Get Even More Visitors To Your Blog, Upgrade To A Business Listing >>

ਵੱਖ ਵੱਖ ਸੜਕੀ ਹਾਦਸਿਆਂ ‘ਚ 2 ਦੀ ਮੌਤ ਅਤੇ 2 ਜਖ਼ਮੀ

2 died 2 injured road accidents      ਪੁਲਿਸ ਚੌਕੀ ਮਿਲਕ ਪਲਾਂਟ ਵੇਰਕਾ ਨਜ਼ਦੀਕ ਬੀਤੇ ਦਿਨ ਵਾਪਰੇ ਸੜਕ ਹਾਦਸੇ ‘ਚ ਐਕਟਿਵਾ ਸਵਾਰ ਮਹਿਲਾ ਅਧਿਆਪਕ ਦੀ ਮੌਤ ਹੋ ਗਈ ਜਦਕਿ ਪਿੱਛੇ ਬੈਠੀ ਅਧਿਆਪਕ ਗੰਭੀਰ ਜ਼ਖ਼ਮੀ ਹੋ ਗਈ। ਮ੍ਰਿਤਕਾ ਦੀ ਪਹਿਚਾਣ ਵਿਨੀਤਾ ਤੇ ਜ਼ਖ਼ਮੀ ਦੀ ਪਹਿਚਾਣ ਰੀਤੂ ਬਾਲਾ ਦੋਵੇਂ ਵਾਸੀ ਅੰਮ੍ਰਿਤਸਰ ਵਜੋਂ ਹੋਈ ਹੈ ਜੋ ਕਿ ਵੇਰਕਾ ਬਾਈਪਾਸ ਨਜ਼ਦੀਕ ਚੱਲ ਰਹੇ ਡੀ.ਏ.ਵੀ. ਇੰਟਰਨੈਸ਼ਨਲ ਸਕੂਲ ਵਿਖੇ ਅਧਿਆਪਕ ਸਨ।

2 died 2 injured road accidents 2 died 2 injured road accidents 

ਪ੍ਰਾਪਤ ਵੇਰਵੇ ਮੁਤਾਬਕ ਇਹ ਹਾਦਸਾ ਬੀਤੀ ਸ਼ਾਮ ਉਸ ਸਮੇਂ ਵਾਪਰਿਆ ਜਦ ਉਕਤ ਦੋਵੇਂ ਅਧਿਆਪਕਾ ਐਕਟਿਵਾ ਨੰ: ਪੀ.ਬੀ. 02 ਡੀ.ਬੀ. 2994 ‘ਤੇ ਸਵਾਰ ਹੋਕੇ ਵਾਪਸ ਘਰ ਪਰਤ ਰਹੀਆਂ ਸਨ ਕਿ ਜਦ ਉਹ ਸਕੂਲ ਤੋਂ ਕੁਝ ਹੀ ਫ਼ਾਸਲੇ ‘ਤੇ ਰੇਲਵੇ ਪੁੱਲ ‘ਤੇ ਪੁੱਜੀਆਂ ਤਾਂ ਸਵੇਰ ਤੋਂ ਤਕਨੀਕੀ ਖ਼ਰਾਬੀ ਕਾਰਨ ਖੜ੍ਹੇ ਟਰਾਲਾ ਨੰ: ਪੀ.ਬੀ. 05 ਟੀ 9133 ਜੋ ਬਿਨ੍ਹਾਂ ਰਿਫ਼ਲੈਕਟਰ ਦੇ ਸੀ ਦੇ ਪਿਛਲੇ ਹਿੱਸੇ ‘ਚ ਟਕਰਾਉਣ ਸਮੇਂ ਜਦ ਬਰੇਕ ਮਾਰੀ ਤਾਂ ਪਿੱਛੋਂ ਤੇਜ਼ ਰਫ਼ਤਾਰ ਨਾਲ ਆਈ ਐਲਟੋਂ ਕਾਰ ਨੰ: ਡੀ.ਐਲ.9ਸੀ.ਵਾਈ 9128 ਨੇ ਐਕਟਿਵਾਂ ਨੂੰ ਪਿਛੋਂ ਜ਼ਬਰਦਸਤ ਟੱਕਰ ਮਾਰ ਦਿੱਤੀ।2 died 2 injured road accidents 

ਜਿਸ ਨਾਲ ਐਕਟਿਵਾ ਤੇ ਕਾਰ ਦੋਵੇਂ ਟਰੱਕ ਦੇ ਪਿਛਲੇ ਹਿੱਸੇ ਥੱਲੇ ਵੜ੍ਹ ਗਏ ਜਿਸਦੇ ਸਿੱਟੇ ਵਜੋਂ ਐਕਟਿਵਾ ਚਾਲਕ ਵਿਨਿਤਾ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਪਿਛਲੇ ਬੈਠੀ ਸਾਥੀ ਰੀਤੂ ਬਾਲਾ ਗੰਭੀਰ ਜ਼ਖ਼ਮੀ ਹੋ ਗਈ, ਜਿਸਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਕਾਰ ਚਾਲਕ ਤੇ ਟਰੱਕ ਚਾਲਕ ਦੋਵੇਂ ਮੌਕੇ ਤੋਂ ਫ਼ਰਾਰ ਹੋ ਗਏ, ਪੁਲਿਸ ਨੇ ਮੌਕੇ ‘ਤੇ ਪਹੁੰਚਕੇ ਮ੍ਰਿਤਕਾ ਦੀ ਲਾਸ਼ ਆਪਣੇ ਕਬਜ਼ੇ ‘ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।2 died 2 injured road accidents 

