Get Even More Visitors To Your Blog, Upgrade To A Business Listing >>

ਨਾਬਾਲਗ ‘ਤੇ ਤਸ਼ੱਦਦ ਦਾ ਮਾਮਲਾ, ਮੁੜ ਹੋਏ ਮੈਡੀਕਲ ‘ਚ ਤਸ਼ੱਦਦ ਦੀ ਪੁਸ਼ਟੀ…

Minor Injury Case ਬਠਿੰਡਾ ਵਿਖੇ 12 ਸਾਲਾਂ ਦੇ ਬੱਚੇ ਉਤੇ ਤਸ਼ੱਦਦ ਹੋਣ ਦੀ ਮੈਡੀਕਲ ਵਿੱਚ ਪੁਸ਼ਟੀ ਹੋ ਗਈ ਹੈ। ਇਸ ਬੱਚੇ ਦੀ ਮਾਂ ਨੇ ਪੁਲਿਸ ਉਤੇ ਇਲਜਾਮ ਲਗਾਇਆ ਸੀ ਕਿ ਉਸਦੇ ਨਾਬਾਲਗ ਬੇਟੇ ਨੂੰ ਪੁਲਿਸ ਵੱਲੋਂ ਬੁਰੀ ਤਰ੍ਹਾਂ ਕੁੱਟਿਆ ਮਾਰਿਆ ਗਿਆ ਤੇ ਨਾਲ ਹੀ ਉਸਦੇ ਗੁਪਤ ਅੰਗ ਵਿੱਚ ਪੈਟ੍ਰੋਲ ਵੀ ਪਾਇਆ ਗਿਆ। ਮੈਡੀਕਲ ਰਿਪੋਰਟ ਵਿੱਚ ਤਸ਼ੱਦਦ ਦੀ ਤਾਂ ਪੁਸ਼ਟੀ ਹੋਈ ਹੈ, ਪਰ ਗੁਪਤ ਅੰਗਾਂ ਵਿੱਚ ਪੈਟ੍ਰੋਲ ਪਾਏ ਜਾਣ ਦੀ ਪੁਸ਼ਟੀ ਨਹੀਂ ਹੋ ਸਕੀ।

Minor Injury Case
Minor Injury Case

ਜਾਣੋ ਕੀ ਹੈ ਪੂਰਾ ਮਾਮਲਾ

ਬਠਿੰਡਾ ਵਿੱਚ ਇੱਕ ਇੱਕ ਔਰਤ ਨੇ ਪੁਲਿਸ ਉੱਤੇ ਉਸਦੇ 12 ਸਾਲਾ ਬੇਟੇ ਨੂੰ ਨਾਜਾਇਜ ਹਿਰਾਸਤ ਵਿੱਚ ਰੱਖਣ ਅਤੇ ਉਸਦੇ ਗੁਪਤ ਅੰਗ ਵਿੱਚ ਪੈਟਰੋਲ ਪਾਕੇ ਦੁੱਖ ਪਹੁੰਚਾਣ ਦਾ ਇਲਜਾਮ ਲਗਾਇਆ ਸੀ। ਬਠਿੰਡਾ ਵਿੱਚ ਫੌਜੀ ਚੌਕ ਦੇ ਕੋਲ ਆਪਣੀ ਮਾਂ ਦੇ ਕੋਲ ਰਹਿਣ ਵਾਲੀ ਅਮਨਦੀਪ ਕੌਰ ਨੇ ਥਾਣਾ ਕੋਤਵਾਲੀ ਪੁਲਿਸ ਦੇ ਉੱਤੇ ਇਲਜਾਮ ਲਗਾਇਆ ਸੀ ਕਿ ਬੀਤੇ ਐਤਵਾਰ ਉਸਦਾ ਪੁੱਤਰ ਲਖਵਿੰਦਰ ਖੇਡਣ ਗਿਆ ਤਾਂ ਉਹ ਪਤੰਗ ਲੁੱਟਣ ਇੱਕ ਘਰ ਦੀ ਛੱਤ ਉੱਤੇ ਪਹੁੰਚ ਗਿਆ, ਇੱਥੇ ਉਸਦੇ ਬੇਟੇ ਨੂੰ ਮੁਹੱਲੇ ਵਾਲਿਆਂ ਨੇ ਚੋਰ ਦੱਸਕੇ ਥਾਣੇ ਵਿੱਚ ਦੇ ਦਿੱਤਾ।

