Get Even More Visitors To Your Blog, Upgrade To A Business Listing >>

ਨਵੇਂ ਸਾਲ ‘ਚ ਆਪਣੀ ਨਵੀਂ ਕਾਰ ਕ੍ਰੇਟਾ ਫੇਸਲਿਫਟ 2018 ਨੂੰ ਲਾਂਚ ਕਰਨ ਦੀ ਯੋਜਨਾ ਬਣਾ ਰਹੀ ਹੁੰਡਈ

Hyundai Creta facelift : ਨਵੀਂ ਦਿੱਲੀ : ਦੇਸ਼ ਦੀ ਦੂਜੀ ਸਭ ਤੋਂ ਵੱਡੀ ਦੱਖਣ ਕੋਰੀਆ ਦੀ ਵਾਹਨ ਨਿਰਮਾਤਾ ਕੰਪਨੀ ਹੁੰਡਈ ਨੇ ਹਾਲ੍ਹੀ ‘ ਚ ਆਪਣੀ ਪ੍ਰੀਮੀਅਮ ਹੈਚਬੈਕ ਆਲਾਈਟ ਆਈ20 ਦਾ ਫੇਸਲਿਫਟ ਮਾਡਲ ਲਿਆਉਣ ਦੀ ਤਿਆਰੀ ‘ਚ ਸੀ । ਦੱਸ ਦੇਈਏ ਕਿ ਹੁਣ ਹੁੰਡਈ ਆਪਣੀ ਨਵੀਂ ਕਾਰ ਕ੍ਰੇਟਾ ਫੇਸਲਿਫਟ 2018 ਨੂੰ ਲਾਂਚ ਕਰਨ ਦੀ ਯੋਜਨਾ ਬਣਾ ਰਹੀ ਹੈ।

ਉਥੇ ਹੀ ਕ੍ਰੇਟਾ ਫੇਸਲਿਫਟ 2018 ਹਾਲ ਹੀ ‘ਚ ਟੈਸਟਿੰਗ ਦੌਰਾਨ ਨਜ਼ਰ ਆਈ ਹੈ, ਜਿਸ ਤੋਂ ਕਾਰ ਦੇ ਕੁਝ ਸਪੈਸੀਫਿਕੇਸ਼ਨ ਸਾਹਮਣੇ ਆਏ ਹਨ। ਇਸ ਸੈਕਿੰਡ ਜਨਰੇਸ਼ਨ ਮਾਡਲ ਦੀ ਭਾਰਤ ‘ਚ ਟੈਸਟਿੰਗ ਕੀਤੀ ਜਾ ਰਹੀ ਹੈ ਅਤੇ ਇਸ ਦੌਰਾਨ ਇਸ ਨੂੰ ਸਪਾਟ ਕੀਤਾ ਗਿਆ ਹੈ।
Hyundai Creta facelift

ਮੀਡੀਆ ਰਿਪੋਰਟਸ ਦੀਆਂ ਮੰਨੀਏ ਤਾਂ ਇਸ ਨਵੇਂ ਮਾਡਲ ‘ਚ ਹੁੰਡਈ ਨੇ ਨਵੇਂ ਅਲੌਏ ਵੀਲਜ਼ ਦਿੱਤੇ ਹਨ। ਹੁੰਡਈ 5lite i20 ਫੇਸਲਿਫਟ ਮਾਡਲ ਨੂੰ 2018 ਦੇ ਮੱਧ ‘ਚ ਕਿਸੇ ਮਹੀਨੇ ‘ਚ ਲਾਂਚ ਕੀਤਾ ਜਾ ਸਕਦਾ ਹੈ। ਇਸ ਨੂੰ ਇੰਡੀਅਨ ਆਟੋ ਐਕਸਪੋ ‘ਚ ਸ਼ੋਅ-ਕੇਸ ਵੀ ਕੀਤਾ ਜਾਵੇਗਾ।

