Get Even More Visitors To Your Blog, Upgrade To A Business Listing >>

ਸਰਕਾਰ ਨੇ ਨਵੀਆਂ ਦਰਾਂ ਦੇ MRP ਸਟੀਕਰ ਲਗਾਉਣ ਦੀ ਤਾਰੀਖ ਵਧਾਈ

GST MRP stickers date :ਮੋਦੀ ਸਰਕਾਰ ਵੱਲੋਂ ਮਾਲ ਅਤੇ ਸੇਵਾ ਟੈਕਸ ( ਜੀ.ਐੱਸ.ਟੀ) ਲਾਗੂ ਹੋਣ ਦੇ ਬਾਅਦ ਉਤਪਾਦਾਂ ਦੇ ਨਿਊਨਤਮ ਖੁਦਰਾ ਮੁੱਲ ( ਐੱਮ.ਆਰ.ਪੀ) ‘ਚ ਹੋਏ ਬਦਲਾਅ ਦੇ ਮੱਦੇਨਜ਼ਰ ਕੰਪਨੀਆਂ ਨੂੰ ਸੰਸ਼ੋਧਿਤ ਐੱਮ.ਆਰ.ਪੀ. ਦਾ ਸਟੀਕਰ ਲਗਾਉਣ ਦੀ ਮਨਜੂਰੀ ਦੇ ਦਿੱਤੀ ਹੈ। ਹੁਣ ਕੰਪਨੀਆਂ ਆਪਣੇ ਅਣਵਿਕੇ ਉਤਪਾਦਾਂ ‘ਤੇ ਸੰਸ਼ੋਧਿਤ ਐੱਮ.ਆਰ.ਪੀ. ਦਾ ਸਟੀਕਰ ਮਾਰਚ 2018 ਤੱਕ ਲਗਾ ਸਕਦੀ ਹੈ। ਉਪਭੋਗਤਾ ਮਾਮਲਿਆਂ ਦੇ ਕੇਂਦਰੀ ਮੰਤਰੀ ਰਾਮਵਿਲਾਸ ਪਾਸਵਾਨ ਨੇ ਅੱਜ ਇਸਦੀ ਜਾਣਕਾਰੀ ਦਿੱਤੀ।

india

GST MRP stickers date

1 ਜੁਲਾਈ ਤੋਂ ਪ੍ਰਭਾਵੀ ਜੀ.ਐੱਸ.ਟੀ. ਦੇ ਬਾਅਦ ਕੰਪਨੀਆਂ ਨੂੰ ਅਣਵਿਕੇ ਉਤਪਾਦਾਂ ‘ਤੇ ਸੰਸ਼ੋਧਿਤ ਐੱਮ.ਆਰ.ਪੀ. ਦਾ ਸਟੀਕਰ ਲਗਾਉਣ ਦੀ ਮਨਜੂਰੀ ਪਹਿਲੇ ਸਤੰਬਰ ਤੱਕ ਦੇ ਲਈ ਦਿੱਤੀ ਗਈ ਸੀ ਜਿਸਦੇ ਬਾਅਦ ‘ਚ ਦਸੰਬਰ ਤੱਕ ਵਧਾ ਦਿੱਤਾ ਗਿਆ ਸੀ। ਨਵੰਬਰ ‘ਚ ਕਰੀਬ 200 ਉਤਪਾਦਾਂ ‘ਤੇ ਕਰ ਦੀ ਦਰ ਘੱਟ ਕੀਤੀ ਗਈ ਸੀ। ਇਸ ਲਈ ਅਸੀਂ ਦਸੰਬਰ ਤੱਕ ਦਾ ਸਮਾ ਸੀਮਾ ਨੂੰ ਮਾਰਚ 2018 ਤੱਕ ਵਧਾਉਣ ਦਾ ਫੈਸਲਾ ਲਿਆ ਹੈ।”

