Get Even More Visitors To Your Blog, Upgrade To A Business Listing >>

Royal Enfield 650cc ਬਾਈਕਸ ਦੀ ਸ਼ੁਰੂ ਹੋਈ ਬੁਕਿੰਗ ,ਜਾਣੋ ਕੀਮਤ …

Royal Enfield Interceptor 650cc  :ਨਵੀਂ ਦਿੱਲੀ : ਦੇਸ਼ ਭਰ ਵਿਚ ਰਾਇਲ ਐਨਫੀਲਡ ਦੇ ਸ਼ੌਕੀਨਾਂ ਦੀ ਕੋਈ ਘਾਟ ਨਹੀਂ ਹੈ ਅਤੇ ਇਸ ਨੂੰ ਦੇਖਦੇ ਹੋਏ ਕੰਪਨੀ ਨੇ ਦੋ ਨਵੇਂ ਫਲੈਗਸ਼ਿਪ ਮਾਡਲ ਪੇਸ਼ ਕੀਤੇ ਹਨ | ਇਸ ਮੋਟਰਸਾਈਕਲ ਨਿਰਮਾਤਾ ਕੰਪਨੀ ਰਾਇਲ ਐਨਫੀਲਡ ਨੇ ਭਾਰਤ ‘ਚ ਆਪਣੇ ਦੋ ਨਵੇਂ ਫਲੈਗਸ਼ਿਪ ਮਾਡਲ ਪੇਸ਼ ਕੀਤੇ ਹਨ।

650 ਸੀਸੀ ਇੰਜਣ ਨਾਲ ਲੈਸ ਇਨ੍ਹਾਂ ਮਾਡਲਾਂ ਦਾ ਨਾਂ ਇੰਟਰਸੈੱਪਟਰ 650 ਅਤੇ ਕਾਂਟਿਨੈਂਟਲ ਜੀ.ਟੀ. 650 ਹੈ। ਦੋਵੇਂ ਹੀ ਮੋਟਰਸਾਈਕਲਸ ਨੂੰ ਇੰਟਲੀ ‘ਚ ਹਾਲ ਹੀ ‘ਚ ਹੋਏ ਮਿਲਾਨ ਮੋਟਰ ਸ਼ੋਅ ‘ਚ ਪੇਸ਼ ਕੀਤਾ ਗਿਆ ਸੀ।

Royal Enfield Interceptor 650cc

ਭਾਰਤ ਦੀ ਲੰਬੇ ਸਮੇਂ ਤੋਂ ਇੰਤਜ਼ਾਰ ਕੀਤੀ ਜਾ ਰਹੀ ਬਾਈਕ ਰਾਈਲ ਐਨਫੀਲਡ ਇੰਟਰਸੈਪਟਰ 650 ਅਤੇ ਕਾਂਟੀਨੇਂਟਲ 650 ਦੀ ਬੁਕਿੰਗ ਅਤੇ ਕੀਮਤਾਂ ਦਾ ਖੁਲਾਸਾ ਹੋ ਗਿਆ ਹੈ। ਕੰਪਨੀ ਨੇ ਕੁਝ ਹੀ ਦਿਨ ਪਹਿਲਾਂ ਆਪਣੇ ਇਨ੍ਹਾਂ ਦੋਨੋਂ ਬਾਈਕਸ ਦਾ ਖੁਲਾਸਾ ਕੀਤਾ ਸੀ। ਨਾਲ ਹੀ ਨਾਲ 750 ਸੀ. ਸੀ. ਯੂਨੀਟ ਨੂੰ ਵੀ ਪੇਸ਼ ਕਰਨ ਦੀ ਯੋਜਨਾ ਨੂੰ ਜ਼ਾਹਿਰ ਕੀਤਾ ਸੀ। ਇਹ ਬਾਈਕ ਸਾਲ 2018 ‘ਚ ਭਾਰਤ ‘ਚ ਲਾਂਚ ਹੋਵੇਗੀ।

