Get Even More Visitors To Your Blog, Upgrade To A Business Listing >>

ਫਰਵਰੀ ਦੇ ਦੂਜੇ ਹਫਤੇ ‘ਚ ਹੋ ਸਕਦੀਆਂ ਹਨ ਲੁਧਿਆਣਾ ਨਗਰ ਨਿਗਮ ਚੋਣਾਂ

Ludhiana Municipal Corporation Elections : ਸਰਕਾਰ ਵੱਲੋਂ ਸ਼ੁੱਕਰਵਾਰ ਨੂੰ ਮਹਾਨਗਰ ਲੁਧਿਆਣੇ ਦੀ ਵਾਰਡਬੰਦੀ ਦਾ ਖਾਕਾ ਨਾਵੈ ਸਿਰੇ ਤੋਂ ਤਿਆਰ ਕਰ ਕੇ ਜਾਰੀ ਕੀਤਾ ਗਿਆ ਸੀ| ਵਾਰਡਬੰਦੀ ਦੀ ਪ੍ਰਕਿਰਿਆ ਮੁਕੰਮਲ ਕਰਨ ਤੋਂ ਬਾਅਦ ਫਰਵਰੀ ਦੇ ਦੂਜੇ ਹਫਤੇ ਵੋਟਿੰਗ ਕਰਵਾਈ ਜਾਵੇਗੀ। ਇਸ ਦੇ ਉਤੇ ਵੀ ਸਾਰੀਆਂ ਪਾਰਟੀਆਂ ਦੀ ਲਗਪਗ ਸਹਿਮਤੀ ਬਾਣੀ ਹੋਈ ਹੈ ਇਸ ਤੋਂ ਬਿਨ੍ਹਾਂ 28 ਦਸੰਬਰ ਤੱਕ ਲੋਕਾਂ ਨੂੰ ਇਤਰਾਜ਼ ਦਾਖਲ ਕਰਨ ਦਾ ਮੌਕਾ ਦਿੱਤਾ ਗਿਆ ਹੈ ਜਿਨ੍ਹਾਂ ‘ਚ ਨਵੇਂ ਬਣੇ ਵਾਰਡਾਂ ਦੀ ਬਾਊਂਡਰੀ, ਉਨ੍ਹਾਂ ‘ਚ ਆਬਾਦੀ ਦੀ ਵੰਡ ਸਮੇਤ ਰਿਜ਼ਰਵੇਸ਼ਨ ਨੂੰ ਲੈ ਕੇ ਕੁੱਝ ਹੋਰ ਖਾਸ ਮੁਦੇ ਸ਼ਾਮਿਲ ਹੋਣਗੇ।

ਜ਼ਿਲਾ ਪ੍ਰਸ਼ਾਸਨ ਵੱਲੋਂ ਸਪੈਸ਼ਲ ਡਰਾਈਵ ਤਹਿਤ 20 ਦਸੰਬਰ ਤੱਕ ਲਈਆਂ ਗਈਆਂ ਅਰਜ਼ੀਆਂ ਨਾਲ ਸਬੰਧਤ ਵੋਟਰ ਲਿਸਟਾਂ ਨੂੰ ਹੀ ਨਗਰ ਨਿਗਮ ਚੋਣਾਂ ਲਈ ਵਰਤੋਂ ‘ਚ ਲਿਆਂਦਾ ਜਾਵੇਗਾ ਪਰ ਉਨ੍ਹਾਂ ਵੋਟਾਂ ਨੂੰ ਨਵੇਂ ਬਣੇ ਵਾਰਡਾਂ ਤੇ ਫਿਰ ਬੂਥ ਵਾਈਜ਼ ਵੰਡਣ ‘ਚ ਕੁਝ ਸਮਾਂ ਲੱਗੇਗਾ। ਜਿਸ ਤੋਂ ਬਾਅਦ ਨਾਮਜ਼ਦਗੀ ਪੱਤਰ ਦਾਖਲ ਹੋਣ ਤੋਂ ਲੈ ਕੇ ਚੋਣ ਨਿਸ਼ਾਨ ਅਲਾਟ ਦੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਫਰਵਰੀ ਦੇ ਦੂਜੇ ਹਫਤੇ ‘ਚ ਚੋਣਾਂ ਕਾਰਵਾਈਆਂ ਜਾਣਗੀਆਂ।