ਬਿਆਸ-ਨੈਸ਼ਨਲ ਹਾਈਵੇ-1 ‘ਤੇ ਸਥਿਤ ਪਿੰਡ ਉਮਰਾ ਨੰਗਲ ਮੋੜ ਵਿਖੇ ਇਕ ਮੌਟਰਸਾਈਕਲ-ਇਨੋਵਾ ਦੀ ਟੱਕਰ ‘ਚ ਇਕ ਵਿਅਕਤੀ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਹੈ। ਮੋਟਰ ਸਾਇਕਲ ਸਵਾਰ ਅਣਪਛਾਤਾ ਵਿਅਕਤੀ ਨੰ: ਪੀ. ਬੀ-02-ਡੀ.ਡੀ-5286 ਸਵਾਰ ਜੋ ਕਿ ਲਿੰਕ ਸੜਕ ਤੋਂ ਸੜਕ ਕਰਾਸ ਕਰਦੇ ਸਮੇਂ ਅੰਮ੍ਰਿਤਸਰ ਵੱਲੋਂ ਆ ਰਹੀ ਇਨੋਵਾ ਨੰ.ਪੀ.ਬੀ-10-ਈ-ਜੈੱਡ-8662 ਦੀ ਲਪੇਟ ‘ਚ ਆਉਣ ਕਾਰਨ ਗੰਭੀਰ ਜ਼ਖ਼ਮੀ ਹੋ ਗਿਆ।  ਜਿਸ ਨੂੰ ਮੌਕੇ ‘ਤੇ ਹਾਈਵੇ ਪੈਟਰੋਲਿੰਗ ਪੁਲਿਸ ਦੇ ਮੁਲਾਜ਼ਮਾਂ ਨੇ ਮੋਟਰਸਾਈਕਲ ਸਵਾਰ ਨੂੰ ਬਾਬਾ ਸਾਵਣ ਸਿੰਘ ਚੈਰੀਟੇਬਲ ਹਸਪਤਾਲ ਬਿਆਸ ਵਿਖੇ ਲਿਜਾਇਆ ਗਿਆ, ਜਿੱਥੇ ਕਿ ਜ਼ਖ਼ਮੀਂ ਨੂੰ ਮੁੱਢਲੀ ਸਹਾਇਤ ਮਗਰੋਂ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ ਰੈਫਰ ਕਰ ਦਿੱਤਾ ਗਿਆ ਹੈ। ਪੁਲਿਸ ਨੇ ਮੋਟਰਸਾਈਕਲ ਅਤੇ ਇਨੋਵਾ ਕਾਰ ਨੂੰ ਆਪਣੇ ਕਬਜ਼ੇ ‘ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੁ ਕਰ ਦਿੱਤੀ ਹੈ।2 died 2 injured road accidents 

ਰੂਪਨਗਰ-ਬੇਲਾ ਰੋਡ ‘ਤੇ ਸ਼ਾਮਪੁਰਾ ਮੋੜ ‘ਤੇ ਇਕ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਉਕਤ ਸਥਾਨ ‘ਤੇ ਇਕ ਮੋਟਰਸਾਈਕਲ ਸਵਾਰ ਪ੍ਰਵਾਸੀ ਮਿਸਤਰੀ ਕਿਸ਼ਨ ਪਾਲ (22) ਪੁੱਤਰ ਵਿਦਿਆ ਰਾਮ ਵਾਸੀ ਦਿਓਰਾ ਸ਼ੇਖਪੁਰ ਜ਼ਿਲ੍ਹਾ ਬਦਾਓ (ਯੂ. ਪੀ.) ਹਾਲ ਵਾਸੀ 45 ਕਮਰਾ ਰੈਲੋਂ ਰੋਡ ਰੂਪਨਗਰ, ਦਾ ਮੋਟਰਸਾਈਕਲ ਸਲਿਪ ਹੋ ਹੋਣ ਕਾਰਨ ਗਿਰ ਗਿਆ ਜਿਸ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਰਾਹਗੀਰਾਂ ਵਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ।ਉਪਰੰਤ ਸਿਟੀ ਥਾਣਾ ਰੂਪਨਗਰ ਦੇ ਹੈੱਡ ਕਾਂਸਟੇਬਲ ਪ੍ਰੇਮ ਸਿੰਘ ਸਮੇਤ ਪਾਰਟੀ ਨੇ ਉਕਤ ਜ਼ਖਮੀ ਨੂੰ ਸਿਵਲ ਹਸਪਤਾਲ ਰੂਪਨਗਰ ਲਿਆਂਦਾ ਗਿਆ ਜਿੱਥੇ ਡਾਕਟਰ ਵਲੋਂ ਮਿ੍ਤਕ ਐਲਾਨ ਕੀਤਾ ਗਿਆ। ਪੁਲਿਸ ਵਲੋਂ ਧਾਰਾ 174 ਆਈ. ਪੀ. ਸੀ. ਤਹਿਤ ਮਾਮਲਾ ਦਰਜ ਕਰਕੇ ਲਾਸ਼ ਉਸ ਦੇ ਭਰਾ ਮਨਪਾਲ ਨੂੰ ਸੌਾਪ ਦਿੱਤੀ।

The post ਵੱਖ ਵੱਖ ਸੜਕੀ ਹਾਦਸਿਆਂ ‘ਚ 2 ਦੀ ਮੌਤ ਅਤੇ 2 ਜਖ਼ਮੀ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਵੱਖ ਵੱਖ ਸੜਕੀ ਹਾਦਸਿਆਂ ‘ਚ 2 ਦੀ ਮੌਤ ਅਤੇ 2 ਜਖ਼ਮੀ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×