Get Even More Visitors To Your Blog, Upgrade To A Business Listing >>

ਭਗਵਤ ਗੀਤਾ ਦਾ ਉਰਦੂ ‘ਚ ਅਨੁਵਾਦ ਕਰਨ ਵਾਲੇ ਮਸ਼ਹੂਰ ਸ਼ਾਇਰ ਅਨਵਰ ਜਲਾਲਪੁਰੀ ਦਾ ਦੇਹਾਂਤ

legendary urdu poet anwar jlalpuri passed away     ਮਸ਼ਹੂਰ ਸ਼ਾਇਰ ਅਨਵਰ ਜਲਾਲਪੁਰੀ ਦਾ ਜਨਮ 6 ਜੁਲਾਈ 1947 ਨੂੰ ਕਸਬਾ ਜਲਾਲਪੁਰ (ਜ਼ਿਲ੍ਹਾ ਅੰਬੇਦਕਰ ਨਗਰ), ਉੱਤਰ ਪ੍ਰਦੇਸ਼, ਭਾਰਤ ਵਿੱਚ ਹੋਇਆ ਸੀ। ਅਨਵਰ ਜਲਾਲਪੁਰੀ ਬਹੁਤ ਹੀ ਪ੍ਰਸਿੱਧ ਉਰਦੂ ਸ਼ਾਇਰ ਸਨ। ਉਹ ਪੇਸ਼ੇ ਤੋਂ ਅੰਗਰੇਜ਼ੀ ਦਾ ਲੈਕਚਰਾਰ ਸਨ। ਅਨਵਰ ਜਲਾਲਪੁਰੀ 1988 ਤੋਂ 1992 ਤੱਕ ਉੱਤਰ ਪ੍ਰਦੇਸ਼ ਉਰਦੂ ਅਕਾਦਮੀ ਦੇ ਮੈਂਬਰ ਅਤੇ 1994 ਤੋਂ 2000 ਤੱਕ ਉੱਤਰ ਪ੍ਰਦੇਸ਼ ਰਾਜ ਹਜ ਕਮੇਟੀ ਦੇ ਮੈਂਬਰ ਰਹੇ ਸਨ।

legendary urdu poet anwar jlalpuri passed awaylegendary urdu poet anwar jlalpuri passed away

 ਤੁਹਾਨੂੰ ਦੱਸ ਦੇਈਏ ਕਿ ਅਨਵਰ ਜਲਾਲਪੁਰੀ ਦਾ ਦੇਹਾਂਤ ਹੋ ਗਿਆ। ਉਹ ਲਗਭਗ 70 ਸਾਲ ਦੇ ਸਨ। ਜਲਾਲਪੁਰੀ ਦੇ ਬੇਟੇ ਸ਼ਾਹਕਾਰ ਮੁਤਾਬਕ, ਉਸ ਦੇ ਪਿਤਾ ਨੇ ਅੱਜ ਸਵੇਰੇ ਲਖਨਊ ਸਥਿਤ ਟ੍ਰਾਮਾ ਸੈਂਟਰ ‘ਚ ਆਖਰੀ ਸਾਹ ਲਿਆ। ਉਨ੍ਹਾਂ ਦੇ ਪਰਿਵਾਰ ‘ਚ ਪਤਨੀ ਤੇ ਤਿੰਨ ਬੇਟੇ ਹਨ। ਜਲਾਲਪੁਰੀ ਨੂੰ 28 ਦਸੰਬਰ ਨੂੰ ਉਨ੍ਹਾਂ ਦੇ ਘਰ ‘ਚ ਮਸਤੀਸ਼ਕ ਝਟਕੇ ਤੋਂ ਬਾਅਦ ਕਿੰਗ ਜਾਰਜ ਚਿਤਕਿਸਾ ਵਿਸ਼ਵਿਦਿਆਲੇ ਦੇ ਟ੍ਰਾਮਾ ਸੈਂਟਰ ‘ਚ ਭਰਤੀ ਕਰਵਾਇਆ ਗਿਆ ਸੀ, ਜਿੱਥੇ ਸਵੇਰੇ ਲਗਭਗ ਸਵਾ ਨੌ ਵਜੇ ਉਨ੍ਹਾਂ ਨੇ ਆਖਰੀ ਸਾਹ ਲਿਆ। ਉਨ੍ਹਾਂ ਨੇ ਕਈ ਮਸ਼ਹੂਰ ਸ਼ਾਇਰ ਲਿਖੇ ਸਨ।legendary urdu poet anwar jlalpuri passed away

ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਪਿਤਾ 28 ਦਸੰਬਰ ਨੂੰ ਬਾਥਰੂਮ ‘ਚ ਨਹਾਉਂਣ ਗਏ ਸੀ। ਕਾਫੀ ਦੇਰ ਤੱਕ ਜਦ ਉਹ ਬਾਹਰ ਨਹੀਂ ਆਏ ਤਾਂ ਲੋਕਾਂ ਨੇ ਦਰਵਾਜਾ ਤੋੜਿਆ। ਜਦ ਦੇਖਿਆ ਤਾਂ ਉਹ ਬਾਥਰੂਮ ‘ਚ ਬੇਹੋਸ਼ ਪਏ ਸੀ। 2015 ਵਿੱਚ ਉਨ੍ਹਾਂ ਨੂੰ ਉੱਤਰ ਪ੍ਰਦੇਸ਼ ਦੇ ਸਭ ਤੋਂ ਉੱਤਮ ਯਸ਼ ਭਾਰਤੀ ਸਨਮਾਨ ਨਾਲ ਨਵਾਜਿਆ ਗਿਆ ਸੀ। ਮੁਸ਼ਾਇਰੀਆਂ ਦੀ ਜਾਨ ਮੰਨੇ ਜਾਣ ਵਾਲੇ ਜਲਾਲਪੁਰੀ ਨੇ ਰਾਹਰੌ ਤੋਂ ਰਹਿਨੁਮਾ ਤੱਕ ਉਰਦੂ ਸ਼ਾਇਰੀ ਵਿੱਚ ਗੀਤਾਂਜਲੀ ਅਤੇ ਭਗਵਤਗੀਤਾ ਦੇ ਉਰਦੂ ਸੰਸਕਰਣ ਉਰਦੂ ਸ਼ਾਇਰੀ ਵਿੱਚ ਗੀਤਾ ਕਿਤਾਬਾਂ ਲਿਖੀਆਂ। ਜਿਨ੍ਹਾਂ ਨੂੰ ਬਹੁਤ ਸਰਾਹਿਆ ਗਿਆ ਸੀ। ਉਨ੍ਹਾਂ ਨੇ ਅਕਬਰ ਦਿ ਗ੍ਰੇਟ ਧਾਰਾਵਾਹਿਕ ਦੇ ਸੰਵਾਦ ਵੀ ਲਿਖੇ ਸਨ। ਅਨਵਰ ਜਲਾਲਪੁਰੀ ਦੀ ਮੌਤ ਉੱਤੇ ਸਾਬਕਾ ਮੁੱਖਮੰਤਰੀ ਅਖਿਲੇਸ਼ ਯਾਦਵ ਨੇ ਟਵੀਟ ਕਰਕੇ ਸੋਗ ਵਿਅਕਤ ਕੀਤਾ।legendary urdu poet anwar jlalpuri passed away

ਦੱਸ ਦੇਈਏ ਕਿ ਹਾਲ ਹੀ ‘ਚ ਮਸ਼ਹੂਰ ਅਭਿਨੇਤਾ ਸ਼ਸ਼ੀ ਕਪੂਰ ਦਾ ਦਿਹਾਂਤ ਹੋ ਗਿਆ ਸੀ। ਸੋਸ਼ਲ ਮੀਡੀਆ ‘ਤੇ ਕਈ ਲੋਕ ਉਨ੍ਹਾਂ ਦੇ ਦਿਹਾਂਤ ਦਾ ਦੁੱਖ ਪ੍ਰਗਟਾ ਰਹੇ ਸਨ ਪਰ ਕੁਝ ਲੋਕ ਅਜਿਹੇ ਵੀ ਸਨ, ਜੋ ਸ਼ਸ਼ੀ ਕਪੂਰ ਦੀ ਜਗ੍ਹਾ ਸ਼ਸ਼ੀ ਥਰੂਰ ਨੂੰ ਸ਼ਰਧਾਂਜਲੀ ਦੇ ਰਹੇ ਸਨ। ਇਹ ਗੱਲ ਸ਼ਸ਼ੀ ਥਰੂਰ ਨੇ ਖੁਦ ਟਵੀਟ ਕਰਕੇ ਦੱਸੀ ਸੀ। ਉਨ੍ਹਾਂ ਨੇ ਲਿਖਿਆ ਸੀ ਕਿ, ”ਮੈਨੂੰ ਲੱਗ ਰਿਹਾ ਹੈ ਕਿ ਮੇਰੇ ਸਰੀਰ ਦਾ ਇਕ ਹਿੱਸਾ ਚੱਲ ਗਿਆ।legendary urdu poet anwar jlalpuri passed away

