Get Even More Visitors To Your Blog, Upgrade To A Business Listing >>

ਚਾਈਨੀਜ਼ ਡੋਰਾਂ ਦੀ ਧੜੱਲੇ ਨਾਲ ਵਿਕਰੀ ‘ਤੇ ਪੂਰਨ ਪਾਬੰਦੀ

Punjab govt ban Chinese kite strings: ਮਨੁੱਖ ਤੇ ਅਸਮਾਨ ਵਿਚ ਉੱਡਦੇ ਪੰਛੀਆਂ ਦੇ ਲਈ ਜਾਨਲੇਵਾ ਸਾਬਤ ਹੋ ਰਹੀ ਚਾਈਨੀਜ਼ ਡੋਰ ਨੂੰ ਸਖਤੀ ਨਾਲ ਬੰਦ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਹੈ। ਜਿਸ ਦੇ ਚੱਲਦਿਆਂ ਪੰਜਾਬ ਪ੍ਰਦੂਸ਼ਨ ਰੋਕਥਾਮ ਬੋਰਡ ਨੇ ਚਾਈਨਾ ਡੋਰ ਵੇਚਣ ਵਾਲਿਆਂ ਖਿਲਾਫ ਸਖਤੀ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਹਨਾਂ ਕਿਹਾ ਕਿ ਜਿਹੜਾ ਵੀ ਵਿਅਕਤੀ ਚਾਈਨਾ ਡੋਰ ਵੇਚਦਾ ਫੜਿਆ ਉਸ ‘ਤੇ ਸਖਤ ਕਾਰਵਾਈ ਹੋਵੇਗੀ।

india

Punjab govt ban Chinese kite strings

ਪੰਜਾਬ ਬੋਰਡ ਦੇ ਚੇਅਰਮੈਂਨ ਕਾਹਨ ਸਿੰਘ ਪੰਨੂ ਨੇ ਕਿਹਾ ਕਿ ਇਸ ਸੰਬੰਧੀ ਸਖਤੀ ਨਾਲ ਕਾਰਵਾਈ ਕੀਤੀ ਜਾਵੇਗੀ ਕਿੳੇੁਕਿ ਇਹਨਾਂ ਡੋਰਾਂ ਨਾਲ ਕਾਫੀ ਨੁਕਸਾਨ ਪੁੱਜਦਾ ਹੈ ਜਿਥੇ ਪਸ਼ੂ ਪੰਛੀਆਂ ਨੂੰ ਵੀ ਨੁਕਸਾਨ ਪੁੱਜਦਾ ਹੈ ਉਥੇ ਆਮ ਜਨਜੀਵਨ ‘ਚ ਵੀ ਪ੍ਰਭਾਵ ਪੈਂਦਾ ਹੈ। ਜਿਸ ਕਰਕੇ ਚਾਈਨੀਜ ਡੋਰ ‘ਤੇ ਪੂਰਨ ਰੂਪ ‘ਚ ਪਾਬੰਦੀ ਲਗਾ ਦਿੱਤੀ ਹੈ। ਸਰਕਾਰ ਨੂੰ ਵੀ ਇਸ ਨੂੰ ਬੰਦ ਕਰਨ ਸੰਬੰਧੀ ਜਾਣਕਾਰੀ ਦੇ ਦਿੱਤੀ ਹੈ।

india

ਚਾਈਨਾ ਡੋਰ ਜਿਹੜੀ ਨਾਈਲੋਨ ਜਾਂ ਸਿੰਥੈਟਿਕ ਧਾਗੇ ਤੋਂ ਬਣੀ ਹੁੰਦੀ ਹੈ, ‘ਤੇ ਪਾਬੰਦੀ ਲਗਾਉਣ ਦਾ ਫੈਸਲਾ ਇਸ ਲਈ ਲਿਆ ਗਿਆ ਹੈ ਕਿਉਂਕਿ ਪਤੰਗ ਉਡਾਉਣ ਲਈ ਇਹ ਵੱਡੇ ਪੱਧਰ ‘ਤੇ ਵਰਤੀ ਜਾਂਦੀ ਹੈ, ਡੋਰ ਸਿੰਥੈਟਿਕ ਹੋਣ ਕਾਰਨ ਗਲਦੀ ਨਹੀਂ ਜਿਸ ਨਾਲ ਵਧੇਰੇ ਘਟਨਾਵਾਂ ਵਾਪਰ ਚੁੱਕੀਆਂ ਹਨ।ਨਾਜਾਇਜ਼ ਤੌਰ ‘ਤੇ ਵਿਕ ਰਹੀ ਚਾਈਨੀਜ਼ ਡੋਰ ਨੂੰ ਬੰਦ ਕਰਵਾਇਆ ਦੀ ਗੱਲ ਆਖੀ ਗਈ ਹੈ। ਉਥੇ ਚੇਅਰਮੈਨ ਨੇ ਕਿਹਾ ਕਿ ਵਾਤਾਵਰਣ ਸੁਰੱਖਿਆ ਐਕਟ 1986 ਅਧੀਨ ਲਾਈ ਜਾਣ ਵਾਲੀ ਇਸ ਪਾਬੰਦੀ ਤਹਿਤ 5 ਸਾਲ ਤੱਕ ਦੀ ਕੈਦ ਜਾਂ ਇਕ ਲੱਖ ਰੁਪਏ ਤੱਕ ਦਾ ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ।

