Get Even More Visitors To Your Blog, Upgrade To A Business Listing >>

ਨਸ਼ਿਆਂ ਨੇ ਪੰਜਾਬ ਦੇ ਨੋਜ਼ਵਾਨਾ ਨੂੰ ਬਦਾਨਮੀ ਦੇ ਕੰਡੇ ਲਿਆ ਖੜਾ ਕੀਤਾ : ਡੀ ਐਸ ਪੀ ਕੇਸਰ ਸਿੰਘ

Drug Abuse Addiction Moga: ਪੰਜਾਬ ਦੀ ਨੌਜ਼ਵਾਨੀ ਨੂੰ ਘੁਣ ਦੀ ਤਰਾਂ ਖਾ ਰਹੇ ਨਸ਼ਿਆਂ ਨੂੰ ਜੜੋਂ ਖ਼ਤਮ ਕਰਨ ਲਈ ਪੁਲਸ ਪ੍ਰਸ਼ਾਸਨ ਨੇ ਜ਼ਮੀਨੀ ਪੱਧਰ ਤੋ ਜਾਗਰੂਕਤਾ ਮੁਹਿੰਮ ਤੇਜ਼ ਕਰ ਦਿੱਤੀ ਹੈ, ਇਸੇ ਲੜੀ ਤਹਿਤ ਸਾਧਾ ਵਾਲੀ ਬਸਤੀ ਮੋਗਾ ਵਿਖੇ ਨਸ਼ਿਆ ਵਿਰੁੱਧ ਵਿਸ਼ਾਲ ਸੈਮੀਨਾਰ ਕਰਵਾਇਆਂ ਗਿਆ ਜਿਸ ਵਿਚ ਡੀ ਐਸ ਪੀ ਕੇਸ਼ਰ ਸਿੰਘ ,ਥਾਣਾ ਸਿਟੀ 2ਦੇ ਮੁੱਖ ਅਫਸ਼ਰ ਸੁਰਜੀਤ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਡੀ ਐਸ ਪੀ ਸਿਟੀ ਕੇਸਰ ਸਿੰਘ ਨੇ ਕਿਹਾ ਕਿ ਨਸ਼ਿਆ ਦੇ ਮਾਮਲੇ ‘ਤੇ ਪਿਛਲੇ ਸਮੇਂ ਦੌਰਾਨ ਕੀਤੀ ਗਈ ਸਖ਼ਤੀ ਮਗਰੋਂ ਕਾਫ਼ੀ ਹੱਦ ਤੱਕ ਸਿਥੈਟਿੰਕ ਡਰੱਗ ਅਤੇ ਹੋਰਨਾਂ ਨਸ਼ਿਆ ਤੇ ਕਾਬੂ ਪਾ ਲਿਆ ਹੈ।

punjab

Drug Abuse Addiction Moga

ੳੁਨਾ ਕਿਹਾ ਕਿ ਸਮਾਜ ਦੇ ਮੱਥੇ ਤੇ ਲੱਗੇ ਨਸ਼ਿਆ ਕਲੰਕ ਨੂੰ ਜੜੋਂ ਖ਼ਤਮ ਕਰਨ ਲਈ ਹਰ ਵਿਅਕਤੀ ਦਾ ਫਰਜ਼ ਬਣਦਾ ਹੈ ਕਿ ਉਹ ਪੁਲਸ ਪ੍ਰਸ਼ਾਸਨ ਦਾ ਸਹਿਯੋਗ ਕਰੇ ਤਾਂ ਜੋਂ ਸਿਹਤਮੰਦ ਸਮਾਜ ਦੀ ਸਿਰਜਣਾ ਹੋ ਸਕੇ। ਡੀ ਐਸ ਪੀ ਨੇ ਕਿਹਾ ਕਿ ੲਿਹ ਨਸ਼ੇ ਨੂੰ ਤੱਦ ਹੀ ਪੂਰਨ ਰੂਪ ਵਿੱਚ ਨੱਥ ਪਵੇਗੀ ਜੇਕਰ ਹਰ ਵਿਅਕਤੀ ਆਪਣਾ ਫਰਜ ਸਮਝ ਕੇ ਪੁਲਿਸ ਦਾ ਸਾਥ ਦੇ ਕੇ.ਅਜਿਹੇ ਸ਼ਮਗਲਰਾ ਨੂੰ ਕਾਬੂ ਕਰਨ ਵਿੱਚ ਮੱਦਦ ਕਰਨ ਗੇ ੳੁਨਾ ਕਿਹਾ ਕਿ ਜੋ ਵਿਅਕਤੀ ਨਸ਼ਾ ਛੱਡਣਾ ਲੲੀ ਤਿਆਰ ਹਨ। ੳੁਨਾ ਦਾ ਫਰੀ ਨਸ਼ਾਂ ਵੀ ਛੜਾੲਿਆ ਜਾਵੇਗਾ। ੳੁਨਾ ਮਹੁੱਲਾ ਨਿਵਾਸੀਆ ਨੂੰ ਅਪੀਲ ਕੀਤੀ ਕਿ ੳੁਹ ਆਪਣੇ ਬੱਚਿਆ ਪ੍ਰਤੀ ਚਿੰਤਤ ਹੋ ਕੇ ਆਪਣਾ ਫਰਜ ਨਿਭਾੳੁਣ।

