Get Even More Visitors To Your Blog, Upgrade To A Business Listing >>

ਫਿਲੀਪੀਨਜ਼ ਮਾਲ ‘ਚ ਲੱਗੀ ਭਿਆਨਕ ਅੱਗ, 37 ਮੌਤਾਂ

Fire Shopping Mall Philippines : ਫਿਲੀਪੀਨ ਦੇ ਦੱਖਣੀ ਸ਼ਹਿਰ ਡੋਵਾਓ ਦੇ ਇਕ ਮਾਲ ਵਿਚ ਅੱਗ ਲੱਗਣ ਨਾਲ 37 ਲੋਕਾਂ ਦੇ ਮਾਰੇ ਜਾਣ ਦੀ ਖਬਰ ਆਈ ਹੈ। ਓਥੋਂ ਦੇ ਉਪ ਮੇਅਰ ਨੇ ਇਹ ਜਾਣਕਾਰੀ ਦਿੱਤੀ ਹੈ । ਉਪ ਮੇਅਰ ਪਾਅੋਲੋ ਡੂਅਰਟ ਨੇ ਫੇਸਬੁੱਕ ਪੋਸਟ ਵਿਚ ਕਿਹਾ ਕਿ ਅੱਗ ਸੁਰੱਖਿਆ ਬਿਊਰੋ ਦੇ ਕਮਾਂਡਰ ਨੇ ਹਾਦਸੇ ਵਾਲੀ ਜਗ੍ਹਾ ‘ਤੇ ਕਿਹਾ ਸੀ ਕਿ 37 ਲੋਕਾਂ ਦੇ ਬਚਣ ਦੀ ਉਮੀਦ ਬਿਕੁਲ ਨਹੀਂ ਹੈ। ਪਾਅੋਲੋ ਡੂਅਰਟ ਰਾਸ਼ਟਰਪਤੀ ਰੋਡਰੀਗੋ ਡੂਅਰਟ ਦੇ ਬੇਟੇ ਹਨ।

Fire shopping mall Philippines

ਇੱਕ ਪੁਲਿਸ ਅਧਿਕਾਰੀ ਰਾਲਫ ਕੈਨੋਥ ਨੇ ਏ.ਐੱਫ.ਪੀ. ਨੂੰ ਦੱਸਿਆ ਕਿ ਚਾਰ ਮੰਜ਼ਿਲਾ ‘ਐੱਨ. ਸੀ. ਸੀ. ਸੀ. ਮਾਲ’ ਵਿਚ ਕੱਲ ਸਵੇਰੇ ਅੱਗ ਲੱਗ ਕਾਰਨ ਮੱਲ ਅੰਦਰ ਲੋਕ ਫਸ ਗਏ ਸਨ। ਇਸ ਦੀ 4ਥੀ ਮੰਜ਼ਿਲ ਵਿਚ ਇਕ ਕਾਲ ਸੈਂਟਰ ਵੀ ਹੈ। ਉਨ੍ਹਾਂ ਨੇ ਦੱਸਿਆ ਕਿ ਅੱਗ ਸਭ ਤੋਂ ਪਹਿਲਾ ਤੀਜੀ ਮੰਜਿਲ ਤੇ ਐਤਵਾਰ ਸਵੇਰੇ ਵੀ ਲੱਗੀ ਸੀ, ਜਿੱਥੇ ਕੱਪੜੇ, ਲੱਕੜ ਦਾ ਫਰਨੀਚਰ ਅਤੇ ਪਲਾਸਟਿਕ ਦੇ ਬਰਤਨ ਆਦਿ ਦਾ ਸਮਾਨ ਸੀ। ਇਸ ਕਾਰਨ ਅੱਗ ਤੁਰੰਤ ਫੈਲ ਗਈ ਅਤੇ ਉਸ ‘ਤੇ ਕਾਬੂ ਪਾਉਣ ਵਿਚ ਕਾਫੀ ਸਮਾਂ ਲੱਗ ਰਿਹਾ ਹੈ।