india

ਦੱਸ ਦੇਈਏ ਕਿ ਸਰਕਾਰ ਨੇ ਕੰਪਨੀਆਂ ਨੂੰ ਪੈਕੇਟ ਵਾਲੇ ਉਤਪਾਦਾਂ ‘ਤੇ ਨਿਊਨਤਮ ਖੁਦਰਾ ਮੁੱਲ (ਐੱਮ. ਆਰ. ਪੀ.) ਦੇ ਮੁੱਲ ਸਟੀਕਰ ਲਗਾਉਣ ਲਈ ਦਸੰਬਰ ਤੱਕ ਦਾ ਸਮਾਂ ਦਿੱਤਾ। ਜੀ. ਐੱਸ. ਟੀ. ਪ੍ਰੀਸ਼ਦ ਨੇ ਹਾਲ ਹੀ ‘ਚ ਲਗਭਗ 200 ਉਤਪਾਦਾਂ ਦੀ ਜੀ. ਐੱਸ. ਟੀ ਦਰਾਂ ‘ਚ ਸੰਸ਼ੋਧਨ ਕੀਤਾ ਸੀ ਜਿਸ ਦੇ ਮੱਦੇਨਜ਼ਰ ਇਹ ਫੈਸਲਾ ਕੀਤਾ ਗਿਆ ਹੈ। ਅਧਿਕਾਰਿਕ ਬਿਆਨ ਮੁਤਾਬਕ ਇਕ ਜੁਲਾਈ 2017 ਤੋਂ ਮਾਲ ਅਤੇ ਸੇਵਾ ਟੈਕਸ (ਜੀ. ਐੱਸ. ਟੀ.) ਦੇ ਲਾਗੂ ਕਰਨ ਤੋਂ ਬਾਅਦ ਪੈਕੇਟ ਵਾਲੀਆਂ ਕੁਝ ਵਸਤੂਆਂ ਦੇ ਖੁਦਰਾ ਮੁੱਲ ‘ਚ ਬਦਲਾਅ ਦੀ ਲੋੜ ਮਹਿਸੂਸ ਹੋਈ ਸੀ।

india

ਉਪਭੋਗਤਾ ਮਾਮਲਿਆਂ, ਕਾਦ ਅਤੇ ਜਨਤਕ ਵੰਡ ਮੰਤਰੀ ਰਾਮਵਿਲਾਸ ਨੇ ਨਿਰਮਾਤਾਵਾਂ ਸਮੇਤ ਹੋਰ ਸੰਬੰਧ ਇਕਾਈਆਂ ਨੂੰ ਪੈਕੇਟ-ਬੰਦ ਵਸਤੂਆਂ ‘ਤੇ ਐੱਮ. ਆਰ. ਪੀ. ਸਟੀਕਰ ਲਗਾਉਣ ਲਈ 30 ਦਸੰਬਰ ਤੱਕ ਦਾ ਸਮਾਂ ਦਿੱਤਾ ਗਿਆ ਸੀ ਜਿਸ ਨੂੰ ਹੁਣ ਵਧਾ ਕੇ 31 ਦਸੰਬਰ 2017 ਕਰ ਦਿੱਤਾ ਗਿਆ ਹੈ। ਇਸ ਮੁਤਾਬਕ ਜੀ. ਐੱਸ. ਟੀ. ਦੀਆਂ ਦਰਾਂ ‘ਚ ਸੰਸ਼ੋਧਨ ਨੂੰ ਦੇਖਦੇ ਹੋਏ ਪਾਸਵਾਨ ਨੇ ਵਿਧਾਨਿਕ ਮਾਪਤੋਲ (ਡੱਬਾ ਬੰਦ ਵਸਤੂਆਂ) ਨਿਯਮ 2011 ਦੇ ਨਿਯਮ 6 ਦੇ ਉਪਨਿਯਮ ਦੇ ਤਹਿਤ ਜ਼ਿਆਦਾਤਰ ਸਟੀਕਰ ਜਾਂ ਮੋਹਰ ਜਾਂ ਆਨਲਾਈਨ ਪ੍ਰਿਟਿੰਗ ਰਾਹੀਂ ਪੈਕੇਜ਼ਿੰਗ ਵਸਤੂਆਂ ਦੇ ਘਟੇ ਖੁਦਰਾ ਮੁੱਲ ਨੂੰ ਐਲਾਨ ਕਰਨ ਦੀ ਆਗਿਆ ਦੇ ਦਿੱਤੀ ਹੈ।

