Get Even More Visitors To Your Blog, Upgrade To A Business Listing >>

Mahindra ਦੀ ਇਸ ਬਾਈਕ ਦੀ ਵਿਕਰੀ ਸ਼ੁਰੂ ,5 ਹਜ਼ਾਰ ‘ਚ ਕਰਾਓ ਬੁਕਿੰਗ

Mahindra Mojo UT300: ਮਹਿੰਦਰਾ ਆਪਣੀ ਫਲੈਗਸ਼ਿਪ ਟੂ – ਵ੍ਹੀਲਰ ਮੋਜੋ ਦਾ ਇੱਕ ਸਸਤਾ ਮਾਡਲ ਲਾਂਚ ਕਰਨ ਦੀ ਤਿਆਰੀ ਵਿੱਚ ਹੈ। ਇਸ ਨਵੀਂ ਬਾਈਕ ਦਾ ਨਾਮ UT300 ਰੱਖਿਆ ਗਿਆ ਹੈ।ਮੀਡੀਆ ਰਿਪੋਰਟਾਂ ਦੇ ਮੁਤਾਬਕ ਇਸਨੂੰ ਡੀਲਰਸ਼ਿਪ ਉੱਤੇ ਪੰਹੁਚਾਉਣਾ ਵੀ ਸ਼ੁਰੂ ਕੀਤਾ ਜਾ ਚੁੱਕਿਆ ਹੈ।ਇਸਦੇ ਇਲਾਵਾ ਕੁੱਝ ਆਉਟਲੈੱਟਸ ਉੱਤੇ ਇਸਦੀ ਬੁਕਿੰਗ ਵੀ ਸ਼ੁਰੂ ਹੋ ਗਈ ਹੈ।ਇਸਨੂੰ ਬੁੱਕ ਕਰਨ ਲਈ ਗਾਹਕਾਂ ਨੂੰ 5 ਹਜਾਰ ਰੁਪਏ ਦਾ ਭੁਗਤਾਨਾ ਕਰਨਾ ਹੋਵੇਗਾ।

Mahindra Mojo UT300

Mahindra Mojo UT300

ਬਾਈਕ ਦੀ ਡਿਲੀਵਰੀ ਫਰਵਰੀ ਦੇ ਪਹਿਲੇ ਹਫਤੇ ਵਿੱਚ ਸ਼ੁਰੂ ਹੋ ਸਕਦੀ ਹੈ।Mahindra Mojo ਦੀ ਗੱਲ ਕਰੀਏ ਤਾਂ ਇਸਦੀ ਕੀਮਤ1.72 ਲੱਖ ਰੁਪਏ(ਐਕਸ – ਸ਼ੋਰੂਮ )ਹੈ।ਜਦੋਂ ਕਿ ਨਵੀਂ ਬਾਈਕ UT300 ਨੂੰ 20 ਹਜਾਰ ਰੁਪਏ ਘੱਟ ਵਿੱਚ ਲਾਂਚ ਕੀਤਾ ਜਾ ਸਕਦਾ ਹੈ।ਯਾਨੀ ਨਵੀਂ ਬਾਇਕ ਲਈ ਗਾਹਕਾਂ ਨੂੰ ਲਗਭਗ1.5ਲੱਖ ਰੁਪਏ ਚੁਕਾਉਣ ਹੋਣਗੇ।

