Get Even More Visitors To Your Blog, Upgrade To A Business Listing >>

ਤੇ ਹੁਣ ਜਗਮੀਤ ਬਰਾੜ ਨੇ ਤ੍ਰਿਣਮੂਲ ਕਾਂਗਰਸ ਤੋਂ ਵੀ ਦਿੱਤਾ ਅਸਤੀਫ਼ਾ

Jagmeet Brar resigns: ਸਾਬਕਾ ਸੰਸਦ ਮੈਂਬਰ ਅਤੇ ਆਲ ਇੰਡੀਆ ਕਾਂਗਰਸ ਵਰਕਿੰਗ ਕਮੇਟੀ ਦੇ ਸਾਬਕਾ ਮੈਂਬਰ ਜਗਮੀਤ ਸਿੰਘ ਬਰਾੜ ਨੇ ਹੁਣ ਤ੍ਰਿਣਮੂਲ ਕਾਂਗਰਸ ਤੋਂ ਵੀ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਤ੍ਰਿਣਮੂਲ ਕਾਂਗਰਸ ਦੇ ਪ੍ਰਧਾਨ ਮਮਤਾ ਬੈਨਰਜੀ ਨੂੰ ਇਕ ਹਫਤਾ ਪਹਿਲਾਂ ਅਸਤੀਫਾ ਭੇਜ ਦਿੱਤਾ ਸੀ ਅਤੇJagmeet Brar resigns

Jagmeet Brar resigns

ਉਹ ਉਨ੍ਹਾਂ ਨੂੰ ਦਿੱਤੀ ਜ਼ਿੰਮੇਵਾਰ ਲਈ ਖੁਸ਼ ਹਨ। ਉਨ੍ਹਾਂ ਕਿਹਾ ਕਿ ਉਹ ਆਪਣੇ ਅਗਲੇ ਸਿਆਸੀ ਜੀਵਨ ਦੀ ਰਣਨੀਤੀ ਦੋਸਤਾਂ ਮਿੱਤਰਾਂ ਨਾਲ ਮਿਲ ਕੇ ਬਣਾਉਣਗੇ ਅਤੇ ਇਸ ਲਈ ਅਜੇ ਸਮਾਂ ਲੱਗੇਗਾ।Jagmeet Brar resigns

Jagmeet Brar resigns

ਦੱਸਣਯੋਗ ਹੈ ਕਿ ਇਹ ਪਹਿਲੀ ਵਾਰ ਹੈ ਕਿ ਜਦੋਂ ਬਰਾੜ ਨੇ ਕੋਈ ਸਿਆਸੀ ਪਾਰਟੀ ਛੱਡ ਕੇ ਉਸ ‘ਤੇ ਸਿਆਸੀ ਹਮਲਾ ਨਹੀਂ ਕੀਤਾ ਹੈ। ਉਹ ਜਦੋਂ ਵੀ ਕਾਂਗਰਸ ਅਤੇ ਆਮ ਆਦਮੀ ਪਾਰਟੀ ‘ਚੋਂ ਬਾਹਰ ਆਏ ਤਾਂ ਪਾਰਟੀ ਦੇ ਲੀਡਰਾਂ ਨੂੰ ਤਿੱਖਾ ਨਿਸ਼ਾਨਾ ਬਣਾਇਆ ਸੀ।Jagmeet Brar resigns

