Get Even More Visitors To Your Blog, Upgrade To A Business Listing >>

ਗੋਆ ‘ਚ ਇਕੱਲੇ ਹਾਲੀਡੇ ਇੰਜਵਾਏ ਕਰ ਰਹੀ ਇਹ ਐਕਟਰੇਸ,5 ਮਹੀਨੇ ਪਹਿਲਾਂ ਕੀਤਾ ਸੀ ਚੁੱੱਪਚਾਪ ਵਿਆਹ

Riya Sen Goa: ਐਕਟਰੇਸ ਰਿਆ ਸੇਨ ਇਹਨਾਂ ਦਿਨਾਂ ਵਿੱਚ ਗੋਅ ਵਿੱਚ ਹਾਲੀਡੇ ਇਨਜੁਆਏ ਕਰ ਰਹੀ ਹੈ।ਹਾਲ ਹੀ ਵਿੱਚ ਉਨ੍ਹਾਂ ਨੇ ਇੱਕ ਫੋਟੋ ਪੋਸਟ ਕੀਤੀ ਹੈ ਜਿਸ ਵਿੱਚ ਉਹ ਟੂ-ਪੀਸ ਬਿਕਿਨੀ ਵਿੱਚ ਕਾਫ਼ੀ ਗਲੈਮਰਸ ਲੁਕ ਨਜ਼ਰ ਆ ਰਹੀ ਹਨ।ਫੋਟੋ ਪੋਸਟ ਵਿੱਚ ਉਨ੍ਹਾਂਨੇ ਲਿਖਿਆ,Don’t ever apologise for the fire in you ! ? ?Riya Sen Goa

Riya Sen Goa

ਦੱਸ ਦਈਏ ਕਿ ਵਿਆਹ ਦੇ ਬਾਅਦ ਰਿਆ ਪਹਿਲੀ ਵਾਰ ਬਿਕਿਨੀ ਵਿੱਚ ਨਜ਼ਰ ਆਈ ਹੈ। ਰੀਆ ਸੇਨ ਦੀ ਇਕ ਤਸਵੀਰ ਸਾਹਮਣੇ ਆਈ ਹੈ, ਜਿਸ ‘ਚ ਉਹ ਆਪਣੇ ਪਤੀ ਨਾਲ ਲਿੱਪ-ਲਾਕ ਕਰਦੀ ਨਜ਼ਰ ਆ ਰਹੀ ਹੈ।Riya Sen Goa

Riya Sen Goa

ਇਹ ਤਸਵੀਰ ਉਨ੍ਹਾਂ ਨੇ ਆਪਣੇ ਇੰਸਟਾਗਰਾਮ ‘ਤੇ ਸ਼ੇਅਰ ਕੀਤੀ ਹੈ। ਤਸਵੀਰ ਸ਼ੇਅਰ ਕਰਦੇ ਹੋਏ ਰੀਆ ਨੇ ਲਿਖਿਆ, ”#kisses for #mrs and a #heart for #art ☮”।Riya Sen Goa

