Get Even More Visitors To Your Blog, Upgrade To A Business Listing >>

Ferrari ਨੇ ਲਾਂਚ ਕੀਤੀ ਆਪਣੀ ਨਵੀਂ ਸੁਪਰਕਾਰ

Ferrari launches new Supercar:ਨਵੀਂ ਦਿੱਲੀ : ਇਟਲੀ ਦੀ ਸੁਪਰਕਾਰ ਨਿਰਮਾਤਾ ਕੰਪਨੀ ਫਰਾਰੀ ਲਗਜ਼ਰੀ ਕਾਰ ਮੇਕਰ ਫਰਾਰੀ ਦੀ ਫਰਾਰੀ 488 ਸੀਰੀਜ ਕਾਰਾਂ ਦਾ ਲੋਕ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ। ਹੁਣ ਇਸ ਸੀਰੀਜ ਦੀ ਨਵੀਂ ਕਾਰ, Ferrari 488GTO ਦੀ ਤਸਵੀਰ ਅਤੇ ਡੀਟੇਲਸ ਲੀਕ ਹੋ ਗਈ ਹੈ। ਇਸ ਨਵੀਂ ਸੁਪਰਕਾਰ ‘ਚ 700 ਬੀ. ਐੱਚ. ਪੀ ਤੋਂ ਜ਼ਿਆਦਾ ਪਾਵਰ ਜਨਰੇਟ ਕਰਨ ਦੀ ਸਮਰੱਥਾ ਹੈ। ਇਸ ਤੋਂ ਪਹਿਲਾਂ ਵੀ ਜੀ. ਟੀ. ਓ ਬੈਜ਼ ਦੇ ਤਹਿਤ ਕਾਰਾਂ ਆਉਂਦੀ ਰਹੀ ਹਨ।Ferrari launches new Supercar

Ferrari launches new Supercar

ਫਰਾਰੀ 488GTO ‘ਚ ਟਰਬੋ-ਚਾਰਜਡ ਵੀ8 ਇੰਜਣ ਹੋਵੇਗਾ ਅਤੇ ਇਸ ‘ਚ ਹਾਇ-ਬਰਿਡ ਤਕਨੀਕ ਨਹੀਂ ਹੋਵੇਗੀ, ਜਿਸ ਦੇ ਹੋਣ ਦੀ ਪਹਿਲਾਂ ਉਮੀਦ ਕੀਤੀਆਂ ਜਾ ਰਹੀ ਸੀ। ਇਹ ਸਟੈਂਡਰਡ ਕਾਰ ਦੇ ਮੁਕਾਬਲੇ 10 ਫੀਸਦੀ ਹਲਕੀ ਹੈ। ਨਵੀਂ ਸੁਪਰਕਾਰ ‘ਚ ਦੋਨਾਂ ਬੰਪਰਸ, ਹੁੱਡ ਅਤੇ ਡੋਰ ਪੈਨਲਸ ਨੂੰ ਕਾਰਬਨ ਫਾਇਬਰ ਨਾਲ ਬਣਾਇਆ ਗਿਆ ਹੈ। ਫਰਾਰੀ 488GTO ‘ਚ 20 ਇੰਚ ਫੁੱਲ ਕਾਰਬਨ ਫਾਇਬਰ ਵ੍ਹੀਲਜ਼ ਹੋਣਗੇ। ਇਸ ਦੇ ਇੰਟੀਰਿਅਰ ‘ਚ ਕਲਵ ਬਾਕਸ ਨਹੀਂ ਦਿੱਤਾ ਗਿਆ ਹੈ।Ferrari launches new Supercar488GTO ਦਾ ਸਟਾਈਲ 488 ਚੈਲੇਂਜ ਰੇਸ ਕਾਰ ਤੋਂ ਇੰਸਪਾਇਰਡ ਹੈ। ਇਸ ਦੀ ਰਿਅਰ ਲੁੱਕ ਕਾਫ਼ੀ ਅਗ੍ਰੇਸਿਵ ਹੈ। ਦੋਨੋਂ ਟੇਲ ਲੈਂਪਸ ਦੇ ‘ਚ ਇਕ ਵੱਡੇ ਕਾਰਬਨ ਪੀਸ ਨੂੰ ਵੀ ਜਗ੍ਹਾ ਮਿਲੀ ਹੈ। ਕਾਰ ਲਿਮਟਿਡ ਅਡਿਸ਼ਨ ਹੋਵੇਗੀ ਮਤਲਬ ਇਸ ਦੀ ਸੀਮਿਤ ਯੂਨੀਟਸ ਹੀ ਬਣਨਗੀਆਂ ।Ferrari launches new Supercar13 ਤੋਂ 28 ਜਨਵਰੀ ਤਕ ਆਯੋਜਿਤ ਹੋ ਰਹੇ ਨੌਰਥ ਅਮੈਰੀਕਨ ਇੰਟਰਨੈਸ਼ਲ ਆਟੋ ਸ਼ੋਅ ‘ਚ ਫਰਾਰੀ ਨੇ ਨਵੀਂ ਇਲੈਕਟ੍ਰਿਕ ਸੁਪਰਕਾਰ ਨੂੰ ਬਣਾਉਣ ਦੀ ਪੁਸ਼ਟੀ ਕੀਤੀ ਹੈ। ਬਲੂਮਬਰਗ ਦੀ ਰਿਪੋਰਟ ਦੇ ਮੁਤਾਬਕ ਫਰਾਰੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਸਰਜੀਓ ਮਾਰਚਿਅਨ ਨੇ ਦੱਸਿਆ ਹੈ ਕਿ ਟੈਸਲਾ ਦੁਆਰਾ ਬਣਾਈ ਗਈ ਨਵੀਂ ਸੁਪਰਕਾਰ ਨੂੰ ਵੇਖ ਲੋਕ ਕਾਫ਼ੀ ਹੈਰਾਨ ਹੋਏ ਹਨ।Ferrari launches new Supercarਮੈਂ ਏਲੋਨ ਨੂੰ ਨੀਵਾਂ ਵਿਖਾਉਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਹਾਂ ਪਰ ਮੈਨੂੰ ਲੱਗਦਾ ਹੈ ਕਿ ਸਾਨੂੰ ਸਭ ਨੂੰ ਹੁਣ ਇਲੈਕਟ੍ਰਿਕ ਕਾਰਾਂ ਦੇ ਬਾਰੇ ‘ਚ ਸੋਚਣਾ ਚਾਹੀਦਾ ਹੈ। ਫਰਾਰੀ ਨੇ ਫਿਲਹਾਲ ਇਸ ਇਲੈਕਟ੍ਰਿਕ ਕਾਰ ਦੇ ਫੀਚਰਸ ਦੇ ਬਾਰੇ ‘ਚ ਕੋਈ ਜਾਣਕਾਰੀ ਨਹੀਂ ਦਿੱਤੀ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਇਹ ਟੈਸਲਾ ਦੇ ਹਾਈ ਐਂਡ ਵ੍ਹੀਕਲਸ ਤੋਂ ਘੱਟ ਨਹੀਂ ਹੋਵੇਗੀ।Ferrari launches new Supercarਇਤਾਲਵੀ ਸਪੋਰਟਸ ਕਾਰ ਨਿਰਮਾਤਾ ਕੰਪਨੀ ਫਰਾਰੀ ਨੇ ਅਗਸਤ 2011 ‘ਚ ਬਿਆਨ ਦਿੰਦੇ ਹੋਏ ਦੱਸਿਆ ਸੀ ਕਿ ਸਾਨੂੰ ਇਲੈਕਟ੍ਰਿਕ ਕਾਰਾਂ ‘ਤੇ ਭਰੋਸਾ ਨਹੀਂ ਹੈ ਅਤੇ ਅਸੀ ਨਹੀਂ ਮੰਨਦੇ ਕਿ ਇਸ ਤੋਂ ਪ੍ਰਦੂਸ਼ਣ ਅਤੇ 3O2 ਮਤਲਬ ਕਿ ਵਾਤਾਵਰਣ ‘ਚ ਕਾਰਬਨ ਡਾਈਆਕਸਾਇਡ ‘ਤੇ ਕੋਈ ਪ੍ਰਭਾਵ ਪਵੇਗਾ। ਪਰ ਅਸੀਂ ਹਾਇ-ਬਰਿਡ ਫਰਾਰੀ ‘ਤੇ ਜਰੂਰ ਕੰਮ ਕਰਾਗੇਂ। ਹੁਣ ਇਲੈਕਟ੍ਰਿਕ ਕਾਰ ਨੂੰ ਬਣਾਉਣ ਦੀ ਪੁਪੁਸ਼ਟੀ ਕਰਕੇ ਫਰਾਰੀ ਆਪਣੇ ਹੀ ਬਿਆਨ ਤੋਂ ਪਲਟ ਦੀ ਦਿਖਾਈ ਦਿੱਤੀ ਹੈ।Ferrari launches new Supercar

