Get Even More Visitors To Your Blog, Upgrade To A Business Listing >>

ਬੈਂਕਾਂ ‘ਚ ਲਾਵਾਰਿਸ ਪਏ ਨੇ 8 ਹਜ਼ਾਰ ਕਰੋੜ ਰੁਪਏ, ਸਰਕਾਰੀ ਸਖ਼ਤੀ ਕਾਰਨ ਵਧ ਰਹੀ ਹੈ ਗਿਣਤੀ

Thousands crore unknown money banks       ਨਵੀਂ ਦਿੱਲੀ : ਦੇਸ਼ ਦੇ ਵੱਖ – ਵੱਖ ਬੈਂਕਾਂ ਵਿੱਚ ਅਜਿਹਾ ਕਾਫ਼ੀ ਪੈਸਾ ਜਮਾਂ ਹੈ ਜਿਸਦਾ ਕੋਈ ਦਾਵੇਦਾਰ ਨਹੀਂ ਹੈ। ਰਿਪੋਰਟ ਮੁਤਾਬਕ, ਸਾਰੇ ਬੈਂਕਾਂ ਨੂੰ ਮਿਲਾ ਕੇ ਦੇਖਿਆ ਜਾਵੇ ਤਾਂ ਲਾਵਾਰਸ ਪੈਸਿਆਂ ਦੀ ਗਿਣਤੀ ਅੱਠ ਹਜਾਰ ਕਰੋੜ ਰੁਪਏ ਤੋਂ ਪਾਰ ਹੈ। ਮੰਨਿਆ ਜਾ ਰਿਹਾ ਹੈ ਕਿ ਸਰਕਾਰ ਦੁਆਰਾ KYC ਨਿਯਮਾਂ ‘ਚ ਕੀਤੀ ਗਈ ਸਖਤੀ ਦੀ ਵਜ੍ਹਾ ਨਾਲ ਅਜਿਹੇ ਖਾਤਿਆਂ ਦੀ ਗਿਣਤੀ ਵੱਧ ਗਈ ਹੈ ।

Thousands crore unknown money banksThousands crore unknown money banks

ਖਾਤਾਧਾਰਕ ਦੀ ਮੌਤ ਹੋਣ ‘ਤੇ ਹੁਣ ਬੈਂਕ ਓਦੋ ਹੀ ਕਿਸੇ ਨੂੰ ਮਰਨ ਵਾਲੇ ਦੇ ਪੈਸੇ ਕਢਵਾਉਣ ਦਿੰਦਾ ਹੈ ਜਦੋਂ ਪੈਸਾ ਮੰਗਣ ਵਾਲਾ ਵਿਅਕਤੀ ਉਸ ਖਾਤਾਧਾਰਕ ਨਾਲ ਆਪਣਾ ਕਰੀਬੀ ਰਿਸ਼ਤਾ ਸਥਾਪਤ ਕਰ ਸਕੇ |ਸਾਰੇ ਬੈਂਕਾਂ ਨੂੰ ਮਿਲਾ ਕੇ ਦੇਖਿਆ ਜਾਵੇ ਤਾਂ ‘ਲਾਵਾਰਿਸ’ ਪੈਸਿਆਂ ਦਾ ਅੰਕੜਾਂ ਅੱਠ ਹਜ਼ਾਰ ਕਰੋੜ ਰੁਪਏ ਦੇ ਪਾਰ ਪਹੁੰਚ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਸਰਕਾਰ ਵਲੋਂ ਕੇ.ਲਾਈ.ਸੀ. ਨਿਯਮਾਂ ‘ਚ ਕੀਤੀ ਗਈ ਸਖਤੀ ਦੇ ਕਾਰਨ ਅਜਿਹੇ ਖਾਤਿਆਂ ਦੀ ਗਿਣਤੀ ਵਧ ਗਈ ਹੈ। ਖਾਤਾਧਾਰਕ ਦੀ ਮੌਤ ਹੋਣ ‘ਤੇ ਹੁਣ ਬੈਂਕ ਉਦੋਂ ਹੀ ਕਿਸੇ ਨੂੰ ਉਨ੍ਹਾਂ ਦੇ ਪੈਸੇ ਕੱਢਣ ਦਿੰਦਾ ਹੈ ਜਦੋਂ ਪੈਸਾ ਮੰਗਣ ਵਾਲਾ ਸ਼ਖਸ ਉਸ ਖਾਤਾਧਾਰਕ ਨਾਲ ਆਪਣਾ ਕਰੀਬੀ ਰਿਸ਼ਤਾ ਸਥਾਪਿਤ ਕਰ ਪਾਏ।Thousands crore unknown money banks

ਰਿਜਰਵ ਬੈਂਕ ਆਫ ਇੰਡੀਆ (ਆਰਬੀਆਈ) ਵੱਲੋਂ ਜਾਰੀ ਤਾਜ਼ਾ ਰਿਪੋਰਟ ਮੁਤਾਬਕ, ਵੱਖ-ਵੱਖ ਬੈਂਕਾਂ ਦੇ 2.63 ਖਾਤਿਆਂ ‘ਚ ਪਏ 8,864.6 ਕਰੋੜ ਰੁਪਏ ਦਾ ਕੋਈ ਦਾਵੇਦਾਰ ਨਹੀਂ ਹੈ। ਇਹ ਆਂਕੜੇ ਦਸੰਬਰ 2016 ਤੱਕ ਦੇ ਦੱਸੇ ਜਾ ਰਹੇ ਹਨ। 2012 ਤੋਂ 2016 ਭਾਵ ਪਿਛਲੇ ਚਾਰ ਸਾਲਾਂ ‘ਚ ਇਸ ਤਰੀਕੇ ਦਾ ਪੈਸਾ ਦੁੱਗਣਾ ਹੋ ਗਿਆ ਹੈ। ਅਜਿਹੇ ਖਾਤਿਆਂ ਦੀ ਗਿਣਤੀ 2012 ‘ਚ 1.32 ਕਰੋੜ ਸੀ ਜੋ 2016 ‘ਚ 2.63 ਕਰੋੜ ਹੋ ਗਈ ਸੀ।Thousands crore unknown money banks