Mahindra Mojo UT300

Mahindra Mojo UT300

ਮਹਿੰਦਰਾ ਵੱਲੋਂ UT300 ਵਿੱਚ 295CC ਦਾ ਇੰਜਣ ਦਿੱਤਾ ਜਾਵੇਗਾ।ਇਸ ਵਿੱਚ ਫਿਊਲ ਇੰਜੈਕਸ਼ਨ ਸਿਸਟਮ ਦੀ ਜਗ੍ਹਾ ਕਾਰਬੋਰੇਟ ਦਿੱਤਾ ਜਾਵੇਗਾ।ਇੰਜਣ ਨੂੰ ਫਾਈਨ ਟਿਊਨ ਕੀਤਾ ਜਾਵੇਗਾ,ਜਿਸਦੇ ਨਾਲ ਕਿ ਇਸਦਾ ਪਾਵਰ ਅਤੇ ਟਾਰਕ ਵੀ ਬਦਲ ਸਕਦਾ ਹੈ।ਨਵੀਂ ਬਾਈਕ ਵਿੱਚ ਜੋ ਬਦਲਾਅ ਪ੍ਰਮੁੱਖ ਰੂਪ ਨਾਲ ਦਿਖਣਗੇ ਉਹ ਹਨ,ਇਨਵਰਟਿਡ ਫਾਰਕਸ ਦੀ ਜਗ੍ਹਾ ਟੈਲੀਸਕੋਪਿਕ ਫਾਰਕਸ।

Mahindra Mojo UT300

Mahindra Mojo UT300

ਇਸਦੇ ਇਲਾਵਾ ਸਟੈਂਡਰਡ ਮਾਡਲ ਦੀ ਤੁਲਨਾ ਵਿੱਚ ਨਵੀਂ ਮੋਜੋ ਵਿੱਚ ਦੋ ਸਾਇਲੈਂਸਰ ਦੀ ਜਗ੍ਹਾ ਇੱਕ ਹੀ ਸਾਇਲੈਂਸਰ ਦਿੱਤਾ ਜਾਵੇਗਾ।ਬਾਜ਼ਾਰ ਵਿੱਚ ਆਉਣ ਦੇ ਬਾਅਦ ਇਸ ਬਾਈਕ ਦਾ ਮੁਕਾਬਲਾ Bajaj Dominar 400 ਨਾਲ ਰਹੇਗਾ।ਨਵੀਂ ਬਾਈਕ ਦੇ ਫਰੰਟ ਅਤੇ ਰਿਅਰ ਟਾਇਰ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।

Mahindra Mojo UT300

ਹਰ ਸਮੇਂ ਤਾਜੀਆਂ ਖਬ਼ਰਾਂ ਨਾਲ ਜੁੜੇ ਰਹਿਣ ਲਈ  ਡਾਉਨਲੋਡ ਕਰੋ Daily Post Punjabi Android App 

