Get Even More Visitors To Your Blog, Upgrade To A Business Listing >>

ਵਟਸਐਪ ‘ਤੇ ਲੱਗੀ ਰਹਿੰਦੀ ਪਤਨੀ ਦਾ ਪਤੀ ਨੇ ਕੀਤਾ ਇਹ ਹਾਲ…

Kolkata Murder case : ਪੁਲਸ ਨੇ ਬੁੱਧਵਾਰ ਨੂੰ ਸ਼ਹਿਰ ਦੇ ਚੇਤਲਾ ਥਾਣੇ ਖੇਤਰ ਵਿਚ 36 ਸਾਲਾ ਇਕ ਔਰਤ ਦੇ ਕਤਲ ਦੇ ਕੇਸ ਦੀ ਗੁਥੀ ਸੁਲਝੀ ਗਈ | ਪੁਲਿਸ ਨੇ ਕਤਲ ਦੇ ਦੋਸ਼ਾਂ ‘ਤੇ ਉਸਦੇ ਪਤੀ ਨੂੰ ਗ੍ਰਿਫਤਾਰ ਕੀਤਾ ਹੈ| ਮੁਲਜ਼ਮ ਪਤੀ ਨੂੰ ਬੁੱਧਵਾਰ ਰਾਤ 12 ਵਜੇ ਦੇ ਕਰੀਬ ਹਾਵੜਾ ਸਟੇਸ਼ਨ ਤੋਂ ਗ੍ਰਿਫਤਾਰ ਕੀਤਾ ਗਿਆ ਸੀ | ਉਹ ਉਥੋਂ ਫਰਾਰ ਹੋਣ ਵਾਲਾ ਸੀ ਉਨ੍ਹਾਂ ਨੂੰ ਵੀਰਵਾਰ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ, ਜਿੱਥੇ ਜੱਜ ਨੇ ਦੋਸ਼ੀ ਪਤੀ ਨੂੰ 30 ਜਨਵਰੀ ਤੱਕ ਪੁਲਿਸ ਰਿਮਾਂਡ ‘ਤੇ ਭੇਜਿਆ |

murderKolkata Murder case

ਪ੍ਰਾਇਮਰੀ ਜਾਂਚ ‘ਚ, ਉਸ ਨੇ ਇਹ ਵੀ ਦੱਸਿਆ ਹੈ ਕਿ ਉਸ ਦੇ ਇਨਕਾਰ ਦੇ ਬਾਵਜੂਦ, ਉਸ ਦੀ ਪਤਨੀ ਲਗਾਤਾਰ WhatsApp ਅਤੇ ਫੇਸਬੁੱਕ ‘ਤੇ ਆਨਲਾਈਨ ਸੀ | ਜਦੋਂ ਉਹ ਘਰ ਆਇਆ ਅਤੇ ਖਾਣਾ ਮੰਗਿਆ, ਤਾਂ ਉਹ ਲਗਾਤਾਰ ਗੱਲਬਾਤ ਕਰਨ ਵਿੱਚ ਰੁੱਝਿਆ ਰਹਿੰਦਾ ਸੀ| ਇਸ ਕਾਰਨ ਦੋਵਾਂ ‘ਚ ਹਰ ਰੋਜ ਲੜਾਈ ਹੁੰਦੀ ਰਹਿੰਦੀ ਸੀ | ਬੁੱਧਵਾਰ ਨੂੰ, ਉਹਨਾਂ ਦੇ ਦੋਵੇਂ ਬੱਚੇ ਬਾਹਰ ਗਏ ਹੋਏ ਸੀ, ਉਸ ਦੌਰਾਨ ਦੋਹਾ ‘ਚ ਝਗੜਾ ਹੋ ਗਿਆ,ਪਤੀ ਨੇ ਗੁੱਸੇ ‘ਚ ਆ ਕੇ ਆਪਣੀ ਪਤਨੀ ਦਾ ਗਲਾ ਦਬਾ ਕੇ ਮਾਰ ਦਿੱਤਾ ਅਤੇ ਮੌਤ ਨੂੰ ਯਕੀਨੀ ਬਣਾਉਣ ਲਈ, ਉਸਨੇ ਸਿਰ ਨੂੰ ਤਾ ਤੇਜ਼ ਹਥਿਆਰ ਨਾਲ ਵਾਰ ਕੀਤਾ ,ਅਤੇ ਉਸ ਦਾ ਚਿਹਰਾ ਵੀ ਖਰਾਬ ਕਰਤਾ|

