Get Even More Visitors To Your Blog, Upgrade To A Business Listing >>

ਗੈਂਗਸਟਰ ਵਿੱਕੀ ਗੌਡਰ ਤੇ ਪ੍ਰੇਮਾ ਲਹੌਰੀਆ ਦੀ ਪੁਲਿਸ ਮੁਕਾਬਲੇ ਵਿੱੱਚ ਮੌਤ

Vicky Gounder shot dead :ਪੰਜਾਬ ਦੇ ਮਸ਼ਹੂਰ ਗੈਂਗਸਟਰ ਵਿੱਕੀ ਗੌਡਰ ਅਤੇ ਪ੍ਰੇਮਾ ਲਹੌਰੀਆਂ ਮੁਕਤਸਰ ਦੇ ਪਿੰਡ ਪੰਜਾਬਾ ਵਿੱਚ ਪੁਲਿਸ ਮੁਕਾਬਲੇ ਵਿੱਚਮਾਰੇ ਗਏ ਹਨ। ਮਿਲੀ ਜਾਣਕਾਰੀ ਅਨੁਸਾਰ ਪੁਲਿਸ ਨੂੰ ਸ਼ੂਚਨਾਂ ਮਿਲੀ ਸੀ ਕਿ ਵਿੱਤੀ ਗੌਡਰ ਅਤੇ ਪ੍ਰੇਮਾ ਲਾਹੌਰੀਆਂ ਰਾਜਸਥਾਨ ਦੇ ਬਾਰਡਰ ਨਾਲ ਲਗਦੇ ਮੁਕਤਸਰ ਜਿਲ੍ਹੇ ਦੇ ਪਿੰਡ ਪੰਜਾਬਾ ਵਿੱਚ ਲੁਕੇ ਹੋਏ ਹਨ । ਮੌਕੇ ਤੇ ਪੁਲਿਸ ਨੇ ਉਹਨਾਂ ਨੂੰ ਘੇਰਾ ਪਾਇਆ । ਦੂਜੇ ਪਾਸੇ ਤੋਂ ਵਿੱਕੀ ਗੌਂਡਰ ਅਤੇ ਪ੍ਰੇਮਾ ਲਹੌਰੀਆਂ ਨੇ ਪੁਲਿਸ ਤੇ ਫ਼ਾਇਰਿੰਗ ਕਰ ਦਿੱਤੀ । ਪੁਲਿਸ ਨੇ ਵੀ ਉਹਨਾਂ ਤੇ ਫਾਇਰਿੰਗ ਕੀਤੀ ਇਸੇ ਦੌਰਾਨ ਦੋਂਵੇ ਗੈਂਗਸਟਰ ਮਾਰੇ ਗਏ।

