Get Even More Visitors To Your Blog, Upgrade To A Business Listing >>

‘ਬਾਹੂਬਲੀ’ ਦੀ ਦੇਵਸੈਨਾ ਹੁਣ ਨਵੇਂ ਅਵਤਾਰ ‘ਚ ਕਰੇਗੀ ਦੁਸ਼ਮਣਾਂ ਦੀ ਛੁੱਟੀ

Anushka Shetty Bhaagamathie ਬਾਹੂਬਲੀ ਵਿੱਚ ਦੇਵਸੇਨਾ ਦਾ ਕਿਰਦਾਰ ਨਿਭਾਕੇ ਦੁਸ਼ਮਣ ਦੇ ਛੱਕੇ ਛੁਡਾਉਣ ਵਾਲੀ ਅਨੁਸ਼ਕਾ ਹੁਣ ਨਵੇਂ ਅਵਤਾਰ ਵਿੱਚ ਵੀ ਦੁਸ਼ਮਣਾਂ ਦੀ ਛੁੱਟੀ ਕਰਨ ਵਾਲੀ ਹੈ। ਹਾਲ ਹੀ ਵਿੱਚ ਉਨ੍ਹਾਂ ਦਾ ਇੱਕ ਨਵਾਂ ਲੁਕ ਸਾਹਮਣੇ ਆਇਆ ਹੈ ਜੋ ਕਿ ਕਾਫ਼ੀ ਚਰਚਾ ਵਿੱਚ ਹੈ। ਇਸ ਵਿੱਚ ਉਹ ਸਾੜ੍ਹੀ ਪਾਈ ਨਜ਼ਰ ਆ ਰਹੀ ਹੈ ਅਤੇ ਉਹ ਉਨ੍ਹਾਂ ਦੀ ਫਿਲਮ ‘ਭਾਗਮਤੀ’ ਦਾ ਲੁਕ ਹੈ। ਇਹ ਲੁਕ ਉਨ੍ਹਾਂ ਦੀ ਪੁਰਾਣੀ ਫਿਲਮ ‘ਬਾਹੂਬਲੀ’ ਤੋਂ ਕਾਫ਼ੀ ਅਲੱਗ ਹੈ। ਇਸ ਤੋਂ ਪਹਿਲਾਂ ਫਿਲਮ ਦਾ ਟੀਜਰ ਆਉਟ ਕੀਤਾ ਗਿਆ ਸੀ। ਤਮਿਲ, ਤੇਲੁਗੁ ਅਤੇ ਮਲਿਆਲਮ ਵਿੱਚ ਬਣਨ ਵਾਲੀ ਫਿਲਮ ਭਾਗਮਤੀ ਨੂੰ ਅਸ਼ੋਕ ਨੇ ਨਿਰਦੇਸ਼ਤ ਕੀਤਾ ਹੈ। ਭਾਗਮਤੀ ਪੂਰੀ ਤਰ੍ਹਾਂ ਥਰਿਲਰ ਫਿਲਮ ਹੈ।

ਫਿਲਮ ਦੇ ਇਸ ਟੀਜਰ ਵਿੱਚ ਅਨੁਸ਼ਕਾ ਸ਼ੈੱਟੀ ਨੇ ਆਪਣੇ ਇੱਕ ਹੱਥ ਵਿੱਚ ਹਥੌੜਾ ਫੜਿਆ ਹੋਇਆ ਹੈ ਅਤੇ ਉਹ ਬੁਰੀ ਤਰ੍ਹਾਂ ਜਖਮੀ ਹਾਲਤ ਵਿੱਚ ਵਿਖਾਈ ਦੇ ਰਹੀ ਹੈ। ਫਿਲਮ ਦਾ ਇਹ ਟੀਜਰ ਕਰੀਬ 30 ਸੈਕਿੰਡ ਦਾ ਹੈ। ਦੱਸ ਦੇਈਏ ਕਿ ਇਸ ਫਿਲਮ ‘ਭਾਗਮਤੀ’ ਵਿੱਚ ਅਨੁਸ਼ਕਾ ਦੇ ਅਪੋਜਿਟ ਉਨੀ ਮੁਕੁੰਦਨ ਨੂੰ ਲਿਆ ਗਿਆ ਹਨ। ਵੱਡੇ ਬਜ਼ਟ ਦੀ ਇਸ ਫਿਲਮ ਨੂੰ ਇਸ ਸਾਲ 26 ਜਨਵਰੀ ਨੂੰ ਰਿਲੀਜ਼ ਕੀਤਾ ਜਾਵੇਗਾ। ਹੁਣ ਇੱਕ ਪਾਸੇ ਜਿੱਥੇ ਅਨੁਸ਼ਕਾ ਭਾਗਮਤੀ ਵਿੱਚ ਇੱਕ ਨਵੇਂ ਅਵਤਾਰ ਵਿੱਚ ਨਜ਼ਰ ਆਉਣ ਵਾਲੀ ਹੈ, ਉੱਥੇ ਹੀ ਪ੍ਰਭਾਸ ਸਾਹੋ ਦੇ ਜ਼ਰੀਏ ਫਿਰ ਇੱਕ ਵਾਰ ਦਰਸ਼ਕਾਂ ਦੇ ਦਿਲਾਂ ਉੱਤੇ ਰਾਜ ਕਰਨ ਆ ਰਹੇ ਹਨ।