Fire shopping mall Philippines

Fire shopping mall Philippines

ਦਮਕਲ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮਰਨ ਵਾਲਿਆਂ ਵਿਚ ਜ਼ਿਆਦਾਤਰ ਕਾਲ ਸੈਂਟਰ ਵਿਚ ਕੰਮ ਕਰਨ ਵਾਲੇ ਕਰਮਚਾਰੀ ਹਨ। ਰਾਸ਼ਟਰਪਤੀ ਰੋਡਰੀਗੋ ਡੂਅਰਟ ਨੇ ਕੱਲ ਰਾਤ ਆਪਣੇ ਇਕ ਸਹਿਯੋਗੀ ਨਾਲ ਮਾਲ ਦਾ ਦੌਰਾ ਕੀਤਾ ਅਤੇ ਪੀੜਤਾਂ ਦੇ ਰਿਸ਼ਤੇਦਾਰਾਂ ਪ੍ਰਤੀ ਸੰਵੇਦਨਾ ਜ਼ਾਹਰ ਕੀਤੀ ।

Fire shopping mall Philippines

ਉਨ੍ਹਾਂਨੇ ਕਿਹਾ ਕਿ ਜਾਂਚ ਕਰਤਾਵਾਂ ਨੂੰ ਡਰ ਹੈ ਕਿ ਕਾਲ ਸੈਂਟਰ ਵਿੱਚ ਫਸੇ ਸਾਰੇ ਲੋਕ ਮਾਰੇ ਗਏ ਹਨ । ਕਿਉਂਕਿ ਇੱਥੇ 24 ਘੰਟੇ ਕੰਮ ਚੱਲਦਾ ਹੈ ਅਤੇ ਹੋ ਸਕਦਾ ਹੈ ਕਿ ਕਰਮਚਾਰੀਆਂ ਨੂੰ ਅੱਗ ਲੱਗਣ ਦੇ ਬਾਰੇ ਪਤਾ ਹੀ ਨਾ ਲੱਗਿਆ ਹੋਵੇ ।

Fire shopping mall Philippines

Fire shopping mall Philippines

ਰਾਸ਼ਟਰਪਤੀ ਰੋਡਰੀਗੋ ਡੂਅਰਟ ਨੇ ਵੀ ਆਪਣੇ ਇੱਕ ਸਾਥੀ ਦੇ ਨਾਲ ਮਾਲ ਦਾ ਦੌਰਾ ਕੀਤਾ ਅਤੇ ਪੀੜਤਾਂ ਦੇ ਰਿਸ਼ਤੇਦਾਰਾਂ ਦੇ ਪ੍ਰਤੀ ਸੰਵੇਦਨਾ ਜਾਹਰ ਕੀਤੀ। ਰਾਸ਼ਟਰਪਤੀ ਰੋਡਰੀਗੋ ਡੂਅਰਟ ਦੋ ਦਸ਼ਕ ਤੱਕ ਡੋਵਾਓ ਦੇ ਮੇਅਰ ਰਹੇ ਹਨ ਅਤੇ ਇਸ ਸ਼ਹਿਰ ਵਿੱਚ ਰਹਿੰਦੇ ਹਨ ।