Hyundai Creta facelift

ਕਾਰ ਨੂੰ 1.6-ਲੀਟਰ ਗਾਮਾ ਡਿਊਲ VTVT ਪੈਟਰੋਲ ਇੰਜਣ, 1.6-ਲੀਟਰ U2 CRDi VGT ਅਤੇ 1.4-ਲੀਟਰ U2 CRDi ਆਇਲ ਬਰਨ ਇੰਜਣ ਦੇ ਨਾਲ ਲਾਂਚ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਕਾਰ ‘ਚ ਐਂਡਰਾਇਡ ਆਟੋ ਅਤੇ ਐਪਲ ਕਾਰ ਪਲੇਅ ਕੁਨੈਕਟੀਵਿਟੀ ਵਾਲਾ ਨਵਾਂ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ ਦਿੱਤਾ ਜਾਣ ਵਾਲਾ ਹੈ। ਦੱਸ ਦਈਏ ਕਿ ਇਸ ਕਾਰ ਦੀ ਪੂਰੀ ਜਾਣਕਾਰੀ ਇਸ ਦੇ ਲਾਂਚ ਹੋਣ ਤੋਂ ਬਾਅਦ ਹੀ ਪਤਾ ਚੱਲ ਸਕੇਗੀ।
Hyundai Creta facelift

Hyundai Creta facelift

ਮੰਨਿਆ ਜਾ ਰਿਹਾ ਹੈ ਕਿ ਕ੍ਰੇਟਾ ਦੇ ਫੇਸਲਿਫਟ ਵਰਜਨ ਨੂੰ ਨਵੀਂ ਕਾਸਕੈਡਿੰਗ ਪੈਟਰਨ ਵਾਲੀ ਗਰਿੱਲ, ਅਲੱਗ ਡਿਜ਼ਾਇਨ ਦੇ ਹੈੱਡਲੈਂਪਸ ਅਤੇ ਫਾਗਲੈਂਪਸ ਨਾਲ ਲੈਸ ਨਵੇਂ ਫਰੰਟ ਬੰਪਰ ਦੇ ਨਾਲ ਲਾਂਚ ਕੀਤਾ ਜਾਵੇਗਾ। ਇਸ ਤੋਂ ਇਲਾਵਾ ਕਾਰ ‘ਚ ਬਾਡੀ ਕਲੈਡਿੰਗ ਅਤੇ ਕ੍ਰੋਮ ਵਰਕ ਨੂੰ ਥੋੜ੍ਹਾ ਘੱਟ ਕੀਤਾ ਜਾਵੇਗਾ।

ਕਾਰ ‘ਚ ਨਵੀਂ ਤਰ੍ਹਾਂ ਦੇ ਅਲੌਏ ਵ੍ਹੀਲਸ ਲੱਗੇ ਹਨ, ਅਜਿਹੇ ‘ਚ ਪ੍ਰੋਡਕਸ਼ਨ ਮਾਡਲ ‘ਚ ਵੀ ਕੰਪਨੀ ਨਵੇਂ ਅਲੌਏ ਦੇ ਸਕਦੀ ਹੈ। ਇਸ ਕਾਰ ਦੇ ਪਿਛਲੇ ਹਿੱਸੇ ‘ਚ ਵੀ ਬਦਲਾਅ ਕੀਤੇ ਗਏ ਹਨ ਅਤੇ ਕੰਪਨੀ ਇਸ ਕਾਰ ‘ਚ ਨਵੇਂ ਟੇਲਲੈਂਪਸ ਦੇ ਨਾਲ ਨਵੇਂ ਡਿਜ਼ਾਇਨ ਦਾ ਟੈਗਲੇਟ ਦੇ ਸਕਦੀ ਹੈ।
Hyundai Creta facelift