ਤੁਹਾਨੂਮ ਦੱਸ ਦੇਈਏ ਕਿ ਫਿਲਮ ਬਾਹੂਬਲੀ-2 ਨੇ 121 ਕਰੋੜ ਰੁਪਏ ਦੀ ਓਪਨਿੰਗ ਕਰਕੇ ਸਾਰਿਆ ਨੂੰ ਹੈਰਾਨ ਕਰ ਦਿੱਤਾ ਸੀ। ਟ੍ਰੇਡ ਪੰਡਤਾਂ ਦਾ ਕਹਿਣਾ ਸੀ ਕਿ ਇਹ ਫਿਲਮ 80 ਕਰੋੜ ਤੱਕ ਦੀ ਓਪਨਿੰਗ ਕਰ ਸਕਦੀ ਹੈ ਪਰ ਜਦੋਂ ਇਹ ਆਂਕੜੇ ਸਾਹਮਣੇ ਆਏ ਸੀ ਤਾਂ ਸਭ ਹੈਰਾਨ ਰਹਿ ਗਏ ਸੀ। ਬਾਹੂਬਲੀ-2 ਨੇ ਸਲਮਾਨ ਖਾਨ ਦੀ ਈਦ, ਸ਼ਾਹਰੁਖ ਖਾਨ ਦੀ ਦੀਵਾਲੀ ਅਤੇ ਆਮਿਰ ਖਾਨ ਦੇ ਕ੍ਰਿਸਮਿਸ ਸਾਰੇ ਉਤਸਵਾਂ ਨੂੰ ਪਿੱਛੇ ਛੱਡ ਦਿੱਤਾ ਸੀ।

ਦੱਸ ਦੇਈਏ ਕਿ ਭਾਰਤ ‘ਚ ਬਾਕਸ ਆਫਿਸ ‘ਤੇ ਧਮਾਲ ਮਚਾ ਚੁੱਕੀ ‘ਬਾਹੂਬਲੀ 2’ ਜਾਪਾਨ ‘ਚ 29 ਦਸੰਬਰ ਨੂੰ ਰਿਲੀਜ਼ ਹੋ ਚੁੱਕੀ ਹੈ ਅਤੇ ਇਸ ਤੋਂ ਬਾਅਦ ਜਨਵਰੀ ਨੂੰ ਰੂਸ ‘ਚ ਰਿਲੀਜ਼ ਹੋਵੇਗੀ। ਇਸ ਫਿਲਮ ਦੇ ਨਿਰਮਾਤਾ ਸ਼ੋਬੂ ਯਾਰਲਾਗੜਾ ਨੇ ਹਾਲ ਹੀ ‘ਚ ਇਹ ਜਾਣਕਾਰੀ ਟਵਿੱਟਰ ਰਾਹੀਂ ਸ਼ੇਅਰ ਕੀਤੀ। ਉਹਨਾਂ ਨੇ ਫਿਲਮ ਦੇ ਰੂਸੀ ਸੰਸਕਰਨ ਦਾ ਟੀਜ਼ਰ ਵੀ ਸ਼ੇਅਰ ਕੀਤਾ। ਇਸ ਤੋਂ ਇਲਾਵਾ ਟੋਕਿਓ ‘ਚ ਫਿਲਮ ਦੀ ਸਕ੍ਰੀਨਿੰਗ ਲਈ ‘ਸਕ੍ਰੀਮਿੰਗ ਸਕ੍ਰੀਨਿੰਗ’ ਦਾ ਇਕ ਸਨੈਪਚਾਟ ਸ਼ੇਅਰ ਕੀਤਾ ਗਿਆ ਸੀ। ਫਿਲਮ ‘ਚ ਪ੍ਰਭਾਸ ਤੇ ਰਾਣਾ ਡੱਗੂਬਾਤੀ ਮੁੱਖ ਭੂਮਿਕਾ ‘ਚ ਹਨ। ਫਿਲਮ ਦੀ ਕਹਾਣੀ ਨੂੰ ਭਰਾਵਾਂ ਵਿਚਕਾਰ ਇਕ ਪ੍ਰਾਚੀਨ ਸਮਰਾਜ ਦੇ ਹੱਕ ‘ਤੇ ਆਧਾਰਿਤ ਹੈ।

Anushka Shetty Bhaagamathie

ਇਸ ‘ਚ ਅਨੁਸ਼ਕਾ ਸ਼ੈੱਟੀ, ਰਾਮਿਆ ਕ੍ਰਿਸ਼ਣਨ, ਤਮੰਨਾ ਭਾਟੀਆ ਤੇ ਸਤਿਆਰਾਜ ਵਰਗੇ ਅਭਿਨੇਤਰੀ ਮੁੱਖ ਭੂਮਿਕਾਵਾਂ ‘ਚ ਹਨ। ਫਿਲਮ ਦਾ ਪਹਿਲਾ ਭਾਗ ‘ਬਾਹੂਬਲੀ’ ਸਾਲ 2015 ‘ਚ ਰਿਲੀਜ਼ ਹੋਇਆ ਸੀ ਅਤੇ ਇਸ ਦਾ ਸੀਕਵਲ ‘ਬਾਹੂਬਲੀ 2’ 2017 ਦੀ ਸ਼ੁਰੂਆਤ ‘ਚ ਰਿਲੀਜ਼ ਹੋਇਆ ਸੀ।

The post ‘ਬਾਹੂਬਲੀ’ ਦੀ ਦੇਵਸੈਨਾ ਹੁਣ ਨਵੇਂ ਅਵਤਾਰ ‘ਚ ਕਰੇਗੀ ਦੁਸ਼ਮਣਾਂ ਦੀ ਛੁੱਟੀ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

‘ਬਾਹੂਬਲੀ’ ਦੀ ਦੇਵਸੈਨਾ ਹੁਣ ਨਵੇਂ ਅਵਤਾਰ ‘ਚ ਕਰੇਗੀ ਦੁਸ਼ਮਣਾਂ ਦੀ ਛੁੱਟੀ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×