Get Even More Visitors To Your Blog, Upgrade To A Business Listing >>

ਦੱਖਣੀ ਅਫ਼ਰੀਕਾ ਦੌਰੇ ਲਈ ਭਾਰਤੀ ਟੀਮ ਦਾ ਐਲਾਨ, ਮੁਹੰਮਦ ਸ਼ਮੀ ਦੀ ਹੋਈ ਵਾਪਸੀ

India squad South Africa Odi : ਦੱਖਣ ਅਫਰੀਕਾ ਦੌਰੇ ਦੌਰਾਨ ਖੇਡੇ ਜਾਣ ਵਾਲੇ ਛੇ ਵਨਡੇ ਮੈਚਾਂ ਦੀ ਸੀਰੀਜ ਲਈ 17 ਮੈਂਬਰੀ ਭਾਰਤੀ ਵਨਡੇ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ| ਸ਼੍ਰੀਲੰਕਾ ਦੇ ਖਿਲਾਫ ਖੇਡੀ ਵਨਡੇ ਸੀਰੀਜ ਦੇ ਮੁਕਾਬਲੇ ਭਾਰਤੀ ਟੀਮ ਵਿੱਚ ਦੋ ਹੋਰ ਮੈਬਰਾਂ ਨੂੰ ਵਧਾਇਆ ਗਿਆ ਹੈ| ਮੁਹੰਮਦ ਸ਼ਮੀ ਅਤੇ ਮਹਾਰਾਸ਼ਟਰ ਦੇ ਤੇਜ ਗੇਂਦਬਾਜ ਸ਼ਾਰਦੁਲ ਠਾਕੁਰ ਦੀ ਟੀਮ ਵਿੱਚ ਵਾਪਸੀ ਹੋਈ ਹੈ| ਬੱਲੇਬਾਜੀ ਦਲ ਵਿੱਚ ਕੋਈ ਬਦਲਾਵ ਨਹੀਂ ਕੀਤਾ ਗਿਆ ਹੈ, ਜਦੋਂ ਕਿ ਦੂਜੇ ਵਿਕੇਟਕੀਪਰ ਦੇ ਰੂਪ ਵਿੱਚ ਦਿਨੇਸ਼ ਕਾਰਤਕ ਨੂੰ ਹੀ ਬਰਕਰਾਰ ਰੱਖਿਆ ਗਿਆ ਹੈ|

India squad South Africa ODI

ਇਸ ਤੋਂ ਬਿਨ੍ਹਾਂ ਸ਼੍ਰੀਲੰਕਾ ਟੀਮ ਦੇ ਖਿਲਾਫ ਵਨਡੇ ਅਤੇ ਟੀ – 20 ਟੀਮ ਵਿੱਚ ਸ਼ਾਮਿਲ ਕੀਤੇ ਗਏ ਪੰਜਾਬ ਦੇ ਸਿੱਧਾਰਥ ਕੌਲ ਨੂੰ ਟੀਮ ਵਿੱਚ ਨਹੀਂ ਚੁਣਿਆ ਗਿਆ ਹੈ| ਉਨ੍ਹਾਂ ਦੀ ਜਗ੍ਹਾ ਭਾਰਤੀ ਟੀਮ ਵਿੱਚ ਸ਼ਰਦੁਲ ਠਾਕੁਰ ਨੇ ਲੈ ਲਈ ਹੈ| ਅਜਿਹੇ ਵਿੱਚ ਸਵਾਲ ਇਹ ਵੀ ਹੈ ਕਿ ਸਿੱਧਾਰਥ ਕੌਲ ਨੂੰ ਟੀਮ ਵਿੱਚ ਕਿਉਂ ਲਿਆ ਗਿਆ ਸੀ ਜਦ ਕੇ ਉਸ ਨੂੰ ਕੋਈ ਵੀ ਮੌਕਾ ਹੀ ਨਹੀਂ ਦਿੱਤਾ ਗਿਆ ਅਤੇ ਬਿਨ੍ਹਾਂ ਮੌਕਾ ਦਿਤੇ ਉਸ ਨੂੰ ਭਾਰਤੀ ਟੀਮ ਦੇ ਵਿੱਚੋ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ| ਉਥੇ ਹੀ ਫਿਟਨੇਸ ਟੈਸਟ ਪਾਸ ਕਰਨ ਦੇ ਬਾਵਜੂਦ ਵੀ ਸੁਰੇਸ਼ ਰੈਨਾ ਅਤੇ ਯੁਵਰਾਜ ਸਿੰਘ ਜਿਹੇ ਧਾਕੜ ਬੱਲੇਬਾਜ਼ਾਂ ਦੀ ਅਨਦੇਖੀ ਕੀਤੀ ਗਈ ਹੈ|

India Squad South Africa ODI

ਦੱਖਣੀ ਅਫਰੀਕਾ ਦੌਰੇ ਲਈ ਟੀਮ ਇਸ ਪ੍ਰਕਾਰ ਹੈ :

