Get Even More Visitors To Your Blog, Upgrade To A Business Listing >>

ਚਾਹੁੰਦੇ ਹੋ ਸਿਹਤਮੰਦ ਰਹਿਣਾ, ਤਾਂ ਅਪਣਾਓ ਇਹ ਟਿਪਸ…

Healthy tips : ਸਿਹਤਮੰਦ ਰਹਿਣ ਦੀ ਚਾਹਤ ਹਰ ਇਨਸਾਨ ਦੀ ਹੁੰਦੀ ਹੈ। ਸਿਹਤਮੰਦ ਤਨ ਅਤੇ ਮਨ ਪ੍ਰਾਪਤ ਕਰਨ ਲਈ ਸਾਨੂੰ ਕੁੱਝ ਮਿਹਨਤ ਦੀ ਜਰੂਰਤ ਵੀ ਪੈਂਦੀ ਹੈ। ਸਿਹਤਮੰਦ ਰਹਿਣ ਲਈ ਛੋਟੀਆਂ-ਛੋਟੀਆਂ ਗੱਲਾਂ ‘ਤੇ ਧਿਆਨ ਦੇਣਾ ਬੇਹੱਦ ਜ਼ਰੂਰੀ ਹੈ ਤਾਂ ਹੀ ਬਿਮਾਰੀਆਂ ਤੋਂ ਦੂਰ ਰਿਹਾ ਜਾ ਸਕਦਾ ਹੈ। ਸਿਹਤਮੰਦ ਰਹਿਣ ਲਈ ਸਭ ਤੋਂ ਜ਼ਰੂਰੀ ਹੈ ਸੰਤੁਲਿਤ ਭੋਜਨ ਕਰਨਾ। ਜੇ ਦਿਨ ਦੀ ਸ਼ੁਰੂਆਤ ਚੰਗੀ ਖੁਰਾਕ ਨਾਲ ਕੀਤੀ ਜਾਵੇ ਤਾਂ ਸਾਰਾ ਦਿਨ ਚੰਗਾ ਗੁਜ਼ਰਦਾ ਹੈ। ਸਰੀਰ ਨੂੰ ਚੁਸਤ-ਦਰੁਸਤ ਬਣਾਈ ਰੱਖਣ ਲਈ ਇਹ ਜ਼ਰੂਰੀ ਹੈ ਕਿ ਸੰਤੁਲਿਤ ਅਤੇ ਪੌਸ਼ਟਿਕ ਭੋਜਨ ਕੀਤਾ ਜਾਏ। ਰੋਜ ਦੇ ਭੋਜਨ ਵਿੱਚ  ਕਾਰਬੋਹਾਈਡ੍ਰੇਟ, ਪ੍ਰੋਟੀਨ, ਮੱਖਣ, ਵਿਟਾਮਿਨ ਅਤੇ ਖਣਿਜ ਵਾਲੇ ਪਦਾਰਥਾਂ ਦੀ ਵਰਤੋਂ ਦਿਮਾਗ ਅਤੇ ਸਰੀਰ ਨੂੰ ਚੁਸਤ-ਦਰੁਸਤ ਅਤੇ ਮਜ਼ਬੂਤ ਬਣਾਉਂਦੀ ਹੈ। ਭੋਜਨ ਵਿੱਚ  ਹਰੀਆਂ ਸਬਜ਼ੀਆਂ ਅਤੇ ਫਲਾਂ ਨੂੰ ਜ਼ਰੂਰ ਸ਼ਾਮਿਲ ਕਰਨਾ ਚਾਹੀਦਾ ਹੈ।Healthy tips

