Get Even More Visitors To Your Blog, Upgrade To A Business Listing >>

ਐਵਾਰਡ ਸ਼ੋਅ ‘ਚ ਸਾਹਮਣੇ ਆਏ ਅਕਸ਼ੇ-ਸ਼ਿਲਪਾ, ਹੋਇਆ ਕੁੱਝ ਅਜਿਹਾ ਸਭ ਹੋਏ ਹੈਰਾਨ

Akshay met Shilpa Shetty: ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਅਤੇ ਅਦਾਕਾਰਾ ਸ਼ਿਲਪਾ ਸ਼ੈੱਟੀ 90 ਦੇ ਦਹਾਕੇ ਵਿੱਚ ਆਪਣੇ ਰਿਸ਼ਤੇ ਨੂੰ ਲੈ ਕੇ ਚਰਚਾ ਵਿੱਚ ਰਹਿ ਚੁੱਕੇ ਹਨ। ਅਕਸ਼ੇ ਅਤੇ ਸ਼ਿਲਪਾ ਨੇ ਫਿਲਮ ‘ ਮੈਂ ਖਿਲਾੜੀ ਤੂ ਅਨਾੜੀ’ ਫਿਲਮ ‘ ਧੜਕਨ’ ਵਰਗੀਆਂ ਸੁਪਰਹਿੱਟ ਫਿਲਮਾਂ ਵੀ ਦਿੱਤੀਆਂ। ਕਿਹਾ ਜਾਂਦਾ ਹੈ ਕਿ ‘ ਮੈਂ ਖਿਲਾੜੀ ਤੂੰ ਅਨਾੜੀ’ ਫਿਲਮ ਦੀ ਸ਼ੂਟਿੰਗ ਦੇ ਦੌਰਾਨ ਹੌ ਦੋਹਾਂ ਦੇ ਵਿੱਚ ਨਜ਼ਦੀਕੀਆਂ ਵੀ ਵਧੀਆਂ ਸਨ।

bollywoodAkshay met Shilpa Shetty

ਅਕਸ਼ੇ ਕੁਮਾਰ ਦੀ ਲਵ ਲਾਈਫ ਕਿਸੇ ਤੋਂ ਛਿਪੀ ਨਹੀਂ ਹੈ। ਹਾਲਾਂਕਿ ਅਕਸ਼ੇ ਅਤੇ ਸ਼ਿਲਪਾ ਦਾ ਰਿਸ਼ਤਾ ਜ਼ਿਆਦਾ ਦਿਨਾਂ ਤੱਕ ਨਹੀਂ ਚਲ ਸਕਿਆ ਸੀ ਅਤੇ ਦੋਹਾਂ ਦਾ ਬੇ੍ਰਕਅੱਪ ਹੋ ਗਿਆ। ਜਿਸ ਤੋਂ ਬਾਅਦ ਸ਼ਿਲਪਾ ਸ਼ੈੱਟੀ ਨੇ ਕਈ ਇੰਟਰਵਿਊ ਵਿੱਚ ਆਪਣੇ ਰਿਸ਼ਤੇ ‘ਤੇ ਖੁੱਲ੍ਹ ਕੇ ਗੱਲਬਾਤ ਵੀ ਕਰਦੀ ਨਜ਼ਰ ਆ ਚੁੱਕੀ ਹੈ ਪਰ ਹਾਲ ਹੀ ਵਿੱਚ ਖਿਲਾੜੀ ਕੁਮਾਰ ਦੀ ਅਕਸ਼ੇ ਕੁਮਾਰ ਅਤੇ ਸ਼ਿਲਪਾ ਸ਼ੈੱਟੀ ਨੂੰ ਇੱਕ ਐਵਾਰਡ ਫੰਕਸ਼ਨ ਵਿੱਚ ਸਪਾਟ ਕੀਤਾ ਗਿਆ। ਅਕਸ਼ੇ ਕੁਾਮਰ ਦੀ ਐਕਸ ਗਰਲਫ੍ਰੈਂਡ ਜਦੋਂ ਉਨ੍ਹਾਂ ਦੇ ਸਾਹਮਣੇ ਆ ਗਈ ਤਾਂ ਅਕਸ਼ੇ ਕੁਮਾਰ ਸ਼ਿਲਪਾ ਸ਼ੈੱਟੀ ਨਾਲ ਮਿਲੇ।

