Get Even More Visitors To Your Blog, Upgrade To A Business Listing >>

ਅਜਨਾਲਾ ਦੇ ਕਲਿਆਂ ਵਾਲਾ ਖੂਹ ਦੀ ਖੁਦਾਈ ਦੌਰਾਨ ਮਿਲਿਆ ਲਗਭਗ ਡੇਢ ਸਦੀ ਪੁਰਾਣਾ ਸਮਾਨ

Ajnala kalian vala khoo found 160 year older things ਪੰਜਾਬ ਦੇ ਕਸਬਾ ਅਜਨਾਲਾ ਅੰਦਰ ਸਥਿਤ ਮਸ਼ਹੂਰ ਕਲਿਆਂ ਵਾਲਾ ਖੂਹ ਦੀ ਅੱਜ ਕਰੀਬ 4 ਸਾਲਾਂ ਬਾਅਦ ਹੋ ਰਹੀ ਸਫਾਈ ਮੌਕੇ ਫਿਰ ਦੁਬਾਰਾ ਖੂਹ ਵਿਚੋ ਖੁਦਾਈ ਦੌਰਾਨ ਪੁਰਾਤਣ ਸਮਾਨ ਨਿਕਲ ਰਿਹਾ ਹੈ, ਇਸ ਦੌਰਾਨ ਕੱਲ ਦੇਰ ਰਾਤ ਤੋ ਕਲਿਆਂ ਵਾਲਾ ਖੂਹ ਯਾਦਗਾਰੀ ਫਾਊਡੇਸ਼ਨ ਕਮੇਟੀ ਵੱਲੋ ਖੂਹ ਨੂੰ ਸਾਫ ਕਰਨਾ ਸ਼ੁਰੂ ਕੀਤਾ ਤਾਂ ਪੁਰਾਣੇ ਸਮੇਂ ‘ਚ ਖੂਹ ਵਿਚੋ ਪਾਣੀ ਕੱਢਣ ਲਈ ਵਰਤੀਆਂ ਜਾਂਦੀਆਂ ਟਿੰਂਡਾਂ, ਸ਼ਿਗਾਰ, ਗਾੜੀ, ਚਵੱਕਲੀ ਅਤੇ ਹੋਰ ਖੂਹ ਦੀਆਂ ਟਿੰਂਡਾਂ ਦਾ ਸਮਾਨ ਮਿਲਿਆ ਹੈ ਇਸ ਬਾਰੇ ਪਤਾ ਲੱਗਦੇ ਹੀ ਸਥਾਨਕ ਲੋਕ ਖੂਹ ਵਿਚੋ ਨਿਕਲੇ ਸਮਾਨ ਨੂੰ ਦੇਖਣ ਲਈ ਇਥੇ ਇਕੱਠੇ ਹੋਣ ਲਗ ਪਏ।