murder

ਜਿਸ ਕਾਰਨ ਕਾਫ਼ੀ ਖੂਨ ਵਹਿ ਗਿਆ| ਇਸ ਤੋਂ ਬਾਅਦ ਉਹ ਫਰਾਰ ਸੀ | ਕਾਲਜ ਤੋਂ ਘਰ ਵਾਪਸ ਆਉਂਦੇ ਸਮੇਂ, ਛੋਟੇ ਪੁੱਤਰ ਨੇ ਆਪਣੀ ਮਾਂ ਨੂੰ ਮ੍ਰਿਤਕਾਂ ਦੇਖਣ ਤੋਂ ਬਾਅਦ ਪੁਲਸ ਨੂੰ ਦੱਸਿਆ, ਜਿਸ ਤੋਂ ਬਾਅਦ ਜਾਂਚ ਵਿਚ ਸ਼ਾਮਲ ਪੁਲਿਸ ਨੇ ਉਸ ਦੇ ਪਤੀ ਨੂੰ ਗ੍ਰਿਫਤਾਰ ਕੀਤਾ | ਹਾਲਾਂਕਿ, ਦੂਜੇ ਪਾਸੇ ਇਹ ਕਿਹਾ ਜਾ ਰਿਹਾ ਹੈ ਕਿ ਉਸਦੇ ਪਤੀ ਦਾ ਆਪਣੀ ਸਾਲੀ ਨਾਲ ਨਾਜਾਇਜ਼ ਸੰਬੰਧ ਸੀ, ਜਿਸ ਕਾਰਨ ਉਸ ਨੇ ਪਤਨੀ ਦਾ ਕਤਲ ਕੀਤਾ ਸੀ | ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ |

murder

ਇਹ ਵੀ ਪੜੋ :

ਛੱਤੀਸਗੜ੍ਹ ਦੇ ਧਮਤਰੀ ਜਿਲ੍ਹੇ ਵਿੱਚ ਮਾਂ ਬੇਟੇ ਦੀ ਹੱਤਿਆ ਦਾ ਮਾਮਲਾ ਪੁਲਿਸ ਨੇ ਸੁਲਝਾ ਲਿਆ ਹੈ। ਮੁਲਜ਼ਮ ਕੋਈ ਹੋਰ ਨਹੀਂ ਸਗੋਂ ਮ੍ਰਿਤਕ ਨੌਜਵਾਨ ਦੀ ਪ੍ਰੇਮਿਕਾ ਦਾ ਭਰਾ ਨਿਕਲਿਆ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਇੱਕ ਹਫਤੇ ਪਹਿਲਾਂ ਮਾਂ ਅਤੇ ਬੇਟੇ ਨੂੰ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਸੀ।ਡਬਲ ਮਰਡਰ ਦੀ ਇਹ ਵਾਰਦਾਤ ਧਮਤਰੀ ਦੇ ਰਤਨਾਬਾਂਧਾ ਪਿੰਡ ਦੀ ਹੈ। ਬੀਤੀ 11 ਜਨਵਰੀ ਨੂੰ ਪਿੰਡ ਵਿੱਚ ਰਹਿਣ ਵਾਲੀ 48 ਸਾਲ ਦਾ ਅਮ੍ਰਤਾ ਨਗਾਰਚੀ ਅਤੇ ਉਨ੍ਹਾਂ ਦੇ ਬੇਟੇ ਦਿਨੇਸ਼ ਨਗਾਰਚੀ ਦੀ ਕਿਸੇ ਅਣਪਛਾਤੇ ਸ਼ਖਸ ਨੇ ਹੱਤਿਆ ਕਰ ਦਿੱਤੀ ਸੀ।

