Get Even More Visitors To Your Blog, Upgrade To A Business Listing >>

ਬਿਕਨੀ ‘ਚ ਨਜ਼ਰ ਆਈ ਟੀਵੀ ਅਦਾਕਾਰਾ ਕਿਸ਼ਵਰ, ਪਤੀ ਨਾਲ ਇੰਝ ਮਨਾਇਆ ਨਵਾਂ ਸਾਲ

Kishwer Merchant Celebrate New Year: ਬਿੱਗ ਬੌਸ ਦੀ ਫੇਮਸ ਜੋੜੀਆਂ ਵਿੱਚੋਂ ਇੱਕ ਜੋੜੀ ਟੀ.ਵੀ ਅਦਾਕਾਰਾ ਕਿਸ਼ਵਰ ਮਰਚੈਂਟ ਅਤੇ ਅਦਾਕਾਰ ਸੁਯਸ਼ ਰਾਏ ਇਨ੍ਹਾਂ ਦਿਨੀਂ ਨਿਊ ਈਅਰ ਸੈਲੀਬ੍ਰੇਸ਼ਨ ਦੇ ਲਈ ਸ਼੍ਰੀਲੰਕਾ ਵਿੱਚ ਛੁੱਟੀਆਂ ਮਨਾ ਰਹੀ ਹੈ। ਦੋਹਾਂ ਨੇ ਹੀ ਆਪਣੇਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ। ਕਿਸ਼ਵਰ ਨੇ ਜਿੱਥੇ ਬਿਕਨੀ ਅਤੇ ਬੀਚ ਦਾ ਕੰਬੀਨੇਸ਼ਨ ਫੋਟੋਸ਼ੂਟ ਕਰਵਾ ਕੇ ਸੋਸ਼ਲ ਮੀਡੀਆ ‘ਤੇ ਪੋਸਟ ਕੀਤਾ ਤਾਂ ਉੱਥੇ ਸੁਯਸ਼ ਨੇ ਪਤਨੀ ਕਿਸ਼ਵਰ ਦੇ ਨਾਲ ਰੋਮਾਂਟਿਕ ਤਸਵੀਰ ਪੋਸਟ ਕੀਤੀ ਹੈ।ਕਿਸ਼ਵਰ ਨੇ ਬਿਕਨੀ ਦੇ ਇਲਾਵਾ ਮਾਰਨਿੰਗ ਟੀ, ਬੀਚ ਅਤੇ ਸਟ੍ਰੀਟ ਫੋਟੋ ਵੀ ਪੋਸਟ ਕੀਤੀ ਹੈ।

bollywood

Kishwer Merchant Celebrate New Year

ਕਿਸ਼ਵਰ ਨੇ ਇੱਕ ਪੋਸਟ ਦੇ ਮੁਤਾਬਿਕ ਜ਼ਿਆਦਾਤਰ ਤਸਵੀਰ ਉਨ੍ਹਾਂ ਨੇ ਹਸਬੈਂਡ ਸੁਯਸ਼ ਨੇ ਵੀ ਕਲਿਕ ਕੀਤੇ ਹਨ। ਟੈਲੀਵੀਜਨ ਦੇ ਕਿਊਟ ਕਪਲ ‘ਚੋਂ ਇੱਕ ਕਿਸ਼ਵਰ ਮਰਚੈਂਟ ਤੇ ਸੁਯਸ਼ ਰਾਏ ਆਖਿਰਕਾਰ ਵਿਆਹ ਦੇ ਬੰਧਨ ‘ਚ ਬੱਝ ਗਏ ਹਨ। 6 ਸਾਲ ਰਿਲੇਸ਼ਨਸ਼ਿੱਪ ‘ਚ ਰਹਿਣ ਤੋਂ ਬਾਅਦ ਇਹਨਾਂ ਦੋਵਾਂ ਨੇ ਮੁੰਬਈ ‘ਚ ਵਿਆਹ ਕੀਤਾ।ਇਸ ਮੌਕੇ ਜੋੜੀ ਦੇ ਕੁਝ ਖਾਸ ਦੋਸਤ ਤੇ ਪਰਿਵਾਰ ਵਾਲੇ ਹੀ ਮੌਜੂਦ ਰਹੇ।ਕਈ ਟੀਵੀ ਸਿਤਾਰੇ ਇਸ ਮੌਕੇ ਪਹੁੰਚੇ ।

bollywood

ਸੁਕਿਸ਼ ਦੇ ਨਾਂ ਤੋਂ ਮਸ਼ਹੂਰ ਕਿਸ਼ਵਰ ਤੇ ਸੁਯਸ਼ ਦੀ ਪਹਿਲੀ ਮੁਲਾਕਾਤ ‘ਪਿਆਰ ਕੀ ਏਕ ਕਹਾਣੀ’ ਦੇ ਸੈੱਟ ‘ਤੇ ਹੋਈ ਸੀ।ਬਿੱਗ ਬਾਸ ਸੀਜ਼ਨ 9 ‘ਚ ਦੋਵੇਂ ਇੱਕਠੇ ਨਜ਼ਰ ਆਏ ਸੀ।ਦੋਵਾਂ ਨੇ ਵਿਆਹ ਦੀ ਤਸਵੀਰਾਂ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀ। ਪਿਛਲੇ ਸਾਲ ਟੀਵੀ ਜਗਤ ਦੀ ਨਾਮੀ ਅਦਾਕਾਰਾ ਕਿਸ਼ਵਰ ਮਰਚੈਂਟ ਨੇ ਕਿਹਾ ਹੈ ਕਿ ਚੰਡੀਗੜ੍ਹ ਆ ਕੇ ਉਸ ਨੂੰ ਹਮੇਸ਼ਾ ਵਧੀਆ ਲੱਗਦਾ ਹੈ ਤੇ ਲੋਕਾਂ ਨੇ ਹਮੇਸ਼ਾ ਉਸ ਨੂੰ ਤੇ ਉਸ ਦੇ ਕੰਮ ਨੂੰ ਪਿਆਰ ਦਿੱਤਾ ਹੈ।