bollywood

ਖਬਰਾਂ ਅਨੁਸਾਰ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਅਤੇ ਅਦਾਕਾਰ ਅਕਸ਼ੇ ਕੁਮਾਰ ਹਾਲ ਹੀ ਵਿੱਚ ਇੱਕ ਐਵਾਰਡ ਫੰਕਸ਼ਨ ਵਿੱਚ ਨਜ਼ਰ ਆਏ। ਦੋਵੇਂ ਇੱਕ ਦੂਜੇ ਨੂੰ ਗਲੇ ਵੀ ਮਿਲੇ, ਅਕਸ਼ੇ ਕੁਮਾਰ ਹਾਲ ਹੀ ਵਿੱਚ ਇੱਕ ਐਵਾਰਡ ਫੰਕਸ਼ਨ ਵਿੱਚ ਨਜ਼ਰ ਆਏ , ਅਕਸ਼ੇ ਕੁਮਾਰ ਸ਼ੋਅ ਦੀ ਪਹਿਲੀ ਲਾਈਨ ਵਿੱਚ ਬੈਠੇ ਸਨ ਅਤੇ ਅਦਾਕਾਰਾ ਸੋਨਾਕਸ਼ੀ ਸਿਨਹਾ ਦੇ ਨਾਲ ਗੱਲ ਕਰ ਰਹੇ ਸਨ।ਕੁੱਝ ਸਮਾਂ ਬਾਅਦ ਸ਼ਿਲਪਾ ਸ਼ੈੱਟੀ ਦੀ ਐਂਟਰੀ ਹੁੰਦੀ ਹੈ, ਅਕਸ਼ੇ ਕੁਮਾਰ ਸ਼ਿਲਪਾ ਸ਼ੈੱਟੀ ਨੂੰ ਨਜ਼ਰਅੰਦਾਜ਼ ਨਾ ਕਰਦੇ ਹੋਏ ਅਕਸ਼ੇ ਸ਼ਿਲਪਾ ਨੂੰ ਮਿਲੇ ਅਤੇ ਗਲੇ ਵੀ ਲਗਾਇਆ। ਉੱਥੇ ਮੌਜੂਦ ਲੋਕਾਂ ਦੇ ਅਨੁਸਾਰ ਇਹ ਬੇਹੱਦ ਚੰਗਾ ਪਲ ਸੀ।

bollywood

ਬਾਲੀਵੁੱਡ ਸਟਾਰ ਅਕਸ਼ੇ ਕੁਮਾਰ ਆਰ ਬਾਲਕੀ ਦੁਆਰਾ ਨਿਰਦੇਸ਼ਿਤ ਫਿਲਮ ‘ ਪੈਡਮੈਨ’ ਨੂੰ ਲੈ ਕੇ ਖਾਸਾ ਚਰਚਾ ਵਿੱਚ ਹਨ। ਅਕਸ਼ੇ ਕੁਮਾਰ ਦੀ ਫਿਲਮ ‘ ਪੈਡਮੈਨ’ 9 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਅਕਸ਼ੇ ਦੀ ਫਿਲਮ ‘ ਪੈਡਮੈਨ’ ਨੂੰ ਨਿਰਮਾਤਾ 26 ਜਨਵਰੀ ਨੂੰ ਰਿਲੀਜ਼ ਕਰਨਾ ਚਾਹੁੰਦੇ ਸਨ ਹਾਲਾਂਕਿ ਬਾਅਦ ਵਿੱਚ ਡੇਟ ਬਦਲ ਕੇ 25 ਜਨਵਰੀ ਕਰ ਦਿੱਤੀ ਗਈ ਪਰ ਫਿਲਮ ‘ ਪਦਮਾਵਤ’ ਵੀ 25 ਜਨਵਰੀ ਨੂੰ ਰਿਲੀਜ਼ ਹੋਣ ਵਾਲੀ ਸੀ ਇਸਲਈ ਫਿਲਮ ਦੇ ਨਿਰਮਾਤਾਵਾਂ ਨੇ ਮੈਗਾਕਲੈਸ਼ ਤੋਂ ਬੱਚਣ ਦੇ ਲਈਫਿਲਮ ਦੀ ਰਿਲੀਜ਼ ਡੇਟ ਨੂੰ ਅੱਗੇ ਕਰ ਦਿੱਤਾ , ਜਦੋਂ ਕਿ ਸ਼ਿਲਾਪ ਸ਼ੈੱਟੀ ਇਨ੍ਹਾਂ ਦਿਨੀਂ ਰਿਐਲਿਟੀ ਸ਼ੋਅ ‘ ਸੁਪਰ ਡਾਂਸ-2’ ਵਿੱਚ ਬਤੌਰ ਜੱਜ ਨਜ਼ਰ ਆ ਰਹੀ ਹੈ।