Ajnala kalian vala khoo found 160 year older things

Ajnala kalian vala khoo found 160 year older things

ਜ਼ਿਕਰਯੋਗ ਹੈ ਕਿ ਇਹ ਖੂਹ ਭਾਰਤ ਦੀ ਜੰਗ-ਏ-ਆਜ਼ਾਦੀ ਵਿਚ ਹੋਏ 1857 ਦੇ ਵਿਦਰੋਹ ਦੌਰਾਨ 500 ਦੇ ਕਰੀਬ ਭਾਰਤੀ ਸੈਨੀਕ ਲਾਹੌਰ ਦੀ ਮਿਆਮੀਰ ਦੀ ਛਾਉਣੀ ਵਿਚੋ ਅੰਗ੍ਰੇਜ ਅਫਸਰਾਂ ਨੂੰ ਮਾਰਕੇ ਨਿਕਲੇ ਸਨ, ਜਿੰਨਾਂ ਵਿਚੋ 282 ਸੈਨੀਕਾਂ ਨੂੰ 31 ਜੁਲਾਈ 1857 ਨੂੰ ਅੰਗ੍ਰੇਜ ਸਰਕਾਰ ਨੇ ਮੁੜ ਹਿਰਾਸਤ ਵਿਚ ਲੈ ਲਿਆ ਸੀ ਅਤੇ ਬਾਕੀਆਂ ਨੂੰ ਰਾਵੀ ਦਰਿਆ ਵਿਚ ਮਾਰ ਕੇ ਸੁੱਟ ਦਿੱਤਾ ਗਿਆ ਸੀ। ਉਪਰੰਤ 1 ਅਗਸਤ ਨੂੰ ਇਹਨਾਂ 282 ਸੈਨੀਕਾਂ ਨੂੰ ਅਜਨਾਲਾ ਦੇ ਇਸ ਖੂਹ ਵਿਚ ਸੁੱਟ ਦਿੱਤਾ ਗਿਆ ਸੀ। ਜਿਸ ਤੋ ਬਾਅਦ 5 ਦਸੰਬਰ 2012 ਨੂੰ ਇਸ ਖੂਹ ਬਾਰੇ ਪਤਾ ਲੱਗਾ ਤਾਂ ਇਸ ਦੀ ਖੁਦਾਈ ਕਰਵਾਈ ਗਈ ਅਤੇ ਇਸ ਵਿਚ ਅਜਾਦੀ ਘੁਲਾਟੀਆਂ ਦੀਆਂ ਅਸਥੀਆਂ ਮਿਲੀਆਂ।

Ajnala kalian vala khoo found 160 year older things

ਮਗਰੋਂ ਗੁਰਦੁਆਰਾ ਕਮੇਟੀ ਵੱਲੋ ਇਕ ਸਾਈਡ ‘ਤੇ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਉਸਾਰੀ ਗਈ ਅਤੇ ਫਿਰ 28 ਫਰਵਰੀ 2014 ਨੂੰ ਖੂਹ ਦੀ ਪੁਟਾਈ ਸ਼ੂਰੂ ਕੀਤੀ ਜਿਸ ਤੋ ਬਾਅਦ ਤਿੰਨ ਦਿਨ ਲਗਾਤਾਰ ਖੁਦਾਈ ਦੌਰਾਨ ਅਸਥੀਆਂ, ਖੋਪੜੀਆਂ, ਜਬਾੜੇ, ਦੰਦ, ਬ੍ਰਿਟਿਸ਼ ਇੰਡੀਆ ਕੰਪਨੀ ਦੇ ਸੰਨ 1830 ਅਤੇ 1840 ਦੇ ਇਕ ਇਕ ਰੁਪਏ ਦੇ ਸਿੱਕੇ, ਸੋਨੇ ਦੇ ਮੋਤੀ, ਸੋਨੇ ਦੀਆਂ ਤਵੀਤਾਂ, ਅੰਗੂਠੀਆਂ, ਮੈਡਲ, ਰੁਦਰਾਕਸ਼ ਮੋਤੀ, ਗੋਲੀਆਂ, ਸਿੱਕੇ, ਕੜੇ ਅਤੇ ਸੋਨੇ ਦੇ ਗਹਿਣੇ ਵੀ ਮਿਲੇ ਸਨ।

