Get Even More Visitors To Your Blog, Upgrade To A Business Listing >>

ਨਵੇਂ ਸਾਲ ਤੋਂ ਪਹਿਲਾਂ ਵਾਲੀ ਸ਼ਾਮ ਨੂੰ ਵਿਕੀ 100 ਕਰੋੜ ਦੀ ਸ਼ਰਾਬ

liquor sold worth 100 crore 31st night last yeart      ਨਵੇਂ ਸਾਲ ਨੂੰ ਲੈ ਕੇ ਦੇਸ਼ ਭਰ ਵਿਚ ਕਾਫ਼ੀ ਜਸ਼ਨ ਮਨਾਏ ਗਏ। ਬਹੁਤ ਸਾਰੀਆਂ ਥਾਵਾਂ ‘ਤੇ ਇਸ ਮੌਕੇ ਲੋਕਾਂ ਵੱਲੋਂ ਹੁੱਲੜ੍ਹਬਾਜ਼ੀ ਕੀਤੇ ਜਾਣ ਦੀਆਂ ਵੀ ਖ਼ਬਰਾਂ ਸਾਹਮਣੇ ਆਈਆਂ ਸਨ। ਬਹੁਤ ਸਾਰੇ ਲੋਕਾਂ ਨੇ ਗੁਰਦੁਆਰਿਆਂ, ਮੰਦਰਾਂ ਮਸੀਤਾਂ ਸਮੇਤ ਹੋਰ ਧਾਰਮਿਕ ਅਸਥਾਨਾਂ ‘ਤੇ ਜਾ ਕੇ ਨਵੇਂ ਸਾਲ ਦੀ ਸ਼ੁਰੂਆਤ ਕੀਤੀ ਪਰ ਇਸ ਦੇ ਉਲਟ ਬਹੁਤ ਸਾਰੇ ਲੋਕਾਂ ਨੇ ਨਵੇਂ ਸਾਲ ਦੇ ਮੌਕੇ ਖ਼ੂਬ ਮਸਤੀ ਕੀਤੀ ਅਤੇ ਸ਼ਰਾਬ ਉਡਾਈ।

liquor sold worth 100 crore 31st night last yeartliquor sold worth 100 crore 31st night last yeart

‍ਨਵੇਂ ਸਾਲ ਤੋਂ ਪਹਿਲਾਂ ਵਾਲੀ ਸ਼ਾਮ ਨੂੰ ਤੇਲੰਗਾਨਾ ਸੂਬੇ ਵਿਚ 100 ਕਰੋੜ ਦੀ ਸ਼ਰਾਬ ਵੇਚੀ ਗਈ ਅਤੇ ਤੇਲੰਗਾਨਾ ਸੂਬੇ ਵਿਚ 2000 ਤੋਂ ਜ਼ਿਆਦਾ ਸ਼ਰਾਬ ਪੀ ਕੇ ਡਰਾਈਵਿੰਗ ਕਰਨ ਦੇ ਮਾਮਲੇ ਦਰਜ ਕੀਤੇ ਗਏ। ਇੱਕ ਰਿਪੋਰਟ ਅਨੁਸਾਰ ਐਕਸਾਈਜ਼ ਵਿਭਾਗ ਨੇ ਦਸੰਬਰ 2016 ਦੀ ਤੁਲਨਾ ਵਿਚ ਦਸੰਬਰ 2017 ਵਿਚ ਸ਼ਰਾਬ ਦੀ ਵਿਕਰੀ ‘ਤੇ 20 ਫੀਸਦੀ ਜ਼ਿਆਦਾ ਵਸੂਲ ਕੀਤਾ।liquor sold worth 100 crore 31st night last yeart

ਇਹ ਵੀ ਦੱਸਿਆ ਗਿਆ ਹੈ ਕਿ ਹੈਦਰਾਬਾਦ ਤੋਂ ਇਲਾਵਾ ਨਿਜ਼ਾਮਾਬਾਦ, ਵਾਰੰਗਲ, ਕਰੀਮਨਗਰ ਵਿਚ ਸ਼ਰਾਬ ਦੀ ਵਿਕਰੀ ਜ਼ਿਆਦਾ ਸੀ। ਨਲਗੋਂਡਾ ਅਤੇ ਖਮੰਮ ਵਿਚ ਨਸ਼ਾ ਕਰਕੇ ਡਰਾਈਵਿੰਗ ਦੇ 2000 ਤੋਂ ਜ਼ਿਆਦਾ ਮਾਮਲੇ ਪੁਲਿਸ ਵੱਲੋਂ ਨਵੇਂ ਸਾਲ ਤੋਂ ਪਹਿਲਾਂ ਵਾਲੀ ਸ਼ਾਮ ਨੂੰ ਹੈਦਰਾਬਾਦ, ਸਾਈਬਰਾਬਾਦ ਤੇ ਰਾਕਕੋਂਡਾ ਪੁਲਿਸ ਕਮਿਸ਼ਨਰ ਦੇ ਅਧਿਕਾਰ ਖੇਤਰ ਵਿਚ ਰਜਿਸਟ੍ਰਡ ਕੀਤੇ ਗਏ।liquor sold worth 100 crore 31st night last yeart