Hyundai Creta facelift

ਦੱਸ ਦੇਈਏ ਕਿ ਇਸ ਤੋਂ ਪਹਿਲਾ Hyundai Elite i20 ਦਾ ਫੇਸਲਿਫਟ ਮਾਡਲ ਡਿਊਲ ਟੋਨ ਬਾਡੀ ਪੇਂਟ ਆਪਸ਼ਨਸ, ਨਵੇਂ ਪ੍ਰਾਜੈਕਟਰ ਹੈੱਡਲੈਂਪਸ, ਨਵੇਂ ਏਅਰ ਡੈਮ ਅਤੇ ਕ੍ਰੋਮ ਲਾਈਨਿੰਗ ਦੇ ਨਾਲ ਆ ਸਕਦਾ ਹੈ। ਅਜਿਹੀ ਖਬਰਾਂ ਹਨ ਕਿ ਨਵੇਂ ਮਾਡਲ ‘ਚ ਗਰਿਲ ਪੈਟਰਨ 2017 ਹੁੰਡਈ ਆਈ30 ਮਾਡਲ ਵਰਗਾ ਹੋਵੇਗਾ। ਇੰਟੀਰਿਅਰ ਦੇ ਲਿਹਾਜ਼ ਨਾਲ ਵੇਖੀਏ ਤਾਂ ਇਸ ‘ਚ 7.0 ਇੰਚ ਇੰਫੋਟੇਨਮੇਂਟ ਸਿਸਟਮ ਦਿੱਤਾ ਜਾ ਸਕਦਾ ਹੈ।

2018 Elite i20 ‘ਚ 1.0 ਲਿਟਰ T-GDi ਇੰਜਣ ਦਿੱਤਾ ਜਾ ਸਕਦਾ ਹੈ। ਇਸ ਦਾ ਮੁਕਾਬਲਾ ਬਲੇਨੋ ਆਰ. ਐੱਸ, ਪੋਲੋ ਜੀ. ਟੀ., ਫੋਰਡ ਫਿਗੋ ਸਪਾਰਟ ਆਦਿ ਕਾਰਾਂ ਨਾਲ ਹੋਣਾ ਹੈ। ਪਿਛਲੇ ਹਫ਼ਤੇ ਹੰਡਈ ਸੈਂਟਰਾਂ ਦਾ ਨਵਾਂ ਮਾਡਲ ਵੀ ਟੈਸਟਿੰਗ ਦੇ ਦੌਰਾਨ ਸਪਾਟ ਕੀਤਾ ਗਿਆ ਸੀ। ਸੈਂਟਰਸ ਦਾ ਪੁਰਾਣਾ ਮਾਡਲ 2014 ‘ਚ ਬੰਦ ਕਰ ਦਿੱਤਾ ਗਿਆ ਸੀ। Elite i20 ਦੀ ਹੀ ਤਰ੍ਹਾਂ Hyundai Santro ਦਾ ਵੀ ਅਪਡੇਟਡ ਮਾਡਲ ਆਟੋ ਐਕਸਪੋ 2018 ‘ਚ ਸ਼ੋਅ-ਕੇਸ ਕੀਤਾ ਜਾ ਸਕਦਾ ਹੈ
Hyundai Creta facelift

ਦੱਸ ਦੇਈਏ ਕਿ ਇਨ੍ਹਾਂ ਦਿਨਾਂ ਵਿੱਚ ਸਾਰੀਆਂ ਕਾਰ ਨਿਰਮਾਤਾ ਕੰਪਨੀਆਂ ਲਈ ਯਾਤਰੀਆਂ ਦੀ ਸੁਰੱਖਿਆ ਸਭ ਤੋਂ ਮੁੱਖ ਬਣ ਗਈ ਹੈ। ਹੁੰਡਈ ਮੋਟਰ ਗਰੁੱਪ ਨਾਲ ਸਬੰਧਤ ਹੁੰਡਈ ਮੋਬਿਸ ਨੇ ਦੁਨੀਆਂ ਦਾ ਪਹਿਲਾ ਅਜਿਹਾ ਏਅਰ ਬੈਗ ਸਿਸਟਮ ਤਿਆਰ ਕੀਤਾ ਹੈ ਜੋ ਕਾਰਾਂ ਦੇ ਸਨਰੂਫ ਲਈ ਕੰਮ ਕਰੇਗਾ। ਕੰਪਨੀ ਸਨਰੂਫ ਏਅਰ ਬੈਗ ਉੱਤੇ ਪਿਛਲੇ ਢਾਈ ਸਾਲ ਤੋਂ ਕੰਮ ਕਰ ਰਹੀ ਸੀ।

