Get Even More Visitors To Your Blog, Upgrade To A Business Listing >>

ਕਾਂਗਰਸ ਪਾਰਟੀ ‘ਚ ਆਪਣੇ ਰੋਲ ਬਾਰੇ ਪੁੱਛੇ ਸਵਾਲ ‘ਤੇ ਸੋਨੀਆ ਗਾਂਧੀ ਨੇ ਦਿੱਤਾ ਇਹ ਜਵਾਬ…

Sonia Gandhi retiring: ਰਾਹੁਲ ਗਾਂਧੀ ਦੇ ਕਾਂਗਰਸ ਦਾ ਪ੍ਰਧਾਨ ਬਣਨ ਤੋਂ ਬਾਅਦ ਕਾਂਗਰਸ ਕਿੰਨੀ ਕੁ ਹੋਰ ਕਾਮਯਾਬ ਹੋ ਸਕੇਗੀ, ਇਹ ਤਾਂ ਹਾਲੇ ਫਿਲਹਾਲ ਕੁਝ ਨਹੀਂ ਕਿਹਾ ਜਾ ਸਕਦਾ ਪਰ ਮੀਡੀਆ ਵੱਲੋਂ ਸੋਨੀਆ ਗਾਂਧੀ ਨੂੰ ਹੁਣ ਇਹ ਸਵਾਲ ਪੁੱਛੇ ਜਾ ਰਹੇ ਹਨ ਕਿ ਉਨ੍ਹਾਂ ਦਾ ਪਾਰਟੀ ਵਿਚ ਕੀ ਰੋਲ ਹੋਵੇਗਾ। ਮੀਡੀਆ ਦੇ ਇਸ ਸਵਾਲਾਂ ਦਾ ਜਵਾਬ ਦਿੰਦਿਆਂ ਸੋਨੀਆ ਗਾਂਧੀ ਨੇ ਆਖਿਆ ਕਿ ਉਹ ਹੁਣ ਰਿਟਾਇਰ ਹੋ ਰਹੀ ਹੈ। ਸੋਨੀਆ ਦੇ ਇਸ ਬਿਆਨ ਤੋਂ ਬਾਅਦ ਹੁਣ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਉਹ ਹੁਣ ਰਾਜਨੀਤੀ ਤੋਂ ਸੰਨਿਆਸ ਲੈ ਸਕਦੀ ਹਨ।

sonia gandhi

Sonia Gandhi retiring

ਦੱਸ ਦੇਈਏ ਕਿ ਸੋਨੀਆ ਦੀ ਸਿਹਤ ਕਾਫ਼ੀ ਦਿਨਾਂ ਤੋਂ ਠੀਕ ਨਹੀਂ ਹੈ। ਉਨ੍ਹਾਂ ਨੇ ਉੱਤਰ ਪ੍ਰਦੇਸ਼, ਇਸ ਤੋਂ ਬਾਅਦ ਹੋਈਆਂ ਹਿਮਾਚਲ ਅਤੇ ਗੁਜਰਾਤ ਚੋਣਾਂ ਦੇ ਪ੍ਰਚਾਰ ਵਿਚ ਭਾਗ ਨਹੀਂ ਲਿਆ। ਪਿਛਲੇ ਸਾਲ ਅਗਸਤ ਵਿਚ ਬਨਾਰਸ ਵਿਚ ਇੱਕ ਰੈਲੀ ਦੌਰਾਨ ਵੀ ਉਨ੍ਹਾਂ ਦੀ ਸਿਹਤ ਖ਼ਰਾਬ ਹੋ ਗਈ ਸੀ। ਉਦੋਂ ਸੋਨੀਆ ਗਾਂਧੀ ਨੂੰ ਡੀ-ਹਾਈਡ੍ਰੇਸ਼ਨ ਦੀ ਸ਼ਿਕਾਇਤ ਦੱਸੀ ਸੀ।

sonia gandhi

ਕੁਝ ਦਿਨ ਪਹਿਲਾਂ ਉਹ ਇਲਾਜ ਦੇ ਲਈ ਅਮਰੀਕਾ ਵੀ ਗਈ ਸੀ। ਇਸ ਤੋਂ ਪਹਿਲਾਂ ਵੀ ਉਨ੍ਹਾਂ ਨੂੰ ਬੁਖ਼ਾਰ ਦੀ ਵਜ੍ਹਾ ਨਾਲ ਹਸਪਤਾਲ ਵਿਚ ਭਰਤੀ ਕੀਤਾ ਗਿਆ ਸੀ। 27 ਅਕਤੂਬਰ ਨੂੰ ਸ਼ਿਮਲਾ ਵਿਚ ਅਚਾਨਕ ਤਬੀਅਤ ਖ਼ਰਾਬ ਹੋ ਗਈ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਏਅਰ ਐਂਬੂਲੈਂਸ ਰਾਹੀਂ ਦਿੱਲੀ ਲਿਆ ਕੇ ਸਰ ਗੰਗਾਰਾਮ ਹਸਪਤਾਲ ਵਿਚ ਭਰਤੀ ਕੀਤਾ ਗਿਆ ਸੀ।