ਉਥੇ ਹੀ 2012 ‘ਚ ਉਨ੍ਹਾਂ ਵਿੱਚ ਜਮਾਂ ਪੈਸਾ 3, 598 ਕਰੋੜ ਰੁਪਏ ਸੀ ਜੋ ਕਿ 2016 ਵਿੱਚ 8,864 ਰੁਪਏ ਹੋ ਗਿਆ ਸੀ। RBI ਨੇ ਬੈਂਕਾਂ ਨੂੰ ਕਿਹਾ ਹੈ ਕਿ ਪਿਛਲੇ ਦਸ ਸਾਲਾਂ ਤੋਂ ਜਿਨ੍ਹਾਂ ਖਾਤਿਆਂ ਦਾ ਕੋਈ ਦਾਵੇਦਾਰ ਸਾਹਮਣੇ ਨਹੀਂ ਆਇਆ ਹੈ ਉਨ੍ਹਾਂ ਦੀ ਲਿਸਟ ਤਿਆਰ ਕਰਕੇ ਸਾਰੇ ਬੈਂਕ ਆਪਣੀ – ਆਪਣੀ ਵੈੱਬਸਾਈਟ ‘ਤੇ ਅਪਲੋਡ ਕਰੋ। ਅਪਲੋਡ ਕੀਤੀ ਗਈ ਜਾਣਕਾਰੀ ਵਿੱਚ ਅਕਾਉਂਟ ਹੋਲਡਰਸ ਦਾ ਨਾਮ, ਪਤਾ ਸ਼ਾਮਿਲ ਹੋਵੇਗਾ ।Thousands crore unknown money banks

ਬੈਂਕਾਂ ‘ਚ ਪਏ ਜਿਸ ਪੈਸੇ ਦਾ ਕੋਈ ਦਾਅਵੇਦਾਰ ਨਹੀਂ ਹੁੰਦਾ ਹੈ ਉਹ ਵੀ ਬੈਂਕ ਦਾ ਘਾਟਾ ਹੀ ਕਰਵਾਉਂਦਾ ਹੈ, ਦਰਅਸਲ ਬੈਂਕ ਉਨ੍ਹਾਂ ਖਾਤਿਆਂ ‘ਤੇ ਵਿਆਜ ਦੇਣਾ ਬੰਦ ਨਹੀਂ ਕਰ ਸਕਦੇ। ਖਬਰ ਮੁਤਾਬਕ ਦੇਸ਼ ਦੇ ਸਭ ਤੋਂ ਵੱਡੇ ਬੈਂਕ ਸਟੇਟ ਬੈਂਕ ਆਫ ਇੰਡੀਆ ਦੇ 47 ਲੱਖ ਖਾਤਿਆਂ, ਕੇਨਰਾ ਬੈਂਕ ਦੇ 47 ਲੱਖ ਖਾਤਿਆਂ ਅਤੇ ਪੰਜਾਬ ਨੈਸ਼ਨਲ ਬੈਂਕ ਦੇ 23 ਲੱਖ ਖਾਤਿਆਂ ਦਾ ਕੋਈ ਦਾਅਵੇਦਾਰ ਨਹੀਂ ਹੈ।

ਆਰ.ਬੀ.ਆਈ. ਦਾ ਨਿਰਦੇਸ਼ : ਆਰ.ਬੀ.ਆਈ. ਨੇ ਬੈਂਕਾਂ ਨੂੰ ਕਿਹਾ ਕਿ ਪਿਛਲੇ ਦੱਸ ਸਾਲਾਂ ਤੋਂ ਜਿਨ੍ਹਾਂ ਖਾਤਿਆਂ ਦਾ ਕੋਈ ਦਾਅਵੇਦਾਰ ਸਾਹਮਣੇ ਨਹੀਂ ਆਇਆ ਹੈ ਉਨ੍ਹਾਂ ਦੀ ਲਿਸਟ ਤਿਆਰ ਕਰਕੇ ਸਾਰੇ ਬੈਂਕ ਆਪਣੀ-ਆਪਣੀ ਵੈੱਬਸਾਈਟ ‘ਤੇ ਅਪਲੋਡ ਕਰਨ। ਅਪਲੋਡ ਕੀਤੀ ਗਈ ਜਾਣਕਾਰੀ ‘ਚ ਅਕਾਊਂਟਸ ਹੋਲਡਰਸ ਦੇ ਨਾਮ, ਪਤਾ ਸ਼ਾਮਲ ਹੋਣਗੇ।

The post ਬੈਂਕਾਂ ‘ਚ ਲਾਵਾਰਿਸ ਪਏ ਨੇ 8 ਹਜ਼ਾਰ ਕਰੋੜ ਰੁਪਏ, ਸਰਕਾਰੀ ਸਖ਼ਤੀ ਕਾਰਨ ਵਧ ਰਹੀ ਹੈ ਗਿਣਤੀ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਬੈਂਕਾਂ ‘ਚ ਲਾਵਾਰਿਸ ਪਏ ਨੇ 8 ਹਜ਼ਾਰ ਕਰੋੜ ਰੁਪਏ, ਸਰਕਾਰੀ ਸਖ਼ਤੀ ਕਾਰਨ ਵਧ ਰਹੀ ਹੈ ਗਿਣਤੀ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×