bollywood

ਕਿਸ਼ਵਰ ਦੇ ਚੰਡੀਗੜ੍ਹ ’ਚ ਸਹੁਰੇ ਹਨ ਅਤੇ ਹਾਲ ਹੀ ਵਿੱਚ ਉਸ ਨੇ ਸੁਯਸ਼ ਰਾਏ ਨਾਲ ਵਿਆਹ ਕਰਵਾਇਆ ਹੈ। ਕਲਰਜ਼ ਚੈਨਲ ’ਤੇ ਚੱਲ ਰਹੇ ਨਵੇਂ ਲੜੀਵਾਰ ‘ਸਾਵਿੱਤਰੀ ਦੇਵੀ ਕਾਲਜ ਐਂਡ ਹਸਪਤਾਲ’ ਦੀ ਪ੍ਰਮੋਸ਼ਨ ਕਰਨ ਚੰਡੀਗੜ੍ਹ ਪਹੁੰਚੀ ਕਿਸ਼ਵਰ ਦੇ ਨਾਲ ਲੜੀਵਾਰ ਦੇ ਹੀ ਅਦਾਕਾਰ ਮੋਹਨ ਕਪੂਰ ਵੀ ਹਾਜ਼ਰ ਸਨ। ਕਿਸ਼ਵਰ ਨੇ ਦੱਸਿਆ ਕਿ ਇਸ ਸੀਰੀਅਲ ਵਿੱਚ ਉਹ ਨੀਤਾ ਮਲਹੋਤਰਾ ਵਜੋਂ ਆਪਣਾ ਕਿਰਦਾਰ ਨਿਭਾਅ ਰਹੀ ਹੈ ਜੋ ਅੰਡਰ-ਕੁਆਲੀਫਾਈਡ ਨਿਊਟ੍ਰੀਸ਼ਨਿਸਟ ਹੈ ਜਿਸ ਦਾ ਵਿਸ਼ਵਾਸ ਇਹ ਯਕੀਨੀ ਬਣਾਉਂਦਾ ਹੈ ਕਿ ਕੋਈ ਉਸ ਨਾਲ ਪੰਗਾ ਨਾ ਲਵੇ।

bollywood

ਉਹ ਆਪਣੇ ਪਤੀ ਨੂੰ ਸਾਵਿੱਤਰੀ ਦੇਵੀ ਕਾਲਜ ਐਂਡ ਹਸਪਤਾਲ ਦਾ ਚੇਅਰਮੈਨ ਬਣਾਉਣਾ ਚਾਹੁੰਦੀ ਹੈ ਪਰ ਉਸ ਨੂੰ ਡਾ. ਆਨੰਦ ਮਲਹੋਤਰਾ ਦੇ ਰਸੂਖ਼ ਨੂੰ ਖ਼ਤਮ ਕਰਨ ਦਾ ਤਰੀਕਾ ਨਹੀਂ ਪਤਾ। ਉਸ ਦੀ ਸ਼ਖ਼ਸੀਅਤ ਵਿੱਚ ਕਈ ਤਰ੍ਹਾਂ ਦੇ ਭੇਤ ਹਨ। ਉਸ ਨੇ ਉਮੀਦ ਜਤਾਈ ਕਿ ਲੋਕ ਲੜੀਵਾਰ ’ਚ ਉਸ ਦੇ ਕਿਰਦਾਰ ਨੂੰ ਪਸੰਦ ਕਰਨਗੇ। ਉਨ੍ਹਾਂ ਦੱਸਿਆ ਕਿ ਲੜੀਵਾਰ ਇੱਕ ਨੌਜਵਾਨ ਮੈਡੀਕਲ ਇੰਟਰਨ ਸਾਚੀ ਮਿਸ਼ਰਾ (ਸਵਾਰਦਾ ਥਿਗਲੇ) ਦੀ ਕਹਾਣੀ ਬਿਆਨ ਕਰਦਾ ਹੈ ਜੋ ਆਪਣੀ ਮਾਂ ਜਯਾ (ਸ਼ਿਲਪਾ ਸ਼ਿਰੋਡਕਰ) ਦੇ ਉਸ ਨੂੰ ਡਾਕਟਰ ਬਣਾਉਣ ਦੇ ਸੁਪਨੇ ਨੂੰ ਪੂਰਾ ਕਰਨ ਲਈ ਸਖ਼ਤ ਮਿਹਨਤ ਕਰ ਰਹੀ ਹੈ।

Kishwer Merchant Celebrate New Year

bollywood

The post ਬਿਕਨੀ ‘ਚ ਨਜ਼ਰ ਆਈ ਟੀਵੀ ਅਦਾਕਾਰਾ ਕਿਸ਼ਵਰ, ਪਤੀ ਨਾਲ ਇੰਝ ਮਨਾਇਆ ਨਵਾਂ ਸਾਲ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਬਿਕਨੀ ‘ਚ ਨਜ਼ਰ ਆਈ ਟੀਵੀ ਅਦਾਕਾਰਾ ਕਿਸ਼ਵਰ, ਪਤੀ ਨਾਲ ਇੰਝ ਮਨਾਇਆ ਨਵਾਂ ਸਾਲ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×