murder

ਸੂਚਨਾ ਮਿਲਦੇ ਹੀ ਪੁਲਿਸ ਮੌਕੇ ਉੱਤੇ ਪਹੁੰਚੀ ਅਤੇ ਘਟਨਾ ਸਥਾਨ ਤੋਂ ਸਬੂਤ ਇਕੱਠੇ ਕੀਤੇ। ਪੁਲਿਸ ਨੇ ਇਸ ਹੱਤਿਆਕਾਂਡ ਦੇ ਖੁਲਾਸੇ ਕਰਨ ਲਈ ਚਾਰ ਮੈਂਬਰੀ ਟੀਮ ਬਣਾਈ। ਇਸ ਦੌਰਾਨ ਪੁਲਿਸ ਨੂੰ ਮੁਖ਼ਬਰ ਵੱਲੋਂ ਸੂਚਨਾ ਮਿਲੀ ਕਿ ਮ੍ਰਿਤਕ ਨੌਜਵਾਨ ਦਿਨੇਸ਼ ਦਾ ਪਿੰਡ ਦੀ ਇੱਕ ਲੜਕੀ ਦੇ ਨਾਲ ਪਿਆਰ ਚੱਲ ਰਿਹਾ ਸੀ। ਇਸ ਗੱਲ ਨੂੰ ਲੈ ਕੇ ਲੜਕੀ ਦੇ ਭਰਾ ਦੇ ਨਾਲ ਮ੍ਰਿਤਕ ਨੌਜਵਾਨ ਦਾ ਝਗੜਾ ਵੀ ਹੋਇਆ ਸੀ।

murder

ਸੂਚਨਾ ਮਿਲਣ ਦੇ ਬਾਅਦ ਪੁਲਿਸ ਨੇ ਸ਼ੱਕ ਦੇ ਆਧਾਰ ਉੱਤੇ ਲੜਕੀ ਦੇ ਭਰੇ ਨੀਰਜ ਮਰਕਾਮ ਨੂੰ ਹਿਰਾਸਤ ਵਿੱਚ ਲੈ ਕੇ ਸਖਤਾਈ ਨਾਲ ਪੁੱਛਗਿਛ ਕੀਤੀ, ਤਾਂ ਉਸਨੇ ਆਪਣਾ ਗੁਨਾਹ ਕਬੂਲ ਕਰ ਲਿਆ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ। ਇਸ ਹੱਤਿਆਕਾਂਡ ਦੇ ਬਾਅਦ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਸੀ।

murderKolkata Murder case

ਧਮਤਰੀ ਦੇ ਪੁਲਿਸ ਇੰਸਪੈਕਟਰ ਰਜਨੇਸ਼ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੇ ਹੱਤਿਆ ਦੀ ਸਾਜਿਸ਼ ਟੀਵੀ ਉੱਤੇ ਇੱਕ ਕ੍ਰਾਈਮ ਸ਼ੋਅ ਵੇਖਕੇ ਰਚੀ ਸੀ। ਦਰਅਸਲ, ਮੁਲਜ਼ਮ ਨੂੰ ਮ੍ਰਿਤਕ ਦਿਨੇਸ਼ ਦਾ ਆਪਣੀ ਭੈਣ ਨਾਲ ਮਿਲਣਾ ਜੁਲਨਾ ਪਸੰਦ ਨਹੀਂ ਸੀ। ਉਸਨੇ ਕਈ ਵਾਰ ਦਿਨੇਸ਼ ਨੂੰ ਸਮਝਾਇਆ ਵੀ ਪਰ ਉਹ ਉਸਦੀ ਭੈਣ ਨਾਲ ਮਿਲਦਾ ਰਿਹਾ। ਇਸ ਦੇ ਚਲਦੇ 11 ਜਨਵਰੀ ਦੀ ਅੱਧੀ ਰਾਤ ਮੁਲਜ਼ਮ ਨੌਜਵਾਨ ਨੇ ਘਰ ਵਿੱਚ ਸੋ ਰਹੇ ਮਾਂ-ਬੇਟੇ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਸੀ।

murder

The post ਵਟਸਐਪ ‘ਤੇ ਲੱਗੀ ਰਹਿੰਦੀ ਪਤਨੀ ਦਾ ਪਤੀ ਨੇ ਕੀਤਾ ਇਹ ਹਾਲ… appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਵਟਸਐਪ ‘ਤੇ ਲੱਗੀ ਰਹਿੰਦੀ ਪਤਨੀ ਦਾ ਪਤੀ ਨੇ ਕੀਤਾ ਇਹ ਹਾਲ…

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×