Get Even More Visitors To Your Blog, Upgrade To A Business Listing >>

ਵਿੱਕੀ ਗੌਂਡਰ ਨੂੰ ਢੇਰ ਕਰਨ ਦਾ ਪੂਰਾ ਘਟਨਾਕ੍ਰਮ ਡੀਜੀਪੀ ਨੇ ਦੱਸਿਆ…

DGP revealed of Vicky Gounder encounter:ਚੰਡੀਗੜ੍ਹ – ਵਿੱਕੀ ਗੌਂਡਰ ਐਨਕਾਉਂਟਰ ਮਾਮਲੇ ਵਿੱਚ ਚੰਡੀਗੜ੍ਹ ਵਿਖੇ ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਪੂਰੇ ਘਟਨਾਕ੍ਰਮ ਬਾਰੇ ਜਾਣਕਾਰੀ ਦਿੱਤੀ ਗਈ। ਡੀਜੀਪੀ ਨੇ ਕਿਹਾ ਕਿ ਉਨ੍ਹਾਂ ਨੂੰ ਕਾਫੀ ਟਾਈਮ ਤੋਂ ਥੋੜੀ-ਥੋੜੀ ਜਾਣਕਾਰੀ ਮਿਲ ਰਹੀ ਸੀ, ਜਿਸ ਦੇ ਆਧਾਰ ਉਤੇ 24 ਤਾਰੀਖ ਨੂੰ ਐਡਵਾਜ਼ਰੀ ਵੀ ਜਾਰੀ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਸ਼ੱਕ ਕਿ ਕੁੱਝ ਜਿਲ੍ਹਿਆਂ ਵਿੱਚ ਇਨ੍ਹਾਂ ਦੀ ਮੂਵਮੈਂਟ ਹੋ ਰਹੀ ਹੈ।DGP revealed of Vicky Gounder encounter

