Get Even More Visitors To Your Blog, Upgrade To A Business Listing >>

ਪੰਚਾਇਤੀ ਅਤੇ ਜੰਗਲਾਤੀ ਜਮੀਨਾਂ ‘ਤੇ ਨਜਾਇਜ਼ ਕਬਜਿਆਂ ਸੰਬੰਧੀ ਜਸਟੀਸ ਕੁਲਦੀਪ ਰਿਪੋਰਟ ਹੋਵੇ ਲਾਗੂ: ‘ਆਪ’

aap demands justice kuldeep report illegal encroachment:ਸਰਕਾਰੀ ਜੰਗਲਾਤ ਵਿਭਾਗਾਂ ਨਾਲ ਸੰੰਬੰਧਿਤ ਜਮੀਨਾਂ ਅਤੇ ਪੰਚਾਇਤੀ ਜਮੀਨਾਂ ਉਤੇ ਕਬਜੇ ਨਾਲ ਸੰਬੰਧਿਤ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਬਣਾਈ ਜਸਟਿਸ ਕੁਲਦੀਪ ਸਿੰਘ ਦੀ ਰਿਪੋਰਟ ਨੂੰ ਲਾਗੂ ਕਰਨ ਲਈ ਆਮ ਆਦਮੀ ਪਾਰਟੀ ਨੇ ਸਰਕਾਰ ਤੋਂ ਮੰਗ ਕੀਤੀ ਹੈ। ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਅਤੇ ਸੀਨੀਅਰ ਆਗੂ ਆਗੂ ਅਤੇ ਵਿਧਾਇਕ ਕੰਵਰ ਸੰਧੂ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਅਨੇਕਾ ਅਜਿਹੇ ਮਾਮਲੇ ਸਾਹਮਣੇ ਆਏ ਹਨ, ਜਿੰਨਾਂ ਵਿਚ ਰਾਜਨੀਤਿਕ ਆਗੂਆਂ ਅਤੇ ਹੋਰ ਸ਼ਕਤੀਸ਼ਾਲੀ ਲੋਕਾਂ ਨੇ ਸੈਕਸ਼ਨ 42 (ਏ) ਅਤੇ ਪੰਜਾਬ ਲੈਂਡ ਪਰਜ਼ਰਵੇਸ਼ਨ ਐਕਟ-1900 ਦੀ ਉਲੰਘਣਾ ਕਰਕੇ ਸਰਕਾਰੀ ਜਮੀਨਾਂ ਉਪਰ ਨਜਾਇਜ ਢੰਗ ਨਾਲ ਕਬਜੇ ਕੀਤੇ ਹਨ।aap demands justice kuldeep report illegal encroachment