india

ਦੱਸ ਦੇਈਏ ਕਿ ਜਿਥੇ ਨਵੇਂ ਸਾਲ ਦੀ ਸ਼ੁਰੂਆਤ ‘ਚ ਕੁਝ ਹੀ ਦਿਨ ਬਾਕੀ ਹਨ ਉਥੇ ਹੀ ਦੁਕਾਨਦਾਰਾਂ ਅਤੇ ਸ਼ੋਰੂਮ ਵਾਲਿਆਂ ਨੇ ‘ਚ ਜਾਂਦਾ ਸਾਲ ਪੁਰਾਣ ਸਟਾਕ ਸਸਤੇ ਰੇਟ ‘ਚ ਵੇਚਣ ਦਾ ਮਨ ਬਣਾ ਲਿਆ ਹੈ | ਜੀ.ਐੱਸ.ਟੀ. ਲਾਗੂ ਹੋਣ ਨਾਲ ਐਪ ਪਹਿਲਾਂ ਪੁਰਾਣਾ ਸਟਾਕ ਕੱਢਣ ਦੀ ਹੋੜ ਵਾਲਾ ਨਾਜ਼ਾਰਾ ਇਕ ਬਾਰ ਫਿਰ ਦਿਖ ਸਕਦਾ ਹੈ। ਹਾਲਾਂਕਿ ਕੰਪਨੀਆਂ ਅਤੇ ਦੁਕਾਨਾਂ ‘ਚ ਹੁਣ ਬਹੁਤ ਘੱਟ ਪੁਰਾਣਾ ਸਟਾਕ ਰਹਿ ਗਿਆ ਹੈ, ਪਰ 31 ਦਸੰਬਰ ਤੋਂ ਪਹਿਲਾਂ ਦੋ ਵਜ੍ਰਾਂ ਨਾਲ ਪ੍ਰੀ-ਜੀ.ਐੱਸ.ਟੀ. ਸਟਾਕ ਵੇਚ ਦੇਣ ਦੇ ਦਬਾਅ ਬਣਾਉਣ ਲਗਿਆ ਹੈ।

india

ਇਕ ਤਾਂ ਪੁਰਾਣੀ ਟੈਕਸ ਰਿਜੀਮ ‘ਚ ਖਰੀਦੇ ਗਏ ਬਿਨ੍ਹਾਂ ਬਿਲ ਵਾਲੇ ਮਾਲ ‘ਤੇ ਇਨਪੁਟ ਟੈਕਸ ਕ੍ਰਡਿਟ ਉਦੋਂ ਮਿਲੇਗਾ, ਜਦੋਂ ਇਹ ਮਾਲ ਜੀ.ਐੱਸ.ਟੀ. ਲਾਗੂ ਹੋਣ ਦੇ 6 ਮਹੀਨੇ ਬਾਅਦ ਤੱਕ ਵੇਚ ਦਿੱਤਾ ਜਾਵੇ। ਦੂਸਰਾ, ਪੁਰਾਣਾ ਐੱਮ.ਆਰ.ਪੀ. ‘ਤੇ ਸਟੀਕਰ ਲਗਾ ਕੇ ਮਾਲ ਵੇਚਣ ਦੀ ਛੂਟ ਦੀ ਮਿਆਦ ਵੀ 31 ਦਸੰਬਰ ਤੱਕ ਖਤਮ ਹੋ ਰਹੀ ਹੈ।

