Get Even More Visitors To Your Blog, Upgrade To A Business Listing >>

ਸਜ਼ਾ ਸੁਣਾਉਣ ਵਾਲੇ ਜੱਜ ਦੀ ਲਾਲੂ ਨੂੰ ਸਲਾਹ, ਜੇਲ੍ਹ ‘ਚ ਰਹਿ ਕੇ ਕਰਨ ਆਤਮ ਚਿੰਤਨ

Lalu Yadav Fodder Scam Judge : ਚਾਰਾ ਘੁਟਾਲੇ ਦੇ ਮਾਮਲੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਅਤੇ ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਯਾਦਵ ‘ਤੇ ਰਾਂਚੀ ਦੀ ਸੀ.ਬੀ.ਆਈ. ਅਦਾਲਤ ਨੇ ਦੋਸ਼ੀ ਕਰਾਰ ਦਿੱਤਾ। ਇਸ ਦੌਰਾਨ ਕੋਰਟ ਨੇ ਇਨ੍ਹਾਂ ਸਾਰੇ ਲੋਕਾਂ ਨੂੰ ਨਸੀਹਤ ਦੇ ਲਹਿਜ਼ੇ ‘ਚ ਕਿਹਾ ਕਿ ਦੋਸ਼ੀਆਂ ਨੂੰ ਜੇਲ੍ਹ ਵਿੱਚ ਜਾ ਕੇ ਸ਼ਾਂਤੀ ਨਾਲ ਆਤਮ ਚਿੰਤਨ ਕਰਨਾ ਚਾਹੀਦਾ ਹੈ। ਵਿਸ਼ੇਸ਼ ਸੀ.ਬੀ.ਆਈ. ਅਦਾਲਤ ਦੇ ਜੱਜ ਸ਼ਿਵਪਾਲ ਸਿੰਘ ਨੇ ਆਪਣਾ ਫੈਸਲਾ ਸੁਣਾਉਣ ਤੋਂ ਬਾਅਦ ਕਾਨੂੰਨੀ ਹਿਰਾਸਤ ਦੇ ਕਾਗਜ਼ਾਤ ਤਿਆਰ ਕੀਤੇ ਜਾਣ ਦੇ ਦੌਰਾਨ ਇਹ ਟਿੱਪਣੀ ਕੀਤੀ।

ਜੱਜ ਨੇ ਕਿਹਾ – ਪਿਛਲੇ ਕੀਤੇ ਕੰਮਾਂ ਦੇ ਬਾਰੇ ਆਤਮ ਚਿੰਤਨ ਕਰੋ

Lalu Yadav Fodder Scam judge

ਜੱਜ ਨੇ ਕਿਹਾ, ਤੁਸੀ ਲੋਕ ਸਾਮਾਜਕ ਤੌਰ ਉੱਤੇ ਬਹੁਤ ਰੁਝੇ ਰਹਿੰਦੇ ਹੋ ਤਾਂ ਤੁਹਾਨੂੰ ਸਮਾਂ ਨਹੀਂ ਮਿਲ ਪਾਉਂਦਾ ਹੈ। ਹੁਣ ਤੁਹਾਨੂੰ ਜੇਲ੍ਹ ਵਿੱਚ ਇਕੱਲੇ ਰਹਿਣ ਅਤੇ ਆਤਮ ਚਿੰਤਨ ਦਾ ਚੰਗਾ ਸਮਾਂ ਮਿਲੇਗਾ। ਇਸ ਦੌਰਾਨ ਤੁਸੀ ਸਾਰਿਆਂ ਨੂੰ ਆਪਣੇ ਪਿਛਲੇ ਕੀਤੇ ਕੰਮਾਂ ਦੇ ਬਾਰੇ ਆਤਮ ਚਿੰਤਨ ਕਰਨਾ ਚਾਹੀਦਾ ਹੈ। ਅਦਾਲਤ ਨੇ ਅ ਦੋਸ਼ੀਆਂ ਦੀ ਜੇਲ੍ਹ ਵਿੱਚ ਦਵਾਈ ਦਾ ਪ੍ਰਬੰਧ ਕਰਨ, ਗਰਮ ਕਪੜਿਆਂ ਦਾ ਪ੍ਰਬੰਧ ਕਰਨ ਅਤੇ ਹੋਰ ਸਹੂਲਤਾਂ ਦੇ ਅਨੁਰੋਧ ਨੂੰ ਵੀ ਸਵੀਕਾਰ ਕਰ ਲਿਆ ਅਤੇ ਉਸਦੇ ਅਨੁਸਾਰ ਜੇਲ੍ਹ ਪ੍ਰਸ਼ਾਸਨ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ ।

Lalu Yadav Fodder Scam judge

Lalu Yadav Fodder Scam judge

ਇਸ ਮਾਮਲੇ ਵਿੱਚ ਲਾਲੂ ਸਮੇਤ ਦੋਸ਼ੀ ਠਹਰਾਏ ਗਏ ਸਾਰੇ 16 ਲੋਕਾਂ ਨੂੰ ਬਿਰਸਾ ਮੁੰਡਾ ਜੇਲ੍ਹ ਭੇਜ ਦਿੱਤਾ ਗਿਆ। ਹਾਲਾਂਕਿ ਅਦਾਲਤ ਨੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਜਗਨਨਾਥ ਮਿਸ਼ਰਾ, ਇਨ੍ਹਾਂ ‘ਚੋਂ ਜਗਨਨਾਥ ਮਿਸ਼ਰਾ ਸਮੇਤ 6 ਆਰੋਪੀਆਂ ਨੂੰ ਬਰੀ ਕਰ ਦਿੱਤਾ ਗਿਆ ਹੈ, ਜਦੋਂ ਕਿ ਬਾਕੀ ਸਾਰਿਆਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਲਾਲੂ ਯਾਦਵ ਹੁਣ ਕੋਰਟ ਤੋਂ ਸਿੱਧੇ ਰਾਂਚੀ ਦੀ ਜੇਲ ਲਿਜਾਏ ਜਾਣਗੇ।

