Get Even More Visitors To Your Blog, Upgrade To A Business Listing >>

ਮੰਡੀਆਂ ਚੋਂ ਕਣਕ ਦੀ ਢੋਆ-ਢੁਆਈ ਦਾ ਕੰਮ ਵੀ ਹੁਣ ਸੰਭਾਲਣਗੇ ਆੜ੍ਹਤੀਏ

punjab govt offered traders handle transport food grains:ਚੰਡੀਗੜ੍ਹ(ਨਰਿੰਦਰ ਜੱਗਾ): ਟਰੱਕ ਯੂਨੀਅਨਾਂ ਦਾ ਕੰਮ ਹੁਣ ਆੜ੍ਹਤੀ ਖ਼ੁਦ ਸੰਭਾਲਣਗੇ। ਪੰਜਾਬ ਸਰਕਾਰ ਨੇ ਆ ਰਹੇ ਸੀਜ਼ਨ ਤੋਂ ਕਣਕ ਦੀ ਢੋਆ-ਢੁਆਈ ਲਈ ਜਿੰਮੇਵਾਰੀ ਆੜ੍ਹਤੀਆਂ ਨੂੰ ਸੰਭਾਲਣ ਦੀ ਪੇਸ਼ਕਸ਼ ਕੀਤੀ ਹੈ। ਜਾਣਕਾਰੀ ਅਨੁਸਾਰ, ਸਰਕਾਰ ਨੇ ਕਿਹਾ ਹੈ ਕਿ ਇਸ ਕੰਮ ਲਈ ਪਹਿਲ ਆੜ੍ਹਤੀਆਂ ਦੀ ਹੋਵੇਗੀ, ਨਹੀਂ ਤਾਂ ਕਣਕ ਦੀ ਢੋਆ-ਢੁਆਈ ਲਈ ਟੈਂਡਰ ਬੁਲਾਏ ਜਾਣਗੇ। ਪਰ ਇਸ ਵਾਰ ਪੰਜਾਬ ਸਰਕਾਰ ਕਣਕ ਦੀ ਢੋਆ-ਢੁਆਈ ਲਈ ਲਈ ਪਹਿਲਾਂ ਵਾਂਗ ਡੀ.ਸੀ ਰੇਟ ਨਹੀਂ ਦੇਵੇਗੀ, ਬਲਕਿ ਐੱਫ.ਸੀ.ਆਈ ਰੇਟਾਂ ਅਨੁਸਾਰ ਹੀ ਕਿਰਾਇਆ ਦਿੱਤਾ ਜਾਵੇਗਾ, ਜੋ ਕਿ ਹੁਣ ਤਕ ਦਿੱਤੇ ਜਾਂਦੇ ਕਿਰਾਏ ਤੋਂ ਕਾਫੀ ਘੱਟ ਹੈ ਅਤੇ ਹੋਰ ਵੀ ਘਾਟੇ ਵਾਲਾ ਦੱਸਿਆ ਜਾ ਰਿਹਾ ਹੈ।punjab govt offered traders handle transport food grains