india

1 ਅਕਤਬੂਰ ਤੋਂ ਦੁਕਾਨਦਾਰ ਪੁਰਾਣੇ ਖੁਦਰਾ ਮੁੱਲ ਭਾਵ ਐੱਮ. ਆਰ. ਪੀ. ‘ਤੇ ਸਾਮਾਨ ਨਹੀਂ ਵੇਚ ਸਕਣਗੇ। 30 ਸਤੰਬਰ ਨੂੰ ਸਰਕਾਰ ਵਲੋਂ ਦਿੱਤੀ ਗਈ ਪੁਰਾਣਾ ਸਾਮਾਨ ਵੇਚਣ ਦੀ ਸਮੇਂ ਸੀਮਾ ਖਤਮ ਹੋ ਰਹੀ ਹੈ। ਅਜਿਹੇ ‘ਚ ਅਗਲੇ ਮਹੀਨੇ ਦੁਕਾਨ ‘ਤੇ ਨਵੇਂ ਐੱਮ. ਆਰ. ਪੀ. ਦਾ ਸਾਮਾਨ ਹੀ ਵੇਚਿਆ ਜਾਵੇਗਾ। ਇਹ ਨਵੀਂ ਕੀਮਤ ਜੀ. ਐੱਸ. ਟੀ. ਤੋਂ ਬਾਅਦ ਸਾਮਾਨਾਂ ਦੀਆਂ ਕੀਮਤਾਂ ‘ਚ ਆਏ ਬਦਲਾਅ ਦੇ ਆਧਾਰ ‘ਤੇ ਹੋਣਗੇ। ਜੇਕਰ ਦੁਕਾਨਦਾਰਾਂ ਕੋਲ ਪੁਰਾਣੇ ਰੇਟ ਵਾਲਾ ਸਟਾਕ ਪਾਇਆ ਜਾਂਦਾ ਹੈ ਤਾਂ ਉਹ ਜ਼ਬਤ ਹੋ ਸਕਦਾ ਹੈ।

india

ਉਪਭੋਗਤਾ ਮੰਤਰਾਲੇ ਦੇ ਅਧਿਕਾਰੀ ਮੁਤਾਬਕ ਪੁਰਾਣੀ ਐੱਮ. ਆਰ. ਪੀ. ਨਾਲ ਨਵੀਂ ਕੀਮਤ ਦਾ ਸਟੀਕਰ ਲਗਾ ਕੇ ਸਾਮਾਨ ਵੇਚਣ ਨੂੰ ਜੋ ਛੂਟ ਦਿੱਤੀ ਜਾ ਰਹੀ ਹੈ ਉਸ ਦੇ ਅੱਗੇ ਵਧਣ ਦੀ ਉਮੀਦ ਘੱਟ ਹੈ। ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਕੋਈ ਦਰਾਮਦ ਜਾਂ ਕੰਪਨੀ ਇਸ ਲਈ ਅਰਜ਼ੀ ਦਿੰਦਾ ਹੈ ਤਾਂ ਉਸ ਦੇ ਕੇਸ ਨੂੰ ਧਿਆਨ ‘ਚ ਰੱਖਦੇ ਹੋਏ ਸਿਰਫ ਉਸ ਤੱਕ ਇਸ ਛੂਟ ‘ਤੇ ਵਿਚਾਰ ਹੋ ਸਕਦਾ ਹੈ। ਵਰਣਨਯੋਗ ਹੈ ਕਿ ਜੁਲਾਈ ‘ਚ ਜੀ. ਐੱਸ. ਟੀ. ਲਾਗੂ ਹੋਣ ਤੋਂ ਬਾਅਦ ਕੰਪਨੀਆਂ ਨੂੰ ਪੁਰਾਣੀ ਐੱਮ. ਆਰ. ਪੀ. ਦਾ ਮਾਲ ਖਤਮ ਕਰਨ ਲਈ ਤਿੰਨ ਮਹੀਨੇ ਭਾਵ 30 ਸਤੰਬਰ ਤੱਕ ਦਾ ਸਮਾਂ ਦਿੱਤਾ ਗਿਆ ਸੀ। ਇਸ ਨਿਰਦੇਸ਼ ਦੇ ਨਾਲ ਸਰਕਾਰ ਦਾ ਮੰਨਣਾ ਸੀ ਕਿ ਬਾਜ਼ਾਰ ‘ਚ ਪੁਰਾਣੀ ਐੱਮ. ਆਰ. ਪੀ. ਦਾ ਸਾਮਾਨ ਵੇਚਣ ਲਈ ਤਿੰਨ ਮਹੀਨੇ ਦਾ ਸਮਾਂ ਕਾਫੀ ਹੈ।