ਇਹੀ ਨਹੀਂ ਇਸ ਦੌਰਾਨ ਕਈ ਵਾਹਨਾਂ ਨੂੰ ਜ਼ਬਤ ਕਰ ਲਿਆ ਗਿਆ ਸੀ। ਟੀਵੀ ਐਂਕਰ ਮਚਿਰਰਾਜ ਪ੍ਰਦੀਪ ਵੀ ਨਸ਼ੇ ਵਿਚ ਡਰਾਈਵਿੰਗ ਦੇ ਲਈ ਗ੍ਰਿਫ਼ਤਾਰ ਕੀਤੇ ਗਏ ਸਨ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹੈਦਰਾਬਾਦ ਪੁਲਿਸ ਕਮੇਟੀ ਦੇ ਤਹਿਤ ਨਸ਼ੇ ਵਿਚ ਡਰਾਈਵਿੰਗ ਦੇ 1600 ਮਾਮਲੇ ਦਰਜ ਕੀਤੇ ਗਏ ਸਨ।  ਸਾਈਬਰਾਬਾਦ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਨਸ਼ੇ ਵਿਚ ਡਰਾਈਵਿੰਗ ਦੇ 528 ਮਾਮਲੇ ਉਨ੍ਹਾਂ ਦੇ ਅਧਿਕਾਰ ਖੇਤਰ ਵਿਚ ਦਰਜ ਕੀਤੇ ਗਏ ਸਨ, ਜਿਨ੍ਹਾਂ ਨਾਲ ਕਾਨੂੰਨ ਦੇ ਅਨੁਸਾਰ ਨਿਪਟਿਆ ਜਾਵੇਗਾ। ਰਾਕਕੋਂਡਾ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਇਹ ਵੀ ਕਿਹਾ ਕਿ ਉਹ ਨਸ਼ੇ ਵਿਚ ਡਰਾਈਵਿੰਗ ਦੇ 234 ਮਾਮਲੇ ਦਰਜ ਕਰ ਚੁੱਕੇ ਹਨ।liquor sold worth 100 crore 31st night last yeart

ਇਹ ਵੀ ਪੜ੍ਹੋ : ਜਿੱਥੇ ਇੱਕ ਪਾਸੇ ਦੇਰ ਰਾਤ ਲੋਕਾਂ ਨੇ ਨਵੇਂ ਸਾਲ ਦਾ ਜਸ਼ਨ ਮਨਾਇਆ, ਉਥੇ ਹੀ ਚੰਡੀਗੜ੍ਹ ਪੁਲਿਸ ਨੇ ਲਗਭਗ 700 ਚਲਾਨ ਕੱਟੇ। ਐਨਾ ਹੀ ਨਹੀਂ ਪੁਲਿਸ ਨੇ 203 ਕਾਰਾਂ ਨੂੰ ਜਬਤ ਵੀ ਕਰ ਲਿਆ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਵਿੱਚੋਂ ਜਿਆਦਾਤਰ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਮਾਮਲੇ ਸਨ। ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ ਇਹ ਨਾਕੇ ਰਾਤ 10 ਵਜੇ ਤੋਂ 2 ਵਜੇ ਤੱਕ ਲਗਾਏ ਗਏ। ਇਸ ਦੌਰਾਨ ਹਰ ਆਉਣ ਜਾਣ ਵਾਲੇ ਵਾਹਨ ਦੇ ਚਾਲਕ ਦਾ ਸ਼ਰਾਬ ਟੈਸਟ ਲਿਆ ਗਿਆ। ਇਸ ਦੌਰਾਨ 203 ਲੋਕਾਂ ਦੇ ਸ਼ਰਾਬ ਪੀ ਕੇ ਚਲਾਨ ਕੱਟੇ ਗਏ।ਇਸ ਤੋਂ ਇਲਾਵਾ ਗਲਤ ਪਾਰਕਿੰਗ ਕਰਨ ਵਾਲਿਆਂ ਦੇ 100 ਚਲਾਨ ਕੱਟੇ ਗਏ। ਸਭ ਤੋਂ ਜਿਆਦਾ ਗਲਤ ਪਾਰਕਿੰਗ ਦੇ ਚਲਾਨ ਸੈਕਟਰ 15, ਸੈਕਟਰ 22, ਸੈਕਟਰ 19, ਸੈਕਟਰ 18 ਅਤੇ ਇੰਡਸਟ੍ਰੀਅਲ ਏਰੀਆ ਫੇਜ਼ 1 ਵਿੱਚ ਕੱਟੇ ਗਏ ਹਨ।liquor sold worth 100 crore 31st night last yeart

ਇੱਥੇ ਇਹ ਵੀ ਵਰਣਨਯੋਗ ਹੈ ਕਿ ਟ੍ਰੈਫਿਕ ਨਿਯਮਾਂ ਨੂੰ ਲੈ ਕੇ ਸਭ ਤੋਂ ਜਿਆਦਾ ਸਖਤੀ ਚੰਡੀਗੜ੍ਹ ਵਿੱਚ ਵਰਤੀ ਜਾਂਦੀ ਹੈ। ਖਾਸ ਮੌਕਿਆਂ ਉਤੇ ਤਾਂ ਪੁਲਿਸ ਹੋਰ ਵੀ ਸਖਤ ਹੋ ਜਾਂਦੀ ਹੈ ਅਤੇ ਨਿਯਮ ਤੋੜਨ ਵਾਲੇ ਕਿਸੇ ਵਿਅਕਤੀ ਨੂੰ ਇੱਥੇ ਬਖਸ਼ਿਆ ਨਹੀਂ ਜਾਂਦਾ, ਭਾਵੇਂ ਉਹ ਕੋਈ ਵੀ ਹੋਵੇ।

The post ਨਵੇਂ ਸਾਲ ਤੋਂ ਪਹਿਲਾਂ ਵਾਲੀ ਸ਼ਾਮ ਨੂੰ ਵਿਕੀ 100 ਕਰੋੜ ਦੀ ਸ਼ਰਾਬ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਨਵੇਂ ਸਾਲ ਤੋਂ ਪਹਿਲਾਂ ਵਾਲੀ ਸ਼ਾਮ ਨੂੰ ਵਿਕੀ 100 ਕਰੋੜ ਦੀ ਸ਼ਰਾਬ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×