Get Even More Visitors To Your Blog, Upgrade To A Business Listing >>

ਕੀ ਕੈਪਟਨ ਨੂੰ ਇਸ ਗੱਲੋਂ ਡਰਾ ਰਿਹਾ ਹੈ ਕੈਬਿਨੇਟ ਵਿਸਥਾਰ?

captain yet not expending punjab cabinet:ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਇਸ ਸਮੇਂ ਪੰਜਾਬ ਦੇ ਤਿੰਨ ਦਰਜਨ ਦੇ ਕਰੀਬ ਵਿਭਾਗ ਹਨ ਕਿਉਂਕਿ ਉਨ੍ਹਾਂ ਨੇ ਆਪਣੀ ਕੈਬਨਿਟ ਦਾ ਵਿਸਥਾਰ ਨਹੀਂ ਕੀਤਾ। ਇਹ ਵੀ ਇਕ ਵੱਡਾ ਤੱਥ ਮੰਨਿਆ ਜਾ ਰਿਹਾ ਹੈ ਕਿ ਜਿੰਨੇ ਵਿਭਾਗ ਹੁਣ ਤੱਕ ਦੇ ਸਾਰੇ ਮੰਤਰੀਆਂ ਕੋਲ ਹਨ, ਉਸ ਤੋਂ ਕੀਤੇ ਵੱਧ ਵਿਭਾਗ ਖ਼ੁਦ ਕੈਪਟਨ ਕੋਲ ਹਨ। ਕੈਬਨਿਟ ਦਾ ਵਿਸਥਾਰ ਕਰਨਾ ਭਾਵੇਂ ਮੁੱਖ ਮੰਤਰੀ ਦਾ ਹੀ ਹੱਕ ਹੈ ਪਰ ਕਾਂਗਰਸ ਦੇ ਮੰਤਰੀ ਬਣਨ ਵਾਲੇ ਵਿਧਾਇਕਾਂ ਦੀ ਕੈਪਟਨ ਨਾਲ ਅੰਦਰਖਾਤੇ ਕਾਫੀ ਨਰਾਜ਼ਗੀ ਪਾਈ ਜਾ ਰਹੀ ਹੈ।captain yet not expending punjab cabinet