Riya Sen Goa

ਬਾਲੀਵੁੱਡ ‘ਚ ਸੁਪਰਫਲਾਪ ਰਹੀ ਰੀਆ ਨੇ ਪਿਛਲੇ ਮਹੀਨੇ ਇਕ ਪ੍ਰਾਈਵੇਟ ਸੈਰੇਮਨੀ ਰਾਹੀਂ ਗੁੱਪ-ਚੁੱਪ ਤਰੀਕੇ ਨਾਲ ਵਿਆਹ ਕਰ ਲਿਆ ਸੀ। ਵਿਆਹ ਤੋਂ ਬਾਅਦ ਖਬਰਾਂ ਆਈਆਂ ਸਨ ਕਿ ਰੀਆ ਵਿਆਹ ਤੋਂ ਪਹਿਲਾਂ ਹੀ ਗਰਭਵਤੀ ਹੋ ਗਈ ਸੀ। ਇਸ ਲਈ ਉਨ੍ਹਾਂ ਨੇ ਜਲਦੀ ‘ਚ ਵਿਆਹ ਦਾ ਫੈਸਲਾ ਲਿਆ।Riya Sen Goaਪਰ ਹਾਲ ਹੀ ‘ਚ ਰੀਆ ਨੇ ਇਕ ਲੀਡਿੰਗ ਵੈਬਸਾਈਟ ਨੂੰ ਇੰਟਰਵਿਊ ਦਿੱਤਾ, ‘ਜਿਸ ‘ਚ ਉਨ੍ਹਾਂ ਨੇ ਆਪਣੀ ਨਿੱਜੀ ਜ਼ਿੰਦਗੀ ਦੇ ਬਾਰੇ ‘ਚ ਗੱਲਬਾਤ ਕੀਤੀ। ਰੀਆ ਨੇ ਦੱਸਿਆਂ, ”ਮੈਨੂੰ ਪਤਾ ਸੀ ਕਿ ਜਲਦਬਾਜ਼ੀ ‘ਚ ਵਿਆਹ ਕਰਨ ‘ਚ ਮੇਰੀ ਗਰਭਅਵਸਥਾ ਦੇ ਬਾਰੇ ‘ਚ ਅੰਦਾਜ਼ੇ ਲਗਾਏ ਜਾਣਗੇ ਪਰ ਮੈਂ ਇਸ ‘ਤੇ ਕੋਈ ਕੁਮੈਂਟ ਨਹੀਂ ਕਰਨਾ ਚਾਹੁੰਦੀ। ਮੇਰੇ ਹਿਸਾਬ ਨਾਲ ਰਿਲੇਸ਼ਨਸ਼ਿੱਪ ਤੋਂ ਬਾਅਦ ਵਿਆਹ ਨੂੰ ਇਕ ਲੰਬਾ ਗੈਪ ਦੇਣਾ ਹੁੰਦਾ ਹੈ।Riya Sen Goaਜ਼ਿਕਰਯੋਗ ਹੈ ਕਿ ਰੀਆ ਨੇ ਫਿਲਮ ‘ਸਟਾਈਲ’ ਨਾਲ ਡੈਬਿਊ ਕੀਤਾ ਸੀ। ਇਸ ਫਿਲਮ ‘ਚ ਉਨ੍ਹਾਂ ਦੇ ਆਪੋਜ਼ਿਟ ਸ਼ਰਮਨ ਜੋਸ਼ੀ ਅਤੇ ਸਾਹਿਲ ਖਾਨ ਸਨ। ਬਾਅਦ ‘ਚ ਉਹ ‘ਦਿਲ ਵਿਲ ਪਿਆਰ ਵਿਆਰ’, ‘ਝਨਕਾਰ ਬਿਟਸ’, ‘ਕਿਆਮਤ’, ‘ਸ਼ਾਦੀ ਨੰਬਰ-1’ ਵਰਗੀਆਂ ਕਈ ਫਿਲਮਾਂ ‘ਚ ਨਜ਼ਰ ਆਈ। ਉਹ ਸਿੰਗਰ ਫਾਲਗੁਨੀ ਪਾਠਕ ਦੇ ਵੀਡੀਓ ਐਲਬਮ ‘ਚੂੜੀ ਜੋ ਖਨਕੇ…’ ‘ਚ ਵੀ ਕੰਮ ਕਰ ਚੁੱਕੀ ਹੈ।Riya Sen Goaਉਹ ਆਖਿਰੀ ਵਾਰ ਆਗ੍ਰੀਦੇਵ ਚੈਟਰਜੀ ਦੀ ਫਿਲਮ ‘ਡਾਰਕ ਚਾਕਲੇਟ ‘ਚ ਦਿਖੀ ਸੀ। 24 ਜਨਵਰੀ, 1981 ਨੂੰ ਕੋਲਕਾਤਾ ‘ਚ ਜਨਮੀ ਰਿਆ ਨੂੰ ਫਿਲਮਾਂ ‘ਚ ਜ਼ਿਆਦਾ ਪ੍ਰਸਿੱਧੀ ਹਾਸਲ ਨਹੀਂ ਹੋਈ ਪਰ ਵਿਵਾਦਾਂ ਨਾਲ ਉਹ ਅਕਸਰ ਜੁੜੀ ਰਹੀ। ਰਿਆ ਨੇ ਸਾਲ 2011 ‘ਚ ਆਈ ਫਿਲਮ ‘ਸਟਾਈਲ’ ਨਾਲ ਬਾਲੀਵੁੱਡ ‘ਚ ਡੈਬਿਊ ਕੀਤਾ ਸੀ। ਫਿਲਮੀ ਕਰੀਅਰ ਦੌਰਾਨ ਰਿਆ ਕਰੀਬ 30 ਫਿਲਮਾਂ ‘ਚ ਨਜ਼ਰ ਆ ਚੁੱਕੀ ਹੈ।