦੀ ਫਿਲਮ ‘ਪਦਮਾਵਤ’ ਨੇ 367 ਹਜ਼ਾਰ ਡਾਲਰ ਮਤਲਬ ਤਕਰੀਬਨ 2 ਕਰੋੜ 33 ਲੱਖ ਰੁਪਏ ਦੀ ਓਪਨਿੰਗ ਹਾਸਲ ਕੀਤੀ ਤਾਂ ਐੱਸ. ਐੱਸ. ਰਾਜਾਮੌਲੀ ਦੀ ਫਿਲਮ ‘ਬਾਹੂਬਲੀ-2’ ਨੇ ਸਿਰਫ 1 ਕਰੋੜ 35 ਲੱਖ ਦੀ ਹੀ ਕਮਾਈ ਕੀਤੀ ਸੀ। ਉਥੇ ਹੀ, ਆਮੀਰ ਖਾਨ ਸਟਾਰਰ ‘ਦੰਗਲ’ ਨੇ ਆਪਣੇ ਓਪਨਿੰਗ ਡੇਅ ਵਿਚ ਕੁੱਲ 1 ਕਰੋੜ 57 ਲੱਖ ਰੁਪਏ ਦੀ ਹੀ ਕਮਾਈ ਕੀਤੀ ਸੀ।

The post ਉਹ ਸੀਨ ਜਿਸ ਨੂੰ ਕਰਨ ਤੋਂ ਬਾਅਦ ਸਦਮੇ ‘ਚ ਚਲੀ ਗਈ ਸੀ ਦੀਪਿਕਾ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਉਹ ਸੀਨ ਜਿਸ ਨੂੰ ਕਰਨ ਤੋਂ ਬਾਅਦ ਸਦਮੇ ‘ਚ ਚਲੀ ਗਈ ਸੀ ਦੀਪਿਕਾ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×