Get Even More Visitors To Your Blog, Upgrade To A Business Listing >>

ਪੰਜਾਬ ਦੇ ਚੋਟੀ ਦੇ ਖਿਡਾਰੀ ਕਿਉਂ ਬਣ ਰਹੇ ਨੇ ਗੈਂਗਸਟਰ ?

top players leading towards gangster life:1947 ਅਤੇ ਉਸਤੋਂ ਪਹਿਲਾਂ ਦੇ ਦੁਖਾਂਤ ਦੀ ਗੱਲ ਜੇਕਰ ਛੱਡ ਦੇਈਏ ਤਾਂ ਪੰਜਾਬ ਨੂੰ ਇੱਕ ਵਾਰ ਨਜ਼ਰ ਉਦੋਂ ਲੱਗੀ ਜੱਦ ਸੂਬੇ ਦੀ ਆਬੋ-ਹਵਾ ਵਿੱਚ ਦਹਿਸ਼ਤ ਘੁਲ ਗਈ, ਫਿਰਕੂ ਭਾਈਚਾਰਾ ਕੈੜੀ ਨਜ਼ਰ ਵਾਲਿਆਂ ਦੇ ਨਿਸ਼ਾਨੇ ‘ਤੇ ਆ ਗਿਆ । ਦੂਜੀ ਵਾਰ ਨਜ਼ਰ ਲੱਗੀ ਤਾਂ ਖੇਡਾਂ ਦੇ ਮੈਦਾਨ ‘ਚ ਪੰਜਾਬ ਦਾ ਨਾਂ ਚਮਕਾਉਣ ਵਾਲੇ ਖਿਡਾਰੀ ਨਸ਼ੇੜੀ ਕਹਾਉਣ ਲੱਗ ਪਏ, ਗੈਂਗਸਟਰ ਕਹਾਉਣ ਲੱਗ ਪਏ।top players leading towards gangster life