Royal Enfield Interceptor 650cc

ਹੁਣ ਐਕਸਪ੍ਰੇਸ ਡਰਾਈਵ (ਫਾਇਨੇਂਸ਼ਿਅਲ ਐਕਸਪ੍ਰੇਸ)ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਕੰਪਨੀ ਨੇ ਇਨ੍ਹਾਂ ਦੋਨਾਂ ਬਾਈਕਸ ਦੀ ਬੁਕਿੰਗ ਦਾ ਐਲਾਨ ਕਰ ਦਿੱਤਾ ਹੈ। ਰਿਪੋਰਟਸ ਮੁਤਾਬਕ ਕੰਪਨੀ ਦੀ ਡੀਲਰਸ਼ਿਪ ‘ਤੇ ਅਪ੍ਰੈਲ 2018 ਤੋਂ ਇਨ੍ਹਾਂ ਦੋਨਾਂ ਬਾਈਕਾਂ ਦੀ ਬੁਕਿੰਗ ਹੋਣੀ ਸ਼ੁਰੂ ਹੋ ਜਾਵੇਗੀ। ਇਛੁਕ ਗਾਹਕ 5000 ਰੁਪਏ ਦੀ ਅਮਾਊਂਟ ਦੇ ਕੇ ਇਸ ਨੂੰ ਬੁਕ ਕਰ ਸਕਦੇ ਹਨ। ਇਨ੍ਹਾਂ ਦੀ ਕੀਮਤਾਂ 3 ਲੱਖ ਰੁਪਏ ਤੋਂ 3.25 ਲੱਖ ਐਕਸ-ਸ਼ੋਰੂਮ ਹੈ।

Royal Enfield Interceptor 650cc

ਰਾਇਲ ਐਨਫੀਲਡ ਇੰਟਰਸੇਪਟਰ 650 ਆਧੁਨਿਕ ਸਹੂਲਤਾਂ ਅਤੇ ਤਕਨੀਕ ਨਾਲ ਲੈਸ ਇਕ ਮਾਡਰਨ ਬਾਈਕ ਹੈ ਤਾਂ ਕਾਂਟੀਨੇਂਟਲ ਜੀਟੀ 650 ਕੈਫੇ ਰੇਸਰ ਐਡੀਸ਼ਨ ਹੈ। ਦੋਨੋਂ ਮੋਟਰਸਾਈਕਲਸ ਨਵੇਂ 650 ਸੀ. ਸੀ ਸਮਾਂਤਰ ਟਵਿਨ ਇੰਜਣ ਰਾਹੀਂ ਸੰਚਾਲਿਤ ਹਨ ਜੋ 46.3bhp @7,100 rpm ਅਤੇ 52Nm ਅਧਿਕਤਮ ਟੋਕ 4,000 rpm ਦਾ ਉਤਪਾਦਨ ਕਰਦੀ ਹੈ।

Royal Enfield Interceptor 650cc

Royal Enfield Interceptor 650cc

ਇਨ੍ਹਾਂ ਦੋਨਾਂ ਬਾਈਕਸ ਨੂੰ 6-ਸਪੀਡ ਗਿਅਰਬਾਕਸ ਦੇ ਨਾਲ ਜੋੜਿਆ ਗਿਆ ਹੈ ਅਤੇ ਇਸ ਦੀ ਟਾਪ ਸਪੀਡ 160 ਕਿ. ਮੀ ਪ੍ਰਤੀ ਘੰਟਾ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਰਾਇਲ ਐਨਫੀਲਡ 700 ਇੰਟਰਸੇਪਟਰ ਨੂੰ 1960 ‘ਚ ਹੀ ਇਕ ਮਾਡੀਫਾਈਡ ਮਾਡਲ ਦੇ ਤੌਰ ਉੱਤੇ ਪੇਸ਼ ਕੀਤਾ ਸੀ ਜੋ ਕਿ 692 ਸੀ. ਸੀ ਟਵਿਨ ਇੰਜਣ ਦੁਆਰਾ ਸੰਚਾਲਿਤ ਸੀ।

ਬਿਹਤਰ ਪਰਫਾਰਮੈਂਸ ਲਈ ਇਨ੍ਹਾਂ ਦੋਵਾਂ ਮੋਟਰਸਾਈਕਲਸ ‘ਚ 650 ਸੀਸੀ, ਏਅਰ ਕੂਲਡ ਪੈਰੇਲੇਲ ਟਵਿਨ ਇੰਜਣ ਦਿੱਤਾ ਗਿਆ ਹੈ ਜੋ ਕਿ ਆਇਲ ਕੂਲਰ ਨਾਲ ਲੈਸ ਹੈ। ਫਿਊਲ ਇੰਜੈਕਟਿਡ ਤਕਨੀਕ ਨਲ ਲੈਸ ਇਹ ਇੰਜਣ 7,100 ਆਰ.ਪੀ.ਐੱਮ. ‘ਤੇ 47 ਪੀ.ਐੱਸ. ਦੀ ਪਾਵਰ ਜਨਰੇਟ ਕਰਦਾ ਹੈ। 4,000 ਆਰ.ਪੀ.ਐੱਮ. ‘ਤੇ ਇਹ ਇੰਜਣ 52 ਐੱਨ.ਐੱਮ. ਦਾ ਟਾਰਕ ਜਨਰੇਟ ਕਰਨ ‘ਚ ਸਮਰੱਥ ਹੈ।

