Get Even More Visitors To Your Blog, Upgrade To A Business Listing >>

ਸੂਬੇ ਦੀ ਚੰਗੀ ਕਿਸਮਤ ਲਈ ਪੰਜਾਬ ਸਰਕਾਰ ਜਲਦ ਸ਼ੁਰੂ ਕਰੇਗੀ ‘ਕਿਸਮਤ ਵਾਲੀ ਖੇਡ’

Good Luck Punjab Start Lucky Game ਚੰਡੀਗੜ੍ਹ (ਨਰਿੰਦਰ ਜੱਗਾ) : ਸੂਬੇ ਦੀ ਚੰਗੀ ਕਿਸਮਤ ਲਈ ਪੰਜਾਬ ਸਰਕਾਰ ਨੇ ਜਲਦ ਹੀ ਕਿਸਮਤ ਵਾਲੀ ਖੇਡ (ਆਨਲਾਈਨ ਲਾਟਰੀ) ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਦੀ ਪੁਸ਼ਟੀ ਕਰਦੇ ਹੋਏ ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਬੰਦ ਲਾਟਰੀ ਦੀ ਮੁੜ ਸ਼ੁਰੂਆਤ ਦੇ ਨਾਲ ਸੂਬਾ ਹਰ ਸਾਲ 30 ਕਰੋੜ ਤੋਂ 300 ਕਰੋੜ ਰੁਪਏ ਦੀ ਆਮਦਨ ਪ੍ਰਾਪਤ ਕਰਨ ਦੇ ਸਮਰੱਥ ਹੋਵੇਗਾ।

Good Luck Punjab Start Lucky Game
Good Luck Punjab Start Lucky Game

9 ਮਹੀਨੇ ਤੋਂ ਪੰਜਾਬ ਦੀ ਸੱਤਾ ‘ਤੇ ਆਈ ਕਾਂਗਰਸ ਸਰਕਾਰ ਨੇ ਹੁਣ ਯੋਜਨਾ ਬਣਾਈ ਹੈ ਕਿ ਸੂਬੇ ਨੂੰ ਕਰਜ਼ੇ ਤੋਂ ਮੁਕਤ ਬਣਾਉਣ ਲਈ ਜ਼ਿਆਦਾ ਤੋਂ ਜ਼ਿਆਦਾ ਆਮਦਨ ਕਿਵੇਂ ਪ੍ਰਾਪਤ ਕੀਤੀ ਜਾਵੇ। ਕਿਸਾਨਾਂ ਦੇ ਕਰਜ਼ ਮੁਆਫ਼ੀ ਦੇ ਕੁਝ ਮੋਰਚਿਆਂ ਦੀ ਜ਼ਰੂਰਤ ਨੂੰ ਪੂਰਾ ਕਰਨ ਦੇ ਲਈ ਉਦਯੋਗ ਨੂੰ ਸਸਤੀ ਦਰ, ਵਿਆਜ਼ ਅਦਾਇਗੀ, ਵਿਆਜ਼, ਵਿਕਾਸ ਫੰਡ, ਆਪਣੇ ਐਲਾਨ ਪੱਤਰ ਵਿਚ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨ ਦੇ ਲਈ ਸਰਕਾਰ ਨੂੰ ਬਹੁਤ ਜ਼ਿਆਦਾ ਆਮਦਨ ਦੀ ਜ਼ਰੂਰਤ ਹੈ। Good Luck Punjab Start Lucky Game

ਕੇਂਦਰ ਸਰਕਾਰ ਦੁਆਰਾ ਜੀਐੱਸਟੀ ਲਾਗੂ ਕਰਨ ਤੋਂ ਬਾਅਦ ਪੰਜਾਬ ਵਿਚ ਨਵੇਂ ਟੈਕਸ ਲਗਾਉਣ ਦੇ ਲਈ ਸੀਮਤ ਖੇਤਰ ਹੈ। ਇਸ ਲਈ ਸਰਕਾਰ ਆਮਦਨ ਵਧਾਉਣ ਦੇ ਤਰੀਕੇ ਲੱਭ ਰਹੀ ਹੈ। ਰਾਜ ਅਤੇ ਲਾਟਰੀ ਦੇ ਵਿੱਤੀ ਸਾਧਨਾਂ ਦੇ ਵਾਧੇ ਦੇ ਬਾਰੇ ਵਿਚ ਚਰਚਾ ਕਰਨ ਦੇ ਲਈ ਮੀਟਿੰਗ ਵੀ ਕੀਤੀ ਗਈ ਸੀ। 2009 ਦੇ ਅਨੁਸਾਰ ਪੰਜਾਬ ਵਿਚ 336 ਹਫ਼ਤਾਵਾਰੀ, ਮਾਸਿਕ ਅਤੇ 4 ਬੰਪਰ ਲਾਟਰੀਆਂ ਸਨ, Good Luck Punjab Start Lucky Game