top players leading towards gangster life

 ਅਜਿਹੇ ਨੌਜਵਾਨ ਜੋ ਕਦੇ ਕੌਮੀ ਪੱਧਰ ਤੇ ਪੰਜਾਬ ਲਈ ਖੇਡਦੇ ਰਹੇ ਉਹ ਕੁਰਾਹੇ ਕਿਉਂ ਪੈ ਰਹੇ ਨੇ ? ਇਸ ਗੱਲ ਵਿਚਾਰਨ ਦੀ ਏ। ਪੰਜਾਬ ਦੀ ਪਾਵਰ, ਪੰਜਾਬ ਦੇ ਨੌਜਵਾਨ ਜੋ ਸਹੀ ਦਿਸ਼ਾ ਵੱਲ ਜਾ ਕੇ ਦੇਸ਼ ਦੀ ਤਕਦੀਰ ਬਦਲਣ ਦੀ ਕੁੱਵਤ ਰੱਖਦੇ ਨੇ ਉਹ ਉਸ ਊਰਜਾ ਨੂੰ ਕੁਰਾਹੇ ਪੈ ਕੇ ਗਲਤ ਦਿਸ਼ਾ ਵੱਲ ਕਿਉਂ ਵੇਸਟ ਕਰ ਰਹੇ ਨੇ ? ਇਸ ਸਵਾਲ ਦਾ ਜਵਾਬ ਕੁਰਾਹੇ ਪਏ ਨੌਜਵਾਨਾਂ ਦਾ ਖਾਤਮਾ ਕਰਕੇ ਨਹੀਂ ਬਲਕਿ ਉਹਨਾਂ ਦੇ ਰੋਸੇ ਦੂਰ ਕਰਕੇ, ਉਹਨਾਂ ਦੀਆਂ ਸ਼ਿਕਾਇਤਾਂ ਸੁਣ ਕੇ, ਕਿਸੇ ਢੁਕਵੇਂ ਹੱਲ ਤੇ ਪਹੁੰਚ ਕੇ ਲੱਭਿਆ ਜਾ ਸਕਦਾ ਏ।top players leading towards gangster lifeਗੈਂਗਸਟਰ ਵਿੱਕੀ ਗੌਂਡਰ ਦੇ ਐਨਕਾਊਂਟਰ ‘ਤੇ ਮੀਡੀਆ ਨਾਲ ਮੁਖਾਤਿਬ ਹੋਏ ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ਨੇ ਵੀ ਕੁੱਝ ਉਦਾਹਰਣਾਂ ਦੇ ਕੇ ਪੰਜਾਬ ਦੇ ਨੌਜਵਾਨਾਂ ਨੂੰ ਇਹ ਅਪੀਲ ਕੀਤੀ ਕਿ ਅਪਰਾਧ ਕਦੇ ਕੁੱਝ ਨਹੀਂ ਦਿੰਦਾ ਇਸਦਾ ਅੰਤ ਮਾੜਾ ਹੀ ਹੁੰਦਾ ਏ। ਉਹਨਾਂ ਕੁਰਾਹੇ ਪਏ ਨੌਜਵਾਨਾਂ ਤੋਂ ਮਾੜਾ ਰਸਤਾ ਤਿਆਗਣ ਦੀ ਅਪੀਲ ਕੀਤੀ। ਬੇਸ਼ਕ ਇਸਨੂੰ ਦੇਰ ਨਾਲ ਚੁੱਕਿਆ ਗਿਆ ਕਦਮ ਸਮਝਿਆ ਜਾਵੇ ਪਰ ਇਹ ਕਦਮ ਉਹਨਾਂ ਸਾਰੇ ਵਰਗਾਂ ਲਈ ਲਾਹੇਵੰਦ ਹੋ ਸਕਦੈ ਜੋ ਡੀਜੀਪੀ ਨੇ A, B ਅਤੇ ਕੁੱਝ ਹੇਠਲੇ ਪੱਧਰ ਦੇ ਗੈਂਗਸਟਰਾਂ ਦੇ ਨਾਂ ਮਿਲਾ ਕੇ 17 ਹੋਰ ਨਿਸ਼ਾਨੇ ‘ਤੇ ਗਿਣਵਾਏ ਨੇ। ਇੱਥੇ ਲੋਕਾਂ ਦੇ ਮਨਾਂ ਵਿੱਚ ਉਠਣ ਵਾਲੇ ਜੋ ਸਵਾਲ ਨੇ ਉਹ ਇਹੀ ਨੇ ਕਿ ਅੰਕੜੇ ਕਿੰਨੇ ਸਾਰਥਕ ਨੇ ?top players leading towards gangster lifeਕੀ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਵਾਕਈ ਸੱਚੀ ਨੀਯਤ ਨਾਲ ਕੁਰਾਹੇ ਪਏ ਨੌਜਵਾਨਾਂ ਨੂੰ ਸਹੀ ਰਾਹ ‘ਤੇ ਲਿਆਉਣਾ ਚਾਹੁੰਦਾ ਨੇ ? ਕੀ ਸਰਕਾਰ ਕੋਲ ਕੋਈ ਅਜਿਹੀ ਸਕੀਮ ਏ ਜਿਸਦੇ ਤਹਿਤ ਬੇਰੁਜ਼ਗਾਰੀ ਦੂਰ ਕਰਕੇ ਨੌਜਵਾਨਾਂ ਨੂੰ ਕੰਮ-ਧੰਦੇ ਵੱਲ ਲਾ ਕੇ ਸੁਧਾਰਿਆ ਜਾ ਸਕਦੈ। ਕਿਉਂਕਿ ਹਾਲ ਹੀ ਵਿੱਚ ਡੇਲੀ ਪੋਸਟ ਨਾਲ ਗੱਲ ਕਰਦਿਆਂ ਲੱਖਾ ਸਧਾਣਾ ਨੇ ਖਦਸ਼ਾ ਜਾਹਰ ਕੀਤਾ ਕਿ ਜੇਕਰ ਸਰਕਾਰ ਪਕੋਕਾ (ਪੰਜਾਬ ਕੰਟਰੋਲ ਆਫ ਆਰਗੇਨਾਈਜ਼ਡ ਕ੍ਰਾਈਮ ਐਕਟ) ਦੇ ਤਹਿਤ ਗੈਂਗਸਟਰਾਂ ਜਾਂ ਅਪਰਾਧੀਆਂ ਦਾ ਖਾਤਮਾ ਕਰਨ ਦੀ ਯੋਜਨਾ ਬਣਾ ਰਹੀ ਏ ਤਾਂ ਇਸ ਸੁਵਰਤੋਂ ਨਾਲੋਂ ਜਿਆਦਾ ਦੁਰਵਰਤੋਂ ਦੀਆਂ ਸੰਭਾਵਨਾਵਾਂ ਨੇ। ਇਹ ਇੱਕ ਆਮ ਧਾਰਨਾ ਏ ਕਿ ਪੰਜਾਬ ਦੇ ਨੌਜਵਾਨਾਂ ਨੂੰ ਕੁਰਾਹੇ ਪਾਉਣ ਪਿੱਛੇ ਸਿਆਸੀ ਹੁੱਥ ਹੁੰਦੇ ਨੇ, ਅਸਲ ਵਿੱਚ ਸਿਆਸਤਦਾਨ ਹੀ ਆਪਣੇ ਰਾਹ ਦੇ ਰੋੜੇ ਹਟਵਾਉਣ ਲਈ ਬੇਰੁਜ਼ਗਾਰ ਨੌਜਵਾਨਾਂ ਨੂੰ ਪੁੱਠੇ ਰਾਹੇ ਪਾ ਦਿੰਦੇ ਨੇ ਅਤੇ ਕੰਮ ਨਿਕਲ ਜਾਣ ਦੇ ਬਾਅਦ ਕੰਮ ਤਮਾਮ ਕਰਵਾ ਦਿੰਦੇ ਨੇ।top players leading towards gangster lifeਇਸ ਵਿੱਚ ਗੈਂਗਸਟਰ ਦੇ ਤੌਰ ਤੇ ਮਸ਼ਹੂਰ ਹੋਏ ਕਈ ਚਰਚਤ ਚਿਹਰੇ ਨੇ, ਜਿਨ੍ਹਾਂ ਵਿੱਚ ਕੋਈ ਡਿਸਕਸ ਥ੍ਰੋਅ, ਕੋਈ ਕਬੱਡੀ, ਕੋਈ ਫੁਟਬਾਲ ਅਤੇ ਕੋਈ ਕਿਸੇ ਹੋਰ ਖੇਡ ਦਾ ਖਿਡਾਰੀ ਸੀ। ਖੈਰ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਜਿਵੇਂ ਡੀਜੀਪੀ ਸਾਹਿਬ ਪੰਜਾਬ ਦਾ ਮਹੌਲ ਸ਼ਾਂਤ ਕਰਨ ਲਈ ਨੌਜਵਾਨਾਂ ਨੂੰ ਅਪੀਲ ਕਰ ਰਹੇ ਨੇ, ਉਹਨਾਂ ਨੂੰ ਡੇਲੀ ਪੋਸਟ ਪੰਜਾਬੀ ਵੀ ਅਪੀਲ ਕਰਦੈ ਕਿ ਕੋਈ ਤਾਂ ਅਜਿਹਾ ਰਾਹ ਲੱਭਿਆ ਜਾਵੇ ਕਿ ਪੰਜਾਬ ਦੇ ਨੌਜਵਾਨ ਬੇਰੁਜ਼ਗਾਰੀ ਤੋਂ ਤੰਗ ਆ ਕੇ ਕੁਰਾਹੇ ਨਾ ਪੈਣ, top players leading towards gangster lifeਸਰਕਾਰਾਂ (ਕੋਈ ਇੱਕ ਸਰਕਾਰ ਨਹੀਂ) ਰੁਜ਼ਗਾਰ ਸਬੰਧੀ ਕੀਤੇ ਵਾਅਦੇ ਨਿਭਾਉਣ, ਅਤੇ ਸੌੜੀ ਸੋਚ ਵਾਲੇ ਸਿਆਸਤਦਾਨ ਆਪਣੇ ਨਿਜੀ ਫਾਇਦੇ ਲਈ ਬੇਰੁਜ਼ਗਾਰ ਨੌਜਵਾਨਾਂ ਦੀ ਮਜਬੂਰੀ ਦਾ ਫਾਇਦਾ ਨਾ ਚੁੱਕਣ ਜੇਕਰ ਇਹੋ ਜਿਹੇ ਕੋਈ ਹਿੱਲੇ ਹੋ ਜਾਣ ਤਾਂ ਬਿਨਾ ਸ਼ੱਕ ਸਮੱਸਿਆ ਹੱਲ ਹੋ ਸਕਦੀ ਏ ਅਤੇ ਪੰਜਾਬ ਦੇ ਨੌਜਵਾਨ ਮੁੜ ਤੋਂ ਜੰਗ ਮੈਦਾਨ ਅਤੇ ਖੇਡਾਂ ਦੇ ਮੈਦਾਨ ਚ ਜੋਹਰ ਵਿਖਾ ਸਕਦੇ ਨੇ।

— ਪ੍ਰਵੀਨ ਵਿਕਰਾਂਤ

The post ਪੰਜਾਬ ਦੇ ਚੋਟੀ ਦੇ ਖਿਡਾਰੀ ਕਿਉਂ ਬਣ ਰਹੇ ਨੇ ਗੈਂਗਸਟਰ ? appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਪੰਜਾਬ ਦੇ ਚੋਟੀ ਦੇ ਖਿਡਾਰੀ ਕਿਉਂ ਬਣ ਰਹੇ ਨੇ ਗੈਂਗਸਟਰ ?

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×