Vicky Gounder shot dead

ਜਿਕਰਯੋਗ ਹੈ ਕਿ ਨਾਭਾ ਜੇਲ੍ਹ ਦੇ ਦੋਂਵੇ ਮੁਲਜਮ ਸਨ ਅਤੇ ਦੋਂਵਾਂ ਨੇ ਪੰਜਾਬ ਵਿੱਚ ਕਾਫੀ ਦਹਿਸ਼ਤ ਪਾਈ ਹੋਈ ਸੀ।Vicky Gounder shot dead 27 ਨਵੰਬਰ 2016 ਨੂੰ ਮੈਕਸੀਮਮ ਸਕਿਓਰਿਟੀ ਜੇਲ ਵਿਚ ਹੋਈ ਭਾਰੀ ਗੋਲੀਬਾਰੀ ਦੌਰਾਨ ਫਿਲਮੀ ਸਟਾਈਲ ਵਿਚ ਖਾਲਿਸਤਾਨ ਲਿਬਰੇਸ਼ਨ ਫੋਰਸ (ਕੇ. ਐੈੱਲ. ਐੈੱਫ.) ਦੇ ਮੁਖੀ ਹਰਮਿੰਦਰ ਸਿੰਘ ਮਿੰਟੂ, ਗੈਂਗਸਟਰ ਹਰਜਿੰਦਰ ਸਿੰਘ ਉਰਫ ਵਿੱਕੀ ਗੌਂਡਰ ਤੇ ਕੁਲਪ੍ਰੀਤ ਸਿੰਘ ਨੀਟਾ ਦਿਓਲ ਸਮੇਤ 6 ਹਵਾਲਾਤੀਆਂ ਨੂੰ 4 ਗੱਡੀਆਂ ਵਿਚ ਆਏ ਬਦਮਾਸ਼ ਸਿਰਫ 12 ਮਿੰਟਾਂ ਵਿਚ ਹੀ ਛੁਡਾ ਕੇ ਲੈ ਗਏ ਸਨ।Vicky Gounder shot dead ਇਨ੍ਹਾਂ ਵਿਚ ਮਿੰਟੂ, ਨੀਟਾ, ਗੁਰਪ੍ਰੀਤ ਸੇਖੋਂ ਤੇ ਅਮਨਦੀਪ (ਚਾਰੇ ਫਰਾਰ ਹਵਾਲਾਤੀ) ਸਮੇਤ 29 ਦੋਸ਼ੀਆਂ ਦੀ ਗ੍ਰਿ੍ਰਫ਼ਤਾਰੀ ਪਿਛਲੇ 13 ਮਹੀਨੇ 8 ਦਿਨਾਂ ਦੌਰਾਨ ਪੁਲਸ ਕਰ ਚੁੱਕੀ ਹੈ ਪਰ ਵਿੱਕੀ ਗੌਂਡਰ ਅਤੇ ਅੱਤਵਾਦੀ ਕਸ਼ਮੀਰ ਸਿੰਘ ਗਲਵੱਢੀ ਦਾ ਕੋਈ ਅਤਾ-ਪਤਾ ਨਹੀਂ ਲੱਗਾ। ਨਾਭਾ ਜੇਲ ਬ੍ਰੇਕ ਕਾਂਡ ਦੌਰਾਨ 100 ਰਾਊਂਡ ਫਾਇਰਿੰਗ ਹੋਈ ਸੀ। ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਤੁਰੰਤ ਗ੍ਰਹਿ ਮੰਤਰਾਲੇ ਤੋਂ ਰਿਪੋਰਟ ਮੰਗੀ ਸੀ। ਪੰਜਾਬ ਸਰਕਾਰ ਨੇ ਐੈੱਸ. ਆਈ. ਟੀ. ਦਾ ਗਠਨ ਏ. ਡੀ. ਜੀ. ਪੀ. ਦੀ ਨਿਗਰਾਨੀ ਹੇਠ ਕੀਤਾ ਸੀ। ਉਸ ਸਮੇਂ ਦੇ ਡਿਪਟੀ ਸੀ. ਐੈੱਮ. ਸੁਖਬੀਰ ਬਾਦਲ ਨੇ ਕਿਹਾ ਸੀ ਕਿ ਜੇਲ ਬ੍ਰੇਕ ਪਿੱਛੇ ਪਾਕਿ ਦਾ ਹੱਥ ਹੈ। ਦੂਜੇ ਪਾਸੇ ਕੈ. ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਇਸ ਕਾਂਡ ਵਿਚ ਬਾਦਲ ਸਰਕਾਰ ਦੀ ਸ਼ਮੂਲੀਅਤ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।Vicky Gounder shot dead ਇਸ ਤੋਂ ਬਾਅਦ 3-4 ਦਿਨ ਲਗਾਤਾਰ ਏ. ਡੀ. ਜੀ. ਪੀ. ਰੋਹਿਤ ਚੌਧਰੀ, ਏ. ਡੀ. ਜੀ. ਪੀ. ਪ੍ਰਮੋਦ ਕੁਮਾਰ, ਆਈ. ਜੀ. ਉਮਰਾਨੰਗਲ ਤੇ ਹੋਰ ਸੀਨੀਅਰ ਅਧਿਕਾਰੀ ਇਥੇ ਕਾਫੀ ਸਰਗਰਮ ਰਹੇ ਸਨ। ਹੁਣ ਦੇਖਣ ਵਿਚ ਆਇਆ ਹੈ ਕਿ ਛੋਟੇ ਅਧਿਕਾਰੀ ਹੀ ਭੱਜ-ਦੌੜ ਕਰ ਰਹੇ ਹਨ। ਵਿੱਕੀ ਗੌਂਡਰ ਦੇ ਵਿਦੇਸ਼ ਭੱਜ ਜਾਣ ਦੀ ਸੰਭਾਵਨਾ ਹੈ, ਜਿਸ ਕਰ ਕੇ ਵਿੱਕੀ ਅਤੇ ਗਲਵੱਢੀ ਦਾ ਸੁਰਾਗ ਨਹੀਂ ਮਿਲ ਰਿਹਾ। ਜੇਲ ਵਿਚ ਲੱਗੇ ਕਰੋੜਾਂ ਰੁਪਏ ਦੇ ਜੈਮਰ ਦੇ ਬਾਵਜੂਦ ਜੇਲ ਬ੍ਰੇਕ ਕਾਂਡ ਤੋਂ ਕੁੱਝ ਘੰਟੇ ਪਹਿਲਾਂ ਖਤਰਨਾਕ ਗੈਂਗਸਟਰ ਸੇਖੋਂ ਉਰਫ ਮੁੱਦਕੀ ਨੇ ਫੇਸਬੁੱਕ ਪੇਜ ‘ਤੇ ਸੰਦੇਸ਼ ਪਾਇਆ ਸੀ। ਭਗੌੜੇ ਹਵਾਲਾਤੀਆਂ ਵਿਚੋਂ ਵਧੇਰੇ ਜੇਲ ਵਿਚ ਰਹਿੰਦੇ ਹੋਏ ਵੀ ਸੋਸ਼ਲ ਨੈੱਟਵਰਕਿੰਗ ਸਾਈਟਾਂ ‘ਤੇ ਸਰਗਰਮ ਰਹਿੰਦਿਆਂ ਆਪਣੀਆਂ ਫੋਟੋਆਂ ਤੇ ਮੈਸੇਜ ਅਪਲੋਡ ਕਰਦੇ ਸਨ। ਹੁਣ ਵੀ ਜੇਲ ਅਧਿਕਾਰੀ ਇਹੀ ਕਹਿੰਦੇ ਹਨ ਕਿ ਜੈਮਰ 4-ਜੀ ਅਨੁਸਾਰ ਅਪਟੂ ਡੇਟ ਨਹੀਂ ਹੈ ਭਾਵ ਸਰਕਾਰ ਨੇ 13 ਮਹੀਨਿਆਂ ਬਾਅਦ ਵੀ ਸਬਕ ਨਹੀਂ ਸਿੱਖਿਆ।Vicky Gounder shot dead
ਉਸ ਸਮੇਂ ਜੇਲ ਬ੍ਰੇਕ ਕਾਂਡ ਦੀ ਜਾਂਚ ਵਿਚ ਸਾਹਮਣੇ ਆਇਆ ਸੀ ਕਿ 55 ਲੱਖ ਰੁਪਏ ਦੀ ਡੀਲ ਹੋਣ ਤੋਂ ਬਾਅਦ ਬਾਹਰੋਂ ਮੁਹੱਈਆ ਕਰਵਾਏ ਗਏ 4-ਜੀ ਸਿਮ ਨੂੰ ਇਸਤੇਮਾਲ ਕਰ ਕੇ ਸਕਾਈਪ ‘ਤੇ ਜੇਲ ਵਿਚ ਬੰਦ ਗੈਂਗਸਟਰ ਬਾਹਰੀ ਸਾਥੀਆਂ ਨਾਲ ਗੱਲਬਾਤ ਕਰਦੇ ਸਨ। ਜੇਲ ਬ੍ਰੇਕ ਕਾਂਡ ਤੋਂ ਲਗਭਗ 12 ਘੰਟੇ ਪਹਿਲਾਂ ਜੇਲ ਵਿਚ ਬੰਦ ਗੈਂਗਸਟਰ ਅਤੇ ਯੂ. ਪੀ. ਵਿਚੋਂ ਗ੍ਰਿਫ਼ਤਾਰ ਕੀਤੇ ਪਿੰਦਾ ਵਿਚਕਾਰ ਸਕਾਈਪ ‘ਤੇ ਵੀਡੀਓ ਕਾਨਫਰੰਸਿੰਗ ਰਾਹੀਂ 18 ਮਿੰਟ ਗੱਲਬਾਤ ਹੋਈ ਸੀ।Vicky Gounder shot dead

The post ਗੈਂਗਸਟਰ ਵਿੱਕੀ ਗੌਡਰ ਤੇ ਪ੍ਰੇਮਾ ਲਹੌਰੀਆ ਦੀ ਪੁਲਿਸ ਮੁਕਾਬਲੇ ਵਿੱੱਚ ਮੌਤ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਗੈਂਗਸਟਰ ਵਿੱਕੀ ਗੌਡਰ ਤੇ ਪ੍ਰੇਮਾ ਲਹੌਰੀਆ ਦੀ ਪੁਲਿਸ ਮੁਕਾਬਲੇ ਵਿੱੱਚ ਮੌਤ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×