Jagmeet Brar resigns

ਜਗਮੀਤ ਸਿੰਘ ਬਰਾੜ ਨੇ ਆਮ ਆਦਮੀ ਪਾਰਟੀ ‘ਚ ਵੀ ਬੜੇ ਉਤਸ਼ਾਹ ਨਾਲ ਆਏ ਸਨ ਪਰ ਜਦੋਂ ਟਿਕਟ ਦੀ ਗੱਲ ਬਣਦੀ ਨਾ ਦਿਖੀ ਤਾਂ ਉਹ ਚੋਣਾਂ ਤੋਂ ਪਹਿਲਾਂ ਹੀ ਪਾਰਟੀ ਛੱਡ ਗਏ। ਇਸੇ ਤਰ੍ਹਾਂ ਕਾਂਗਰਸ ‘ਚ ਉਨ੍ਹਾਂ ਦੇ ਨਿਸ਼ਾਨੇ ‘ਤੇ ਗਾਂਧੀ ਪਰਿਵਾਰ ਤੇ ਕੈਪਟਨ ਪਰਿਵਾਰ ਸੀ। ਉਨ੍ਹਾਂ ਇਨ੍ਹਾਂ ਦੋਵਾਂ ‘ਤੇ ਕਾਫੀ ਤਿੱਖੇ ਹਮਲੇ ਕੀਤੇ ਸਨ ਪਰ ਬਾਅਦ ‘ਚ ਮੁੜ ਰਾਹੁਲ ਗਾਂਧੀ ਨੂੰ ਮਿਲ ਕੇ ਕਾਂਗਰਸ ਦਾ ਹਿੱਸਾ ਰਹੇ।Jagmeet Brar resignsਉਸ ਤੋਂ ਬਾਅਦ ਉਨ੍ਹਾਂ ਦੀ ਚਰਚਾ ਬੀਜੇਪੀ ‘ਚ ਜਾਣ ਬਾਰੇ ਵੀ ਛਿੜੀ ਸੀ ਪਰ ਨਹੀਂ ਗਏ। ਇਸ ਸਬੰਧੀ ਉਨ੍ਹਾਂ ਦੀ ਭਾਜਪਾ ਆਗੂਆਂ ਨਾਲ ਗੱਲ ਵੀ ਹੋ ਚੁੱਕੀ ਸੀ ਅਤੇ ਉਹ ਪੰਜਾਬ ਭਾਜਪਾ ਦੇ ਪ੍ਰਧਾਨ ਬਣਨ ਦੇ ਇਛੁਕ ਸਨ ਪ੍ਰੰਤੂ ਭਾਜਪਾ ਲੀਡਰਸ਼ਿਪ ਨੇ ਉਨ੍ਹਾਂ ਨੂੰ ਪ੍ਰਧਾਨਗੀ ਦੀ ਥਾਂ ਰਾਜ ਸਭਾ ਦਾ ਮੈਂਬਰ ਬਣਾਉਣ ਦੀ ਪੇਸ਼ਕਸ਼ ਕੀਤੀ ਗਈ ਸੀ। ਜਗਮੀਤ ਬਰਾੜ ਤ੍ਰਿਣਮੂਲ ਕਾਂਗਰਸ (ਟੀ.ਐਮ.ਸੀ) ਦੀ ਪੰਜਾਬ ਇਕਾਈ ਦੇ ਅੰਤਰਿਮ ਪ੍ਰਧਾਨ ਚੁਣੇ ਗਏ ਸਨ।Jagmeet Brar resignsਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪਾਰਟੀ ਦੀ ਪੰਜਾਬ ਇਕਾਈ ਦਾ ਮੁੜ ਗਠਨ ਕਰ ਕੇ ਜਗਮੀਤ ਸਿੰਘ ਬਰਾੜ ਨੂੰ ਇਸ ਦਾ ਐਡਹਾਕ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਲਗਾਤਾਰ ਬਿਆਨਬਾਜ਼ੀ ਕਰਨ ਕਰ ਕੇ ਜਗਮੀਤ ਸਿੰਘ ਬਰਾੜ ਨੂੰ ਕਾਂਗਰਸ ਵਿੱਚੋਂ ਕੱਢ ਦਿੱਤਾ ਗਿਆ ਸੀ। ਜਗਮੀਤ ਸਿੰਘ ਬਰਾੜ ਕਾਂਗਰਸ ਦੀ ਟਿਕਟ ਉੱਤੇ 1999 ‘ਚ ਫਰੀਦਕੋਟ ਤੋਂ ਪਾਰਲੀਮੈਂਟ ਮੈਂਬਰ ਰਹਿ ਚੁੱਕੇ ਹਨ।Jagmeet Brar resigns

The post ਤੇ ਹੁਣ ਜਗਮੀਤ ਬਰਾੜ ਨੇ ਤ੍ਰਿਣਮੂਲ ਕਾਂਗਰਸ ਤੋਂ ਵੀ ਦਿੱਤਾ ਅਸਤੀਫ਼ਾ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਤੇ ਹੁਣ ਜਗਮੀਤ ਬਰਾੜ ਨੇ ਤ੍ਰਿਣਮੂਲ ਕਾਂਗਰਸ ਤੋਂ ਵੀ ਦਿੱਤਾ ਅਸਤੀਫ਼ਾ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×