Get Even More Visitors To Your Blog, Upgrade To A Business Listing >>

ਸੋਨਾਕਸ਼ੀ -ਦਿਲਜੀਤ ਦੀ ਫਿਲਮ ‘ਵੈਲਕਮ ਟੂ ਨਿਊਯਾਰਕ’ ਦਾ ਪਹਿਲਾ ਗੀਤ ਹੋਇਆ ਰਿਲੀਜ਼

Pant Mein Gun Song release: ਅਗਲੇ ਮਹੀਨੇ ਆਉਣ ਵਾਲੀ ਸੋਨਾਕਸ਼ੀ ਸਿਨਹਾ ਅਤੇ ਕਰਨ ਜੌਹਰ ਦੀ ਫਿਲਮ ‘ਵੈਲਕਮ ਟੂ ਨਿਊਯਾਰਕ’ ਦਾ ਨਵਾਂ ਗੀਤ ਆਇਆ ਹੈ। ਇਸ ਗੀਤ ਦੇ ਲਿਰਿਕਸ ਸੁਣ ਕੇ ਤੁਸੀਂ ਵੀ ਥੋੜੇ ਹੈਰਾਨ ਹੋ ਜਾਵੋਗੇ। ਸਾਂਗ ਦੀ ਸ਼ੁਰੂਆਤ ‘ਪੈਂਟ ਮੇਂ ਗਨ’ ਤੋਂ ਹੁੰਦੀ ਹੈ ਜੋ ਕਿ ਸੁਣਨ ਵਿੱਚ ਕਾਫੀ ਇੰਟਰਸਟਿੰਗ ਦਿਖਾਈ ਦੇ ਰਿਹਾ ਹੈ। ਇਸ ਗੀਤ ਨੂੰ ਅਮਿਤਾਭ ਬੱਚਨ ਨੇ ਲਾਂਚ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਫਿਲਮ ‘ ਵੈਲਕਮ ਟੂ ਨਿਊਯਾਰਕ’ ਦੇ ਗੀਤ ਦਾ ਹੁਣ ਰਿਲੀਜ਼ ਦਾ ਸਮਾਂ ਆ ਗਿਆ ਹੈ।

bollywoodPant Mein Gun song release

ਫਿਲਮ ਦਾ ਪਹਿਲਾ ਗੀਤ ‘ਪੈਂਟ ਮੇਂ ਗਨ’ ਆ ਚੁੱਕਿਆ ਹੈ। ਦਿਲਜੀਤ ਇਸ ਗੀਤ ਦੇ ਵੀਡੀਓ ਵਿੱਚ ਰਾਕ ਸਟਾਰ ਮੋਡ ਵਿੱਚ ਦਿਖਾਈ ਦੇਣਗੇ ਜੋ ‘ਵੈਲਕਮ ਟੂ ਨਿਊਯਾਰਕ` ਦੇ ਨਿਰਮਾਤਾ ਦੁਆਰਾ ਜਲਦ ਹੀ ਰਿਲੀਜ਼ ਹੋਣ ਜਾ ਰਿਹਾ ਹੈ। ਇਹ ਗੀਤ ਪੂਜਾ ਮਿਊਜ਼ਿਕ ਦੁਆਰਾ ਰਿਲੀਜ਼ ਕੀਤਾ ਗਿਆ ਹੈ। ਪ੍ਰਸਿੱਧ ਅਦਾਕਾਰ ਅਤੇ ਗਾਇਕ ਦਿਲਜੀਤ ਦੋਸਾਂਝ ਜੋ ਆਪਣੀ ਸਿੰਗਿੰਗ ਅਤੇ ਅਦਾਕਾਰੀ ਦੇ ਲਈ ਜਾਣੇ ਜਾਂਦੇ ਹਨ। ਉਸ ਗੀਤ ਵਿੱਚ ਦਿਖਾਈ ਦੇਣਗੇ ਜੋ ਇੱਕ ਬਲਾਕਬਸਟਰ ਫਿਲਮ ਦਾ ਹਿੱਸਾ ਹੈ। ਫਿਲਮ ਦਾ ਟੇ੍ਰਲਰ ਰਿਲੀਜ਼ ਪਹਿਲਾਂ ਤੋਂ ਹੀ ਸੋਸ਼ਲ ਮੀਡੀਆ ‘ਤੇ ਧੂਮ ਮਚਾ ਰਿਹਾ ਹੈ।

bollywood

ਜਿਸ ਵਿੱਚ ਦਿਲਜੀਤ ਦੋਸਾਂਝ , ਸੋਨਾਕਸ਼ੀ ਸਿਨਹਾ, ਕਰਨ ਜੌਹਰ, ਬੋਮਨ ਈਰਾਨੀ ਅਤੇ ਲਾਰਾ ਦੱਤਾ ਵਰਗੇ ਪ੍ਰਭਾਵਸ਼ਾਲੀ ਅਦਾਕਾਰ ਸ਼ਾਮਿਲ ਹਨ। ਇਸ ਤੋਂ ਇਲਾਵਾ ਟੇ੍ਰਲਰ ਵਿੱਚ ਰਿਤੇਸ਼ ਦੇਸ਼ਮੁਖ ,ਰਾਣਾ ਦੱਗੁਬਾਤੀ ਅਤੇ ਸੁਸ਼ਾਂਤ ਸਿੰਘ ਰਾਜਪੂਤ ਵੀ ਸ਼ਾਮਿਲ ਹਨ। ਨਿਰਮਾਤਾਵਾਂ ਨੇ ਵਾਅਦਾ ਕੀਤਾ ਹੈ ਕਿ ਰਿਲੀਜ਼ ਤੋਂ ਪਹਿਲਗ਼ਾਂ ਟੇ੍ਰਲਰ ਵਿੱਚ ਹੋਰ ਵੀ ਏ ਲਿਸਟਰਜ਼ ਕਲਾਕਾਰਾਂ ਨੂੰ ਦਿਖਾਇਆ ਜਾਵੇਗਾ।

