Get Even More Visitors To Your Blog, Upgrade To A Business Listing >>

ਸੋਨਾ ਅਤੇ ਚਾਂਦੀ ਹੋਰ ਚਮਕੇ , ਜਾਣੋ ਕੀਮਤਾਂ

Gold silver shine, know prices     ਨਵੀਂ ਦਿੱਲੀ : ਸਰਦੀਆਂ ਸ਼ੁਰੂ ਹੋਣ ਦੇ ਨਾਲ ਹੀ ਵਿਆਹਾਂ ਦਾ ਸੀਜ਼ਨ ਵੀ ਸ਼ੁਰੂ ਹੋ ਜਾਂਦਾ ਹੈ ਜੋ ਅਜੇ ਵੀ ਚੱਲ ਰਿਹਾ ਹੈ। ਅਕਸਰ ਦੇਖਣ ‘ਚ ਆਉਂਦਾ ਹੈ ਕਿ ਸਰਦੀਆਂ ਯਾਨੀ ਵਿਆਹਾਂ ਦੇ ਸੀਜ਼ਨ ਵਿਚ ਸੋਨਾ-ਚਾਂਦੀ ਦਾ ਰੇਟ ਆਸਮਾਨੀਂ ਚੜ੍ਹ ਜਾਂਦਾ ਹੈ ਸੰਸਾਰਿਕ ਪੱਧਰ ‘ਤੇ ਪੀਲੀ ਧਾਤੂ ‘ਚ ਗਿਰਾਵਟ ਦੌਰਾਨ ਸਥਾਨਕ ਗਹਿਣਾ ਮੰਗ ਆਉਣ ਨਾਲ ਅੱਜ ਦਿੱਲੀ ਸਰਾਫਾ ਬਾਜ਼ਾਰ ‘ਚ ਸੋਨਾ 230 ਰੁਪਏ ਚੜ੍ਹ ਕੇ 29, 665 ਰੁਪਏ ਪ੍ਰਤੀ ਦੱਸ ਗ੍ਰਾਮ ‘ਤੇ ਪਹੁੰਚ ਗਿਆ। ਉਦਯੋਗਿਕ ਇਕਾਈਆਂ ਅਤੇ ਸਿੱਕਾ ਨਿਰਮਾਤਾਵਾਂ ਦੀ ਉਠਾਨ ਵਧਣ ਦੇ ਕਾਰਨ ਚਾਂਦੀ ਦੀ ਕੀਮਤ 680 ਰੁਪਏ ਦੀ ਤੇਜ਼ੀ ਨਾਲ 38 , 000 ਰੁਪਏ ਦੇ ਪੱਧਰ ਨੂੰ ਲਾਂਘਕਰ 38,280 ਰੁਪਏ ਪ੍ਰਤੀ ਕਿੱਲੋਗ੍ਰਾਮ ਹੋ ਗਈ ।

Gold silver shine, know pricesGold and silver shine, know prices

ਵਿਦੇਸ਼ਾਂ ‘ਚ ਸੋਨਾ 1,250 ਡਾਲਰ ਪ੍ਰਤੀ ਔਂਸ ਦੇ ਪਾਰ ਹੋਣ ਨਾਲ ਅੱਜ ਦਿੱਲੀ ਸਰਾਫਾ ਬਾਜ਼ਾਰ ‘ਚ ਵੀ ਸੋਨਾ 29,600 ਰੁਪਏ ਦੇ ਪੱਧਰ ਨੂੰ ਲੰਘ ਗਿਆ। ਇਹ 230 ਰੁਪਏ ਦੀ ਛਲਾਂਗ ਲਾ ਕੇ ਕਰੀਬ ਇਕ ਹਫਤੇ ਦੇ ਉੱਚੇ ਪੱਧਰ 29,665 ਰੁਪਏ ਪ੍ਰਤੀ ਦਸ ਗ੍ਰਾਮ ‘ਤੇ ਪਹੁੰਚ ਗਿਆ। ਸੋਨਾ ਭਟੂਰ ਵੀ 230 ਰੁਪਏ ਮਹਿੰਗਾ ਹੋ ਕੇ 29,515 ਰੁਪਏ ਪ੍ਰਤੀ ਦਸ ਗ੍ਰਾਮ ‘ਤੇ ਪਹੁੰਚ ਗਿਆ ਹੈ। ਸੋਨੇ ਦੀ ਮਜ਼ਬੂਤੀ ਦਾ ਅਸਰ 8 ਗ੍ਰਾਮ ਵਾਲੀ ਗਿੰਨੀ ‘ਤੇ ਵੀ ਦਿਸਿਆ। ਇਹ 100 ਰੁਪਏ ਵਧ ਕੇ 24,500 ਰੁਪਏ ‘ਤੇ ਵਿਕੀ। ਚਾਂਦੀ ਵੀ ਤਿੰਨ ਦਿਨਾਂ ਦੀ ਗਿਰਾਵਟ ਤੋਂ ਉਭਰਨ ‘ਚ ਕਾਮਯਾਬ ਰਹੀ। ਇਹ 680 ਰੁਪਏ ਦੀ ਵੱਡੀ ਛਲਾਂਗ ਲਾ ਕੇ ਇਕ ਹਫਤੇ ਤੋਂ ਵਧ ਦੇ ਉੱਚੇ ਪੱਧਰ 38,280 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਪਹੁੰਚ ਗਈ।Gold and silver shine, know prices

