Get Even More Visitors To Your Blog, Upgrade To A Business Listing >>

ਇਹ ਫਿਲਮ ਹੋਈ ਆਸਕਰ ਦੀ ਦੌੜ ਚੋਂ ਬਾਹਰ,ਭਾਰਤ ਦੀਆਂ ਉਮੀਦਾਂ ਨੂੰ ਵੱਡਾ ਝਟਕਾ

Oscars Indian Runout Movie : ਆਸਕਰ ਲਈ ਭਾਰਤ ਵੱੱਲੋਂ ਆਧਿਕਾਰਿਕ ਐਂਟਰੀ ਦੇ ਤੌਰ ਉੱਤੇ ਭੇਜੀ ਗਈ ਐਕਟਰ ਰਾਜਕੁਮਾਰ ਰਾਵ ਦੀ ਚਰਚਿਤ ਫਿਲਮ ਨਿਊਟਨ ਆਸਕਰ ਦੀ ਦੋੜ ਤੋਂ ਬਾਹਰ ਹੋ ਗਈ ਹੈ।ਨਕਸਲ ਪ੍ਰਭਾਵਿਤ ਇਲਾਕੇ ਵਿੱਚ ਚੋਣ ਕਰਵਾਉਣ ਅਤੇ ਭਾਰਤ ਦੇ ਲੋਕਤੰਤਰ ਦਾ ਇੱਕ ਵੱਖ ਪਹਲੂ ਵਿਖਾਉਣ ਦੀ ਕੋਸ਼ਿਸ਼ ਕਰਣ ਵਾਲੀ ਇਸ ਫਿਲਮ ਨੂੰ ਆਸਕੇ ਲਈ ਚੁਣੇ ਜਾਣ ਨੂੰ ਲੈ ਕੇ ਕਈ ਵਿਵਾਦ ਹੋਏ ਸਨ।ਆਸਕਰ 2018 ਵਿੱਚ ਸਭ ਤੋਂ ਉੱਤਮ ਵਿਦੇਸ਼ੀ ਭਾਸ਼ਾ ਫ਼ਿਲਮ ਲਈ ਭਾਰਤ ਦਾ ਅਧਿਕਾਰਕ ਦਾਖ਼ਲਾ ਯਾਨੀ ‘ਨਿਊਟਨ’ ਦੌੜ ਵਿੱਚੋਂ ਬਾਹਰ ਹੋ ਗਈ ਹੈ। ਅਕੈਡਮੀ ਆਫ ਮੋਸ਼ਨ ਪਿਕਚਰ ਆਰ ਆਰਟਸ ਐਂਡ ਸਾਈਂਸਿਜ਼ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ 90ਵੇਂ ਅਕਾਦਮੀ ਪੁਰਸਕਾਰਾਂ ਲਈ ਵਿਦੇਸ਼ੀ ਭਾਸ਼ਾ ਫ਼ਿਲਮ ਸ਼੍ਰੇਣੀ ਵਿੱਚ 9 ਫ਼ੀਚਰ ਫ਼ਿਲਮਾਂ ਮੁਕਾਬਲੇ ਦੇ ਅਗਲੇ ਦੌਰ ਵਿੱਚ ਸ਼ਾਮਲ ਹੋਣਗੀਆਂ।Oscars Indian runout movie

Oscars Indian runout movie

‘ਦ ਅਕੈਡਮੀ ਆਫ ਮੋਸ਼ਨ ਪਿਕਚਰ ਆਰ ਆਰਟਸ ਐਂਡ ਸਾਈਂਸਿਜ਼’ (ਏ.ਐਮ.ਪੀ.ਏ.ਏ.ਐਸ.) ਨੇ ਐਲਾਨ ਕੀਤਾ ਸੀ ਕਿ ਅਮਿਤ ਮਸੁਕਰ ਦੇ ਨਿਰਦੇਸ਼ਨ ਵਾਲੀ ਗੰਭੀਰ-ਹਾਸਰਸ ਫ਼ਿਲਮ ਉਨ੍ਹਾਂ 9 ਫ਼ਿਲਮਾਂ ਦੇ ਅਗਲੇ ਪੜਾਅ ਵਿੱਚ ਥਾਂ ਨਹੀਂ ਬਣ ਸਕੀ।