Riya Sen Goaਰਿਆ ਨਾਲ ਜੁੜੇ ਵਿਵਾਦਾਂ ਦੀ ਲਿਸਟ ‘ਚ ਉਨ੍ਹਾਂ ਦੇ ਐੱਮ. ਐੱਮ. ਐੱਸ. ਨਾਲ ਜੁੜੀਆਂ ਖਬਰਾਂ ਤੋਂ ਲੈ ਕੇ ਰੇਵ ਪਾਰਟੀ ਤੱਕ ਦੇ ਕਿੱਸੇ ਸ਼ਾਮਿਲ ਹਨ। ਰਿਆ ਬਾਲੀਵੁੱਡ ਅਭਿਨੇਤਰੀ ਮੂਨਮੂਨ ਸੇਨ ਦੀ ਬੇਟੀ ਹੈ ਅਤੇ ਇਕ ਸਟਾਰ ਕਿੱਡ ਹੋਣ ਦੇ ਬਾਵਜੂਦ ਵੀ ਬਾਲੀਵੁੱਡ ‘ਚ ਉਹ ਸਫਲ ਅਭਿਨੇਤਰੀ ਦੇ ਤੌਰ ‘ਤੇ ਨਹੀਂ ਟਿੱਕ ਸਕੀ। ਰਿਆ ਦੇ ਬਾਰੇ ਕਿਹਾ ਜਾਂਦਾ ਹੈ ਕਿ ਉਸਦੇ ਬੁਰੇ ਵਰਤਾਓ ਨੂੰ ਲੈ ਕੇ ਹਰ ਕੋਈ ਪ੍ਰੇਸ਼ਾਨ ਰਹਿੰਦਾ ਸੀ।Riya Sen Goaਉਨ੍ਹਾਂ ਬਾਰੇ ਇਹ ਮਸ਼ਹੂਰ ਹੈ ਕਿ ਉਹ ਨਿਰਦੇਸ਼ਕ ਤੋਂ ਲੈ ਕੇ ਸਪਾਟਬੁਆਏ ਤੱਕ ਕਿਸੇ ਨਾਲ ਸਹੀ ਢੰਗ ਨਾਲ ਗੱਲ ਨਹੀਂ ਕਰਦੀ ਅਤੇ ਛੋਟੀਆਂ-ਛੋਟੀਆਂ ਗੱਲਾਂ ‘ਤੇ ਨਾਰਾਜ਼ ਹੋ ਜਾਂਦੀ ਸੀ। ਰਿਆ ਇੰਡਸਟਰੀ ‘ਚ ਅਫੇਅਰਜ਼ ਕਰਕੇ ਵੀ ਸੁਰਖੀਆਂ ‘ਚ ਰਹੀ। ਬਾਲੀਵੁੱਡ ਅਭਿਨੇਤਾ ਅਕਸ਼ੇ ਖੰਨਾ ਤੋਂ ਲੈ ਕੇ ਸਲਮਾਨ ਰਸ਼ਦੀ ਤੱਕ ਦਾ ਨਾਂ ਉਨ੍ਹਾਂ ਨਾਲ ਜੁੜ ਚੁੱਕਿਆ ਹੈ।Riya Sen Goaਸਲਮਾਨ ਰਸ਼ਦੀ, ਰਿਆ ਨਾਲੋਂ ਦੋਗੁਣੀ ਉਮਰ ਦੇ ਹਨ। ਹਾਲਾਂਕਿ ਇਸ ਬਾਰੇ ਅਧਿਕਾਰਤ ਤੌਰ ‘ਤੇ ਕੁਝ ਸਾਹਮਣੇ ਨਹੀਂ ਆਇਆ। ਰਿਆ ਨੇ ਅਕਸ਼ੇ ਖੰਨਾ ਨਾਲ ਫਿਲਮ ‘ਲਵ ਯੂ ਹਮੇਸ਼ਾ’ ‘ਚ ਕੰਮ ਕੀਤਾ ਸੀ ਅਤੇ ਇਸ ਦੌਰਾਨ ਹੀ ਦੋਵਾਂ ਦੀਆਂ ਨਜ਼ਦੀਕੀਆਂ ਵੱਧਣ ਲੱਗੀਆਂ ਅਤੇ ਫਿਰ ਦੋਵੇਂ ਇਕ ਦੂਜੇ ਨੂੰ ਡੇਟ ਕਰਨ ਲੱਗੇ। ਕੁਝ ਸਮੇਂ ਬਾਅਦ ਰਿਆ ਤੇ ਅਕਸ਼ੇ ਦਾ ਰਿਲੇਸ਼ਨ ਖਤਮ ਹੋ ਗਿਆ ਅਤੇ ਫਿਰ ਦੋਹਾਂ ਵਿਚਕਾਰ ਅਭਿਨੇਤਾ ਜੌਨ ਅਬ੍ਰਾਹਮ ਆ ਗਏ।Riya Sen Goa

The post ਗੋਆ ‘ਚ ਇਕੱਲੇ ਹਾਲੀਡੇ ਇੰਜਵਾਏ ਕਰ ਰਹੀ ਇਹ ਐਕਟਰੇਸ,5 ਮਹੀਨੇ ਪਹਿਲਾਂ ਕੀਤਾ ਸੀ ਚੁੱੱਪਚਾਪ ਵਿਆਹ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਗੋਆ ‘ਚ ਇਕੱਲੇ ਹਾਲੀਡੇ ਇੰਜਵਾਏ ਕਰ ਰਹੀ ਇਹ ਐਕਟਰੇਸ,5 ਮਹੀਨੇ ਪਹਿਲਾਂ ਕੀਤਾ ਸੀ ਚੁੱੱਪਚਾਪ ਵਿਆਹ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×