india

ਪਹਿਲਾਂ ਵੀ ਖ਼ਬਰ ਸੀ ਜਿਸ ‘ਚ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਮੈਜਿਸਟਰੇਟ ਗੁਰਨੀਤ ਤੇਜ਼ ਨੇ ਕਿਹਾ ਸੀ ਕਿ ਸਿੰਥੈਟਿਕ ਅਤੇ ਪਲਾਸਟਿਕ ਦੀ ਬਣੀ ਹੋਈ ਚਾਈਨੀਜ਼ ਡੋਰ ਮਜ਼ਬੂਤ, ਨਾ ਗਲਨ ਯੋਗ ਤੇ ਨਾ ਟੁੱਟਣ ਯੋਗ ਹੋਣ ਕਾਰਨ ਇਸ ਦੇ ਇਸਤੇਮਾਲ ਕਰਨ ਕਰਕੇ ਕਈ ਵਾਰ ਰਸਤੇ ‘ਚ ਸਾਈਕਲ ਤੇ ਸਕੂਟਰ ਚਾਲਕਾਂ ਦਾ ਗਲਾ ਤੇ ਕੰਨ ਕੱਟੇ ਜਾਣ ਅਤੇ ਉੱਡਦੇ ਪੰਛੀਆਂ ਦੇ ਫਸ ਜਾਣ ਨਾਲ ਉਨ੍ਹਾਂ ਦੇ ਮਰਨ ਦੀਆਂ ਘਟਨਾਵਾਂ ਵਾਪਰਦੀਆਂ ਹਨ। ਇਸ ਦੇ ਨਾਲ ਹੀ ਚਾਈਨੀਜ਼ ਡੋਰ ‘ਚ ਫਸਕੇ ਰੁੱਖਾਂ ‘ਤੇ ਟੰਗੇ ਰਹਿ ਜਾਣ ਵਾਲੇ ਪੰਛੀਆਂ ਦੀ ਬਦਬੂ ਨਾਲ ਵਾਤਾਵਰਣ ਦੂਸ਼ਿਤ ਹੁੰਦਾ ਹੈ।

india

ਇਸ ਤੋਂ ਇਲਾਵਾ ਡੋਰ ਨਾਲ ਮਨੁੱਖੀ ਜਾਨ ਨੂੰ ਵੀ ਖ਼ਤਰਾ ਪੈਦਾ ਹੁੰਦਾ ਹੈ ਅਤੇ ਬੀਤੇ ਸਮੇਂ ‘ਚ ਚਾਈਨੀਜ਼ ਡੋਰ ਨਾਲ ਕਈ ਜਾਨਲੇਵਾ ਘਟਨਾਵਾਂ ਵਾਪਰ ਚੁੱਕੀਆਂ ਹਨ। ਜਿਸ ਨੂੰ ਦੇਖਦੇ ਹੋਏ ਧਾਰਾ 144 ਅਧੀਨ ਫ਼ਤਿਹਗੜ੍ਹ ਸਾਹਿਬ ਜ਼ਿਲ੍ਹੇ ਦੀ ਸੀਮਾ ਅੰਦਰ ਸਿੰਥੈਟਿਕ ਜਾਂ ਪਲਾਸਟਿਕ (ਚਾਈਨੀਜ਼) ਡੋਰ ਸਟੋਰ ਕਰਨ, ਵੇਚਣ, ਖ਼ਰੀਦਣ ਅਤੇ ਇਸ ਦਾ ਇਸਤੇਮਾਲ ਕਰਨ ‘ਤੇ ਪੂਰਨ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ।

