Get Even More Visitors To Your Blog, Upgrade To A Business Listing >>

ਐੱਫਬੀਆਈ ਖੋਲ੍ਹੇਗੀ ਰਾਮ ਰਹੀਮ ਦੇ ਗੁੱਝੇ ਭੇਦ, ਕਰਵਾਈ ਜਾਵੇਗੀ ਹਾਰਡ ਡਿਸਕਾਂ ਦੀ ਜਾਂਚ

Fbi working ram rahim case looking digital evidences       ਰੋਹਤਕ : ਆਪਣੇ ਹੀ ਡੇਰੇ ਦੀਆਂ ਦੋ ਸਾਧਵੀਆਂ ਨਾਲ ਬਲਾਤਕਾਰ ਕਰਨ ਦੇ ਦੋਸ਼ ‘ਚ 20 ਸਾਲ ਦੀ ਸਜ਼ਾ ਕੱਟ ਰਹੇ ਰਾਮ ਰਹੀਮ ਦੀਆਂ ਮੁਸ਼ਕਲਾਂ ਹਾਲੇ ਵੀ ਘੱਟ ਨਹੀਂ ਹੋਈਆਂ ਹਨ। ਰਾਮ ਰਹੀਮ ਦੇ ਜੇਲ੍ਹ ਜਾਣ ਤੋਂ ਬਾਅਦ ਉਸ ਨਾਲ ਜੁੜੀਆਂ ਕੁੱਝ ਚੀਜ਼ਾਂ ਦੀ ਲਗਾਤਾਰ ਚੱਲ ਰਹੀ ਹੈ। ਇਨ੍ਹਾਂ ਵਿਚ ਡੇਰੇ ਦੇ ਗਰਲਜ਼ ਹੋਸਟਲ ਨੇੜਿਓਂ ਮਿਲੀਆਂ 3 ਸੜੀਆਂ ਹੋਈਆਂ ਹਾਰਡ ਡਿਸਕਾਂ ਵੀ ਹਨ, ਜਿਨ੍ਹਾਂ ਦੀ ਜਾਂਚ ਕੀਤੀ ਜਾਵੇਗੀ।

Fbi working ram rahim case looking digital evidencesFbi working ram rahim case looking digital evidences

ਦੋ ਸਾਧਵੀਆਂ ਦੇ ਬਲਾਤਕਾਰ ਦੇ ਮਾਮਲੇ ਵਿਚ ਤਾਂ ਰਾਮ ਰਹੀਮ ਨੂੰ 20 ਸਾਲ ਦੀ ਸਜ਼ਾ ਹੋ ਚੁੱਕੀ ਹੈ ਪਰ ਇਸ ਤੋਂ ਇਲਾਵਾ ਰਾਮ ਰਹੀਮ ‘ਤੇ ਦੋ ਕਤਲ ਦੇ ਕੇਸ ਵੀ ਚੱਲ ਰਹੇ ਹਨ। ਪੰਚਕੂਲਾ ਹਿੰਸਾ ਕੇਸ ਦੀ ਜਾਂਚ ਕਰ ਰਹੀ ਪੁਲਿਸ ਨੂੰ ਰਾਮ ਰਹੀਮ ਦੇ ਡੇਰੇ ‘ਚ ਗਰਲਜ਼ ਹੋਸਟਲ ਦੇ ਕੋਲੋਂ 3 ਸੜੀਆਂ ਹੋਈਆਂ ਹਾਰਡ ਡਿਸਕਾਂ ਮਿਲੀਆਂ ਸਨ, ਜਿਨ੍ਹਾਂ ਦੀ ਹਾਲੇ ਤੱਕ ਜਾਂਚ ਨਹੀਂ ਹੋ ਸਕੀ ਹੈ। ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਇਨ੍ਹਾਂ ਹਾਰਡ ਡਿਸਕਾਂ ਵਿਚ ਰਾਮ ਰਹੀਮ ਨਾਲ ਜੁੜਿਆ ਕੁਝ ਡਾਟਾ ਹੋ ਸਕਦਾ ਹੈ।Fbi working ram rahim case looking digital evidences