captain yet not expending punjab cabinet

ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੈਪਟਨ ਕੈਬਨਿਟ ਦਾ ਵਿਸਥਾਰ ਕਿਉਂ ਨਹੀਂ ਕਰ ਰਹੇ ਹਨ? ਸੂਤਰਾਂ ਮੁਤਾਬਕ ਕੈਪਟਨ ਦਿੱਲੀ ਦੀ ਸਿਆਸੀ ਚਾਲ ਨੂੰ ਡੀਰੇਲ ਕਰਨ ਲਈ ਅਜਿਹਾ ਫੈਸਲਾ ਨਹੀਂ ਕਰ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਜੇ ਕੈਪਟਨ ਸਾਰੇ ਮੰਤਰੀ ਬਣਾ ਦੇਣ ਤਾਂ ਕਿਤੇ ਸਰਕਾਰ ‘ਚ ਕੈਪਟਨ ਖ਼ਿਲਾਫ ਮਾਹੌਲ ਪੈਦਾ ਨਾ ਹੋਵੇ ਕਿਉਂਕਿ ਕੈਬਨਿਟ ‘ਚ ਰਾਹੁਲ ਗਾਂਧੀ ਦੇ ਕਈ ਕਰੀਬੀ ਵੀ ਸ਼ਾਮਲ ਹੋਣਗੇ। ਸੂਤਰਾਂ ਮੁਤਾਬਕ ਕੈਪਟਨ ਰਾਹੁਲ ਗਾਂਧੀ ਵੱਲੋਂ ਰਾਣਾ ਗੁਰਜੀਤ ਸਿੰਘ ਦਾ ਅਸਤੀਫਾ ਲਏ ਜਾਣ ਤੋਂ ਨਾਰਾਜ਼ ਹਨ।captain yet not expending punjab cabinetਕੈਪਟਨ ਵਿਰੋਧੀ ਖੇਮੇ ਦੇ ਕਾਂਗਰਸੀ ਕਹਿੰਦੇ ਹਨ ਕਿ ਇਸ ਨਾਲ ਸਰਕਾਰ ਦੇ ਕੰਮਕਾਜ ‘ਤੇ ਵੀ ਪ੍ਰਭਾਵ ਪੈ ਰਿਹਾ ਹੈ ਕਿਉਂਕਿ ਕੈਪਟਨ ਤਾਂ ਖ਼ੁਦ ਕਾਫੀ ਬੀਮਾਰ ਰਹਿੰਦੇ ਹਨ। ਉਨ੍ਹਾਂ ਨੂੰ ਰੰਝ ਹੈ ਕਿ ਕੈਪਟਨ ਦੀ ਇਹ ਗੱਲ ਬਿਲਕੁਲ ਠੀਕ ਨਹੀਂ ਕਿਉਂਕਿ ਸਰਕਾਰ ਬਣੀ ਨੂੰ ਕਾਫੀ ਮਹੀਨੇ ਹੋ ਚੁੱਕੇ ਹਨ। ਕੈਪਟਨ ਅਮਰਿੰਦਰ ਨੇ ਜਦੋਂ ਸਰਕਾਰ ਬਣਾਈ ਸੀ ਤਾਂ ਉਨ੍ਹਾਂ ਆਪਣੇ ਸਮੇਤ ਕੁੱਲ 9 ਮੰਤਰੀ ਬਣਾਏ ਹਨ। ਉਸ ਤੋਂ ਬਾਅਦ ਹੋਰ ਅੱਠ ਮੰਤਰੀ ਬਣਾਉਣੇ ਸਨ ਪਰ ਕੈਪਟਨ ਇਸ ਮਾਮਲੇ ਨੂੰ ਲਮਕਾਉਂਦੇ ਗਏ।captain yet not expending punjab cabinetਇਹ ਵੀ ਕਿਹਾ ਜਾ ਰਿਹਾ ਸੀ ਕਿ ਜੇ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਦਾ ਅਸਤੀਫਾ ਹੋ ਜਾਂਦਾ ਹੈ ਤਾਂ ਉਸ ਤੋਂ ਬਾਅਦ ਕੈਬਨਿਟ ਦਾ ਵਿਸਥਾਰ ਹੋਵੇਗਾ। ਰਾਣਾ ਦਾ ਅਸਤੀਫਾ ਵੀ ਹੋ ਗਿਆ ਪਰ ਕੈਬਨਿਟ ਦਾ ਵਿਸਥਾਰ ਨਾ ਹੋਇਆ। ਹੁਣ ਕੈਪਟਨ ਨੇ ਕਿਹਾ ਹੈ ਕਿ ਲੁਧਿਆਣਾ ਨਿਗਮ ਚੋਣ ਤੋਂ ਬਾਅਦ ਕੈਬਨਿਟ ਦਾ ਵਿਸਥਾਰ ਕਰਾਂਗੇ। ਇਸ ਤੋਂ ਪਹਿਲਾਂ ਵੀ ਕੈਪਟਨ ਇਸ ਤਰ੍ਹਾਂ ਦੇ ਕਈ ਬਿਆਨ ਦੇ ਚੁੱਕੇ ਹਨ। ਹੁਣ ਦੇਖਣਾ ਕਿ ਕੈਪਟਨ ਦੀ ਕੈਬਨਿਟ ਦਾ ਵਿਸਥਾਰ ਕਦੋਂ ਹੁੰਦਾ ਹੈ?captain yet not expending punjab cabinetਓਧਰ ਪਾਰਟੀ ਹਾਈ ਕਮਾਨ ਕੋਲ ਵੀ ਜਦ ਨਵਜੋਤ ਸਿੰਘ ਸਿੱਧੂ ਦਾ ਮਾਮਲਾ ਪਹੁੰਚਿਆ ਤਾਂ ਓਥੇ ਵੀ ਮਾਹੌਲ ਖਰਾਬ ਹੋਣ ਵਾਲੀ ਸਤਿਥੀ ਬਣਦੀ ਜਾ ਰਹੀ ਹੈ। ਸਿੱਧੂ ਦੀ ਨਰਾਜ਼ਗੀ ਵਾਲੀ ਗੱਲ ਜਦ ਪਾਰਟੀ ਹਾਈ ਕਮਾਨ ਰਾਹੁਲ ਗਾਂਧੀ ਕੋਲ ਪਹੁੰਚੀ ਤਾਂ ਸਿੱਧੂ ਦੀ ਇਸ ਨਰਾਜ਼ਗੀ ਵਾਲੀ ਗੱਲ ਤੋਂ ਰਾਹੁਲ ਗਾਂਧੀ ਖ਼ੁਦ ਹੀ ਨਰਾਜ਼ ਨਜਰ ਆਏ। ਇਕ ਪਾਸੇ ਕੈਪਟਨ ਦਾ ਕੈਬਨਿਟ ਦਾ ਵਿਸਥਾਰ ਨਾ ਕਰਨਾ ਅਤੇ ਦੂਜੇ ਪਾਸੇ ਸਿੱਧੂ ਮਾਮਲਾ, ਇਸ ਤਰ੍ਹਾਂ ਲਗ ਰਿਹਾ ਹੈ ਜਿਵੇਂ ਕਿ ਕਾਂਗਰਸ ਆਪਣੇ ਹੀ ਪਾਰਟੀ ਨੂੰ ਸੰਭਾਲਣ ਯੋਗ ਨਹੀਂ ਹੋ ਪਾ ਰਹੀ ਹੈ।captain yet not expending punjab cabinet

The post ਕੀ ਕੈਪਟਨ ਨੂੰ ਇਸ ਗੱਲੋਂ ਡਰਾ ਰਿਹਾ ਹੈ ਕੈਬਿਨੇਟ ਵਿਸਥਾਰ? appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਕੀ ਕੈਪਟਨ ਨੂੰ ਇਸ ਗੱਲੋਂ ਡਰਾ ਰਿਹਾ ਹੈ ਕੈਬਿਨੇਟ ਵਿਸਥਾਰ?

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×