Healthy tips

ਬਹੁਤ ਸਾਰੀਆਂ ਕਲਾਵਾਂ ਹਨ, ਜਿਵੇਂ ਸ਼ਿਲਪ ਕਲਾ, ਸ਼ਿੰਗਾਰ ਕਲਾ, ਸੰਗੀਤ ਕਲਾ, ਪਾਕ ਕਲਾ ਆਦਿ। ਸਮੇਂ ਦੀ ਮੰਗ ਦੇ ਅਨੁਸਾਰ ਨੌਜਵਾਨ ਦਿਸਣਾ ਵੀ ਇਕ ਕਲਾ ਹੈ। ਆਪਣੀ ਉਮਰ ਨਾਲੋਂ ਘੱਟ ਦਿਸਣਾ, ਚੁਸਤ ਦਿਸਣਾ ਕਿਸ ਨੂੰ ਚੰਗਾ ਨਹੀਂ ਲਗਦਾ? ਪਰ ਕੁੱਝ ਲੈਣ ਲਈ ਕੁਝ ਦੇਣਾ ਵੀ ਪੈਂਦਾ ਹੈ। ਇਸ ਤਰ੍ਹਾਂ ਜਵਾਨ ਦਿਸਣ ਲਈ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਕੀ ਕਰੀਏ ਅਤੇ ਕੀ ਨਾ ਕਰੀਏ।Healthy tips

Healthy tips

ਖੰਡ ਅਤੇ ਮੈਦੇ ਤੋਂ ਬਣੀਆਂ ਚੀਜ਼ਾਂ ਦੀ ਵਰਤੋਂ ਬਹੁਤ ਘੱਟ ਕਰੋ। ਫਾਸਟਫੂਡ ਅਤੇ ਡੱਬਾਬੰਦ ਭੋਜਨ ਦੀ ਵਰਤੋਂ ਮਜਬੂਰੀ ਵਿੱਚ ਕਰੋ।  ਹਰ ਰੋਜ਼ ਤਾਜ਼ੀਆਂ ਸਬਜ਼ੀਆਂ ਜਾਂ ਫਲਾਂ ਦਾ ਰਸ ਪੀਓ, ਕਿਉਂਕਿ ਕੱਚੀਆਂ ਸਬਜ਼ੀਆਂ ਅਤੇ ਫਲਾਂ ਦੇ ਰਸ ਵਿੱਚ  ਐਂਟੀ-ਆਕਸੀਡੈਂਟ ਪਾਏ ਜਾਂਦੇ ਹਨ। ਦਿਨ ਵਿੱਚ  ਕੱਚੀ ਸਬਜ਼ੀ ਅਤੇ ਫਲਾਂ ਦਾ ਸੇਵਨ ਕਰੋ। ਫਲਾਂ ਅਤੇ ਸਬਜ਼ੀਆਂ ਵਿੱਚ  ਐਂਟੀ-ਆਕਸੀਡੈਂਟ ਹੋਣ ਦੇ ਕਾਰਨ ਸਰੀਰ ਵਿੱਚ  ਰੋਗਾਂ ਨਾਲ ਲੜਨ ਦੀ ਸ਼ਕਤੀ ਵਧਦੀ ਹੈ। ਸਿਗਰਟਨੋਸ਼ੀ ਅਤੇ ਸ਼ਰਾਬ ਦਾ ਸੇਵਨ ਬੰਦ ਕਰ ਦਿਓ।Healthy tipsਆਪਣੇ ਭੋਜਨ ਵਿੱਚ  ਕੈਲਸ਼ੀਅਮ ਦੀ ਵਰਤੋਂ ਦਾ ਪੂਰਾ ਧਿਆਨ ਰੱਖੋ। ਘੱਟ ਫੈਟ ਵਾਲੇ ਦੁੱਧ ਦੇ ਦਹੀਂ, ਰਾਜਮਾਂਹ, ਸੋਇਆਬੀਨ ਅਤੇ ਛੋਲਿਆਂ ਦਾ ਸੇਵਨ ਕਰਦੇ ਰਹੋ। ਸੋਇਆਬੀਨ ਅਤੇ ਦਹੀਂ ਨਾਲ ਤੁਹਾਡੀਆਂ ਹੱਡੀਆਂ ਮਜ਼ਬੂਤ ਬਣਨਗੀਆਂ।