sonia gandhi

7 ਮਈ ਨੂੰ ਸੋਨੀਆ ਗਾਂਧੀ ਨੂੰ ਫੂਡ ਪਾਇਜ਼ਨਿੰਗ ਦੀ ਸ਼ਿਕਾਇਤ ਹੋਈ ਸੀ, ਉਦੋਂ ਵੀ ਉਨ੍ਹਾਂ ਨੂੰ ਸਰ ਗੰਗਾਰਾਮ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਫਰਵਰੀ ਵਿਚ ਸੋਨੀਆ ਨੂੰ ਸਾਹ ਲੈਣ ਵਿਚ ਪਰੇਸ਼ਾਨੀ ਹੋਈ ਸੀ। ਉਹ ਕੁਝ ਦਿਨ ਹਸਪਤਾਲ ਵਿਚ ਭਰਤੀ ਰਹੀ। ਉਦੋਂ ਤਬੀਅਤ ਖ਼ਰਾਬ ਹੋਣ ਦੇ ਲਈ ਮੌਸਮ ਵਿਚ ਬਦਲਾਅ ਨੂੰ ਵਜ੍ਹਾ ਦੱਸਿਆ ਗਿਆ।

sonia gandhi

ਅਗਸਤ 2016 ਵਿਚ ਬਨਾਰਸ ਵਿਚ ਰੈਲੀ ਦੌਰਾਨ ਸੋਨੀਆ ਦੀ ਤਬੀਅਤ ਖ਼ਰਾਬ ਹੋਈ ਸੀ। ਉਦੋਂ ਉਨ੍ਹਾਂ ਨੂੰ ਡੀ ਹਾਈਡ੍ਰੇਸ਼ਨ ਦੀ ਸ਼ਿਕਾਇਤ ਦੱਸੀ ਗਈ ਸੀ। ਇਸ ਤੋਂ ਬਾਅਦ ਉਹ ਇਲਾਜ ਦੇ ਲਈ ਅਮਰੀਕਾ ਵੀ ਗਈ ਸੀ। 29 ਮਈ 2016 ਨੂੰ ਵੀ ਵਾਇਰਲ ਇੰਫੈਕਸ਼ਨ (ਬੁਖਾਰ) ਦੇ ਚਲਦੇ ਸੋਨੀਆ ਗੰਗਾਰਾਮ ਹਸਪਤਾਲ ਵਿਚ ਭਰਤੀ ਹੋਈ ਸੀ। 18 ਦਸੰਬਰ 2014 ਨੂੰ ਸਾਹ ਲੈਣ ਵਿਚ ਤਕਲੀਫ਼ ਤੋਂ ਬਾਅਦ ਉਨ੍ਹਾਂ ਨੂੰ ਗੰਗਾਰਾਮ ਹਸਪਤਾਲ ਵਿਚ ਭਰਤੀ ਕੀਤਾ ਗਿਆ ਸੀ।

sonia gandhi

ਕਾਂਗਰਸ ਦੇ ਰਾਸ਼ਟਰੀ ਬੁਲਾਰੇ ਰਣਦੀਪ ਸੁਰਜੇਵਾਲਾ ਨੇ 20 ਨਵੰਬਰ ਨੂੰ ਕਿਹਾ ਸੀ ਕਿ ਸੋਨੀਆ ਜੀ ਸਾਡੀ ਨੇਤਾ ਅਤੇ ਮਾਰਗਦਰਸ਼ਕ ਹਨ। ਉਨ੍ਹਾਂ ਦੀ ਕੁਸ਼ਲ ਅਗਵਾਈ ਅਤੇ ਦਿਸ਼ਾ ਨਿਰਦੇਸ਼ ਹਮੇਸ਼ਾਂ ਉਪਲਬਧ ਰਹਿਣਗੇ। ਨਹਿਰੂ-ਗਾਂਧੀ ਪਰਿਵਾਰ ਤੋਂ ਹੁਣ ਤੱਕ 6 ਮੈਂਬਰ ਪਾਰਟੀ ਪ੍ਰਧਾਨ ਚੁਣੇ ਜਾ ਚੁੱਕੇ ਹਨ।

sonia gandhi

ਇਨ੍ਹਾਂ ਵਿਚ ਮੋਤੀ ਲਾਲ ਨਹਿਰੂ, ਜਵਾਹਰ ਲਾਲ ਨਹਿਰੂ, ਇੰਦਰਾ ਗਾਂਧੀ, ਰਾਜੀਵ ਗਾਂਧੀ, ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੇ ਨਾਮ ਸ਼ਾਮਲ ਹਨ। ਇਨ੍ਹਾਂ ਵਿਚੋਂ ਸੋਨੀਆ ਗਾਂਧੀ ਨੇ ਸਭ ਤੋਂ ਜ਼ਿਆਦਾ 19 ਸਾਲ ਤੱਕ ਇਸ ਅਹੁਦੇ ਦੀ ਜ਼ਿੰਮੇਵਾਰੀ ਸੰਭਾਲੀ। ਉਨ੍ਹਾਂ ਨੂੰ 1998 ਵਿਚ ਕਾਂਗਰਸ ਪ੍ਰਧਾਨ ਚੁਣਿਆ ਗਿਆ ਸੀ।

Sonia Gandhi retiring

sonia gandhi

The post ਕਾਂਗਰਸ ਪਾਰਟੀ ‘ਚ ਆਪਣੇ ਰੋਲ ਬਾਰੇ ਪੁੱਛੇ ਸਵਾਲ ‘ਤੇ ਸੋਨੀਆ ਗਾਂਧੀ ਨੇ ਦਿੱਤਾ ਇਹ ਜਵਾਬ… appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਕਾਂਗਰਸ ਪਾਰਟੀ ‘ਚ ਆਪਣੇ ਰੋਲ ਬਾਰੇ ਪੁੱਛੇ ਸਵਾਲ ‘ਤੇ ਸੋਨੀਆ ਗਾਂਧੀ ਨੇ ਦਿੱਤਾ ਇਹ ਜਵਾਬ…

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×