ਦੱਸ ਦੇਈਏ ਕਿ ਇਸ ਤੋਂ ਪਹਿਲਾ ਇਟਲੀ ਦੀ ਸੁਪਰਕਾਰ ਨਿਰਮਾਤਾ ਕੰਪਨੀ ਫਰਾਰੀ ਨੇ ਟੋਕਿਓ ਦੇ ਨੈਸ਼ਨਲ ਆਰਟ ਸੈਂਟਰ ‘ਚ ਹੋਈ 50ਵੀਂ ਵਰ੍ਹੇਗੰਢ ਦੇ ਮੌਕੇ ‘ਤੇ ਇਕ ਈਵੈਂਟ ਦਾ ਆਯੋਜਨ ਕੀਤਾ। ਇਸ ਦੌਰਾਨ ਫਰਾਰੀ ਨੇ ਨਵੀਂ ਜੇ50 ਨੂੰ ਪੇਸ਼ ਕੀਤਾ ਹੈ। ਜੇਕਰ ਤੁਸੀਂ ਫਰਾਰੀ ਦੇ ਦੀਵਾਨੇ ਹੋ ਤਾਂ ਪਹਿਲੀ ਨਜ਼ਰ ‘ਚ ਦੇਖਣ ‘ਤੇ ਤੁਹਾਨੂੰ ਇਹ 2015 ‘ਚ ਲਾਂਚ ਹੋਈ ਫਰਾਰੀ 488 ਵਰਗੀ ਲੱਗੇਗੀ ਅਤੇ ਅਜਿਹਾ ਇਸ ਲਈ ਹੈ ਕਿਉਂਕਿ ਜੇ50 ਕੰਪਨੀ ਦੀ 488 ਸਪਾਈਡਰ ‘ਤੇ ਆਧਾਰਿਤ ਹੈ। ਫਿਲਹਾਲ ਕੰਪਨੀ ਨੇ ਇਸ ਦੀ ਕੀਮਤ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ।

The post Ferrari ਨੇ ਲਾਂਚ ਕੀਤੀ ਆਪਣੀ ਨਵੀਂ ਸੁਪਰਕਾਰ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

Ferrari ਨੇ ਲਾਂਚ ਕੀਤੀ ਆਪਣੀ ਨਵੀਂ ਸੁਪਰਕਾਰ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×