Healthy tips

ਘੱਟ ਤੇਲ ਨਾਲ ਬਣਿਆ ਭੋਜਨ ਖਾਓ, ਕਿਉਂਕਿ ਜ਼ਿਆਦਾ ਤੇਲ ਨਾਲ ਸਰੀਰ ਵਿੱਚ  ‘ਫ੍ਰੀ ਰੈਡੀਕਲ ਐਕਟੀਵਿਟੀਜ਼’ ਨੂੰ ਉਤਸ਼ਾਹ ਮਿਲਦਾ ਹੈ, ਜੋ ਇਨਸਾਨ ਨੂੰ ਛੇਤੀ ਬੁੱਢਾ ਬਣਾ ਦਿੰਦਾ ਹੈ। ਆਪਣੀ ਭੁੱਖ ਦਾ ਤਿੰਨ-ਚੌਥਾਈ ਖਾਓ। ਇਕ-ਚੌਥਾਈ ਭੁੱਖਾ ਬਚਾਅ ਕੇ ਰੱਖੋ, ਜਿਸ ਨਾਲ ਪਾਚਣ ਕਿਰਿਆ ਦੀ ਮਸ਼ੀਨ ਚੰਗੀ ਤਰ੍ਹਾਂ ਆਪਣਾ ਕੰਮ ਕਰ ਸਕੇਗੀ।Healthy tips

ਕਸਰਤ ਅਤੇ ਤੇਜ਼ ਸੈਰ ਕਰੋ। 30 ਤੋਂ 40 ਮਿੰਟ ਦੀ ਸੈਰ ਸਰੀਰ ਨੂੰ ਸੁਡੌਲ ਅਤੇ ਨਿਰੋਗ ਰੱਖਦੀ ਹੈ। ਸਾਕਾਰਾਤਮਿਕ ਸੋਚ ਰੱਖੋ। ਆਪਣੇ ਮਨ ਦੀ ਸ਼ਾਂਤੀ ਲਈ ਆਤਮਚਿੰਤਨ ਵੱਲ ਧਿਆਨ ਦਿਓ। ਆਤਮ-ਵਿਸ਼ਵਾਸ ਬਣਾਈ ਰੱਖੋ। ਖੁਦ ਖੁਸ਼ ਰਹੋ ਅਤੇ ਆਸ-ਪਾਸ ਖੁਸ਼ੀ ਵਾਲਾ ਵਾਤਾਵਰਨ ਫੈਲਾਓ। ਜੋ ਖੁਦ ਨੂੰ ਚੰਗਾ ਲੱਗੇ, ਉਹੀ ਕਰੋ। ਜੋ ਕਰੋ, ਉਹ ਅਰਥਹੀਣ ਨਾ ਹੋਵੇ। ਇਮਾਨਦਾਰੀ ਅਤੇ ਲਗਨ ਨਾਲ ਕੀਤੇ ਕੰਮ ਨਾਲ ਮਾਨਸਿਕ ਸ਼ਾਂਤੀ ਮਿਲਦੀ ਹੈ।Healthy tips

ਹਰ ਸਮੇਂ ਤਾਜੀਆਂ ਖਬ਼ਰਾਂ ਨਾਲ ਜੁੜੇ ਰਹਿਣ ਲਈ  ਡਾਉਨਲੋਡ ਕਰੋ Daily Post Punjabi Android App 

Subscribe for more videos :- youtube.com

ਇੰਝ ਰਹੋ ਸਰਦੀਆਂ ‘ਚ ਸਿਹਤਮੰਦ…

The post ਚਾਹੁੰਦੇ ਹੋ ਸਿਹਤਮੰਦ ਰਹਿਣਾ, ਤਾਂ ਅਪਣਾਓ ਇਹ ਟਿਪਸ… appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਚਾਹੁੰਦੇ ਹੋ ਸਿਹਤਮੰਦ ਰਹਿਣਾ, ਤਾਂ ਅਪਣਾਓ ਇਹ ਟਿਪਸ…

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×