ਇਹ ਵੀ ਪੜ੍ਹੋ: ਚੰਡੀਗੜ੍ਹ ਦੇ ਸੈਕਟਰ 20 ਗੁਰਦੁਆਰਾ ਚੌਕ ‘ਚ ਚਲਦੀ ਬੱਸ ਨੂੰ ਲਗੀ ਅੱਗ

ਹਰਿਆਣਾ ਰੋਡਵੇਜ਼ ਦੀ ਇਕ ਬੱਸ ਸ਼ਨੀਵਾਰ ਦੇਰ ਰਾਤ ਤਕਰੀਬਨ 9:10 ਵਜੇ ਅਚਾਨਕ ਅੱਗ ਦੀ ਲਪੇਟ ਵਿਚ ਆ ਗਈ। ਇਹ ਹਾਦਸਾ ਸੈਕਟਰ 20 ਗੁਰਦੁਆਰਾ ਚੌਕ ਵਿਖੇ ਵਾਪਰਿਆ। ਜਾਣਕਾਰੀ ਮੁਤਾਬਿਕ ਇਹ ਬੱਸ ਗੁੜਗਾਓਂ ਡਿਪੂ ਹਰਿਆਣਾ ਰੋਡਵੇਜ਼ ਦੀ ਹੈ। ਇਹ ਬੱਸ ਗੁੜਗਾਓਂ ਤੋਂ ਚੱਲ ਕੇ ਜਦ ਬੀਤੀ ਰਾਤ ਚੰਡੀਗੜ• ਪਹੁੰਚੀ ਤਾਂ ਉਹ ਅਚਾਨਕ ਅੱਗ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ‘ਚ ਕੋਈ ਜਾਨੀ ਨੁਕਸਾਨ ਹੋਣ ਦੀ ਖ਼ਬਰ ਨਹੀਂ ਮਿਲੀ। ਯਾਤਰੀਆਂ ਦੇ ਸਮਾਨ ਨੂੰ ਨੁਕਸਾਨ ਪਹੁੰਚਣ ਦੀ ਗੱਲ ਜਰੂਰ ਸਾਹਮਣੇ ਆਈ ਹੈ।

ਬੱਸ ਚਾਲਕ ਨੇ ਜਦੋਂ ਬੱਸ ਪਿੱਛੋਂ ਅਚਾਨਕ ਸੰਘਣਾ ਧੂੰਆਂ ਨਿਕਲਦਾ ਵੇਖਿਆ ਤਾਂ ਉਸ ਨੇ ਬੱਸ ਰੋਕ ਕੇ ਆਪਣੀ ਸੂਝਬੂਝ ਨਾਲ 25 ਯਾਤਰੀਆਂ ਨੂੰ ਘਟਨਾ ਦਾ ਸ਼ਿਕਾਰ ਹੋਣ ਤੋਂ ਬਚਾ ਲਿਆ। ਇਸ ਘਟਨਾ ਦੀ ਸੂਚਨਾ 9:24 ਮਿੰਟ ‘ਤੇ ਅੱਗ ਬੁਝਾਊ ਦਸਤੇ ਨੂੰ ਦਿੱਤੀ ਗਈ ਅਤੇ ਮੌਕੇ ‘ਤੇ ਅੱਗ ਬੁਝਾਊ ਦਸਤੇ ਦੇ ਦੋ ਅੱਗ ਬੁਝਾਊ ਗੱਡੀਆਂ ਪਹੁੰਚੀਆਂ। ਜਿਨ੍ਹਾਂ ਨੇ ਤਕਰੀਬਨ 10 ਮਿੰਟਾਂ ਵਿਚ ਹੀ ਅੱਗ ‘ਤੇ ਕਾਬੂ ਪਾ ਲਿਆ। ਫਾਇਰ ਕਰਮਚਾਰੀਆਂ ਨੂੰ ਇਸ ਅੱਗ ‘ਤੇ ਕਾਬੂ ਪਾਉਣ ਲਈ ਮੁਸ਼ਕਿਲ ਦਾ ਸਾਹਮਣੇ ਕਰਨਾ ਪਿਆ।

The post ਫਿਲੀਪੀਨਜ਼ ਮਾਲ ‘ਚ ਲੱਗੀ ਭਿਆਨਕ ਅੱਗ, 37 ਮੌਤਾਂ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਫਿਲੀਪੀਨਜ਼ ਮਾਲ ‘ਚ ਲੱਗੀ ਭਿਆਨਕ ਅੱਗ, 37 ਮੌਤਾਂ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×