ਇਹ 9 ਫ਼ਿਲਮਾਂ ਹਨ: “ਏ ਫੈਨਟੈਸਟਿਕ ਵੁਮੈਨ” (ਚਿਲੀ), “ਇਨ ਦ ਫੇਡ” (ਜਰਮਨੀ), “ਆਨ ਬੌਡੀ ਐਂਡ ਸੋਲ” (ਹੰਗਰੀ), “ਫੌਕਸਟ੍ਰੋਟ” (ਇਸਰਾਈਲ), “ਦ ਇਨਸਲਟ” (ਲਿਬਨਾਨ), “ਲਵਲੈਸ” (ਰੂਸ), “ਫੈਲਿਸਾਈਟ” (ਸੇਨੇਗਲ), “ਦ ਵੂੰਡ” (ਦੱਖਣੀ ਅਫਰੀਕਾ) ਤੇ “ਦ ਸਕੁਏਅਰ” (ਸਵੀਡਨ)।Oscars Indian runout movieਰਾਜ ਕੁਮਾਰ ਰਾਵ ਤੇ ਪੰਕਜ ਤ੍ਰਿਪਾਠੀ ਦੀ ਮੁੱਖ ਭੂਮਿਕਾਵਾਂ ਵਾਲੀ ਹਿੰਦੀ ਭਾਸ਼ਾਈ ਇਸ ਫ਼ਿਲਮ ਵਿੱਚ ਛੱਤੀਸਗੜ੍ਹ ਵਿੱਚ ਸਿਸਟਮ ਦੇ ਝਮੇਲੇ ਵਿਖਾਏ ਗਏ ਹਨ। ਆਸਕਰ ਅਵਾਰਡਸ ਲਈ ਨਾਮਜ਼ਦਗੀਆਂ ਦਾ ਐਲਾਨ 23 ਜਨਵਰੀ ਕੀਤੀ ਜਾਵੇਗੀ। ਆਸਕਰ ਐਵਾਰਡਸ ਦਾ ਐਲਾਨ 4 ਮਾਰਚ ਨੂੰ ਲਾਸ ਏਂਜਲਸ ਵਿੱਚ ਕੀਤਾ ਜਾ ਰਿਹਾ ਹੈ।Oscars Indian runout movie

Oscars Indian runout movie

ਦੱਸ ਦੇਈਏ ਕਿ ਹਾਲੇ ਤਕ ਕਿਸੇ ਵੀ ਭਾਰਤੀ ਫ਼ਿਲਮ ਨੇ ਆਸਕਰ ਨਹੀਂ ਜਿੱਤਿਆ ਹੈ। ਸਰਬਸ਼੍ਰੇਸ਼ਠ ਵਿਦੇਸ਼ੀ ਫ਼ਿਲਮ ਦੀ ਸ਼੍ਰੇਣੀ ਵਿੱਚ ਆਖ਼ਰੀ ਪੰਜਾਂ ਵਿੱਚ ਪਹੁੰਚਣ ਵਾਲੀ ਆਖ਼ਰੀ ਭਾਰਤੀ ਫ਼ਿਲਮ 2011 ਵਿੱਚ ਆਸ਼ੂਤੋਸ਼ ਗੋਵਾਰਿਕਰ ਦੀ “ਲਗਾਨ” ਸੀ। “ਮਦਰ ਇੰਡੀਆ” (1958) ਤੇ “ਸਲਾਮ ਬੰਬੇ” (1989) ਨੇ ਵੀ ਸਿਖਰਲੀਆਂ 5 ਫ਼ਿਲਮਾਂ ਵਿੱਚ ਆਪਣਾ ਸਥਾਨ ਬਣਾਇਆ ਸੀ। ਰਾਜਕੁਮਾਰ ਰਾਓ ਸਟਾਰਿੰਗ ਫਿਲਮ ‘ਨਿਊਟਨ’ ਸ਼ੁੱਕਰਵਾਰ ਨੂੰ ਰੀਲੀਜ਼ ਹੋਈ। ਪਹਿਲੇ ਹੀ ਦਿਨ ਇਸ ਫਿਲਮ ਨੂੰ ਆਸਕਰ ਵਿੱਚ ਅਧਿਕਾਰਿਕ ਐਂਟਰੀ ਦੇ ਰੂਪ ‘ਚ ਵੱਡੀ ਕਾਮਯਾਬੀ ਵੀ ਹਾਸਲ ਹੋ ਗਈ। ਅਦਾਕਾਰ ਰਾਜਕੁਮਾਰ ਨੇ ਟਵੀਟ ਕਰ ਇਸ ਗੱਲ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਲਿਖਿਆ – ਇਸ ਸਾਲ ਆਸਕਰ ‘ਚ #NEWTON ਦੋ ਐਂਟਰੀ ਲਈ ਪੂਰੀ ਟੀਮ ਨੂੰ ਮੁਬਾਰਕ। ਰਾਜਕੁਮਾਰ ਦੀ ਫਿਲਮ ‘ਨਿਊਟਨ’ ਇੱਕ ਸਿਆਸੀ ਵਿਅੰਗ ਹੈ। ਜਿਸ ਵਿੱਚ ਵੋਟਿੰਗ ਵਰਗੇ ਅਹਿਮ ਮੁੱਦੇ ਨੂੰ ਚੁੱਕਿਆ ਗਿਆ ਹੈ। ਇਸਦੀ ਕਹਾਣੀ ਛੱਤੀਸਗੜ੍ਹ ਦੇ ਇੱਕ ਜੰਗਲੀ ਇਲਾਕੇ ਦੀ ਹੈ, ਜਿੱਥੇ ਸਾਲਾਂ ਤੋਂ ਵੋਟਿੰਗ ਨਹੀਂ ਹੋਈ ਹੈ।