Subscribe for more videos :- youtube.com

ਭੱਜਦੀ ਨਹੀਂ, ਉੱਡਦੀ ਹੈ 35 ਕਰੋੜ ਦੀ ਇਹ ਬਾਈਕ…

ਤੁਸੀਂ ਮੋਟਰਸਾਈਕਲਾਂ ਨੂੰ ਸੜਕਾਂ ਉੱਤੇ ਹਵਾ ‘ਚ ਉਡਾਰੀ ਭਰਦੇ ਵੇਖਿਆ ਹੀ ਹੋਵੇਗਾ, ਪਰ ਜੇਕਰ ਤੁਹਾਨੂੰ ਕਿਹਾ ਜਾਵੇ ਕਿ ਇੱਕ ਬਾਈਕ ਅਜਿਹੀ ਵੀ ਹੈ ਜਿਹੜੀ ਭੱਜਦੀ ਹੀ ਨਹੀਂ ਉੱਡਦੀ ਵੀ ਹੈ ਤਾਂ ਤੁਸੀ ਹੈਰਾਨ ਹੋ ਜਾਵੋਗੇ ਕਿਉਂਕਿ ਸਹੀ ਵਿੱਚ ਅਜਿਹੀ ਬਾਈਕ ਹੈ ਅਤੇ ਜਦੋਂ ਉਹ ਚਲਦੀ ਹੈ ਤਾਂ ਲੋਕ ਦੰਦਾਂ ਤਲੇ ਉਂਗਲੀਆਂ ਦੱਬ ਲੈਂਦੇ ਹਨ।Dodge Tomahawk ਦੁਨੀਆ ਦੀ ਸਭ ਤੋਂ ਪਾਵਰਫੁਲ ਸੁਪਰਬਾਈਕ ਹੈ। ਇਸ ਸੁਪਰਬਾਈਕ ਦੀ ਟਾਪ ਸਪੀਡ 672 ਕਿਲੋਮੀਟਰ ਪ੍ਰਤੀ ਘੰਟਾ ਹੈ। ਵਰਲਡ ਵਿੱਚ ਹੁਣ ਤੱਕ ਇਸ ਤੋਂ ਜ਼ਿਆਦਾ ਸਪੀਡ ਦੀ ਸੁਪਰਬਾਈਕ ਨਹੀਂ ਬਣੀ। Dodge Tomahawk ਸੁਪਰਬਾਈਕ ਨੂੰ 14 ਸਾਲ ਪਹਿਲਾਂ ਨਾਨ – ਸਟਰੀਟ ਲੀਗਲ ਕਾਂਸੇਪਟ ਦੇ ਤੌਰ ਉੱਤੇ ਪੇਸ਼ ਕੀਤਾ ਗਿਆ ਸੀ। ਇਸ ਸੁਪਰਬਾਈਕ ਦੀ ਕੀਮਤ 35 ਕਰੋੜ ਤੋਂ ਜ਼ਿਆਦਾ ਹੈ।

Dodge Tomahawk ਸੁਪਰਬਾਈਕ ਨੂੰ 2003 ਵਿੱਚ ਨਾਰਥ ਅਮਰੀਕਾ ਦੇ ਇੰਟਰਨੈਸ਼ਨਲ ਆਟੋ ਸ਼ੋਅ ਵਿੱਚ ਪੇਸ਼ ਕੀਤਾ ਗਿਆ ਸੀ। ਇਸ ਦੇ ਡਿਜ਼ਾਈਨ ਅਤੇ ਸਪੀਡ ਨੇ ਲੋਕਾਂ ਨੂੰ ਬਹੁਤ ਆਕਰਸ਼ਤ ਕੀਤਾ ਸੀ। ਇਸ ਬਾਈਕ ਵਿੱਚ 10 ਲਾਰਜ ਕੈਪੇਸਿਟੀ ਦੇ ਇੰਜਣ ਲੱਗੇ ਹਨ ।

ਦੁਨੀਆ ਵਿੱਚ 9 ਹੀ ਲੋਕਾਂ ਦੇ ਕੋਲ ਹੀ ਹੈ ਇਹ ਬਾਇਕ
ਦੁਨੀਆ ਭਰ ਵਿੱਚ ਸਿਰਫ 9 ਹੀ ਲੋਕਾਂ ਨੇ Dodge Tomahawk ਸੁਪਰਬਾਈਕ ਨੂੰ ਖਰੀਦਿਆ ਹੈ।

1.5 ਸਕਿੰਟ ਵਿੱਚ ਫੜਦੀ ਹੈ 0 – 60 ਕਿਲੋਮੀਟਰ ਦੀ ਰਫਤਾਰ

Dodge Tomahawk ਸੁਪਰਬਾਈਕ ਸਿਰਫ਼ 1.5 ਸਕਿੰਟ ਵਿੱਚ 0 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਫੜ ਲੈਂਦੀ ਹੈ।

The post Mahindra ਦੀ ਇਸ ਬਾਈਕ ਦੀ ਵਿਕਰੀ ਸ਼ੁਰੂ ,5 ਹਜ਼ਾਰ ‘ਚ ਕਰਾਓ ਬੁਕਿੰਗ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

Mahindra ਦੀ ਇਸ ਬਾਈਕ ਦੀ ਵਿਕਰੀ ਸ਼ੁਰੂ ,5 ਹਜ਼ਾਰ ‘ਚ ਕਰਾਓ ਬੁਕਿੰਗ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×