Get Even More Visitors To Your Blog, Upgrade To A Business Listing >>

ਪੀ. ਡਬਲਯੂ. ਐੱਲ. ਨਿਲਾਮੀ ‘ਚ ਸਭ ਤੋਂ ਮਹਿੰਗੇ ਵਿਕੇ ਓਲੰਪਿਕ ਜੇਤੂ ਸੁਸ਼ੀਲ ਕੁਮਾਰ

Sushil Kumar breaks record: ਦੋ ਵਾਰ ਦੇ ਓਲੰਪਿਕ ਪਦਕ ਜੇਤੂ ਸੁਸ਼ੀਲ ਕੁਮਾਰ ਪ੍ਰੋ ਰੇਸਲਿੰਗ ਲੀਗ ( ਪੀ. ਡਬਲਿਊ. ਐੱਲ. ) ਦੇ ਤੀਸਰੇ ਸੀਜਨ ਦੀ ਸ਼ਨੀਵਾਰ ਨੂੰ ਹੋਈ ਨੀਲਾਮੀ ਵਿੱਚ ਸਭ ਤੋਂ ਮਹਿੰਗੇ ਵਿਕੇ ਹਨ| ਸੁਸ਼ੀਲ ਨੂੰ ਦਿੱਲੀ ਸੁਲਤਾਂਸ ਨੇ 55 ਲੱਖ ਰੁਪਏ ਵਿੱਚ ਖਰੀਦਿਆ ਹੈ| 6 ਫ੍ਰੈਚਾਇਜ਼ੀ ਟੀਮਾਂ ਨੇ ਭਾਰਤ ਦੇ ਇਸ ਮਹਾਨ ਵਿਅਕਤੀਗਤ ਓਲੰਪੀਅਨ ਲਈ ਬੋਲੀ ਲਾਈ, ਜਿਨ੍ਹਾਂ ਨੇ ਹਾਲ ਹੀ ਵਿਚ ਦੱਖਣੀ ਅਫਰੀਕਾ ਵਿਚ ਰਾਸ਼ਟਰਮੰਡਲ ਕੁਸ਼ਤੀ ਚੈਂਪੀਅਨਸ਼ਿਪ ਵਿਚ ਸੋਨ ਤਮਗਾ ਜਿੱਤਿਆ ਸੀ।

sports

Sushil Kumar breaks record

ਪੀ. ਡਬਲਯੂ. ਐੱਲ. 9 ਜਨਵਰੀ ਤੋਂ ਸ਼ੁਰੂ ਹੋਵੇਗੀ। ਉਥੇ ਹੀ ਔਰਤਾਂ ਵਰਗ ਵਿੱਚ ਵਿਸ਼ਵ ਚੈਂਪੀਅਨਸ਼ਿਪ ‘ਚ ਸੋਨਾ ਪਦਕ ਜਿੱਤਣ ਵਾਲੀ ਅਮਰੀਕਾ ਦੀ ਹੇਲੇਨਾ ਮਾਰਉਲਿਸ ( 57 ਕਿੱਲੋਗ੍ਰਾਮ ਭਾਰ ਵਰਗ ) ਨੂੰ ਹਰਿਆਣਾ ਹੈਮਰਸ ਨੇ 44 ਲੱਖ ਰੁਪਏ ਵਿੱਚ ਆਪਣੇ ਨਾਲ ਸ਼ਾਮਿਲ ਕੀਤਾ ਹੈ| ਹੇਲੇਨਾ ਨੇ ਟਵੀਟ ਕੀਤਾ , ਮੈਂ ਕਾਫ਼ੀ ਖੁਸ਼ ਹਾਂ . ਭਾਰਤ ਵਿੱਚ ਖੇਡੀ ਜਾਣ ਵਾਲੀ ਪੀ. ਡਬਲਿਊ. ਐੱਲ. ਦੇ ਸੀਜਨ – 3 ਦਾ ਹਿੱਸਾ ਬਣੀ| ਰੀਓ ਓਲੰਪਿਕ – 2016 ਵਿੱਚ ਭਾਰਤ ਨੂੰ ਕਾਂਸੀ ਪਦਕ ਦਵਾਉਣ ਵਾਲੀ ਸਾਕਸ਼ੀ ਮਲਿਕ ਨੂੰ ਮੁੰਬਈ ਮਰਾਠੀ ਨੇ 39 ਲੱਖ ਰੁਪਏ ਵਿੱਚ ਖਰੀਦਿਆ ਹੈ|

sports

ਉਥੇ ਹੀ , ਬਜਰੰਗ ਪੂਨਿਆ 65 ਕਿੱਲੋਗ੍ਰਾਮ ਭਾਰ ਵਰਗ ਵਿੱਚ ਯੂਪੀ ਦੰਗਲ ਵੱਲੋ ਖੇਡਦੇ ਹੋਏ ਨਜ਼ਰ ਆਉਣਗੇ| ਯੂਪੀ ਨੇ ਉਨ੍ਹਾਂ ਦੇ ਲਈ 25 ਲੱਖ ਰੁਪਏ ਦੀ ਕੀਮਤ ਚੁਕਾਈ ਹੈ| ਉਥੇ ਹੀ, ਯੂਪੀ ਨੇ ਵਿਨੇਸ਼ ਫੋਗਾਟ ਲਈ 40 ਲੱਖ ਰੁਪਏ ਦਿੱਤੇ ਹਨ| ਯੂਪੀ ਨੇ ਵਿਨੇਸ਼ ਦੀ ਵੱਡੀ ਭੈਣ ਗੀਤਾ ਨੂੰ ( 62 ਕਿੱਲੋਗ੍ਰਾਮ ਭਾਰ ਵਰਗ ) ਵਿੱਚ 28 ਲੱਖ ਰੁਪਏ ਵਿੱਚ ਆਪਣੇ ਨਾਲ ਸ਼ਾਮਿਲ ਕੀਤਾ ਹੈ|