bollywood

ਫਿਲਮ ‘ਵੈਲਕਮ ਟੂ ਨਿਊਯਾਰਕ’ ਇੱਕ ਦਿਲ ਨੂੰ ਛੂਹ ਲੈਣ ਵਾਲੀ, ਗੁਦਗੁਦਾਉਣ ਵਾਲੀ ਕਾਮੇਡੀ ਹੈ। ਇਹ ਫਿਲਮ ਖੁਦ ਦੇ ਲਈ ਇੱਕ ਬੇਹਤਰ ਜੀਵਣ ਦੀ ਤਲਾਸ਼ ਵਿੱਚ ਭਾਰਤ ਵਿੱਚ ਰਹਿਣ ਵਾਲੇ ਦੋ ਨੌਜਾਵਨਾਂ ਦੀ ਕਹਾਣੀ ਕਹਿੰਦੀ ਹੈ। ਨਿਊਯਾਰਕ ਸ਼ਹਿਰ ਦਾ ਇੱਕ ਅਣਚਾਹਿਆ ਸਫਰ ਉਨ੍ਹਾਂ ਨੂੰ ਇੱਕ ਅਜਿਹੇ ਮਜ਼ਾਕੀਆ ਹਾਲਾਤ ਵਿੱਚ ਲਿਆ ਦਿੰਦਾ ਹੈ ਜਿਸ ਨਾਲ ਹਮੇਸ਼ਾ ਲਈ ਉਨ੍ਹਾਂ ਦੇ ਜੀਵਣ ਵਿੱਚ ਬਦਲਾਅ ਆ ਜਾਂਦਾ ਹੈ।

bollywood

ਪੂਜਾ ਫਿਲਮਜ਼ ਅਤੇ ਵਿਜ ਫਿਲਮਜ਼ ਦੁਆਰਾ ਨਿਰਮਿਤ ਅਤੇ ਚਾਕਰੀ ਟੋਲੇਟੀ ਦੁਆਰਾ ਨਿਰਦੇਸ਼ਿਤ ‘ਵੈਲਕਮ ਟੂ ਨਿਊਯਾਰਕ’ ਦੁਨੀਆ ਭਰ ਵਿੱਚ 23 ਫਰਵਰੀ 2018 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਦੱਸ ਦੇਈਏ ਕਿ ਪੰਜਾਬੀ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਕਮਾਲ ਦੀ ਅਦਾਕਾਰੀ ਨਾਲ ਲੋਕਾਂ ‘ਚ ਖਾਸੀ ਪ੍ਰਸਿੱਧੀ ਖੱਟੀ ਹੈ।

bollywoodPant Mein Gun song release

ਪਾਲੀਵੁੱਡ ਇੰਡਸਟਰੀ ‘ਚ ਸ਼ੋਹਰਤ ਹਾਸਲ ਕਰਨ ਵਾਲੇ ਇਸ ਅਦਾਕਾਰ ਨੇ ਬਾਲੀਵੁੱਡ ‘ਚ ਵੀ ਆਪਣੀ ਕਿਸਮਤ ਅਜਮਾ ਲਈ ਹੈ। ਦਿਲਜੀਤ ਦੋਸਾਂਝ ਨੇ ਹਿੰਦੀ ਫਿਲਮ ‘ਉੜਤਾ ਪੰਜਾਬ’ ਨਾਲ ਬਾਲੀਵੁੱਡ ‘ਚ ਡੈਬਿਊ ਕੀਤਾ ਸੀ। ਹੁਣ ਦਿਲਜੀਤ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦਿਖਾ ਰਹੇ ਹਨ। ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਅਤੇ ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨਹਾ ਦੀ ਫਿਲਮ ‘ਵੈਲਕਮ ਟੂ ਨਿਊ ਯਾਰਕ’ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਟ੍ਰੇਲਰ ਦੇਖਣ ਤੋਂ ਬਾਅਦ ਇਹ ਗੱਲ ਸਾਫ ਹੋ ਗਈ ਹੈ ਕਿ ਇਹ ਇਕ ਜ਼ਬਰਦਸਤ ਕਾਮੇਡੀ ਫਿਲਮ ਹੈ।

bollywood

The post ਸੋਨਾਕਸ਼ੀ -ਦਿਲਜੀਤ ਦੀ ਫਿਲਮ ‘ਵੈਲਕਮ ਟੂ ਨਿਊਯਾਰਕ’ ਦਾ ਪਹਿਲਾ ਗੀਤ ਹੋਇਆ ਰਿਲੀਜ਼ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਸੋਨਾਕਸ਼ੀ -ਦਿਲਜੀਤ ਦੀ ਫਿਲਮ ‘ਵੈਲਕਮ ਟੂ ਨਿਊਯਾਰਕ’ ਦਾ ਪਹਿਲਾ ਗੀਤ ਹੋਇਆ ਰਿਲੀਜ਼

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×