punjab govt offered traders handle transport food grains

ਜ਼ਿਕਰਯੋਗ ਹੈ ਕਿ ਹੁਣ ਪੰਜਾਬ ਵਿਚ ਟਰੱਕ ਯੂਨੀਅਨਾਂ ਨਹੀਂ ਹਨ, ਇਸ ਲਈ ਹਰ ਕਿਸੇ ਨੂੰ ਖੁੱਲ੍ਹਾ ਮੌਕਾ ਹੋਵੇਗਾ, ਜਿਸ ਵਿਚ ਛੋਟੇ-ਛੋਟੇ ਟਰਾਂਸਪੋਰਟਰ ਵੀ ਹਿੱਸਾ ਲੈ ਸਕਣੇਗੇ। ਤਿੰਨ ਦਿਨ ਪਹਿਲਾਂ ਇਸ ਬਾਰੇ ਸਰਕਾਰ ਦੀ ਆੜ੍ਹਤੀਆਂ ਨਾਲ ਮੀਟਿੰਗ ਵੀ ਹੋਈ ਸੀ।punjab govt offered traders handle transport food grains ਅਤੀਤ ਦੇ 31,000 ਕਰੋੜ ਦਾ ਫ਼ੂਡ ਕਰਜ ਦਾ ਇਕ ਕਾਰਨ ਢੋਆ-ਢੁਆਈ ਦੇ ਰੇਟਾਂ ਵਿਚ ਅੰਤਰ ਵੀ ਸੀ। ਕੇਂਦਰ ਦੇ ਐੱਫ.ਸੀ.ਆਈ ਦੇ ਰੇਟਾਂ ਅਤੇ ਪੰਜਾਬ ਸਰਕਾਰ ਦੇ ਢੋਆ-ਢੁਆਈ ਰੇਟਾਂ ਵਿਚ ਦਿਨ-ਰਾਤ ਦਾ ਅੰਤਰ ਸੀ। ਸਾਲ 2015 ਵਿਚ ਟਰੱਕ ਯੂਨੀਅਨਾਂ ਨੇ ਘੱਟ ਰੇਟਾਂ ਕਾਰਣ ਹੀ ਮੰਡੀਆਂ ਚੋਂ ਜਿਣਸਾਂ ਦੀ ਢੋਆ-ਢੁਆਈ ਤੋਂ ਇਨਕਾਰ ਕਰ ਦਿੱਤਾ ਸੀ।punjab govt offered traders handle transport food grainsਟਰੱਕਾਂ ਵਾਲਿਆਂ ਦਾ ਤਰਕ ਸੀ ਕਿ ਜਿਣਸਾਂ ਦੀ ਢੋਆ-ਢੁਆਈ ਦੌਰਾਨ 2-2 ਦਿਨ ਤਕ ਲੱਗ ਜਾਂਦੇ ਹਨ, ਇਸ ਲਈ ਘੱਟ ਕਿਰਾਇਆ ਮੰਜੂਰ ਨਹੀਂ। ਤਦ ਪੰਜਾਬ ਸਰਕਾਰ ਨੇ ਜੋ ਢੋਆ-ਢੁਆਈ ਦੇ ਨਵੇਂ ਰੇਟ ਤੈਅ ਕੀਤੇ ਸਨ, ਉਸਦੇ ਅਨੁਸਾਰ ਟੈਂਡਰ 50 ਫ਼ੀਸਦੀ ਤੋਂ ਲੈ ਕੇ 300 ਫ਼ੀਸਦੀ ਤਕ ਵੱਧ ਗਏ ਹਨ। ਜਿਣਸਾਂ ਦੀ ਇਹ ਢੋਆ-ਢੁਆਈ ਕੇਂਦਰੀ ਪੂਲ ਲਈ ਹੀ ਕੀਤੀ ਗਈ ਸੀ। ਪਰ ਕੇਂਦਰ ਸਰਕਾਰ ਵੱਲੋ ਦਿੱਤੇ ਜਾਣ ਵਾਲੇ ਅਤੇ ਪੰਜਾਬ ਸਰਕਾਰ ਵੱਲੋ ਦਿੱਤੇ ਗਏ ਰੇਟਾਂ ਵਿਚ ਕਾਫੀ ਅੰਤਰ ਸੀ, ਜੋ ਪੰਜਾਬ ਸਿਰ ਕਰਜ਼ ਦੇ ਰੂਪ ਵਿਚ ਵੱਧਦਾ ਗਿਆpunjab govt offered traders handle transport food grainsਜਾਣਕਾਰੀ ਅਨੁਸਾਰ, ਪੰਜਾਬ ਸਿਰ 31,000 ਕਰੋੜ ਦੇ ਫ਼ੂਡ ਕਰਜੇ ਵਿਚ ਅਸਲ ਕਰਜਾ ਤਾਂ 12,000 