Ludhiana municipal corporation elections

ਨਗਰ ਨਿਗਮ ਲੁਧਿਆਣਾ ਦੀ ਨਵੀਂ ਵਾਰਡਬੰਦੀ ਲਈ ਸਥਾਨਕ ਸਰਕਾਰਾਂ ਵਿਭਾਗ ਪੰਜਾਬ (ਨਗਰ ਨਿਗਮ ਚੋਣਾਂ ਦਫ਼ਤਰ) ਵੱਲੋਂ ਨੋਟੀਫ਼ਿਕੇਸ਼ਨ ਨੰਬਰ 5/77/2017 ਮਚਦ/ਹਸ/4009 ਮਿਤੀ 21-12-2017 ਜਾਰੀ ਕਰ ਦਿੱਤਾ ਗਿਆ ਹੈ। ਵਾਰਡਾਂ ਦੀ ਗਿਣਤੀ 75 ਤੋਂ ਵਧਾ ਕੇ 95 ਹੋ ਗਈ ਹੈ, ਨੋਟੀਫ਼ਿਕੇਸ਼ਨ ਦੇ ਜਾਰੀ ਹੋਣ ਤੋਂ 7 ਦਿਨਾ ‘ਚ ਇਤਰਾਜ਼/ਸੁਝਾਅ ਦੀ ਮੰਗ ਕੀਤੀ ਹੈ।

Ludhiana municipal corporation elections

ਪ੍ਰਸਤਾਵਿਤ ਨਵੀਂ ਵਾਰਡਬੰਦੀ ਅਨੁਸਾਰ ਔਰਤਾਂ ਲਈ ਰਾਖਵੇਂ 48 ਵਾਰਡ ਕਰਮਵਾਰ 1 (ਔਰਤ ਐਸ.ਸੀ), ਵਾਰਡ 3 (ਜਨਰਲ), 5 (ਜਨਰਲ), 7 (ਜਨਰਲ), 9 (ਜਨਰਲ), 11 (ਜਨਰਲ), 13 (ਐਸ.ਸੀ), 15 (ਜਨਰਲ), 17 (ਜਨਰਲ), 19 (ਜਨਰਲ), 21 (ਜਨਰਲ), 23 (ਐਸ.ਸੀ), 25 (ਜਨਰਲ), 27 (ਜਨਰਲ), 29 (ਜਨਰਲ), 31 (ਜਨਰਲ), 33 (ਜਨਰਲ), 35 (ਐਸ.ਸੀ), 37 (ਜਨਰਲ), 39 (ਜਨਰਲ), 41 (ਜਨਰਲ), 43 (ਐਸ.ਸੀ), 45 (ਐਸ.ਸੀ), 47 (ਐਸ.ਸੀ), 49 (ਜਨਰਲ), 51 (ਜਨਰਲ), 53 (ਜਨਰਲ), 55 (ਜਨਰਲ), 57 (ਜਨਰਲ), 59 (ਜਨਰਲ), 61 (ਜਨਰਲ), 63 (ਜਨਰਲ), 65 (ਜਨਰਲ), 67 (ਜਨਰਲ), 69 (ਜਨਰਲ), 71 (ਜਨਰਲ), 73 (ਜਨਰਲ), 75 (ਜਨਰਲ), 77 (ਜਨਰਲ), 79 (ਜਨਰਲ), 81 (ਜਨਰਲ), 83 (ਜਨਰਲ), 85 (ਜਨਰਲ), 87 (ਜਨਰਲ), 89 (ਜਨਰਲ), 91 (ਜਨਰਲ), 93 (ਜਨਰਲ) ਅਤੇ 95 (ਐਸ.ਸੀ) ਰਾਖਵੇਂ ਹਨ।

Ludhiana municipal corporation elections

Ludhiana municipal corporation elections

ਪੁਰਸ਼ਾਂ ਲਈ ਰਾਖਵੇਂ ਵਾਰਡਾਂ ਵਿਚੋਂ ਵਾਰਡ ਨੰਬਰ 2 (ਐਸ.ਸੀ), 4 (ਜਨਰਲ), 6 (ਐਸ.ਸੀ), 8 (ਐਸ.ਸੀ), 10 (ਐਸ.ਸੀ), 12 (ਜਨਰਲ), 14 (ਬੀ.ਸੀ), 16 (ਜਨਰਲ), 18 (ਜਨਰਲ), 20 (ਜਨਰਲ), 22 (ਜਨਰਲ), 24 (ਜਨਰਲ), 26 (ਜਨਰਲ), 28 (ਐਸ.ਸੀ), 30 (ਜਨਰਲ), 32 (ਜਨਰਲ), 34 (ਜਨਰਲ), 36 (ਜਨਰਲ), 38 (ਜਨਰਲ), 40 (ਜਨਰਲ), 42 (ਜਨਰਲ), 44 (ਜਨਰਲ), 46 (ਜਨਰਲ), 48 (ਜਨਰਲ), 50 (ਜਨਰਲ), 52 (ਜਨਰਲ), 54 (ਬੀ.ਸੀ), 56 (ਜਨਰਲ), 58 (ਜਨਰਲ), 60 (ਜਨਰਲ), 62 (ਜਨਰਲ), 64 (ਜਨਰਲ), 66 (ਜਨਰਲ), 68 (ਐਸ.ਸੀ), 70 (ਜਨਰਲ), 72 (ਜਨਰਲ), 74 (ਜਨਰਲ), 76 (ਜਨਰਲ), 78 (ਜਨਰਲ), 80 (ਜਨਰਲ), 82 (ਜਨਰਲ), 84 (ਜਨਰਲ), 86 (ਜਨਰਲ), 88 (ਜਨਰਲ), 90 (ਜਨਰਲ), 92 (ਜਨਰਲ), 94 (ਜਨਰਲ) ਹਨ।

