Get Even More Visitors To Your Blog, Upgrade To A Business Listing >>

ਬਜਟ 2018 : ਸਸਤਾ ਘਰ -ਰੋਜ਼ਗਾਰ ਸਮੇਤ ਮਿਲ ਸਕਦੀਆਂ ਹਨ ਇਹ 5 ਸੁਗਾਤਾਂ

Budget 2018 ਨਵੀਂ ਦਿੱਲੀ : ਭਾਰਤ ‘ਚ ਜੀਐੱਸਟੀ ਦੇ ਤਹਿਤ 1 ਟੈਕਸ ਵਿਵਸਥਾ ਲਾਗੂ ਨਹੀਂ ਹੋਵੇਗੀ। ਜੀਐੱਸਟੀ ਦੇ ਤਹਿਤ ਕੁੱਝ ਵਿਕਸਿਤ ਮਾਲੀ ਹਾਲਤ ਵਾਲੇ ਦੇਸ਼ਾਂ ਵਿੱਚ ਲਾਗੂ ਇੱਕ ਸਲੈਬ ਕਰ ਵਰਗੀ ਸੰਰਚਨਾ ਨੂੰ ਭਾਰਤ ਵਿੱਚ ਲਾਗੂ ਨਹੀਂ ਕੀਤਾ ਜਾਵੇਗਾ। ਸਰਕਾਰ ਨੇ ਮੰਗਲਵਾਰ ਨੂੰ ਸੰਸਦ ਨੂੰ ਇਹ ਜਾਣਕਾਰੀ ਦਿੱਤੀ। ਵਿੱਤ ਮੰਤਰੀ ਅਰੁਣ ਜੇਟਲੀ ਨੇ ਪ੍ਰਸ਼ਨਕਾਲ ਦੇ ਦੌਰਾਨ ਰਾਜ ਸਭਾ ਵਿੱਚ ਕਿਹਾ ਕਿ ਸਾਰੇ ਵਸਤਾਂ ‘ਤੇ ਸਮਾਨ ਕਰ ਦੀ ਦਰ ਲਾਗੂ ਕਰਨ ਵਾਲੇ ਦੇਸ਼ਾਂ ਵਿੱਚ ਅਜਿਹੇ ਦੇਸ਼ ਸ਼ਾਮਿਲ ਹਨ, ਜਿੱਥੇ ਪੂਰੀ ਆਬਾਦੀ ਗਰੀਬੀ ਰੇਖਾ ਨਾਲ ਹੈ।

Budget 2018

Budget 2018

ਸਾਲ 2018 ਦਾ ਬਜਟ ਪੇਸ਼ ਹੋਣ ‘ਚ ਇਕ ਮਹੀਨੇ ਤੋਂ ਵੀ ਘੱਟ ਸਮਾਂ ਬਚ ਗਿਆ ਹੈ। ਵਿੱਤ ਮੰਤਰੀ ਅਰੁਣ ਜੇਟਲੀ ਨੇ ਆਰਥਿਕ-ਸਾਮਾਜਿਕ ਖੇਤਰ ਦੇ ਵਿਭਿੰਨ ਸੰਗਠਨਾਂ ਅਤੇ ਪ੍ਰਤੀਨਿਧੀਆਂ ਦੇ ਨਾਲ ਬੈਠਕਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ। 2019 ‘ਚ ਹੋਣ ਵਾਲੀਆਂ ਲੋਕਾਂ ਚੋਣਾਂ ਤੋਂ ਠੀਕ ਪਹਿਲਾਂ ਆ ਰਹੇ ਇਸ ਬਜਟ ਨੂੰ ਲੋਕ ਲੁਭਾਊ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ।

Budget 2018

ਅਜਿਹੇ ‘ਚ ਇਸ ਬਜਟ ‘ਚ ਸਰਕਾਰ ਆਮ ਆਦਮੀ ਨੂੰ ਕਈ ਮੋਰਚਿਆਂ ‘ਤੇ ਰਾਹਤ ਦੇ ਸਕਦੀ ਹੈ। ਅਰੁਣ ਜੇਤਲੀ ਜੀ.ਐੱਸ.ਟੀ. ਤੋਂ ਲੈ ਕੇ ਇਨਕਮ ਟੈਕਸ ਸਲੈਬ ਘਟਾਉਣ ਸਮੇਤ ਕਈ ਬਦਲਾਅ ਦੀ ਘੋਸ਼ਣਾ ਕਰ ਸਕਦੇ ਹਨ। ਲੋਕ ਸਭਾ ਚੋਣਾ ਤੋਂ ਠੀਕ ਪਹਿਲਾਂ ਆ ਰਹੇ ਇਸ ਬਜਟ ‘ਚ ਇਹ ਸੌਗਾਤਾਂ ਮਿਲ ਸਕਦੀਆਂ ਹਨ।