india

ਉਨ੍ਹਾਂ ਨੇ ਅੱਗੇ ਕਿਹਾ ਸੀ ਕਿ ਇਸੇ ਤਰਾਂ ਜ਼ਿਲ੍ਹੇ ਦੀ ਹਦੂਦ ਅੰਦਰ ਹੁੱਕਾ ਬਾਰ ਚਲਾਉਣ ‘ਤੇ ਪਾਬੰਦੀ ਲਗਾਈ ਗਈ ਹੈ। ਬੇਸ਼ੱਕ ਜ਼ਿਲ੍ਹੇ ‘ਚ ਕੋਈ ਹੁੱਕਾ ਬਾਰ ਨਹੀਂ ਹੈ ਪਰ ਫਿਰ ਵੀ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਹੁੱਕਾ ਬਾਰ ‘ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਜਾਣ ਕਿਉਂਕਿ ਅਜਿਹੇ ਹੁੱਕਾ ਬਾਰਾਂ ਵਿੱਚ ਆਮ ਤੌਰ ‘ਤੇ ਵੱਖ-ਵੱਖ ਫਲੇਵਰਾਂ ਦੇ ਨਾਲ ਨਿਕੋਟੀਨ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਕਿ ਸਿਹਤ ਲਈ ਬਹੁਤ ਹੀ ਹਾਨੀਕਾਰਕ ਹੈ। ਜਿਸ ਕਾਰਨ ਕਈ ਤਰ੍ਹਾਂ ਦੀਆਂ ਘਾਤਕ ਬਿਮਾਰੀਆਂ ਵੀ ਹੋ ਸਕਦੀਆਂ ਹਨ।

india

ਜ਼ਿਲ੍ਹਾ ਮੈਜਿਸਟਰੇਟ ਗੁਰਨੀਤ ਤੇਜ਼ ਨੇ ਹੋਰ ਦੱਸਿਆ ਕਿ ਜ਼ਿਲ੍ਹੇ ‘ਚ ਦੁਕਾਨਾਂ ਅਤੇ ਹੋਰ ਵਪਾਰਕ ਅਦਾਰਿਆਂ ਦੇ ਦੇਰ ਰਾਤ ਤੱਕ ਖੁੱਲ੍ਹੇ ਰਹਿਣ ਕਾਰਨ ਸ਼ਰਾਰਤੀ ਅਨਸਰਾਂ ਵੱਲੋਂ ਗ਼ੈਰ-ਸਮਾਜਿਕ ਕਾਰਵਾਈਆਂ ਦੇ ਅੰਦੇਸ਼ੇ ਨੂੰ ਮੁੱਖ ਰੱਖਦਿਆਂ ਹੋਏ ਜ਼ਿਲ੍ਹੇ ਅੰਦਰ ਪੈਂਦੀਆਂ ਸਮੂਹ ਦੁਕਾਨਾਂ ਨੂੰ ਸਰਦੀਆਂ ਵਿੱਚ ਬੰਦ ਕਰਨ ਦਾ ਸਮਾਂ ਰਾਤ 8 ਵਜੇ ਅਤੇ ਸ਼ਰਾਬ ਦੇ ਠੇਕਿਆਂ ‘ਤੇ ਅਹਾਤਿਆਂ ਨੂੰ ਬੰਦ ਕਰਨ ਦਾ ਸਮਾਂ ਰਾਤ 11 ਵਜੇ ਤੈਅ ਕੀਤਾ ਹੈ। ਇਹ ਹੁਕਮ ਢਾਬਿਆਂ, ਰੈਸਟੋਰੈਂਟਾਂ ਅਤੇ ਦਵਾਈਆਂ ਦੀਆਂ ਦੁਕਾਨਾਂ ‘ਤੇ ਲਾਗੂ ਨਹੀਂ ਹੋਣਗੇ।

Punjab govt ban Chinese kite strings

india

The post ਚਾਈਨੀਜ਼ ਡੋਰਾਂ ਦੀ ਧੜੱਲੇ ਨਾਲ ਵਿਕਰੀ ‘ਤੇ ਪੂਰਨ ਪਾਬੰਦੀ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਚਾਈਨੀਜ਼ ਡੋਰਾਂ ਦੀ ਧੜੱਲੇ ਨਾਲ ਵਿਕਰੀ ‘ਤੇ ਪੂਰਨ ਪਾਬੰਦੀ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×