Ludhiana municipal corporation elections

ਨਗਰ ਨਿਗਮ ਲੁਧਿਆਣਾ ਲਈ ਹੋ ਰਹੀ ਨਵੀਂ ਵਾਰਡਬੰਦੀ ‘ਚ 95 ‘ਚੋਂ 48 ਔਰਤਾਂ ਜਨਰਲ/ਐਸ.ਸੀ ਰਾਖਵੇ ਹੋਣ ਕਾਰਨ ਨਵੇਂ ਜਨਰਲ ਹਾਊਸ ਵਿਚ ਔਰਤਾਂ ਦੀ ਸਰਦਾਰੀ ਰਹੇਗੀ, ਕਿਉਂਕਿ ਪੁਰਸ਼ਾਂ ਲਈ ਰਾਖਵੇਂ ਵਾਰਡਾਂ ‘ਚੋਂ ਵੀ ਕੁਝ ਔਰਤਾਂ ਚੋਣ ਲੜਕੇ ਸਫ਼ਲ ਹੋ ਸਕਦੀਆਂ ਹਨ, ਹਾਲਾਂਕਿ ਪਿਛਲੇ 25 ਸਾਲ ਜਨਰਲ ਹਾਊਸ ਲਈ ਔਰਤਾਂ ਦੇ ਚੁਣੇ ਜਾਣ ਦੇ ਬਾਵਜੂਦ ਉਨ੍ਹਾਂ ਵਿਚੋਂ ਜ਼ਿਆਦਾਤਰ ਦੇ ਪਤੀ, ਪੁੱਤਰ ਜਾਂ ਦੂਸਰੇ ਰਿਸ਼ਤੇਦਾਰ ਹੀ ਕੌਾਸਲਰ ਵਜੋਂ ਵਿਚਰਦੇ ਰਹੇ ਹਨ, ਪ੍ਰੰਤੂ ਹੁਣ ਅੱਧ ਤੋਂ ਜ਼ਿਆਦਾ ਜਨਰਲ ਹਾਊਸ ‘ਚ ਔਰਤਾਂ ਦੇ ਚੁਣੇ ਜਾਣ ਕਾਰਨ ਉਨ੍ਹਾਂ ਦਾ ਆਤਮ ਵਿਸ਼ਵਾਸ਼ ਵਧੇਗਾ।

ਅਕਾਲੀ ਦਲ ਭਾਜਪਾ ਗਠਜੋੜ ਦੇ ਆਗੂਆਂ ਨੇ ਰਾਜ ਸਰਕਾਰ ਵਲੋਂ ਨਗਰ ਨਿਗਮ ਲੁਧਿਆਣਾ ਲਈ ਨਵੀਂ ਵਾਰਡਬੰਦੀ ਲਈ ਜਾਰੀ ਨੋਟੀਫ਼ਿਕੇਸ਼ਨ ਨੂੰ ਕਾਂਗਰਸ ਵਲੋਂ ਧੋਖੇ ਨਾਲ ਚੋਣਾਂ ਜਿੱਤਣ ਲਈ ਤਿਆਰ ਕੀਤੀ ਗਈ ਨੀਤੀ ਕਰਾਰ ਦਿੱਤਾ ਹੈ। ਪਾਰ ਏਹ੍ਹ ਤਾ ਆਉਣ ਵਾਲਾ ਸਮਾਂ ਹੀ ਦਸੇਗਾ ਕ ਕੌਣ ਜਿੱਤਦਾ ਹੈ ਕਿਉਂਕਿ ਨਾਵੈ ਸਿਰੇ ਤੋਂ ਵਾਰਡਬੰਦੀ ਵੀ ਹੋ ਚੁਕੀ ਹੈ ਅਤੇ ਇਹ ਵੀ ਸੰਭਵ ਹੈ ਕੇ ਫਰਵਰੀ ਦੇ ਦੂਜੇ ਹਫਤੇ ਵੋਟਿੰਗ ਹੋ ਜਾਵੇਗੀ। ਪਾਰ ਜਿੱਤੇਗਾ ਕੌਣ ਏਹ੍ਹ ਤਾ ਆਉਣ ਵਾਲਾ ਸਮਾਂ ਹੀ ਦੱਸੇਗਾ

The post ਫਰਵਰੀ ਦੇ ਦੂਜੇ ਹਫਤੇ ‘ਚ ਹੋ ਸਕਦੀਆਂ ਹਨ ਲੁਧਿਆਣਾ ਨਗਰ ਨਿਗਮ ਚੋਣਾਂ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਫਰਵਰੀ ਦੇ ਦੂਜੇ ਹਫਤੇ ‘ਚ ਹੋ ਸਕਦੀਆਂ ਹਨ ਲੁਧਿਆਣਾ ਨਗਰ ਨਿਗਮ ਚੋਣਾਂ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×