ਟੀਮ ਇਸ ਪ੍ਰਕਾਰ ਹੈ : ਵਿਰਾਟ ਕੋਹਲੀ ( ਕਪਤਾਨ ) , ਰੋਹਿਤ ਸ਼ਰਮਾ ( ਉਪ – ਕਪਤਾਨ ) , ਸ਼ਿਖਰ ਧਵਨ , ਅਜਿੰਕਿਆ ਰਹਾਣੇ, ਸ਼ਰੇਸ ਆਈਯਰ, ਮਨੀਸ਼ ਪਾਂਡੇ, ਕੇਦਾਰ ਜਾਧਵ , ਦਿਨੇਸ਼ ਕਾਰਤਿਕ , ਮਹੇਂਦਰ ਸਿੰਘ ਧੋਨੀ ( ਵਿਕੇਟਕੀਪਰ ) , ਹਾਰਦਿਕ ਪੰਡਿਆ, ਅਕਸ਼ਰ ਪਟੇਲ, ਕੁਲਦੀਪ ਯਾਦਵ, ਯੁਜਵੇਂਦਰ ਚਹਿਲ, ਭੁਵਨੇਸ਼ਵਰ ਕੁਮਾਰ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ ਅਤੇ ਸ਼ਰਦੁਲ ਠਾਕੁਰ|

India squad South Africa ODI

India squad South Africa ODI

ਭਾਰਤ ਨੇ ਕਟਕ ਵਿੱਚ ਪਹਿਲਾਂ ਮੈਚ ਵਿੱਚ ਸ਼੍ਰੀਲੰਕਾ ਨੂੰ 93 ਦੌੜਾ ਨਾਲ ਹਰਾਇਆ ਸੀ ਅਤੇ ਇੰਦੌਰ ਵਿੱਚ ਦੂਜਾ ਮੈਚ 88 ਦੌੜਾ ਨਾਲ ਜਿੱਤ ਕੇ ਸ਼੍ਰੰਖਲਾ ਆਪਣੇ ਨਾਮ ਕਰ ਲਈ। ਅਤੇ ਹੁਣ ਤੀਜੇ ਮੈਚ ਵੀ ਜਿੱਤ ਹਾਸਿਲ ਕਰ ਕੇ ਭਾਰਤੀ ਟੀਮ ਆਪਣਾ ਮਨੋਬਲ ਵਧਾਉਣਾ ਚਾਹੇਗੀ, ਇਸ ਤੋਂ ਪਹਿਲਾ ਵਨਡੇ ਸੀਰੀਜ਼ ਵਿੱਚ ਵੀ ਸ਼੍ਰੀਲੰਕਾ ਨੂੰ 1-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਅਤੇ ਜਦੋਂ ਕੇ ਟੈਸਟ ਮੈਚ ਸੀਰੀਜ ਵਿੱਚ ਵੀ ਭਾਰਤੀ ਟੀਮ ਨੇ ਉਸਦਾ ਸਫਾਇਆ ਕੀਤਾ ਸੀ|

India squad South Africa ODI

India squad South Africa ODI

ਦੂਜੇ ਪਾਸੇ ਭਾਰਤ ਨੇ ਸਾਰੇ ਪੱਖਾਂ ਤੋਂ ਹੀ ਸ਼੍ਰੀਲੰਕਾ ਤੇ ਸਫਲਤਾ ਹਾਸਲ ਕੀਤੀ ਹੈ ਅਤੇ ਦੱਖਣ ਅਫਰੀਕਾ ਦੌਰੇ ਤੋਂ ਪਹਿਲਾਂ ਇੱਕ ਹੋਰ ਜਿੱਤ ਭਾਰਤੀ ਟੀਮ ਦਾ ਮਨੋਬਲ ਵਧਾਉਣ ਦਾ ਕੰਮ ਕਰੇਗੀ| ਦੱਖਣ ਅਫਰੀਕਾ ਵਿੱਚ ਭਾਰਤੀ ਟੀਮ ਨੂੰ ਤਿੰਨ ਟੈਸਟ, ਛੇ ਵਨਡੇ ਅਤੇ ਤਿੰਨ ਟੀ – 20 ਮੁਕਾਬਲੇ ਖੇਡਣ ਹਨ|

ਸ਼੍ਰੀਲੰਕਾ ਖਿਲ਼ਾਫ ਲਗਾਤਾਰ ਇਕਤਰਫ਼ਾ ਮੁਕਾਬਲੇ ਦੇਖੇ ਗਏ ਅਤੇ ਇਸਨੂੰ ਦੱਖਣ ਅਫਰੀਕਾ ਦੌਰੇ ਲਈ ਇੱਕ ਚੰਗੀ ਤਿਆਰੀ ਨਹੀਂ ਮੰਨਿਆ ਜਾਵੇਗਾ, ਪਰ ਸਕਾਰਾਤਮਕ ਗੱਲ ਇਹ ਹੈ ਕਿ ਕਪਤਾਨ ਵਿਰਾਟ ਕੋਹਲੀ ਸਮੇਤ ਕੁੱਝ ਸੀਨੀਅਰ ਖਿਡਾਰੀਆਂ ਦੀ ਗੈਰਮੌਜੂਦਗੀ ਵਿੱਚ ਯੁਵਾਵਾਂ ਨੇ ਚੰਗੀ ਖੇਡ ਦਾ ਪ੍ਰਦਰਸ਼ਨ ਕੀਤਾ ਹੈ|

The post ਦੱਖਣੀ ਅਫ਼ਰੀਕਾ ਦੌਰੇ ਲਈ ਭਾਰਤੀ ਟੀਮ ਦਾ ਐਲਾਨ, ਮੁਹੰਮਦ ਸ਼ਮੀ ਦੀ ਹੋਈ ਵਾਪਸੀ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਦੱਖਣੀ ਅਫ਼ਰੀਕਾ ਦੌਰੇ ਲਈ ਭਾਰਤੀ ਟੀਮ ਦਾ ਐਲਾਨ, ਮੁਹੰਮਦ ਸ਼ਮੀ ਦੀ ਹੋਈ ਵਾਪਸੀ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×