punjab

ਅੱਜ ਸਾਧਾ ਵਾਲੀ ਬਸਤੀ ਵਿੱਚ ਨਸ਼ਿਆ ਖਿਲਾਫ ਵਿੱਢੀ ਮਹਿੰਮ ਤਹਿਤ ਲਗਾੲੇ ਸੈਮੀਨਰ ਵਿੱਚ ਵੱਡੀ ਗਿਣਤੀ ਵਿੱਚ ੲਿਕੱਤਰ ਮਹੁੱਲਾ ਨਿਵਾਸੀਆ ਨੂੰ ਸਬੋਧਨ ਕਰਦਿਆ ਅਜੈ ਕੁਮਾਰ ਸੋਨੂੰ ਨੇ ਕਿਹਾ ਕਿ ਸਰਕਾਰ ਵਲੋ ਨਸ਼ਿਆ ਖਿਲਾਫ ਚੁੱਕੇ ਕੱਦਮ ਬਹੁਤ ਸਲਾਘਾਯੋਗ ਹਨ ੳੁਨਾਂ ਕਿਹਾ ਕਿ ਅਸੀ ਖੁਸ਼ ਨਸੀਬ ਹਾ ਕੇ ਅੱਜ ਸਾਡੇ ਮੁਹੱਲੇ ਵਿੱਚ ਪੁਲਿਸ ਅਧਿਕਾਰੀ ਨੇ ਨਸ਼ਿਆ ਖਿਲਾਫ ਜਾਗਰੂੰਕਤਾ ਸੈਮੀਨਰ ਲਗਾਕੇ ਬੱਚਿਆ ਤੇ ਮਾਪਿਆ ਨੂੰ ਨਸ਼ਿਆ ਪ੍ਰਤੀ ਸੁਚੇਤ ਕੀਤਾ। ੳੁਨਾ ਕਿਹਾ ਕਿ ਨਸ਼ਿਆ ਨੂੰ ਬੰਦ ਕਰਵਾੳੁਣ ਲੲੀ ਪੁਲਿਸ ਅਤੇ ਪਬਲਿਕ ੲਿੱਕ ਪਲੇਟ ਫਾਰਮ ਤੇ ੲਿਕੱਠੇ ਹੋ ਕੇ ਸਾਝੀ ਲੜਾੲੀ ਲੜਨ। ਤਦ ਹੀ ੲਿਸ ਨਸ਼ੇ ਦਾ ਖਾਤਮਾ ਹੋਵੇਗਾ।