Budget 2018

ਨੋਟਬੰਦੀ ਦੇ ਬਾਅਦ ਤੋਂ ਹੀ ਇਹ ਉਮੀਦ ਜਤਾਈ ਜਾ ਰਹੀ ਸੀ ਕਿ ਆਮਦਨ ਟੈਕਸ ਸਲੈਬ ਨੂੰ 2.5 ਲੱਖ ਤੋਂ ਵਧਾਇਆ ਜਾ ਸਕਦਾ ਹੈ। ਵਿੱਤ ਮੰਤਰੀ ਦੇ ਨਾਲ ਬਜਟ ਨੂੰ ਲੈ ਕੇ ਹੋਈ ਪੂਰਵ ਪਰਾਮਰਸ਼ ਬੈਠਕ ‘ਚ ਕਰਮਚਾਰੀ ਸੰਗਠਨਾਂ ਨੇ ਇਸ ਗੱਲ ਨੂੰ ਫਿਰ ਤੋਂ ਉਠਾਇਆ ਹੈ। ਉਨ੍ਹਾਂ ਨੇ ਮੰਗ ਕੀਤੀ ਕੀ ਹੈ ਇਨਕਮ ਟੈਕਸ ਸਲੈਬ ਵਧਾ ਕੇ ਸਾਲਾਨਾ 5 ਲੱਖ ਰੁਪਏ ਕੀਤਾ ਜਾਣਾ ਚਾਹੀਦਾ ਹੈ।

ਕਰਮਚਾਰੀ ਸੰਗਠਨਾਂ ਤੋਂ ਉਠ ਰਹੀ ਮੰਗ ਅਤੇ ਲੋਕਸਭਾ ਚੋਣਾ ਨੂੰ ਦੇਖਦੇ ਹੋਏ ਇਨਕਮ ਟੈਕਸ ਸਲੈਬ ‘ਚ ਬਦਲਾਅ ਤੈਅ ਮੰਨਿਆ ਜਾ ਰਿਹਾ ਹੈ। ਦੱਸ ਦਈਏ ਕਿ ਫਿਲਹਾਲ 2.5 ਲੱਖ ਰੁਪਏ ਦੀ ਸਾਲਾਨਾ ਆਮਦਨ ਤੋਂ ਇਨਕਮ ਟੈਕਸ ਸਲੈਬ ਸ਼ੁਰੂ ਹੁੰਦਾ ਹੈ। ਜੇਕਰ ਸਰਕਾਰ ਸਲੈਬ ਨੂੰ 2.5 ਲੱਖ ਰੁਪਏ ਤੋਂ ਵਧਾ ਕੇ 5 ਲੱਖ ਰੁਪਏ ਕਰਦੀ ਹੈ , ਤਾਂ ਲੋਕਾਂ ਨੂੰ ਇਸਦਾ ਡਬਲ ਫਾਇਦਾ ਮਿਲੇਗਾ।

Budget 2018

ਇਸ ਸਾਲ ਦੇ ਬਜਟ ‘ਚ ਸਭ ਤੋਂ ਵੱਡਾ ਤੋਹਫਾ ਘਰ ਖਰੀਦਣ ਵਾਲਿਆਂ ਨੂੰ ਮਿਲ ਸਕਦਾ ਹੈ। ਵਿੱਤ ਮੰਤਰੀ ਅਰੁਣ ਜੇਤਲੀ ਬਜਟ ‘ਚ ਪ੍ਰਾਪਰਟੀ ਨੂੰ ਜੀ.ਐੱਸ.ਟੀ. ਦੇ ਦਾਇਰੇ ‘ਚ ਲਿਆਉਣ ਦਾ ਫੈਸਲਾ ਲੈ ਸਕਦੇ ਹਨ। ਪਿਛਲੇ ਦਿਨ੍ਹਾਂ ‘ਚ ਉਨ੍ਹਾਂ ਨੇ ਖੁਦ ਇਸਦਾ ਸੰਕੇਤ ਦਿੱਤਾ ਸੀ ਜੇਕਰ ਅਜਿਹਾ ਹੁੰਦਾ ਹੈ ਤਾਂ ਆਮ ਆਦਮੀ ਨੂੰ ਘਰ ਖਰੀਦਣਾ ਸਸਤਾ ਪੈ ਸਕਦਾ ਹੈ।