ਇਹ ਤਕਨੀਕ ਮੁੱਖ ਤੌਰ ਉੱਤੇ ਸਨਰੂਫ ਵਾਲੀ ਐੱਸ.ਯੂ.ਵੀ. ਕਾਰਾਂ ਲਈ ਕਾਰਗਰ ਸਾਬਤ ਹੋਵੇਗੀ। ਇਸ ਏਅਰ ਬੈਗ ਨੂੰ ਬਣਾਉਣ ਦਾ ਮੁੱਖ ਮਕਸਦ ਅਜਿਹੀ ਦੁਰਘਟਨਾ ਤੋਂ ਮੁਸਾਫਰਾਂ ਨੂੰ ਬਚਾਉਣਾ ਹੈ ਤਾਂ ਜੋ ਮੁਸਾਫਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।
Hyundai Creta facelift

ਜਿਸ ਵਿੱਚ ਕਾਰ ਪਲਟਣ ਨਾਲ ਸੱਟਾਂ ਲੱਗ ਜਾਂਦੀਆਂ ਸਨ। ਉਸ ਲਈ ਇਹ ਏਅਰ ਬੈਗ 0.08 ਸੈਕੇਂਡ ਵਿੱਚ ਖੁੱਲ ਜਾਂਦਾ ਹੈ ਅਤੇ ਮੁਸਾਫਰਾਂ ਦੀ ਗਰਦਨ ਅਤੇ ਸਿਰ ਵਿੱਚ ਗੰਭੀਰ ਸੱਟਾਂ ਲੱਗਣ ਤੋਂ ਬਚਾ ਸਕਦਾ ਹੈ।ਹੁੰਡਈ ਮੋਬਿਸ ਨੂੰ ਉਮੀਦ ਹੈ ਕਿ ਇਸ ਸਨਰੂਫ ਏਅਰ ਬੈਗ ਲਈ ਕੰਪਨੀ ਨੂੰ ਵੱਡੀ ਮਾਤਰਾ ਵਿੱਚ ਆਰਡਰ ਮਿਲਣਗੇ। ਖਾਸਕਰ ਐੱਸ.ਯੂ.ਵੀ. ਕਾਰ (ਸਪੋਰਟਸ ਯੂਟਿਲਿਟੀ ਵਹੀਕਲ) ਨਿਰਮਾਤਾ ਕੰਪਨੀਆਂ ਦੇ ਵੱਲੋਂ ਇਸ ਤਕਨੀਕ ਦੀ ਵੱਧ ਵਰਤੋਂ ਕੀਤੀ ਜਾਵੇਗੀ।

The post ਨਵੇਂ ਸਾਲ ‘ਚ ਆਪਣੀ ਨਵੀਂ ਕਾਰ ਕ੍ਰੇਟਾ ਫੇਸਲਿਫਟ 2018 ਨੂੰ ਲਾਂਚ ਕਰਨ ਦੀ ਯੋਜਨਾ ਬਣਾ ਰਹੀ ਹੁੰਡਈ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਨਵੇਂ ਸਾਲ ‘ਚ ਆਪਣੀ ਨਵੀਂ ਕਾਰ ਕ੍ਰੇਟਾ ਫੇਸਲਿਫਟ 2018 ਨੂੰ ਲਾਂਚ ਕਰਨ ਦੀ ਯੋਜਨਾ ਬਣਾ ਰਹੀ ਹੁੰਡਈ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×