ਰਾਇਲ ਐਨਫੀਲਡ ਕਾਂਟਿਨੈਂਟਲ ਜੀ.ਟੀ. 650 ਇਕ ਕੈਫੇ ਰੇਸਰ ਹੈ ਅਤੇ ਇਹ ਦੇਖਣ ‘ਚ ਸਿੰਗਲ ਸਿਲੰਡਰ ਕਾਂਟਿਨੈਂਟਲ ਜੀ.ਟੀ. 535 ਵਰਗੀ ਹੈ। ਇਸ ਵਿਚ ਸੇਮ ਹੈੱਡਲੈਂਪ, ਫਿਊਲ ਟੈਂਕ ਦਿੱਤਾ ਗਿਆ ਹੈ। ਹਾਲਾਂਕਿ, ਇਸ ਦੇ ਰਿਅਰ ਲੁੱਕ ‘ਚ ਕੁਝ ਬਦਲਾਅ ਹਨ। ਇਕ ਪ੍ਰਮੁੱਖ ਬਦਲਾਅ ਡਿਊਲ ਸਾਈਡ ਐਗਜਾਸਟ ਮਫਲਰ ਹੈ।

Royal Enfield Interceptor 650cc

Royal Enfield Interceptor 650cc

ਉਥੇ ਹੀ ਰਾਇਲ ਐਨਫੀਲਡ ਇੰਟਰਸੈੱਪਟਰ ‘ਚ 6 ਸਪੀਡ ਗਿਅਰਬਾਕਸ ਦਿੱਤਾ ਗਿਆ ਹੈ। ਇਸ ਦੇ ਫਰੰਟ ਵ੍ਹੀਲ ‘ਚ ਏ.ਬੀ.ਐੱਸ. ਅਤੇ ਪਿਛਲੇ ਪਹੀਏ ‘ਚ ਡਿਸਕ ਬ੍ਰੇਕ ਦਿੱਤੇ ਗਏ ਹਨ। ਦੇਖਣ ‘ਚ ਇਹ ਕਾਫੀ ਹੱਦ ਤੱਕ ਟ੍ਰਾਇੰਫ ਬੋਨੇਵਿਲੇ ਵਰਗੀ ਹੈ ਅਤੇ 60 ਦੇ ਦਹਾਕੇ ਦੀ ਕਲਾਸਿਕ ਬਾਈਕਸ ਵਾਲੀ ਫੀਲ ਦਿੰਦੀ ਹੈ।

ਇਸ ਦਾ ਮੁਕਾਬਲੇ ਹਾਰਲੇ ਡੇਵਿਡਸਨ ਸਟ੍ਰੀਟ 750 ਨਾਲ ਹੋ ਸਕਦਾ ਹੈ। ਇਹ ਦੋਵੇਂ ਬਾਈਕਸ ਮਾਰਚ ਜਾਂ ਅਪ੍ਰੈਲ ਤੱਕ ਸ਼ੋਅਰੂਮ ‘ਚ ਵਿਕਣਾ ਸ਼ੁਰੂ ਹੋ ਜਾਣਗੀਆਂ। ਜਿਥੋਂ ਤੱਕ ਕੀਮਤ ਦੀ ਗੱਲ ਹੈ ਤਾਂ ਕੰਪਨੀ ਦੇ ਸੀ.ਈ.ਓ. ਸਿਡ ਲਾਲ ਨੇ ਕਿਹਾ ਹੈ ਕਿ ਕੀਮਤ 3 ਤੋਂ ਸਾਢੇ 3 ਲੱਖ ਰੁਪਏ ਦੇ ਵਿਚ ਹੋ ਸਕਦੀ ਹੈ।

The post Royal Enfield 650cc ਬਾਈਕਸ ਦੀ ਸ਼ੁਰੂ ਹੋਈ ਬੁਕਿੰਗ ,ਜਾਣੋ ਕੀਮਤ … appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

Royal Enfield 650cc ਬਾਈਕਸ ਦੀ ਸ਼ੁਰੂ ਹੋਈ ਬੁਕਿੰਗ ,ਜਾਣੋ ਕੀਮਤ …

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×