-ਇੱਥੇ ਨਕਸਲੀਆਂ ਦੇ ਡਰ ਹੇਠ ਲੋਕ ਵੋਟ ਪਾਉਣ ਜਾਂਦੇ ਹਨ ਅਤੇ ਚੋਣ ਅਫਸਰ ਵੀ ਜਾਣ ਤੋਂ ਬੱਚਦੇ ਹਨ। ਇਸ ਇਲਾਕੇ ‘ਚ ਚੋਣ ਕਰਵਾਉਣ ਅਤੇ ਇਸ ਦੌਰਾਨ ਪੇਸ਼ ਆਉਣ ਵਾਲੀਆਂ ਮੁਸ਼ਕਲਾਂ ਨੂੰ ਫਿਲਮ ਵਿੱਚ ਦਿਖਾਇਆ ਗਿਆ ਹੈ।Oscars Indian runout movie

Oscars Indian runout movie

-ਫਿਲਮ ਵਿੱਚ ਰਾਜਕੁਮਾਰ ਤੋਂ ਇਲਾਵਾ ਪੰਕਜ ਤ੍ਰਿਪਾਠੀ, ਅੰਜਲੀ ਪਾਟਿਲ, ਰਘੁਬੀਰ ਯਾਦਵ, ਸੰਜੇ ਮਿਸ਼ਰਾ ਵੀ ਲੀਡ ਰੋਲ ਵਿੱਚ ਹਨ।

-ਇਸ ਫਿਲਮ ਨੂੰ ਅਮਿਤ ਮਸੂਰਕਰ ਨੇ ਡਾਇਰੈਕਟ ਕੀਤਾ ਹੈ।

-ਇਸਤੋਂ ਪਹਿਲਾਂ ਅਮਿਤ ਮਸੂਰਕਰ 2013 ‘ਚ ਆਈ ਫਿਲਮ ‘ਸੁਲੇਮਾਨੀ ਕੀੜਾ’ ਬਣਾ ਚੁੱਕੇ ਹਨ, ਜਿਸਦੀ ਕ੍ਰਿਟਿਕ ਨੇ ਬਹੁਤ ਤਾਰੀਫ ਕੀਤੀ ਸੀ।

ਹਕੀਕਤ ਨੂੰ ਦਰਸਾਉਂਦੀ ਅਤੇ ਅੱਖਾਂ ਖੋਲ੍ਹਣ ਵਾਲੀ ਹੈ ਫਿਲਮ `ਨਿਊਟਨ` :ਅਮਿਤਾਭ ਬੱਚਨOscars Indian runout movieਮਹਾਨਾਇਕ ਅਮਿਤਾਭ ਬੱਚਨ ਦਾ ਕਹਿਣਾ ਹੈ ਕਿ ` ਨਿਊਟਨ` ਅੱਖਾਂ ਖੋਲ੍ਹਣ ਵਾਲੀ ਫਿਲਮ ਹੈ ਅਤੇ ਇਸ ਨੂੰ ਦੇਖਣਾ ਚਾਹੀਦਾ ਹੈ। ਅਮਿਤਾਭ ਨੇ ਸ਼ੁੱਕਰਵਾਰ ਨੂੰ ਟਵੀਟ ਕਰ ਫਿਲਮ ਦੀ ਸਰਾਹਨਾ ਕਰਦੇ ਹੋਏ ਕਿਹਾ ਕਿ `ਨਿਊਟਨ` ਅਸਲ ਜ਼ਿੰਦਗੀ ਨੂੰ ਦਰਸਾਉਂਦੀ ਹੈ। ਇਸ ਵਿੱਚ ਫਿਲਮ ਫੈਡਰੇਸ਼ਨ ਆਫ ਇੰਡੀਆ ਨੇ ਸ਼ੁੱਕਰਵਾਰ ਨੂੰ ਕੰਨਫਰਮ ਕੀਤਾ ਕਿ ਇਹ ਫਿਲਮ ਭਾਰਤ ਵੱਲੋਂ ਆਸਕਰ ਵਿੱਚ ਜਾਵੇਗੀ।

ਅਮਿਤਾਭ ਨੇ ਟਵੀਟ ਕਰ ਕਿਹਾ ਫਿਲਮ `ਨਿਊਟਨ` ਦੇਖੀ। ਅਸਲੀਅਤ ਦਰਸਾਉਂਦੀ ਫਿਲਮ ਦੇਖਣ ਦੀ ਜ਼ਰੂਰਤ ਹੈ। ਕਈ ਪਹਿਲੂਆਂ `ਤੇ ਅੱਖਾਂ ਖੋਲ੍ਹਣ ਵਾਲੀ ਫਿਲਮ ਹੈ।

The post ਇਹ ਫਿਲਮ ਹੋਈ ਆਸਕਰ ਦੀ ਦੌੜ ਚੋਂ ਬਾਹਰ,ਭਾਰਤ ਦੀਆਂ ਉਮੀਦਾਂ ਨੂੰ ਵੱਡਾ ਝਟਕਾ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਇਹ ਫਿਲਮ ਹੋਈ ਆਸਕਰ ਦੀ ਦੌੜ ਚੋਂ ਬਾਹਰ,ਭਾਰਤ ਦੀਆਂ ਉਮੀਦਾਂ ਨੂੰ ਵੱਡਾ ਝਟਕਾ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×