DGP revealed of Vicky Gounder encounter

ਡੀਜੀਪੀ ਨੇ ਦੱਸਿਆ ਕਿ ਵੇਖਣ ਵਿੱਚ ਆ ਰਿਹਾ ਸੀ ਕਿ ਇਨ੍ਹਾਂ ਦੀ ਮੂਵਮੈਂਟ ਰਾਤ ਵੇਲੇ ਜਿਆਦਾ ਹੁੰਦੀ ਸੀ, ਜਿਸ ਕਾਰਨ ਰਾਤ ਵੇਲੇ ਵਧੇਰੇ ਨਾਕੇ ਲਗਾਏ ਗਏ। ਇਸ ਤੋਂ ਬਾਅਦ ਏਆਈਜੀ ਗੁਰਮੀਤ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਕਿ ਵੱਖ-ਵੱਖ ਸੋਮਿਆਂ ਮਿਲੀ ਜਾਣਕਾਰੀ ਦੇ ਆਧਾਰ ਉਤੇ 24 ਜਨਵਰੀ ਨੂੰ ਇੱਕ ਸਪੈਸ਼ਲ ਆਪਰੇਸ਼ਨ ਵੀ ਸ਼ੁਰੂ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਵਿਸ਼ੇਸ਼ ਸੂਤਰਾਂ ਤੋਂ ਜਾਣਕਾਰੀ ਮਿਲ ਰਹੀ ਸੀ ਕਿ ਇਨ੍ਹਾਂ ਦੀ ਅਬੋਹਰ ਦੇ ਇੱਕ ਖਾਸ ਇਲਾਕੇ ਵਿੱਚ ਮੂਵਮੈਂਟ ਚੱਲ ਰਹੀ ਹੈ। ਜਿਸ ਬਾਰੇ ਡੂੰਘਾਈ ਨਾਲ ਪਤਾ ਕਰਨ ‘ਤੇ ਪਤਾ ਚੱਲਿਆ ਕਿ ਇਹ ਮੂਵਮੈਂਟ ਪੰਜਾਬ-ਰਾਜਸਥਾਨ ਦੇ ਬਾਰਡਰ ਕੋਲ ਚੱਲ ਰਹੀ ਸੀ। ਉਨ੍ਹਾਂ ਦੱਸਿਆ ਕਿ ਇਹ ਸਾਰੇ ਕਦੇ ਮਕਾਨ ਵਿੱਚੋਂ ਬਾਹਰ ਨਹੀਂ ਨਿਕਲਦੇ ਸਨ।DGP revealed of Vicky Gounder encounterਏਆਈਜੀ ਗੁਰਮੀਤ ਸਿੰਘ ਨੇ ਦੱਸਿਆ ਕਿ 26 ਫਰਵਰੀ ਨੂੰ ਸ਼ਾਮ ਨੂੰ ਇੱਕ ਵਿਸ਼ੇਸ਼ ਦਸਤਾ ਤਿਆਰ ਕਰਕੇ ਉਕਤ ਲੋਕੇਸ਼ਨ ਦੀ ਘੇਰਾਬੰਦੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਮਕਾਨ ਦੇ ਤਿੰਨ ਦਰਵਾਜੇ ਸਨ ਅਤੇ ਤਿੰਨੋਂ ਦਰਵਾਜਿਆਂ ਜ਼ਰੀਏ ਪੁਲਿਸ ਨੇ ਮਕਾਨ ਉਤੇ ਰੇਡ ਮਾਰ ਦਿੱਤੀ।DGP revealed of Vicky Gounder encounterਏਆਈਜੀ ਨੇ ਦੱਸਿਆ ਕਿ ਗੱਡੀਆਂ ਦੀ ਆਵਾਜ ਅਤੇ ਕਦਮਾਂ ਦੀ ਆਵਾਜ ਸੁਣ ਕੇ ਇੱਕ ਕਮਰੇ ਵਿੱਚੋਂ ਤਿੰਨ ਨੌਜਵਾਨ ਨਿਕਲੇ। ਉਨ੍ਹਾਂ ਦੱਸਿਆ ਕਿ ਜਿਹੜੇ ਪਾਸੇ ਤੋਂ ਪੁਲਿਸ ਐਂਟਰ ਕਰ ਰਹੀ ਸੀ, ਉਸ ਪਾਸੇ ਇੱਕ ਬੱਸ ਖੜੀ ਸੀ, ਜਿਸ ਦੋ ਕੋਲ ਖੜੇ ਇੱਕ ਨੌਜਵਾਨ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਭੱਜਣ ਦੀ ਕੋਸ਼ਿਸ਼ ਕਰ ਰਹੇ ਪ੍ਰੇਮਾ ਲਾਹੌਰੀਆ ਨੇ ਕੰਧ ਟੱਪਣ ਦੀ ਕੋਸ਼ਿਸ਼ ਕੀਤੀ, ਪਰ ਪੁਲਿਸ ਨੇ ਉਸਨੂੰ ਢੇਰ ਕਰ ਦਿੱਤਾ। ਇਸੇ ਤਰ੍ਹਾਂ ਵਿੱਕੀ ਗੌਂਡਰ ਵੀ ਕੰਧ ਉਤੇ ਚੜ੍ਹਨ ਦੀ ਕੋਸ਼ਿਸ਼ ਕਰ ਰਿਹਾ ਸੀ, ਜਿਸ ਉਤੇ ਵੀ ਪੁਲਿਸ ਨੇ ਫਾਇਰਿੰਗ ਕੀਤੀ ਤੇ ਉਹ ਵੀ ਢੇਰ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਉਨ੍ਹਾਂ ਨੂੰ ਕਵਰਿੰਗ ਦੇ ਰਿਹਾ ਨੌਜਵਾਨ ਫਾਇਰਿੰਗ ਵਿੱਚ ਜ਼ਖਮੀ ਹੋ ਗਿਆ, ਜਿਸਨੇ ਹਸਪਤਾਲ ਵਿੱਚ ਇਲਾਜ ਦੌਰਾਨ ਦਮ ਤੋੜ ਦਿੱਤਾ।DGP revealed of Vicky Gounder encounterਏਆਈਜੀ ਗੁਰਮੀਤ ਸਿੰਘ ਨੇ ਦੱਸਿਆ ਕਿ ਇਸ ਪੂਰੇ ਘਟਨਾਕ੍ਰਮ ਵਿੱਚ ਪੁਲਿਸ ਦੇ ਦੋ ਜਵਾਨਾਂ ਨੂੰ ਵੀ ਗੋਲੀਆਂ ਲੱਗੀਆਂ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੌਕੇ ਤੋਂ ਲਈ ਗਈ ਤਲਾਸ਼ੀ ਦੌਰਾਨ ਇਨ੍ਹਾਂ ਗੈਂਗਸਟਰਾਂ ਕੋਲੋਂ ਹਥਿਆਰ ਵੀ ਬਰਾਮਦ ਹੋਏ ਹਨ।DGP revealed of Vicky Gounder encounterਲੋਕੇਸ਼ਨ ਦੇ ਭੰਬਲਭੂਸੇ ਬਾਰੇ ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਉਨ੍ਹਾਂ ਨੂੰ ਇਹ ਸੀ ਕਿ ਇਹ ਪੰਜਾਬ ਦਾ ਇਲਾਕਾ ਹੈ, ਪਰ ਬਾਅਦ ਵਿੱਚ ਪਤਾ ਚੱਲਿਆ ਕਿ ਇਲਾਕਾ ਰਾਜਸਥਾਨ ਵਿੱਚ ਪੈਂਦਾ ਹੈ, ਜਿਸ ਕਾਰਨ ਉਨ੍ਹਾਂ ਨੇ ਰਾਜਸਥਾਨ ਪੁਲਿਸ ਨੂੰ ਸੂਚਿਤ ਕੀਤਾ ਅਤੇ ਰਾਜਸਥਾਨ ਪੁਲਿਸ ਦੀ ਪੁਲਿਸ ਉਥੇ ਪਹੁੰਚੀ ਅਤੇ ਐਫਆਈਆਰ ਵੀ ਰਾਜਸਥਾਨ ਵਿੱਚ ਹੀ ਦਰਜ ਕੀਤੀ ਗਈ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।ਇਸ ਦੌਰਾਨ ਡੀਜੀਪੀ ਸੁਰੇਸ਼ ਅਰੋੜਾ ਨੇ ਫੇਸਬੁੱਕ ਉਤੇ ਮਿਲ ਰਹੀਆਂ ਧਮਕੀਆਂ ਬਾਰੇ ਦੱਸਿਆ ਕਿ ਪੰਜਾਬ ਪੁਲਿਸ ਇਨ੍ਹਾਂ ਧਮਕੀਆਂ ਤੋਂ ਡਰਨ ਵਾਲੀ ਨਹੀਂ।

The post ਵਿੱਕੀ ਗੌਂਡਰ ਨੂੰ ਢੇਰ ਕਰਨ ਦਾ ਪੂਰਾ ਘਟਨਾਕ੍ਰਮ ਡੀਜੀਪੀ ਨੇ ਦੱਸਿਆ… appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਵਿੱਕੀ ਗੌਂਡਰ ਨੂੰ ਢੇਰ ਕਰਨ ਦਾ ਪੂਰਾ ਘਟਨਾਕ੍ਰਮ ਡੀਜੀਪੀ ਨੇ ਦੱਸਿਆ…

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×