ਇਨ੍ਹਾਂ ਸੜੀਆਂ ਹੋਈਆਂ ਹਾਰਡ ਡਿਸਕਾਂ ‘ਚੋਂ ਡਾਟਾ ਵਾਪਸ ਲੈਣ ਲਈ ਪੁਲਿਸ ਅਮਰੀਕਾ ਦੀ ਕੰਪਨੀ ਐੱਫ.ਬੀ.ਆਈ. ਤੋਂ ਸਹਾਇਤਾ ਲੈਣ ਜਾ ਰਹੀ ਹੈ। ਇਸ ‘ਚ ਕੋਈ ਸ਼ੱਕ ਨਹੀਂ ਹੈ ਕਿ ਪੁਲਿਸ ਦੀ ਇਸ ਜਾਂਚ ਤੋਂ ਬਾਅਦ ਰਾਮ ਰਹੀਮ ਦੀਆਂ ਮੁਸ਼ਕਲਾਂ ਹੋਰ ਵਧ ਸਕਦੀਆਂ ਹਨ ਕਿਉਂਕਿ ਜੇਕਰ ਇਨ੍ਹਾਂ ਹਾਰਡ ਡਿਸਕਾਂ ਵਿਚੋਂ ਕੁਝ ਵੀ ਰਾਮ ਰਹੀਮ ਬਾਰੇ ਮਿਲਦਾ ਹੈ ਤਾਂ ਉਸ ਦੀਆਂ ਮੁਸ਼ਕਲਾਂ ਹੋਰ ਵਧ ਜਾਣਗੀਆਂ।Fbi working ram rahim case looking digital evidences

ਜ਼ਿਕਰਯੋਗ ਹੈ ਕਿ ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਡੇਰੇ ਅੰਦਰ ਸਬੂਤ ਖ਼ਤਮ ਕਰਨ ਦੇ ਬਾਰੇ ‘ਚ ਜਾਂਚ ਏਜੰਸੀਆਂ ਤੋਂ ਰਿਪੋਰਟ ਮੰਗੀ ਹੈ, ਜਿਸ ‘ਤੇ ਅਦਾਲਤ ਵਿਚ 4 ਜਨਵਰੀ ਨੂੰ ਸੁਣਵਾਈ ਹੋਣੀ ਹੈ। ਰਾਮ ਰਹੀਮ ਦੇ ਪੰਚਕੂਲਾ ਡੇਰੇ ‘ਚ ਬਣੇ ਗਰਲਜ਼ ਹਾਸਟਲ ‘ਚ ਇੱਕ ਭੱਠੀ ਹੈ, ਜਿੱਥੇ ਪੁਲਿਸ ਨੂੰ ਸਰਚ ਆਪਰੇਸ਼ਨ ਦੌਰਾਨ ਤਿੰਨ ਸੜੀਆਂ ਹੋਈਆਂ ਹਾਰਡ ਡਿਸਕਾਂ ਮਿਲੀਆਂ ਸਨ।Fbi working ram rahim case looking digital evidences

