Get Even More Visitors To Your Blog, Upgrade To A Business Listing >>

ਪਿਆਜ਼ ਕੀਮਤਾਂ ‘ਤੇ ਕੰਟਰੋਲ ਲਈ ਸਰਕਾਰ ਨੇ ਸਟਾਕ ਲਿਮਟ 31 ਮਾਰਚ ਤੱਕ ਵਧਾਈ

Stock Holding Limit Onion :ਕੁੱਝ ਦਿਨ ਪਹਿਲਾ ਖ਼ਬਰ ਆਈ ਸੀ ਕਿ ਪਿਆਜ਼ ਖਪਤਕਾਰਾਂ ਨੂੰ ਰਵਾਉਣ ‘ਤੇ ਉਤਾਰੂ ਹੈ | ਪਿਆਜ਼ ਦਾ ਥੋਕ ਭਾਅ ਇਸ ਸਮੇਂ 3300 ਰੁਪਏ ਪ੍ਰਤੀ ਕੁਇੰਟਲ ਤੋਂ ਪਾਰ ਪਹੁੰਚ ਗਿਆ ਹੈ | ਇਹ ਹਾਲਾਤ ਤੱਦ ਹਨ , ਜਦੋਂ ਮੰਡੀਆਂ ‘ਚ ਪਿਆਜ਼ ਦੀ ਆਮਦ ਤੋਂ ਪਹਿਲਾਂ ਦੀ ਤੁਲਣਾ ‘ਚ ਚੰਗੀ ਹੈ ਅਨੁਮਾਨ ਹੈ ਕਿ ਪਿਆਜ਼ ਦੇ ਭਾਅ ਫਰਵਰੀ ਤੱਕ ਹੀ ਘੱਟ ਹੋ ਸਕਣਗੇ, ਤੱਦ ਤੱਕ ਇੰਤਜਾਰ ਕਰਨ ਅਤੇ ਮਹਿੰਗੇ ਪਿਆਜ ਖਰੀਦਣ ਤੋਂ ਇਲਾਵਾ ਕੋਈ ਰਸਤਾ ਨਹੀਂ ਹੈ.

onion

Stock holding limit onion

ਦੱਸ ਦੇਈਏ ਕਿ ਸਰਕਾਰ ਨੇ ਵਪਾਰੀਆਂ ਦੀ ਤੈਅ ਕੀਤੀ ਸਮੇ ਦੀ ਹੱਦ ਤੋਂ ਜ਼ਿਆਦਾ ਪਿਆਜ਼ ਭੰਡਾਰਣ ‘ਤੇ ਲਗਾਈ ਗਈ ਰੋਕ ਨੂੰ ਤਿੰਨ ਮਹੀਨੇ ਭਾਵ 2018 ਤੱਕ ਦੇ ਲਈ ਵਧਾ ਦਿੱਤਾ ਹੈ। ਇਹ ਨਿਰਮਾਣ ਪਿਆਜ਼ ਦੀਆਂ ਕੀਮਤਾਂ ਨੂੰ ਕਾਬੂ ‘ਚ ਰੱਖਣ ਦੇ ਲਈ ਕੀਤਾ ਗਿਆ ਹੈ। ਖੁਰਾਕ ਅਤੇ ਉਪਭੋਗਤਾ ਮਾਮਲੇ ਦੇ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਇਕ ਟਵੀਟ ‘ਚ ਕਿਹਾ,” ਪਿਆਜ਼ ਦੀਆਂ ਕੀਮਤਾਂ ‘ਤੇ ਨਿਗਰਾਨੀ ਰੱਖਣ ਦੇ ਲਈ ਇਸਦੇ ਸਟਾਕ ‘ਤੇ ਲਗਾਈ ਗਈ ਸਮਾਂ ਦੀ ਲਿਮਿਟ ਨੂੰ 31 ਦਸੰਬਰ 2017 ਤੋਂ ਵਧਾ ਕੇ 31 ਮਾਰਚ 2018 ਤੱਕ ਕਰ ਦਿੱਤਾ ਗਿਆ ਹੈ।