ਕੌਮਾਂਤਰੀ ਪੱਧਰ ‘ਤੇ ਅਮਰੀਕਾ ‘ਚ ਫੈਡਰਲ ਰਿਜ਼ਰਵ ਦੇ ਬਿਆਨ ਤੋਂ ਬਾਅਦ ਸੋਨਾ ਕਰੀਬ ਇਕ ਹਫਤੇ ਦੇ ਉੱਚੇ ਪੱਧਰ ‘ਤੇ ਪਹੁੰਚ ਗਿਆ ਹੈ। ਬੁੱਧਵਾਰ ਨੂੰ ਸੋਨਾ ਹਾਜ਼ਰ 1,250 ਡਾਲਰ ਤੋਂ ਉਪਰ ਨਿਕਲਣ ਦੇ ਬਾਅਦ 0.60 ਡਾਲਰ ਪ੍ਰਤੀ ਔਂਸ ਵਧ ਕੇ 1,254.65 ਡਾਲਰ ਪ੍ਰਤੀ ਔਂਸ ‘ਤੇ ਰਿਹਾ। ਫਰਵਰੀ ਦਾ ਅਮਰੀਕੀ ਸੋਨਾ ਵਾਇਦਾ ਵੀ 1.70 ਡਾਲਰ ਚੜ੍ਹ ਕੇ 1,243.40 ਡਾਲਰ ਪ੍ਰਤੀ ਔਂਸ ਬੋਲਿਆ ਗਿਆ।Gold and silver shine, know prices

ਫੈਡਰਲ ਰਿਜ਼ਰਵ ਨੇ ਪਾਲਿਸੀ ਰੇਟ ‘ਚ 0.25 ਫੀਸਦੀ ਦਾ ਵਾਧਾ ਕੀਤਾ ਹੈ ਪਰ ਅਗਲੇ ਸਾਲ ਵਿਆਜ ਦਰਾਂ ‘ਚ ਵਾਧੇ ਦੀ ਸੰਭਾਵਨਾ ਨੂੰ ਤਿੰਨ ਵਾਰ ‘ਤੇ ਹੀ ਸਥਿਰ ਰੱਖਣ ਨਾਲ ਨਿਵੇਸ਼ਕਾਂ ਨੇ ਸੋਨੇ ‘ਚ ਨਿਵੇਸ਼ ਕੀਤਾ ਹੈ, ਜਿਸ ਨਾਲ ਸੋਨੇ ਦੀਆਂ ਕੀਮਤਾਂ ਚੜ੍ਹ ਗਈਆਂ। ਕੌਮਾਂਤਰੀ ਪੱਧਰ ‘ਤੇ ਚਾਂਦੀ ਹਾਜ਼ਰ ਵੀ 0.02 ਡਾਲਰ ਦੀ ਗਿਰਾਵਟ ਨਾਲ 16.02 ਡਾਲਰ ਪ੍ਰਤੀ ਔਂਸ ‘ਤੇ ਰਹੀ।Gold and silver shine, know prices

ਦਿੱਲੀ ‘ਚ 99.9 ਫ਼ੀਸਦੀ ਅਤੇ 99.5 ਫ਼ੀਸਦੀ ਸ਼ੁੱਧਤਾ ਵਾਲੇ ਸੋਨੇ ਦੇ ਭਾਵ 230 ਰੁਪਏ ਦੀ ਤੇਜ਼ੀ ਨਾਲ 29,665 ਰੁਪਏ ਅਤੇ 29,515 ਰੁਪਏ ਪ੍ਰਤੀ 10 ਗਰਾਮ ਹੋ ਗਿਆ। ਗਿੰਨੀ ਦੇ ਭਾਵ 100 ਰੁਪਏ ਦੀ ਤੇਜੀ ਨਾਲ 24,500 ਰੁਪਏ ਪ੍ਰਤੀ ਅੱਠ ਗਰਾਮ ਹੋ ਗਿਆ ਹੈ।ਸੋਨੇ ਦੀ ਤਰ੍ਹਾਂ ਚਾਂਦੀ ਤਿਆਰ ਦੀ ਕੀਮਤ ਵੀ 680 ਰੁਪਏ ਦੀ ਤੇਜ਼ੀ ਨਾਲ 38 , 280 ਰੁਪਏ ਪ੍ਰਤੀ ਕਿੱਲੋਗ੍ਰਾਮ ਹੋ ਗਈ ਹੈ। ਜਦੋਂ ਕਿ ਹਫ਼ਤਾਵਾਰ ਡਿਲੀਵਰੀ ਵੀ ਇੰਨੀ ਹੀ ਤੇਜੀ 37,460 ਰੁਪਏ ਪ੍ਰਤੀ ਕਿੱਲੋਗ੍ਰਾਮ ਦੇ ਪੱਧਰ ‘ਤੇ ਪਹੁੰਚ ਗਈ ਹੈ। ਹਾਲਾਂਕਿ, ਚਾਂਦੀ ਸਿੱਕੇ ਦੀ ਕੀਮਤ ਲਿਵਾਲ 70,000 ਰੁਪਏ ਪ੍ਰਤੀ ਸੈਕੜਾ ਅਤੇ ਬਿਕਵਾਲ 71,000 ਰੁਪਏ ਪ੍ਰਤੀ ਸੈਕੜਾ ‘ਤੇ ਸਥਿਰ ਰਿਹਾ ਹੈ।

The post ਸੋਨਾ ਅਤੇ ਚਾਂਦੀ ਹੋਰ ਚਮਕੇ , ਜਾਣੋ ਕੀਮਤਾਂ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਸੋਨਾ ਅਤੇ ਚਾਂਦੀ ਹੋਰ ਚਮਕੇ , ਜਾਣੋ ਕੀਮਤਾਂ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×