punjab

ੳੁਨਾ ਕਿਹਾ ਕਿ ਜੇਕਰ ਸਾਡੇ ਮੁੱਹਲੇ ਵਿੱਚ ਕੋੲੀ ਨਸ਼ੇ ਦਾ ਕਾਰੋਬਾਰ ਕਰਦਾ ਹੈ ਤਾ ੳੁਸ ਖਿਲਾਫ ਡੱਟਕੇ ਵਿਰੋਧ ਕਰੀਏ ਤੇ ਪੁਲਿਸ ਨੂੰ ਸੂਚਿਤ ਕਰੀਏ ਤਦ ਹੀ ਅਸੀ ਆਪਣਾ ਮੁਹੱਲਾ ਨਸ਼ਾਂ ਮੁਕਤ ਕਰ ਸਕਦੇ ਹਾ। ੲਿਸ ਮੋਕੇ ਮਹੁੱਲਾ ਨਿਵਾਸੀ ਅਜੈ ਕੁਮਾਰ ਸੋਨੂੰ , ਤਜਿੰਦਰ ਸਿੰਘ,ਅਮਰਜੀਤ ਸਿੰਘ ਭੰਬਾ,ਸੋਹਣ ਲਾਲ,ਰਾਜੂ ਪ੍ਰਧਾਨ,ਸੀਲਾ,ਪਿਆਰਾ ਸਿੰਘ,ਗੋਰਾ ਸਿੰਘ ਆਦਿ ਪੁਲਿਸ ਅਧਿਕਾਰੀ ਨੂੰ ਸਿਰੋਪਾੳੁ ਦੇ ਕੇ ਸਨਮਾਨਿਤ ਕੀਤਾ।

punjab

ਪੰਜਾਬ ਦੀ ਨੌਜ਼ਵਾਨੀ ਨੂੰ ਘੁਣ ਦੀ ਤਰ੍ਹਾਂ ਖਾ ਰਹੇ ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਪੁਲਸ ਪ੍ਰਸ਼ਾਸਨ ਨੇ ਜ਼ਮੀਨੀ ਪੱਧਰ ਤੇ ਜਾਗਰੂਕਤਾ ਮੁਹਿੰਮ ਤੇਜ਼ ਕਰ ਦਿੱਤੀ ਹੈ। ਇਸੇ ਲੜੀ ਤਹਿਤ ਪਿੰਡ ਰਾੳੂਕੇ ਕਲਾਂ ਵਿਖੇ ਨਸ਼ਿਆ ਵਿਰੁੱਧ ਵਿਸ਼ਾਲ ਜਾਗਰੂਕਤਾ ਪਿੰਡ ਰਾੳੂਕੇ ਕਲਾਂ ਵਿਖੇ ਜਾਟ ਮਹਾਂ ਸਭਾ ਦੇ ਬਲਾਕ ਪ੍ਰਧਾਨ ਜਸਵੰਤ ਸਿੰਘ ਪੱਪੀ ਰਾੳੂਕੇ ਦੀ ਅਗਵਾਈ ਹੇਠ ਵਿਸ਼ੇਸ਼ ਸੈਮੀਨਾਰ ਕਰਵਾਇਆਂ ਗਿਆ ਸੀ। ਜਿਸ ਵਿਚ ਡੀ ਐਸ ਪੀ ਨਿਹਾਲ ਸਿੰਘ ਵਾਲਾ ਸੁਬੇਗ ਸਿੰਘ ਅਤੇ ਥਾਣਾ ਬੱਧਨੀ ਕਲਾਂ ਦੇ ਮੁੱਖੀ ਮੈਡਮ ਭੁਪਿੰਦਰ ਕੌਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।

Drug Abuse Addiction Moga

punjab

The post ਨਸ਼ਿਆਂ ਨੇ ਪੰਜਾਬ ਦੇ ਨੋਜ਼ਵਾਨਾ ਨੂੰ ਬਦਾਨਮੀ ਦੇ ਕੰਡੇ ਲਿਆ ਖੜਾ ਕੀਤਾ : ਡੀ ਐਸ ਪੀ ਕੇਸਰ ਸਿੰਘ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਨਸ਼ਿਆਂ ਨੇ ਪੰਜਾਬ ਦੇ ਨੋਜ਼ਵਾਨਾ ਨੂੰ ਬਦਾਨਮੀ ਦੇ ਕੰਡੇ ਲਿਆ ਖੜਾ ਕੀਤਾ : ਡੀ ਐਸ ਪੀ ਕੇਸਰ ਸਿੰਘ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×