ਕਿੰਨੀ ਹੋ ਸਕਦੀ ਹੈ ਸਜ਼ਾ

ਲਾਲੂ ਦੇ ਵਕੀਲ ਚਿਤਰੰਜਨ ਪ੍ਰਸਾਦ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਜੇਕਰ ਲਾਲੂ ਅਤੇ ਹੋਰਾਂ ਨੂੰ ਦੋਸ਼ੀ ਕਰਾਰ ਕੀਤਾ ਜਾਂਦਾ ਹੈ ਤਾਂ ਉਨ੍ਹਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਸੱਤ ਸਾਲ ਅਤੇ ਘਟ ਤੋਂ ਘੱਟ ਇੱਕ ਸਾਲ ਦੀ ਕੈਦ ਦੀ ਸਜ਼ਾ ਹੋਵੇਗੀ ਹਾਲਾਂਕਿ , ਸੀ.ਬੀ.ਆਈ. ਅਧਿਕਾਰੀਆਂ ਦੇ ਮੁਤਾਬਕ , ਇਸ ਮਾਮਲੇ ਵਿੱਚ ਗਬਨ ਦੀ ਧਾਰਾ 409 ਦੇ ਤਹਿਤ 10 ਸਾਲ ਅਤੇ ਧਾਰਾ 467 ਦੇ ਤਹਿਤ ਉਮਰ ਕੈਦ ਵੀ ਹੋ ਸਕਦੀ ਹੈ।

Lalu Yadav Fodder Scam judge

Lalu Yadav Fodder Scam judge

ਦੱਸ ਦੇਈਏ ਕਿ ਸਾਲ 1990 ਤੋਂ 1994 ਦਰਮਿਆਨ ਦੇਵਘਰ ਖਜ਼ਾਨੇ ਤੋਂ ਪਸ਼ੂ ਚਾਰੇ ਦੇ ਨਾਂ ‘ਤੇ ਗੈਰ-ਕਾਨੂੰਨੀ ਢੰਗ ਨਾਲ 89 ਲੱਖ 27 ਹਜ਼ਾਰ ਰੁਪਏ ਕੱਢਣ ਦਾ ਦੋਸ਼ ਹੈ। ਇਸ ਦੌਰਾਨ ਲਾਲੂ ਯਾਦਵ ਬਿਹਾਰ ਦੇ ਮੁੱਖ ਮੰਤਰੀ ਸਨ। ਹਾਲਾਂਕਿ ਇਹ ਪੂਰਾ ਚਾਰਾ ਘੁਟਾਲਾ 950 ਕਰੋੜ ਰੁਪਏ ਦਾ ਹੈ, ਜਿਨ੍ਹਾਂ ‘ਚੋਂ ਇਕ ਦੇਵਘਰ ਖਜ਼ਾਨੇ ਨਾਲ ਜੁੜਿਆ ਕੇਸ ਹੈ। ਇਸ ਮਾਮਲੇ ‘ਚ ਕੁੱਲ 38 ਲੋਕ ਦੋਸ਼ੀ ਸਨ, ਜਿਨ੍ਹਾਂ ਦੇ ਖਿਲਾਫ ਸੀ.ਬੀ.ਆਈ. ਨੇ 27 ਅਕਤੂਬਰ 1997 ਨੂੰ ਮੁਕੱਦਮਾ ਦਰਜ ਕੀਤਾ ਸੀ।

Lalu Yadav Fodder Scam judge

Lalu Yadav Fodder Scam judge

ਅੱਜ ਯਾਨੀ ਸ਼ਨੀਵਾਰ ਨੂੰ ਲਗਭਗ 20 ਸਾਲ ਬਾਅਦ ਮਾਮਲੇ ‘ਚ ਫੈਸਲਾ ਸੁਣਾਇਆ ਗਿਆ ਹੈ। ਸਾਰੇ 38 ਦੋਸ਼ੀਆਂ ‘ਚੋਂ 11 ਦੀ ਮੌਤ ਹੋ ਚੁਕੀ ਹੈ, ਜਦੋਂ ਕਿ ਤਿੰਨ ਸੀ.ਬੀ.ਆਈ. ਦੇ ਗਵਾਹ ਬਣ ਗਏ ਹਨ। ਉੱਥੇ ਹੀ 2 ਨੇ ਆਪਣਾ ਗੁਨਾਹ ਕਬੂਲ ਕਰ ਲਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ 2006-07 ‘ਚ ਹੀ ਸਜ਼ਾ ਸੁਣਾ ਦਿੱਤੀ ਗਈ ਸੀ।

The post ਸਜ਼ਾ ਸੁਣਾਉਣ ਵਾਲੇ ਜੱਜ ਦੀ ਲਾਲੂ ਨੂੰ ਸਲਾਹ, ਜੇਲ੍ਹ ‘ਚ ਰਹਿ ਕੇ ਕਰਨ ਆਤਮ ਚਿੰਤਨ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਸਜ਼ਾ ਸੁਣਾਉਣ ਵਾਲੇ ਜੱਜ ਦੀ ਲਾਲੂ ਨੂੰ ਸਲਾਹ, ਜੇਲ੍ਹ ‘ਚ ਰਹਿ ਕੇ ਕਰਨ ਆਤਮ ਚਿੰਤਨ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×