ਕਰੋੜ ਹੀ ਹੈ, ਬਾਕੀ ਤਾਂ ਵਿਆਜ ਹੈ। ਪਰ ਵਰਤਮਾਨ ਸਰਕਾਰ ਨੇ ਆ ਰਹੇ ਰਬੀ ਸੀਜਨ ਤੋਂ ਢੋਆ-ਢੁਆਈ ਕੇਂਦਰ ਸਰਕਾਰ ਦੇ ਰੇਟਾਂ ‘ਤੇ ਹੀ ਕਰਨ ਦਾ ਫੈਸਲਾ ਲਿਆ ਹੈ। ਨਵੀਂ ਨੀਤੀ ਅਨੁਸਾਰ, ਹੁਣ ਇਕ ਖੇਤਰ ਦੀਆਂ ਸਾਰੀਆਂ ਮੰਡੀਆਂ ਦਾ ਠੇਕਾ ਇਕ ਪਾਰਟੀ ਨੂੰ ਦੇਣ ਦੀ ਥਾਂ ਇਕ ਖੇਤਰ ਦੀਆਂ ਮੰਡੀਆਂ ਦੇ ਛੋਟੇ-ਛੋਟੇ ਕਲੱਸਟਰ ਬਣਾ ਕੇ ਟੈਂਡਰ ਕੀਤੇ ਜਾਣਗੇ। ਤਾਂ ਕਿ ਛੋਟੇ ਛੋਟੇ ਟਰਾਂਸਪੋਰਟਰ ਵੀ ਟੈਂਡਰ ਲੈ ਸਕਣ। ਇਸਦੇ ਨਾਲ ਹੀ ਟੈਂਡਰਾਂ ਵਾਲੀ ਪਾਰਟੀ ਨੂੰ ਪਹਿਲੇਂ ਤੋਂ ਹੀ ਢੋਆ-ਢੁਆਈ ਵਾਲੇ ਵਾਹਨਾਂ ਦੀਆਂ ਰਜਿਸਟਰੇਸ਼ਨ ਦੀਆਂ ਕਾਪੀਆਂ ਵੀ ਨਾਲ ਲਾਉਣੀਆਂ ਪੈਣਗੀਆਂ।punjab govt offered traders handle transport food grainsਵਾਹਨਾਂ ਦੇ ਨੰਬਰ ਵੈਬਸਾਈਟ ‘ਤੇ ਪ੍ਰਸਾਰਿਤ ਕੀਤੇ ਜਾਣਗੇ ਤਾਂ ਕਿ ਉਹੀ ਨੰਬਰ ਕਿਸੇ ਹੋਰ ਸਟੇਸ਼ਨ ਤੋਂ ਢੋਆ-ਢੁਆਈ ਲਈ ਰਜਿਸਟਰਡ ਨਾ ਹੋ ਸਕੇ। ਜ਼ਿਕਰਯੋਗ ਹੈ ਕਿ ਅਤੀਤ ਵਿਚ ਟੈਂਡਰ ਲੈਣ ਵਾਲੇ ਲੋਕ ਉਂਜ ਹੀ ਸਕੂਟਰਾਂ, ਕਾਰਾਂ ਦੇ ਨੰਬਰ ਪਾ ਕੇ ਟੈਂਡਰ ਲੈਂਦੇ ਰਹੇ ਹਨ। ਕੈਗ ਨੇ ਸਾਲ 2010 ਦੀ ਖਰੀਦ ਰਿਪੋਰਟ ਇਹ ਖੁਲਾਸਾ ਕੀਤਾ ਸੀ ਕਿ ਢੋਆ-ਢੁਆਈ ‘ਚ ਲੱਗੇ 3232 ਟਰੱਕਾਂ ਚੋਂ ਸਿਰਫ 87 ਹੀ ਤਸਦੀਕ ਹੋ ਸਕੇ ਹਨ ਅਤੇ ਇੰਨ੍ਹਾ 87 ਵਾਹਨਾਂ ‘ਚੋ 15 ਸਕੂਟਰ, ਥ੍ਰੀ ਵਹੀਲਰ, ਟ੍ਰੈਕਟਰ ਆਦਿ ਸਨ।punjab govt offered traders handle transport food grains

The post ਮੰਡੀਆਂ ਚੋਂ ਕਣਕ ਦੀ ਢੋਆ-ਢੁਆਈ ਦਾ ਕੰਮ ਵੀ ਹੁਣ ਸੰਭਾਲਣਗੇ ਆੜ੍ਹਤੀਏ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਮੰਡੀਆਂ ਚੋਂ ਕਣਕ ਦੀ ਢੋਆ-ਢੁਆਈ ਦਾ ਕੰਮ ਵੀ ਹੁਣ ਸੰਭਾਲਣਗੇ ਆੜ੍ਹਤੀਏ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×