Minor Injury Case

ਔਰਤ ਨੇ ਇਲਜਾਮ ਲਗਾਇਆ ਕਿ ਉਸਦੇ ਬੇਟੇ ਨੂੰ ਪੁਲਿਸ ਨੇ ਨਾਜਾਇਜ਼ ਹਿਰਾਸਤ ਵਿੱਚ ਰੱਖਿਆ, ਬਹੁਤ ਮਾਰ ਕੁਟਾਈ ਕੀਤੀ ਅਤੇ ਉਸ ਦੇ ਗੁਪਤ ਅੰਗ ਵਿੱਚ ਪੈਟਰੋਲ ਪਾ ਦਿੱਤਾ, ਜਿਸਦੇ ਨਾਲ ਉਸਦਾ ਪੇਸ਼ਾਬ ਵੀ ਵਿੱਚ ਵਿੱਚ ਹੀ ਨਿਕਲ ਗਿਆ। ਉਹ ਚੀਕਦਾ ਰਿਹਾ ਲੇਕਿਨ ਪੁਲਿਸ ਨੇ ਉਸਦੀ ਇੱਕ ਨਹੀਂ ਸੁਣੀ. ਬਲਕਿ ਉਸਨੂੰ ਚੋਰ ਦੱਸਕੇ ਕੁੱਟਦੇ ਰਹੇ।

ਅਮਨਦੀਪ ਨੇ ਕਿਹਾ ਕਿ ਪੁਲਿਸ ਨੇ ਉਸਦੇ ਬੇਟੇ ਨੂੰ ਛੱਡਣ ਲਈ 15 ਹਜਾਰ ਰੁਪਏ ਮੰਗੇ ਸਨ ਜਿਸ ਵਿੱਚ 12000 ਉੱਤੇ ਗੱਲ ਖਤਮ ਹੋਈ। ਅਮਨਦੀਪ ਕੌਰ ਪੁਲਿਸ ਨੂੰ 5000 ਰੁਪਏ ਦੇ ਕੇ ਆਪਣੇ ਬੇਟੇ ਨੂੰ ਛੁਡਵਾ ਕੇ ਲੈ ਆਈ। ਉਸਦੇ ਮੁਤਾਬਕ ਪੁਲਿਸ ਨੇ ਉਹਨੂੰ ਬੋਲਿਆ ਕਿ ਬਾਕੀ 7000 ਦੇ ਦੇਵੇ, ਨਹੀਂ ਤਾਂ ਉਸਦੇ ਬੇਟੇ ਨੂੰ ਦੁਬਾਰਾ ਅੰਦਰ ਕਰ ਦੇਣਗੇ। ਦੂਜੇ ਪਾਸੇ ਲੜਕੇ ਨੇ ਵੀ ਦੱਸਿਆ ਸੀ ਕਿ ਉਹਨੂੰ ਬੁਰੀ ਤਰ੍ਹਾਂ ਨਾਲ ਮਾਰਿਆ ਕੁੱਟਿਆ ਗਿਆ ਸੀ ਅਤੇ ਚੋਰੀ ਕਬੂਲ ਕਰਨ ਲਈ ਕਿਹਾ ਗਿਆ ਸੀ।