ਜੀ.ਐੱਸ.ਟੀ. ‘ਚ ਕੇਂਦਰ ਸਰਕਾਰ ਲਗਾਤਾਰ ਬਦਲਾਅ ਕਰਦੀ ਜਾ ਰਹੀ ਹੈ। ਹੁਣ ਜਦੋਂ ਸਰਕਾਰ ਜੀ.ਐੱਸ.ਟੀ. ਦੇ ਬਾਅਦ ਆਪਣਾ ਪਹਿਲਾਂ ਬਜਟ ਪੇਸ਼ ਕਰ ਰਹੀ ਹੈ , ਤਾਂ ਇਸ ‘ਚ ਉਹ ਇਸ ਟੈਕਸ ਵਿਵਸਥਾ ‘ਚ ਵੀ ਅਹਿਮ ਬਦਲਾਅ ਕਰ ਸਕਦੀ ਹੈ। ਇਸ ਬਜਟ ‘ਚ ਜੀ.ਐੱਸ.ਟੀ. ਟੈਕਸ ਸਲੈਬ ਨੂੰ ਘੱਟ ਕੀਤਾ ਜਾ ਸਕਦਾ ਹੈ। ਮੌਜੂਦਾ ਸਮੇਂ ‘ਚ 0.5.12.18 ਫੀਸਦੀ ਦੇ ਟੈਕਸ ਸਲੈਬ ਹੈ। ਇਸ ਬਜਟ ‘ਚ ਸਰਕਾਰ 12 ਅਤੇ 18 ਫੀਸਦੀ ਦੇ ਟੈਕਸ ਸਲੈਬ ਨੂੰ ਇਕ ਕਰ ਸਕਦੀ ਹੈ।

Budget 2018

ਬਜਟ ‘ਚ ਇਸ ਬਾਰ ਸਰਕਾਰ ਗ੍ਰਾਮੀਣ ਸੈਕਟਰ ਅਤੇ ਕਿਸਾਨਾਂ ਦੀ ਹਾਲਤ ਸੁਧਾਰਣ ‘ਤੇ ਫੋਕਸ ਕਰ ਸਕਦੀ ਹੈ। ਪਿਛਲੇ ਕੁਝ ਸਮੇਂ ‘ਚ ਐਗਰੀਕਲੱਚਰ ਐਕਸਪੋਰਟ ਘਟਿਆ ਹੈ। ਇਸ ‘ਚ ਵਿਤ ਸਾਲ 2016-17 ‘ਚ 21 ਫੀਸਦੀ ਦੀ ਗਿਰਾਵਟ ਆਈ ਹੈ। ਦਰਅਸਲ ਜਦੋਂ ਐਕਸਪੋਰਟ ਦੀ ਸਥਿਤੀ ਬਿਹਤਰ ਹੁੰਦੀ ਹੈ,ਤਾਂ ਦੇਸ਼ ‘ਚ ਖੇਤੀਬਾੜੀ ਉਤਪਾਦਾਂ ਦੀਆਂ ਕੀਮਤਾਂ ਵੀ ਨਿਯੰਤਰ ‘ਚ ਰਹਿੰਦੀ ਹੈ। ਅਜਿਹੇ ‘ਚ ਸਰਕਾਰ ਐਕਸਪੋਰਟ ਨੂੰ ਵਧਾਵਾ ਦੇਣ ਦੇ ਲਈ ਕੁਝ ਅਹਿਮ ਫੈਸਲੇ ਬਜਟ ‘ਚ ਲੈ ਸਕਦੀ ਹੈ। ਇਸਦੇ ਇਲਾਵਾ ਕਿਸਾਨਾਂ ਦੀ ਆਮਦਨ ਵਧਾਉਣ ਦੇ ਲਈ ਉਨ੍ਹਾਂ ਨੂੰ ਉਨ੍ਹਾਂ ਦੇ ਬਿਹਤਰ ਮੁੱਲ ਦਿੱਤੇ ਜਾਣ ਦਾ ਇੰਤਜਾਰ ਕੀਤਾ ਜਾ ਸਕਦਾ ਹੈ। ਇਸਦੇ ਨਾਲ ਹੀ ਕਿਸਾਨ ਕਰਜ਼ ਮਾਫੀ ‘ਤੇ ਵੀ ਕੁਝ ਅਹਿਮ ਘੋਸ਼ਣਾ ਹੋ ਸਕਦੀ ਹੈ।

Budget 2018

The post ਬਜਟ 2018 : ਸਸਤਾ ਘਰ -ਰੋਜ਼ਗਾਰ ਸਮੇਤ ਮਿਲ ਸਕਦੀਆਂ ਹਨ ਇਹ 5 ਸੁਗਾਤਾਂ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਬਜਟ 2018 : ਸਸਤਾ ਘਰ -ਰੋਜ਼ਗਾਰ ਸਮੇਤ ਮਿਲ ਸਕਦੀਆਂ ਹਨ ਇਹ 5 ਸੁਗਾਤਾਂ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×