india

ਟ੍ਰੇਡ-ਇੰਡਸਟਰੀ ਨੇ ਹੁਣੇ ਹੀ ਦੋਨਾਂ ਮਾਮਲਿਆਂ ‘ਚ ਡੈੱਡਲਾਈਨ ਵਧਾਉਣ ਦੀ ਮੰਗ ਸ਼ੁਰੂ ਕਰ ਦਿੱਤੀ ਹੈ। ਮੰਨਿਆ ਜਾ ਰਿਹਾ ਹੈ ਕਿ ਗਾਰਮੇਂਟ ਅਤੇ ਦੂਸਰੇ ਡਿਊਰੇਬਲਸ ਦੇ ਬਾਜ਼ਾਰਾਂ ‘ਚ ਹੁਣ ਵੀ ਵੱਡੇ ਪੈਮਾਨੇ ‘ਤੇਪੁਰਾਣਾ ਸਟਾਕ ਹੈ। ਜੀ.ਐੱਸ.ਟੀ. ਐਕਸਪਰਟ ਰਾਕੇਸ਼ ਗੁਪਤਾ ਨੇ ਦੱਸਿਆ ਕਿ ਸਰਕਾਰ ਨੇ ਟ੍ਰਾਂਜੈਕਸ਼ਨ ਸਟਾਕ ਇਕ ਇਨਪੁਟ ਟੈਕਸ ਕ੍ਰੇਡਿਟ ਦੇ ਲਈ 27 ਦਸਬੰਰ ਤੱਕ ਟ੍ਰਾਨ-1 ਫਾਰਮ ਭਰਨ ਦੀ ਹਿਦਾਇਤ ਦਿੱਤੀ ਹੈ। ਅਤੇ ਇਸਦੀ ਡੇਟ ਵਧਾਉਣ ਦੀ ਸੰਭਾਵਨਾ ਘੱਟ ਹੈ, ਉਥੇ ਹੀ ਟ੍ਰਾਨ-2 ਦੀ ਨਵੀਂ ਡੈੱਡਲਾਈਨ ਹਜੇ ਤੱਕ ਘੋਸ਼ਿਤ ਨਹੀਂ ਹੋਈ ਹੈ।

india

ਇਨ੍ਹਾਂ ਸਭ ਦੇ ਬੀਚ ਅਸੋਸੀਜ਼ ‘ਤੇ ਜ਼ਿਆਦਾ ਤੋਂ ਜ਼ਿਆਦਾ ਪੀ-ਜੀ.ਐੱਸ.ਟੀ. ਮਾਲ ਵੇਚ ਦੇਣ ਦਾ ਦਬਾਅ ਵਧ ਰਿਹਾ ਹੈ। ਹਾਲਾਂਕਿ 31 ਤੱਕ ਮਾਲ ਕੱਢਣ ਦੀ ਹੋੜ ਉਨ੍ਹਾਂ ਛੋਟੇ ਡੀਲਰਸ ‘ਚ ਹੀ ਦੇਖੀ ਜਾ ਰਹੀ ਹੈ, ਜਿਸਦੇ ਕੋਲ ਐਕਸਾਈਜ਼ ਪੇਡ ਬਿਲ ਜਾਂ ਦੂਸਰੇ ਡਾਕੂਮੇਂਟ ਨਹੀਂ ਹਨ। ਵੱਡੀਆਂ ਕੰਪਨੀਆਂ ਬਹੁਤ ਹੱਦ ਤੱਕ ਕਲੋਜਿੰਗ ਸਟਾਕ ਦੀ ਟੇਂਸ਼ਨ ਨਾਲ ਮੁਕਤ ਹੋ ਚੁੱਕੀ ਹੈ। ਫਿਰ ਵੀ ਕ੍ਰਿਸ਼ਮਸ ਅਤੇ ਨਵੇਂ ਸਾਲ ਦੇ ਤਿਓਹਾਰੀ ਮਾਹੌਲ ਲਈ ਉਹ ਵਚੇ ਮਾਲ ‘ਤੇ ਆਫਰ ਦੇ ਸਕਦੀ ਹੈ। ਮਾਲ ਕੱਢਣ ਦੀ ਦੂਸਰੀ ਵਜ੍ਹਾਂ ਵੀ ਟ੍ਰੇਡਰਸ ਦੀ ਚਿੰਤਾ ਵੱਧ ਰਹੀ ਹੈ।