Ajnala kalian vala khoo found 160 year older things

ਉਪਰੰਤ ਕਲਿਆਂ ਵਾਲਾ ਖੂਹ ਵਿਚੋ ਨਿਕਲੀ ਮਿੱਟੀ ਨੂੰ 13 ਅਪ੍ਰੈਲ 2014 ਨੂੰ ਵਿਸਾਖੀ ਵਾਲੇ ਦਿਨ ਰਾਵੀ ਦਰਿਆ ਵਿਚ ਜਲ ਪ੍ਰਵਾਹ ਕੀਤਾ ਗਿਆ ਜਿਸ ਤੋ ਬਾਅਦ ਸ਼ਹੀਦਾਂ ਦੀਆਂ ਕੁਝ ਅਸਥੀਆਂ ਨੂੰ 1 ਅਗਸਤ 2014 ਨੂੰ ਹਰਿਦੁਆਰ ਵਿਖੇ ਜਲ ਪ੍ਰਵਾਹ ਕੀਤਾ ਗਿਆ ਅਤੇ ਦੰਦਾਂ ਅਤੇ ਹੱਡੀਆਂ ਦਾ ਡੀ.ਐਨ. ਏ ਟੈਸਟ ਕਰਵਾਉਣ ਲਈ ਭੇਜ ਦਿੱਤਾ। ਇਸ ਸਬੰਧੀ ਗੱਲਬਾਤ ਕਰਦੇ ਹੋਏ ਕਾਲਿਆ ਵਾਲਾ ਖੂਹ ਯਾਦਗਾਰੀ ਫਾਊਡੇਸ਼ਨ ਕਮੇਟੀ ਦੇ ਪ੍ਰਧਾਨ ਅਮਰਜੀਤ ਸਿੰਘ ਸਰਕਾਰੀਆ ਨੇ ਦੱਸਿਆ ਕਿ ਖੂਹ ਦੀ ਦੁਬਾਰਾ ਸਫਾਈ ਸ਼ੁਰੂ ਕੀਤੀ ਗਈ ਹੈ।

Ajnala kalian vala khoo found 160 year older things

ਇਸ ਦੌਰਾਨ ਖੂਹ ਵਿਚ ਵਰਤਿਆ ਜਾਣ ਵਾਲਾ ਸਮਾਨ ਟਿੰਂਡਾਂ, ਸ਼ਿਗਾਰ, ਗਾੜੀ, ਚਵੱਕਲੀ ਅਤੇ ਹੋਰ ਸਮਾਨ ਮਿਲਿਆ ਹੈ। ਉਹਨਾਂ ਦੱਸਿਆ ਕਿ ਪਹਿਲਾ ਵੀ 2014 ਵਿਚ ਖੂਹ ਦੀ ਖੁਦਾਈ ਕੀਤੀ ਗਈ ਸੀ ਜਿਸ ਦੌਰਾਨ ਖੂਹ ਵਿਚੋ ਸੈਨੀਕਾਂ ਦੀਆਂ ਅਸਥੀਆਂ ਅਤੇ ਹੋਰ ਸਮਾਨ ਮਿਲਿਆ ਸੀ ਅਤੇ ਹੁਣ ਦੁਬਾਰਾ ਸਮਾਨ ਮਿਲ ਰਿਹਾ ਹੈ। ਉਹਨਾਂ ਸਰਕਾਰ ਕੋਲੋ ਮੰਗ ਕੀਤੀ ਕਿ ਇਸ ਖੂਹ ਨੂੰ ਵਧੀਆ ਦਿੱਖ ਦੇਣ ਲਈ ਅਤੇ ਆਉਣ ਜਾਣ ਲਈ ਰਸਤਾ ਦਿੱਤਾ ਜਾਵੇ ਤਾਂ ਜੋ ਬਾਹਰੋ ਸੈਲਾਨੀ ਵੀ ਆ ਕੇ ਇਸ ਨੂੰ ਦੇਖ ਸਕਣ।

Ajnala kalian vala khoo found 160 year older things

The post ਅਜਨਾਲਾ ਦੇ ਕਲਿਆਂ ਵਾਲਾ ਖੂਹ ਦੀ ਖੁਦਾਈ ਦੌਰਾਨ ਮਿਲਿਆ ਲਗਭਗ ਡੇਢ ਸਦੀ ਪੁਰਾਣਾ ਸਮਾਨ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਅਜਨਾਲਾ ਦੇ ਕਲਿਆਂ ਵਾਲਾ ਖੂਹ ਦੀ ਖੁਦਾਈ ਦੌਰਾਨ ਮਿਲਿਆ ਲਗਭਗ ਡੇਢ ਸਦੀ ਪੁਰਾਣਾ ਸਮਾਨ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×