ਜਿਸ ਦਾ ਮਤਲਬ ਸੀ ਕਿ ਸਰਕਾਰ ਦੇ ਕੋਲ 170 ਕਰੋੜ ਰੁਪਏ ਸਾਲਾਨਾ ਆਮਦਨ ਸੀ ਪਰ ਕੇਂਦਰ ਸਰਕਾਰ ਦੁਆਰਾ ਨਵੇਂ ਲਾਟਰੀ ਨਿਯਮ-2010 ਦੇ ਨਵੀਨੀਕਰਨ ਤੋਂ ਬਾਅਦ ਜ਼ਿਆਦਾਤਰ ਲਾਟਰੀ ਯੋਜਨਾਵਾਂ ਬੰਦ ਕਰ ਦਿੱਤੀਆਂ ਗਈਆਂ ਸਨ। ਮਿਜ਼ੋਰਮ, ਸਿਕਿੱਮ ਅਤੇ ਨਾਗਾਲੈਂਡ ਲਾਟਰੀ ਦੇ ਬੰਦ ਹੋਣ ਕਾਰਨ ਸਾਲਾਨਾ 105 ਕਰੋੜ ਰੁਪਏ ਦੀ ਆਮਦਨੀ ਬੰਦ ਹੋ ਗਈ ਸੀ। ਲਾਟਰੀ ਨਾਲ ਕੁੱਲ ਆਮਦਨ ਵਿਚ ਲਗਭਗ 20 ਕਰੋੜ ਰੁਪਏ ਦੀ ਕਮੀ ਹੋਈ ਸੀ। Good Luck Punjab Start Lucky Game

ਸਰਕਾਰ ਨੇ 2014 ਵਿਚ ਆਨਲਾਈਨ ਲਾਟਰੀ ਲਾਂਚ ਕੀਤੀ ਸੀ ਜੋ ਸਰਕਾਰ ਦੀਆਂ ਸਖ਼ਤ ਸ਼ਰਤਾਂ ਦੇ ਕਾਰਨ ਸਫ਼ਲ ਨਹੀਂ ਹੋ ਸਕੀ। ਸਰਕਾਰ ਹੁਣ ਇਨ੍ਹਾਂ ਲਾਟਰੀ ਨੂੰ ਵਿਵਸਥਿਤ ਅਤੇ ਚੰਗੇ ਤਰੀਕੇ ਨਾਲ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ। ਸਰਕਾਰ ਨੂੰ ਇਸ ਕਿਸਮਤ ਵਾਲੀ ਗੇਮ ਲਾਟਰੀ ਕਾਰੋਬਾਰ ਨਾਲ ਰਾਜ ਦੇ ਖ਼ਜ਼ਾਨੇ ਵਿਚ 300 ਤੋਂ 400 ਕਰੋੜ ਰੁਪਏ ਦੇ ਵਾਧੇ ਦੀ ਉਮੀਦ ਹੈ। ਭਾਵੇਂ ਕਿ ਇਹ ਲਾਟਰੀ ਪਹਿਲਾਂ ਸਰਕਾਰ ਦੀਆਂ ਸਖ਼ਤ ਸ਼ਰਤਾਂ ਕਾਰਨ ਸਫ਼ਲ ਨਹੀਂ ਹੋ ਸਕੀ ਸੀ ਪਰ ਹੁਣ ਇਸ ਵਾਰ ਸਰਕਾਰ ਇਸ ਲਾਟਰੀ ਨੂੰ ਚਲਾਉਣ ਲਈ ਕਿਹੜਾ ਤਰੀਕਾ ਅਪਣਾਉਂਦੀ ਹੈ ਇਹ ਦੇਖਣਾ ਹੋਵੇਗਾ।Good Luck Punjab Start Lucky Game

ਵੈਸੇ ਸਰਕਾਰ ਵੱਲੋਂ ਸੂਬੇ ਦੀ ਆਮਦਨ ਵਧਾਉਣ ਦਾ ਇਹ ਵਧੀਆ ਜ਼ਰੀਆ ਹੋ ਸਕਦਾ ਹੈ। ਦੇਖਿਆ ਜਾਵੇ ਤਾਂ ਪੰਜਾਬ ਇਸ ਸਮੇਂ ਕਾਫ਼ੀ ਜ਼ਿਆਦਾ ਕਰਜ਼ਈ ਚੱਲ ਰਿਹਾ ਹੈ। ਇਸ ਲਈ ਮਹਿਜ਼ ਇੱਕ ਯੋਜਨਾ ਸਰਕਾਰ ਦੀ ਆਰਥਿਕ ਸਥਿਤੀ ਨੂੰ ਸੁਧਾਰਨ ਵਿਚ ਕਾਫ਼ੀ ਨਹੀਂ ਹੈ। ਸਰਕਾਰ ਨੂੰ ਇਸ ਵਿਚ ਸੁਧਾਰ ਲਿਆਉਣ ਲਈ ਹੋਰ ਯੋਜਨਾਵਾਂ ਵੀ ਬਣਾਉਣਗੀਆਂ ਹੋਣਗੀਆਂ ਕਿਉਂਕਿ ਸਰਕਾਰ ਨੇ ਜਨਤਾ ਨਾਲ ਬਹੁਤ ਸਾਰੇ ਵਾਅਦੇ ਕੀਤੇ ਹੋਏ ਹਨ ਅਤੇ ਇਨ੍ਹਾਂ ਵਾਅਦਿਆਂ ਨੂੰ ਪੂਰਾ ਕਰਨ ਦੇ ਲਈ ਸਰਕਾਰ ਨੂੰ ਆਪਣੀ ਆਮਦਨ ਵਧਾਉਣੀ ਹੀ ਪਵੇਗੀ।

The post ਸੂਬੇ ਦੀ ਚੰਗੀ ਕਿਸਮਤ ਲਈ ਪੰਜਾਬ ਸਰਕਾਰ ਜਲਦ ਸ਼ੁਰੂ ਕਰੇਗੀ ‘ਕਿਸਮਤ ਵਾਲੀ ਖੇਡ’ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਸੂਬੇ ਦੀ ਚੰਗੀ ਕਿਸਮਤ ਲਈ ਪੰਜਾਬ ਸਰਕਾਰ ਜਲਦ ਸ਼ੁਰੂ ਕਰੇਗੀ ‘ਕਿਸਮਤ ਵਾਲੀ ਖੇਡ’

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×