india

ਵਪਾਰ ਸੰਗਠਨ ਕੈਟ ਦੇ ਆਕਲਨ ਦੇ ਮੁਤਾਬਕ ਕਰੀਬ 6 ਲੱਖ ਕਰੋੜ ਰੁਪਏ ਦਾ ਪੁਰਾਣਾ ਬਿਨ੍ਹਾਂ ਸਟਾਕ ਮਾਰਕੀਟ ‘ਚ ਹੈ, ਜਿਸ ‘ਤੇ ਐੱਮ.ਆਰ.ਪੀ. ਪੁਰਾਣੀ ਹੈ। ਪਰ ਜੀ. ਐੱਸ.ਟੀ. ਲਾਗੂ ਹੋਣ ਅਤੇ ਕਈ ਦੌਰ ਦੇ ਰੇਟ ਕਟ ਤੋਂ ਕੀਮਤਾਂ ਬਦਲ ਗਈ ਹੈ। ਪੈਕੇਜਡ ਕਮੋਡਿਟੀ ਐਕਟ ਦੇ ਪ੍ਰਾਵਧਾਨਾਂ ਦੇ ਤਹਿਤ ਕਿਸੇ ਵੀ ਪੈਕ ‘ਤੇ ਪ੍ਰਿੰਟੇਡ ਐੱਮ.ਆਰ.ਪੀ. ਦਾ ਹੋਣਾ ਜ਼ਰੂਰੀ ਹੈ, ਜਿਸ ‘ਚ ਸਾਰੇ ਟੈਕਸ ਸ਼ਾਮਿਲ ਹੋਣੇ ਚਾਹੀਦੇ ਹਨ।

india

ਸਰਕਾਰ ਨੇ ਪੁਰਾਣੇ ਐੱਮ.ਆਰ.ਪੀ. ਸਟੀਕਰ ਲਗਾ ਕੇ ਵੇਚਣ ਦੀ ਛੂਟ ਪਹਿਲੇ ਤਿੰਨ ਮਹੀਨੇ ਦੇ ਲਈ ਵਧਾਈ ਸੀ, ਜਿਸ ਦੇ ਬਾਅਦ ‘ਚ 31 ਦਸੰਬਰ ਤੱਕ ਖਿਸਕਾ ਦਿੱਤਾ ਗਿਆ। ਹੁਣ ਟ੍ਰੇਡ ਅਸੋਸੀਏਸ਼ਨ ਇਸਨੂੰ 31 ਮਾਰਚ ਤੱਕ ਵਧਾਉਣ ਦੀ ਮੰਗ ‘ਤੇ ਅੜੀ ਹੈ। ਜੇਕਰ ਦੋਨਾਂ ਮਾਮਲਿਆਂ ‘ਚ ਡੇਟ ਨਹੀਂ ਵਧੀ ਤਾਂ ਬਾਜ਼ਾਰਾਂ ‘ਚ ਕੀਮਤਾਂ ਘਟਾ ਕੇ ਵੀ ਮਾਲ ਕੱਢਣ ਦੀ ਹੋੜ ਸ਼ੁਰੂ ਹੋ ਸਕਦੀ ਹੈ।ਦੱਸ ਦੇਈਏ ਕਿ ਜਿਥੇ ਮਹਿੰਗਾਈ ਦਿਨੋਂ ਦਿਨ ਵਧਦੀ ਜਾ ਰਹੀ ਹੈ ਉਥੇ ਹੀ ਪੁਰਾਣ ਮਾਲ ਸਸਤੇ ਦਾਮ ‘ਚ ਮਿਲ ਰਿਹਾ ਹੈ | ਤੁਸੀਂ ਵੀ 31 ਦਸੰਬਰ ਤੋਂ ਪਹਿਲਾ ਸ਼ੋਪਿੰਗ ਕਰ ਲਵੋ |

GST MRP stickers date

india

The post ਸਰਕਾਰ ਨੇ ਨਵੀਆਂ ਦਰਾਂ ਦੇ MRP ਸਟੀਕਰ ਲਗਾਉਣ ਦੀ ਤਾਰੀਖ ਵਧਾਈ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਸਰਕਾਰ ਨੇ ਨਵੀਆਂ ਦਰਾਂ ਦੇ MRP ਸਟੀਕਰ ਲਗਾਉਣ ਦੀ ਤਾਰੀਖ ਵਧਾਈ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×