bollywood

ਬਾਲੀਵੁੱਡ ਸਟਾਰ ਅਕਸ਼ੇ ਕੁਮਾਰ ਨੇ ਸੰਜੇ ਲੀਲਾ ਭੰਸਾਲੀ ਦੀ ਵਿਵਾਦਿਤ ਫਿਲਮ ‘ਪਦਮਾਵਤ’ ਨਾਲ ਬਾਕਸ ਆਫਿਸ ‘ਤੇ ਟੱਕਰ ਬਚਾਉਣ ਦੇ ਲਈ ਆਪਣੀ ਮੋਸਟ ਅਵੇਟਿਡ ਫਿਲਮ ‘ ਪੈਡਮੈਨ’ ਦੀ ਰਿਲੀਜ਼ ਨੂੰ ਟਾਲ ਦਿੱਤਾ ਹੈ।

bollywoodAkshay met Shilpa Shetty

ਅਕਸ਼ੇ ਨੇ ਕਿਹਾ ਕਿ ਭੰਸਾਲੀ ਨੇ ‘ਪੈਡਮੈਨ’ ਦੀ ਰਿਲੀਜ਼ ਟਾਲਣ ਦੇ ਲਈ ਉਨ੍ਹਾਂ ਨਾਲ ਸੰਪਰਕ ਕੀਤਾ ਸੀ ਅਤੇ ਉਨ੍ਹਾਂ ਨੇ ਰਿਲੀਜ਼ ਦੀ ਤਾਰੀਕ ਅੱਗੇ ਵਧਾਉਣ ਦਾ ਫੈਸਲਾ ਕੀਤਾ ਕਿਉਂਕਿ ਪਹਿਲਾਂ ਹੀ ਉਹ ਕਾਫੀ ਦਿੱਕਤਾਂ ਦਾ ਸਾਹਮਣਾ ਕਰ ਚੁੱਕੇ ਹਨ।ਆਰ.ਬਾਲਕੀ ਦੇ ਨਿਰਦੇਸ਼ਨ ਵਿੱਚ ਬਣੀ ਫਿਲਮ ‘ਪੈਡਮੈਨ’ ਨੂੰ 25 ਜਨਵਰੀ ਨੂੰ ਰਿਲੀਜ਼ ਕੀਤਾ ਜਾਣਾ ਸੀ ਪਰ ਹੁਣ ਇਹ 9 ਫਰਵਰੀ ਨੂੰ ਥਿਏਟਰਾਂ ਵਿੱਚ ਨਜ਼ਰ ਆਵੇਗੀ।

bollywood

The post ਐਵਾਰਡ ਸ਼ੋਅ ‘ਚ ਸਾਹਮਣੇ ਆਏ ਅਕਸ਼ੇ-ਸ਼ਿਲਪਾ, ਹੋਇਆ ਕੁੱਝ ਅਜਿਹਾ ਸਭ ਹੋਏ ਹੈਰਾਨ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਐਵਾਰਡ ਸ਼ੋਅ ‘ਚ ਸਾਹਮਣੇ ਆਏ ਅਕਸ਼ੇ-ਸ਼ਿਲਪਾ, ਹੋਇਆ ਕੁੱਝ ਅਜਿਹਾ ਸਭ ਹੋਏ ਹੈਰਾਨ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×