onion

ਜ਼ਿਕਰਯੋਗ ਹੈ ਕਿ ਘੱਟ ਆਵਕ ਦੇ ਚੱਲਦੇ ਰਾਸ਼ਟਰੀ ਰਾਜਧਾਨੀ ‘ਚ ਪਿਆਜ਼ ਦੀ ਕੀਮਤ 55 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਗਈ ਹੈ।ਰਾਜਾਂ ‘ਚ ਵਪਾਰੀਆਂ ਦੁਆਰਾ ਇਕ ਨਿਧਾਰਿਤ ਸੀਮਾ ਦੇ ਅੰਦਰ ਹੀ ਪਿਆਜ਼ ਦਾ ਸਟਾਕ ਰੱਖਣ ਦਾ ਆਦੇਸ਼ ਦਿੱਤਾ ਗਿਆ ਸੀ। ਇਸਦੀ ਅਵਧੀ 31 ਦਸੰਬਰ ਨੂੰ ਸਮਾਪਤ ਹੋ ਰਹੀ ਹੈ। ਪਿਆਜ਼ ਦੀ ਕੀਮਤ ਥੋਕ ਅਤੇ ਖੁਦਰਾ ਬਾਜ਼ਾਰ ‘ਚ ਹੁਜੇ ਵੀ ਵਾਧਾ ਬਣਿਆ ਹੋਇਆ ਹੈ। ਇਸ ਲਈ ਸਟਾਕ ਸੀਮਾ ਆਦੇਸ਼ ਦੀ ਵੈਧ ਅਵਧੀ ਨੂੰ ਤਿੰਨ ਮਹੀਨੇ ਅੱਗੇ ਵਧਾ ਦਿੱਤਾ ਹੈ।

onion

Stock holding limit onion

ਦੇਸ਼ ਦੀ ਸਭ ਤੋਂ ਵੱਡੀ ਪਿਆਜ਼ ਦੀ ਮੰਡੀ ਮਹਾਰਾਸ਼ਟਰ ਦੇ ਲਾਸਲ ਪਿੰਡ ‘ਚ ਪਿਆਜ਼ ਦੀਆਂ ਕੀਮਤਾਂ ‘ਚ ਰੋਜਾਨਾ ਵਾਧਾ ਹੋ ਰਿਹਾ ਹੈ | ਅੱਜ ਸ਼ਨੀਵਾਰ ਨੂੰ ਮੰਡੀ ‘ਚ ਕਰੀਬ 20700 ਕੁਇੰਟਲ ਪਿਆਜ਼ ਦੀ ਆਮਦ ਹੋਈ ਅਤੇ ਭਾਅ 3300 ਰੁਪਏ ਪ੍ਰਤੀ ਕੁਇੰਟਲ ਰਿਹਾ | ਕਿਹਾ ਜਾ ਰਿਹਾ ਹੈ ਕਿ ਪਿਆਜ਼ ਦੀ ਆਪੂਰਤੀ ‘ਚ ਕਮੀ ਦਾ ਇੱਕ ਕਾਰਨ ਪਿਆਜ਼ ਉਤਪਾਦਕ ਰਾਜਾਂ ਜਿਵੇਂ ਕਿ ਗੁਜਰਾਤ, ਮੱਧ ਪ੍ਰਦੇਸ਼, ਕਰਨਾਟਕ ਅਤੇ ਪੱਛਮ ਬੰਗਾਲ ‘ਚ ਓਖੀ ਤੂਫਾਨ ਨਾਲ ਹੋਣ ਵਾਲੀ ਮੀਂਹ ਵੀ ਹੈ | ਮੰਗ ਦੀ ਆਸ਼ਾ ਆਪੂਰਤੀ ਨਹੀਂ ਹੋਣ ਨਾਲ ਕੀਮਤਾਂ ਵਧੀ ਹੈ |