sports

ਰੀਓ ਓਲੰਪਿਕ ਵਿੱਚ ਕਾਂਸੀ ਪਦਕ ਜਿੱਤਣ ਵਾਲੇ ਈਰਾਨ ਦੇ ਹਸਨ ਰਾਹਿਮੀ ਸਾਬਜਾਲੀ ਲਈ ਹਰਿਆਣਾ ਨੇ 46 ਲੱਖ ਰੁਪਏ ਦਿੱਤੇ ਹਨ| ਰੀਓ ਓਲੰਪਿਕ ਦੇ ਵਿੱਚ ਸੋਨਾ ਪਦਕ ਜੇਤੂ ਰੂਸ ਦੇ ਸੋਸਲਾਨ ਰਾਮੋਨੋਵ 65 ਕਿੱਲੋਗ੍ਰਾਮ ਭਾਰਵਰਗ ਵਿੱਚ ਮੁੰਬਈ ਵੱਲੋ ਖੇਡਦੇ ਹੋਏ ਨਜ਼ਰ ਆਉਣਗੇ| ਮੁੰਬਈ ਨੇ ਉਨ੍ਹਾਂ ਦੇ ਲਈ 38 ਲੱਖ ਰੁਪਏ ਦੀ ਰਾਸ਼ੀ ਖਰਚ ਕੀਤੀ ਹੈ|

sports

ਇਸ ਤੋਂ ਪਹਿਲਾਂ ਅੰਤਰਰਾਸ਼ਰਟੀ ਕੁਸ਼ਤੀ ‘ਚ ਤਿੰਨ ਸਾਲ ਦੇ ਬਾਅਦ ਵਾਪਸੀ ਕਰਨ ਤੋਂ ਬਾਅਦ ਸੁਸ਼ੀਲ ਨੇ 74 ਕਿਲੋਗ੍ਰਾਮ ਫ੍ਰਰੀਸਟਾਈਲ ਵਰਗ ‘ਚ ਨਿਊਜ਼ੀਲੈਂਡ ਦੇ ਅਕਾਸ਼ ਨੂੰ ਚਿਤ ਕੀਤਾ ਤੇ ਸੋਨੇ ਦਾ ਤਗਮਾ ਹਾਸਿਲ ਕੀਤਾ ਸੀ। ਇਸ ਜਿੱਤ ਦੇ ਨਾਲ ਸੁਸ਼ੀਲ ਨੇ ਅੰਤਰਰਾਸ਼ਟਰੀ ਮੰਚ ‘ਤੇ ਸ਼ਾਨਦਾਰ ਅੰਦਾਜ ਨਾਲ ਵਾਪਸੀ ਕੀਤੀ ਸੀ।ਪਦਮ ਭੂਸ਼ਣ ਪੁਰਸਕਾਰ ਲਈ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਨੇ ਦੋ ਵਾਰ ਓਲੰਪਿਕ ਤਮਗਾ ਜਿੱੱਤ ਚੁੱਕੇ ਸੁਸ਼ੀਲ ਕੁਮਾਰ ਦੇ ਨਾਂ ਦੀ ਸਿਫਾਰਿਸ਼ ਕੀਤੀ ਸੀ।

sports

ਸੁਸ਼ੀਲ ਕੁਮਾਰ ਦੀ ਥਾਂ ਨਰਸਿੰਘ ਯਾਦਵ ਨੂੰ ਭੇਜੇ ਜਾਣ ਦਾ ਸਮਰਥਨ ਕਰਨ ਤੋਂ ਬਾਅਦ ਦੋਹਾਂ ਵਿਚਾਲੇ ਸਬੰਧਾਂ ਵਿੱਚ ਕੁੱੱਝ ਖਿਚਾਅ ਆ ਗਿਆ ਸੀ ਪਰ ਸੁਸ਼ੀਲ ਕੁਮਾਰ ਦਾ ਨਾਂ ਆਉਣ ਨਾਲ ਸਭ ਕੁੱਝ ਠੀਕ ਹੋ ਗਿਆ ਸੀ| ਕੁੱਝ ਵਿਵਾਦਾਂ ਅਤੇ ਅਨਫਿੱਟ ਰਹਿਣ ਤੋਂ ਬਾਅਦ ਸੁਸ਼ੀਲ ਕੁਮਾਰ ਇੱਕ ਵਾਰ ਫਿਰ ਪੀ. ਡਬਲਿਊ. ਐੱਲ. ਦੇ ਤੀਸਰੇ ਸੀਜਨ ਵਿੱਚ ਦਿੱਲੀ ਸੁਲਤਾਂਸ ਵੱਲੋ ਖੇਡਦੇ ਨਜ਼ਰ ਆਉਣਗੇ|

Sushil Kumar breaks record

sports

The post ਪੀ. ਡਬਲਯੂ. ਐੱਲ. ਨਿਲਾਮੀ ‘ਚ ਸਭ ਤੋਂ ਮਹਿੰਗੇ ਵਿਕੇ ਓਲੰਪਿਕ ਜੇਤੂ ਸੁਸ਼ੀਲ ਕੁਮਾਰ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਪੀ. ਡਬਲਯੂ. ਐੱਲ. ਨਿਲਾਮੀ ‘ਚ ਸਭ ਤੋਂ ਮਹਿੰਗੇ ਵਿਕੇ ਓਲੰਪਿਕ ਜੇਤੂ ਸੁਸ਼ੀਲ ਕੁਮਾਰ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×