ਪੁਲਿਸ ਇਹ ਜਾਣਨਾ ਚਾਹੁੰਦੀ ਹੈ ਕਿ ਆਖ਼ਰ ਇਨ੍ਹਾਂ ਹਾਰਡ ਡਿਸਕਾਂ ਵਿਚ ਅਜਿਹਾ ਕੀ ਹੈ, ਜੋ ਇਨ੍ਹਾਂ ਨੂੰ ਜਲਾ ਦਿੱਤਾ ਗਿਆ। ਇਨ੍ਹਾਂ ‘ਚ ਰਾਮ ਰਹੀਮ ਦਾ ਕਿਹੜਾ ਰਾਜ਼ ਲੁਕਿਆ ਹੈ, ਜਿਸ ਨੂੰ ਮਿਟਾਉਣ ਲਈ ਇਨ੍ਹਾਂ ਹਾਰਡ ਡਿਸਕ ਨੂੰ ਸਾੜਿਆ ਗਿਆ? ਜਦਕਿ ਦੂਸਰੀਆਂ ਹਾਰਡ ਡਿਸਕ ਨੂੰ ਨਹੀਂ ਸਾੜਿਆ ਗਿਆ। ਇਨ੍ਹਾਂ ਸੜੀਆਂ ਹੋਈਆਂ ਹਾਰਡ ਡਿਸਕ ਦੀ ਰਿਕਵਰੀ ਲਈ ਐੱਫ.ਬੀ.ਆਈ. ਦੇ ਕੋਲ ਭੇਜਿਆ ਜਾਵੇਗਾ ਤਾਂ ਜੋ ਹਾਰਡ ਡਿਸਕਾਂ ਦੇ ਅੰਦਰ ਦਾ ਡਾਟਾ ਮਿਲ ਸਕੇ।Fbi working ram rahim case looking digital evidences

ਵੈਸੇ ਰਾਮ ਰਹੀਮ ਦੇ ਖਿ਼ਲਾਫ਼ ਪਹਿਲਾਂ ਹੀ ਇੰਨੇ ਮਾਮਲੇ ਚੱਲ ਰਹੇ ਹਨ, ਜਿਨ੍ਹਾਂ ਵਿਚ ਫ਼ੈਸਲਾ ਹੋਣਾ ਅਜੇ ਬਾਕੀ ਹੈ। ਇਨ੍ਹਾਂ ਵਿਚੋਂ ਜ਼ਿਆਦਾਤਰ ਕੇਸ ਅਜਿਹੇ ਹਨ, ਜਿਨ੍ਹਾਂ ਵਿਚ ਰਾਮ ਰਹੀਮ ਨੂੰ ਸਜ਼ਾ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ। ਪੱਤਰਕਾਰ ਛਤਰਪਤੀ ਮਾਮਲੇ ਦੀ ਸੁਣਵਾਈ ਵੀ ਆਖਰੀ ਪੜਾਅ ‘ਤੇ ਚੱਲ ਰਹੀ ਹੈ, ਇਸ ਮਾਮਲੇ ਵਿਚ ਰਾਮ ਰਹੀਮ ਨੂੰ ਸਜ਼ਾ ਹੋਣਾ ਤੈਅ ਮੰਨਿਆ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਰਾਮ ਰਹੀਮ ਨੇ ਇਸ ਪੱਤਰਕਾਰ ਦੀ ਕਥਿਤ ਤੌਰ ‘ਤੇ ਹੱਤਿਆ ਕਰਵਾ ਦਿੱਤੀ ਸੀ ਕਿਉਂਕਿ ਇਸ ਨੇ ਹੀ ਆਪਣੇ ਅਖ਼ਬਾਰ ਵਿਚ ਸਾਧਵੀਆਂ ਦੀ ਚਿੱਠੀ ਪ੍ਰਕਾਸ਼ਿਤ ਕੀਤੀ ਸੀ।

The post ਐੱਫਬੀਆਈ ਖੋਲ੍ਹੇਗੀ ਰਾਮ ਰਹੀਮ ਦੇ ਗੁੱਝੇ ਭੇਦ, ਕਰਵਾਈ ਜਾਵੇਗੀ ਹਾਰਡ ਡਿਸਕਾਂ ਦੀ ਜਾਂਚ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਐੱਫਬੀਆਈ ਖੋਲ੍ਹੇਗੀ ਰਾਮ ਰਹੀਮ ਦੇ ਗੁੱਝੇ ਭੇਦ, ਕਰਵਾਈ ਜਾਵੇਗੀ ਹਾਰਡ ਡਿਸਕਾਂ ਦੀ ਜਾਂਚ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×