onion

ਦੱਸ ਦੇਈਏ ਕਿ ਪਿਆਜ਼ ਦੀਆਂ ਕੀਮਤਾਂ ਦੇ ਇਸ ਵਾਧੇ ਦੇ ਪਿੱਛੇ ਸੱਟੇਬਾਜਾਂ ਅਤੇ ਮੁਨਾਫਾਖੋਰਾਂ ਦੀ ਭੂਮਿਕਾ ਨੂੰ ਮਨ੍ਹਾ ਨਹੀਂ ਕੀਤਾ ਜਾ ਸਕਦਾ ਹੈ | ਇਸ ਲਈ ਕੇਂਦਰੀ ਖਾਦ ਅਤੇ ਖਪਤਕਾਰ ਮਾਮਲੀਆਂ ਦੇ ਮੰਤਰਾਲੇ ਨੇ ਮੰਗਲਵਾਰ ਨੂੰ ਦੱਸਿਆ ਕਿ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਨਿਅੰਤਰ ਰਹੇ ,ਇਸ ਲਈ ਸਾਰੇ ਰਾਜਾਂ / ਸੰਘ ਸ਼ਾਸਿਤ ਖੇਤਰਾਂ ਨੂੰ ਪਿਆਜ਼ ਦੇ ਵਪਾਰੀਆਂ ‘ਤੇ ਸਟਾਕ ਲਿਮਿਟ ਲਗਾਉਣ ਦਾ ਨਿਰਦੇਸ਼ ਦਿੱਤਾ ਹੈ | ਇਸ ਅਧਿਸੂਚਨਾ ਤੋਂ ਬਾਅਦ ਹੁਣ ਰਾਜ ਸਰਕਾਰ ਪਿਆਜ਼ ਦੇ ਸੰਬੰਧ ‘ਚ ਸਟਾਕ ਸੀਮਾ ਲਗਾ ਸਕਣਗੇ| ਪਿਛਲੇ ਜੁਲਾਈ ਤੋਂ ਪਿਆਜ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋ ਰਹੀ ਹੈ | ਸਟਾਕ ਲਿਮਿਟ ਲਗਾਉਣ ਨਾਲ ਸਰਕਾਰ ਨੂੰ ਉਂਮੀਦ ਹੈ ਕਿ ਪਿਆਜ਼ ਦੇ ਭਾਅ ਘੱਟ ਹੋਣਗੇ ਅਤੇ ਖਪਤਕਾਰਾਂ ਨੂੰ ਰਾਹਤ ਮਿਲੇਗੀ |

onion

ਦੱਸ ਦੇਈਏ ਕਿ ਕੇਂਦਰ ਸਰਕਾਰ ਇੱਕ ਪਾਸੇ ਨਵੀਂਆਂ-ਨਵੀਂਆਂ ਯੋਜਨਾ ਉਲੀਕ ਕੇ ਲੋਕਾਂ ਨੂੰ ਵੱਡੀਆਂ ਰਾਹਤਾਂ ਅਤੇ ਸਹੂਲਤਾਂ ਦੇਣ ਦੀ ਗੱਲ ਕਰਦੀ ਹੈ, ਪਰ ਦੂਜੇ ਪਾਸੇ ਨਿੱਤ ਘਰੇਲੂ ਵਰਤੋਂ ਵਿਚ ਆਉਣ ਵਾਲੀਆਂ ਵਸਤਾਂ ਦੀ ਮਹਿੰਗਾਈ ਵਧਾ ਕੇ ਜਨਤਾ ਦੀ ਜੇਬ ‘ਤੇ ਕੈਂਚੀ ਚਲਾਈ ਜਾ ਰਹੀ ਹੈ। ਅਜਿਹੇ ਵਿਚ ਸਰਕਾਰ ਦੀ ਰਾਹਤ ਨੂੰ ‘ਇੱਕ ਹੱਥ ਦੇ ਕੇ ਦੂਜੇ ਹੱਥ ਖੋਹਣ’ ਵਾਲੀ ਕਾਰਵਾਈ ਕਿਹਾ ਜਾ ਸਕਦਾ ਹੈ। ਖਪਤਕਾਰ ਮੁੱਲ ਸੂਚਕ ਅੰਕ (ਸੀ. ਪੀ. ਆਈ.) ‘ਤੇ ਆਧਾਰਿਤ ਮਹਿੰਗਾਈ ਦਰ ‘ਚ ਆਉਣ ਵਾਲੇ ਮਹੀਨਿਆਂ ‘ਚ ਵਾਧਾ ਹੋਣ ਦਾ ਅੰਦਾਜ਼ਾ ਲਾਇਆ ਗਿਆ ਹੈ।