ਇਕ ਚੰਗਾ ਐਕਟਰ, ਸਮਰਾਟ, ਹੈਂਡਸਮ ਤੇ ਜਿਨ੍ਹਾਂ ਦੇ ਨਾਂਅ ਨਾਲ ਮੇਰੇ ਨਾਂ ‘ਚ ਹਮੇਸ਼ਾ ਕਨਫਿਊਜ਼ਨ ਹੋ ਜਾਂਦਾ ਸੀ। ਮੈਂ ਸ਼ਸ਼ੀ ਕਪੂਰ ਨੂੰ ਮਿਸ ਕਰਾਂਗਾ। ਇਕ ਹੋਰ ਟਵੀਟ ਕਰਕੇ ਉਨ੍ਹਾਂ ਨੇ ਲਿਖਿਆ ਸੀ ਕਿ, ਮੇਰੇ ਦਫਤਰ ‘ਚ ਦੁੱਖ ਪ੍ਰਗਟ ਕਰਨ ਲਈ ਫੋਨ ਆ ਰਹੇ ਹਨ।” ਅਸਲ ‘ਚ ਇਕ ਨਿਊਜ਼ ਚੈਨਲ ਨੇ ਆਪਣੇ ਟਵਿਟਰ ਹੈਂਡਲ ‘ਤੇ ਕੀਤੇ ਗਏ ਟਵੀਟ ‘ਚ ਸ਼ਸ਼ੀ ਕਪੂਰ ਦੀ ਜਗ੍ਹਾ ਥਰੂਰ ਦਾ ਨਾਂਅ ਲਿਖ ਦਿੱਤਾ ਸੀ। ਇਸ ਤੋਂ ਬਾਅਦ ਲੋਕਾਂ ‘ਚ ਗਲਤਫਹਿਮੀ ਪੈਦਾ ਹੋ ਗਈ ਸੀ। ਇਸ ਮਾਮਲੇ ਨੂੰ ਸਾਫ ਕਰਨ ਲਈ ਹੀ ਸ਼ਸ਼ੀ ਥਰੂਰ ਨੇ ਅਜਿਹਾ ਟਵੀਟ ਕੀਤਾ ਸੀ। ਉਨ੍ਹਾਂ ਦੇ ਟਟੀਵ ‘ਤੇ ਅਮਰ ਅਬਦੁੱਲਾ ਨੇ ਰਿਪਲਾਈ ਕਰਦੇ ਹੋਏ ਲਿਖਿਆ ਸੀ ਕਿ, ਇਹ ਨਿਊਜ਼ ਚੈਨਲਸ ਮੈਨੂੰ ਕਿੰਨਾ ਵੀ ਨਾ-ਪਸੰਦ ਕਰਨ ਪਰ ਇਨ੍ਹਾਂ ਨੇ ਕਦੇ ਮਾਰਿਆ ਨਹੀਂ।

The post ਭਗਵਤ ਗੀਤਾ ਦਾ ਉਰਦੂ ‘ਚ ਅਨੁਵਾਦ ਕਰਨ ਵਾਲੇ ਮਸ਼ਹੂਰ ਸ਼ਾਇਰ ਅਨਵਰ ਜਲਾਲਪੁਰੀ ਦਾ ਦੇਹਾਂਤ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਭਗਵਤ ਗੀਤਾ ਦਾ ਉਰਦੂ ‘ਚ ਅਨੁਵਾਦ ਕਰਨ ਵਾਲੇ ਮਸ਼ਹੂਰ ਸ਼ਾਇਰ ਅਨਵਰ ਜਲਾਲਪੁਰੀ ਦਾ ਦੇਹਾਂਤ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×