aap demands justice kuldeep report illegal encroachment

ਖਹਿਰਾ ਨੇ ਕਿਹਾ ਕਿ ਹੁਣੇ ਹੀ ਇਕ ਕੇਸ ਵਿਚ ਐਸ.ਡੀ.ਐਮ ਖਰੜ ਨੇ ਸਿਉਕ ਪਿੰਡ ਨਾਲ ਸੰਬੰਧਿਤ ਨਾਇਬ ਤਹਿਸੀਲਦਾਰ ਦੁਆਰਾ ਰਾਣਾ ਰਣਜੀਤ ਸਿੰਘ ਨਾਮਕ ਵਿਅਕਤੀ ਦੀ 458 ਕਨਾਲ ਜਮੀਨ ਦੀ ਗਲਤ ਢੰਗ ਨਾਲ ਕੀਤੀ ਗਈ ਗਿਰਦਾਵਰੀ ਨੂੰ ਰੱਦ ਕੀਤਾ ਹੈ। ਉਨਾਂ ਕਿਹਾ ਕਿ ਪਿਛਲੇ ਸਮੇਂ ਵਿਚ ਇਸ ਖੇਤਰ ਵਿਚ ਇਸੇ ਪ੍ਰਕਾਰ ਨਜਾਇਜ ਢੰਗ ਨਾਲ ਜਮੀਨ ਦੇ ਮਾਲਕ ਦੀ ਸਹਿਮਤੀ ਤੋਂ ਬਿਨਾ ਅਨੇਕਾਂ ਗਿਰਦਾਵਰੀਆਂ ਅਤੇ ਰਜਿਸਟਰੀਆਂ ਹੋਇਆਂ ਹਨ। ਉਨਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਨੇ 2007 ਵਿਚ ਇਕ ਕਾਨੂੰਨ ਲਾਗੂ ਕਰਕੇ ਜੰਗਲਾਤ ਨਾਲ ਸੰੰਬੰਧਿਤ ਜਮੀਨਾਂ ਦੀਆਂ ਰਜਿਸ਼ਟਰੀਆਂ ਦੀ ਮਨਾਹੀ ਦਾ ਹੁਕਮ ਜਾਰੀ ਕੀਤਾ ਸੀ, ਪਰੰਤੂ ਉਸਦੇ ਬਾਵਜੂਦ ਵੀ ਅਜਿਹੇ ਅਨੇਕਾ ਕੇਸ ਸਾਹਮਣੇ ਆਏ ਹਨ।aap demands justice kuldeep report illegal encroachmentਕੰਵਰ ਸੰਧੂ ਨੇ ਕਿਹਾ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 2012 ਵਿਚ ਜਸਟਿਸ ਕੁਲਦੀਪ ਸਿੰਘ ਦੀ ਅਗਵਾਈ ਵਿਚ ਇਕ ਕਮੇਟੀ ਦਾ ਗਠਨ ਕੀਤਾ ਸੀ ਜਿਸ ਨੇ 2013 ਵਿਚ ਆਪਣੀ ਰਿਪੋਰਟ ਪੇਸ਼ ਕੀਤੀ ਸੀ। ਉਨਾਂ ਕਿਹਾ ਕਿ ਹੁਣ ਤੱਕ ਵੀ ਇਸ ਕਮੇਟੀ ਦੁਆਰਾ ਪੇਸ਼ ਕੀਤੀ ਰਿਪੋਰਟ ਉਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਿਸੇ ਪ੍ਰਕਾਰ ਦੀ ਕਾਰਵਾਈ ਨਹੀਂ ਹੋਈ ਹੈ। ਸੰਧੂ ਨੇ ਕਿਹਾ ਕਿ ਅੰਕੜਿਆਂ ਮੁਤਾਬਿਕ ਸਿਰਫ ਨਯਾਗਾਂਵ ਪਿੰਡ ਨਾਲ ਸੰਬੰਧਿਤ 2275 ਏਕੜ ਜਮੀਨ ਨੂੰ ਗਲਤ ਢੰਗ ਨਾਲ ਵੱਖ-ਵੱਖ ਵਿਅਕਤੀਆਂ ਦੇ ਨਾਮਾਂ ‘ਤੇ ਬਦਲਿਆ ਗਿਆ ਹੈ। aap demands justice kuldeep report illegal encroachmentਉਨ੍ਹਾਂ ਮੰਗ ਕੀਤੀ ਕਿ ਜਸਟਿਸ ਕੁਲਦੀਪ ਸਿੰਘ ਦੀ ਰਿਪੋਰਟ ਨੂੰ ਲਾਗੂ ਕਰਕੇ ਇਸ ਉਤੇ ਕਾਰਵਾਈ ਕਰਦਿਆਂ 2013 ਤੋਂ ਬਾਅਦ ਹੋਈਆਂ ਰਜਿਸਟਰੀਆਂ ਅਤੇ ਗਿਰਦਾਵਰੀਆਂ ਦੀ ਵੀ ਜਾਂਚ ਕੀਤੀ ਜਾਣੀ ਚਾਹੀਦੀ ਹੈ। ਕੰਵਰ ਸੰਧੂ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਵੀ ਇਸ ਮਾਮਲੇ ਵਿਚ ਸੂ-ਮੋਟੋ ਕਾਰਵਾਈ ਕਰਨ ਦੀ ਮੰਗ ਕੀਤੀ।aap demands justice kuldeep report illegal encroachmentਪੰਜਾਬ ਕੈਬਿਨੇਟ ਦੁਆਰਾ ਕਿਸਾਨਾਂ ਦੇ ਟਿਊਬਵੈਲਾਂ ਉਤੇ ਮੀਟਰ ਲਗਾ ਕੇ ਸਬਸਿਡੀ ਉਨਾਂ ਦੇ ਖਾਤਿਆਂ ਵਿਚ ਭੇਜਣ ਦੇ ਫੁਰਮਾਨ ਦੀ ਆਲੋਚਨਾ ਕਰਦਿਆਂ ‘ਆਪ’ ਆਗੂਆਂ ਨੇ ਕਿਹਾ ਕਿ ਇਹ ਸਰਕਾਰ ਦੁਆਰਾ ਕਿਸਾਨਾਂ ਦੀ ਸਬਸਿਡੀ ਖੋਹਣ ਵੱਲ ਇਕ ਕਦਮ ਹੈ। ਖਹਿਰਾ ਨੇ ਕਿਹਾ ਕਿ ਇਹ ਫੈਸਲਾ ਕਰਜ਼ ਮੁਆਫੀ ਦੀ ਮੰਗ ਕਰ ਰਹੇ ਕਿਸਾਨਾਂ ਦਾ ਧਿਆਨ ਭਟਕਾਉਣ ਲਈ ਵੀ ਕੀਤਾ ਗਿਆ ਹੈ। ਉਨਾਂ ਮੰਗ ਕੀਤੀ ਕਿ ਗਰੀਬ ਅਤੇ ਦੁਖੀ ਕਿਸਾਨਾਂ ਉਤੇ ਹੋਰ ਭਾਰ ਪਾਉਣ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਆਪਣੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਸਬਸਿਡੀ ਛੱਡਣ ਦੀ ਸਲਾਹ ਦੇਵੇ।aap demands justice kuldeep report illegal encroachment

The post ਪੰਚਾਇਤੀ ਅਤੇ ਜੰਗਲਾਤੀ ਜਮੀਨਾਂ ‘ਤੇ ਨਜਾਇਜ਼ ਕਬਜਿਆਂ ਸੰਬੰਧੀ ਜਸਟੀਸ ਕੁਲਦੀਪ ਰਿਪੋਰਟ ਹੋਵੇ ਲਾਗੂ: ‘ਆਪ’ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਪੰਚਾਇਤੀ ਅਤੇ ਜੰਗਲਾਤੀ ਜਮੀਨਾਂ ‘ਤੇ ਨਜਾਇਜ਼ ਕਬਜਿਆਂ ਸੰਬੰਧੀ ਜਸਟੀਸ ਕੁਲਦੀਪ ਰਿਪੋਰਟ ਹੋਵੇ ਲਾਗੂ: ‘ਆਪ’

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×