onion

ਮਾਹਿਰਾਂ ਮੁਤਾਬਕ ਅਰਥਵਿਵਸਥਾ ‘ਚ ਸੁਧਾਰ ਅਤੇ ਸੂਬਿਆਂ ਵੱਲੋਂ ਪੇ-ਕਮਿਸ਼ਨ ਨਾਲ ਸਬੰਧਤ ਵਾਧੇ ਨੂੰ ਲਾਗੂ ਕਰਨ ਨਾਲ ਆਉਣ ਵਾਲੇ ਮਹੀਨਿਆਂ ‘ਚ ਸੀ. ਪੀ. ਆਈ. ਮਹਿੰਗਾਈ ਦੀ ਦਰ ‘ਚ ਵਾਧਾ ਹੋਣ ਦੀ ਉਮੀਦ ਹੈ। ਕੈਲੰਡਰ ਸਾਲ ਦੀ ਸ਼ੁਰੂਆਤ ‘ਚ ਕਮਜ਼ੋਰ ਮੰਗ ਅਤੇ ਨੋਟਬੰਦੀ ਕਾਰਨ ਉਤਪਾਦਾਂ ਦੀ ਮਹਿੰਗਾਈ ਦਾ ਦਬਾਅ ਉਮੀਦ ਤੋਂ ਘੱਟ ਹੋ ਗਿਆ ਸੀ ਹਾਲਾਂਕਿ, ਅੱਗੇ ਦੇ ਚੱਕਰ ‘ਚ ਮਹਿੰਗਾਈ ਵਧਣ ਦੀ ਸੰਭਾਵਨਾ ਹੈ।

onion

ਖੁਰਾਕ ਪਦਾਰਥਾਂ ਅਤੇ ਈਂਧਨ ਦੀਆਂ ਕੀਮਤਾਂ ‘ਚ ਵਾਧਾ ਹੋਣ ਨਾਲ ਅਕਤੂਬਰ ‘ਚ ਖਪਤਕਾਰ ਮੁੱਲ ਸੂਚਕ ਅੰਕ (ਸੀ. ਪੀ. ਆਈ.) ‘ਤੇ ਆਧਾਰਿਤ ਮਹਿੰਗਾਈ ਦੀ ਦਰ ਵਧ ਕੇ 7 ਮਹੀਨਿਆਂ ਦੇ ਉੱਚ ਪੱਧਰ 3.58 ਫੀਸਦੀ ‘ਤੇ ਪਹੁੰਚ ਗਈ। ਵਿੱਤੀ ਸੇਵਾ ਕੰਪਨੀ ਮਾਰਗਨ ਸਟੇਨਲੀ ਦਾ ਕਹਿਣਾ ਹੈ ਕਿ ਮਕਾਨ ਕਿਰਾਇਆ ਭੱਤਾ (ਐੱਚ. ਆਰ. ਏ.) ਅਤੇ ਸੂਬਿਆਂ ਵੱਲੋਂ ਪੇ-ਕਮਿਸ਼ਨ ਨਾਲ ਸਬੰਧਤ ਵਾਧੇ ਨੂੰ ਲਾਗੂ ਕਰਨ ਦਾ ਪ੍ਰਭਾਵ ਮਹਿੰਗਾਈ ਦੇ ਦਬਾਅ ਨੂੰ ਵਧਾਏਗਾ।

Stock holding limit onion

onion

The post ਪਿਆਜ਼ ਕੀਮਤਾਂ ‘ਤੇ ਕੰਟਰੋਲ ਲਈ ਸਰਕਾਰ ਨੇ ਸਟਾਕ ਲਿਮਟ 31 ਮਾਰਚ ਤੱਕ ਵਧਾਈ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਪਿਆਜ਼ ਕੀਮਤਾਂ ‘ਤੇ ਕੰਟਰੋਲ ਲਈ ਸਰਕਾਰ ਨੇ ਸਟਾਕ ਲਿਮਟ 31 ਮਾਰਚ ਤੱਕ ਵਧਾਈ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×