Minor Injury Case

ਓਧਰ ਦੂਜੇ ਪਾਸੇ ASI ਅਤੇ SHO ਨੇ ਇਸ ਸਾਰੇ ਇਲਜਾਮਾਂ ਨੂੰ ਨਕਾਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਉਸੀ ਦਿਨ ਸ਼ਾਮ ਨੂੰ ਉਨ੍ਹਾਂ ਦੇ ਬੇਟੇ ਨੂੰ ਛੱਡ ਦਿੱਤਾ ਸੀ। ਜੇਕਰ ਉਹ ਐਨਾ ਹੀ ਗੰਭੀਰ ਸੀ ਤਾਂ ਔਰਤ ਨੇ 3 ਦਿਸੰਬਰ ਨੂੰ ਹੀ ਉਸਨੂੰ ਕਿਉਂ ਨਹੀਂ ਭਰਤੀ ਕਰਵਾਇਆ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਇਸਦੇ ਉੱਤੇ ਚੋਰੀ ਦਾ ਇਲਜਾਮ ਲਗਾਇਆ ਸੀ, ਉਨ੍ਹਾਂ ਦੇ ਨਾਲ ਬੱਚੇ ਦੀ ਮਾਂ ਦਾ ਅਗਲੇ ਹੀ ਦਿਨ ਯਾਨੀ 4 ਦਿਸੰਬਰ ਨੂੰ ਸਮਝੌਤਾ ਹੋ ਗਿਆ ਸੀ ਤਾਂ ਉਹ ਉਸਨੂੰ ਹੀ ਹਿਰਾਸਤ ਵਿੱਚ ਕਿਉਂ ਰੱਖਣਗੇ।

Minor Injury Case

ਮਾਮਲਾ ਮੀਡੀਆ ਵਿੱਚ ਆਉਣ ਤੋਂ ਬਾਅਦ ਬੱਚੇ ਦਾ ਮੁੜ ਤੋਂ ਮੈਡੀਕਲ ਕਰਵਾਉਣ ਦੀ ਮੰਗ ਉਠਣ ਲੱਗੀ। ਜਿਨ੍ਹਾਂ ਡਾਕਟਰਾਂ ਨੇ ਮੈਡੀਕਲ ਕੀਤਾ ਹੈ, ਉਨ੍ਹਾਂ ਨੇ ਹੁਣ ਬੱਚੇ ਉਤੇ ਤਸ਼ੱਦਦ ਦੀ ਪੁਸ਼ਟੀ ਕਰ ਦਿੱਤੀ ਹੈ, ਜਦਕਿ ਗੁਪਤ ਅੰਗ ਵਿੱਚ ਪੈਟ੍ਰੋਲ ਵਾਲੀ ਗੱਲ ਤੋਂ ਉਨ੍ਹਾਂ ਇਨਕਾਰ ਕੀਤਾ ਹੈ। ਪਰ ਇੱਕ ਗੱਲ ਤਾਂ ਸਾਫ ਹੈ ਕਿ 12 ਸਾਲ ਦੇ ਬੱਚੇ ਉਤੇ ਤਸ਼ੱਦਦ ਹੋਇਆ ਹੈ, ਜੋ ਮੈਡੀਕਲ ਰਿਪੋਰਟ ਵਿੱਚ ਪੁਸ਼ਟ ਹੁੰਦਾ ਹੈ।

Minor Injury Case

The post ਨਾਬਾਲਗ ‘ਤੇ ਤਸ਼ੱਦਦ ਦਾ ਮਾਮਲਾ, ਮੁੜ ਹੋਏ ਮੈਡੀਕਲ ‘ਚ ਤਸ਼ੱਦਦ ਦੀ ਪੁਸ਼ਟੀ… appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਨਾਬਾਲਗ ‘ਤੇ ਤਸ਼ੱਦਦ ਦਾ ਮਾਮਲਾ, ਮੁੜ ਹੋਏ ਮੈਡੀਕਲ ‘ਚ ਤਸ਼ੱਦਦ ਦੀ ਪੁਸ਼ਟੀ…

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×