Get Even More Visitors To Your Blog, Upgrade To A Business Listing >>

ਟਾਰਗੈੱਟ ਕਿਲਿੰਗ ‘ਤੇ ਜਗਤਾਰ ਸਿੰਘ ਜੌਹਲ ਅਤੇ ਤਲਜੀਤ ਸਿੰਘ ਜਿੰਮੀ ਦਾ ਕਬੂਲਨਾਮਾ!

Target Killing! Jagtar Singh Johal and Taljit Singh Jimmy’s acceptance     ਲੁਧਿਆਣਾ : ਹਿੰਦੂ ਨੇਤਾਵਾਂ ਦੇ ਟਾਰਗੈੱਟ ਕਿਲਿੰਗ ਮਾਮਲੇ ਵਿਚ ਪੁਲਿਸ ਨੇ ਮੁੱਖ ਦੋਸ਼ੀ ਜਗਤਾਰ ਸਿੰਘ ਜੌਹਲ ਅਤੇ ਤਲਜੀਤ ਸਿੰਘ ਜਿੰਮੀ ਨੂੰ ਕੁਝ ਸਮਾਂ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਨੇ ਅਦਾਲਤ ਵਿਚ ਪੇਸ਼ ਕਰਕੇ ਉਸ ਦਾ ਰਿਮਾਂਡ ਹਾਸਲ ਕੀਤਾ ਸੀ। ਇਸ ਰਿਮਾਂਡ ਦੌਰਾਨ ਉਸ ਕੋਲੋਂ ਕਈ ਸਾਰੇ ਖ਼ੁਲਾਸੇ ਹੋਏ। ਜਿਨ੍ਹਾਂ ਦੇ ਆਧਾਰ ‘ਤੇ ਪੁਲਿਸ ਨੂੰ ਇਸ ਕੇਸ ਦੀਆਂ ਹੋਰ ਪਰਤਾਂ ਖੋਲ੍ਹਣ ਵਿਚ ਕਾਫ਼ੀ ਸਫ਼ਲਤਾ ਹਾਸਲ ਹੋਈ। ਇਸ ਦੇ ਨਾਲ ਹੀ ਹੁਣ ਇੱਕ ਨਿੱਜੀ ਚੈਨਲ ‘ਤੇ ਜਗਤਾਰ ਸਿੰਘ ਜੌਹਲ ਅਤੇ ਜਿੰਮੀ ਨੇ ਆਪਣਾ ਕਬੂਲਨਾਮਾ ਕੀਤਾ ਹੈ। ਫਿਲਹਾਲ ਇਸ ਮਾਮਲੇ ਦੀ ਜਾਂਚ ਰਾਸ਼ਟਰੀ ਜਾਂਚ ਏਜੰਸੀ (ਐੱਨਆਈਏ) ਕਰ ਰਹੀ ਹੈ।

Target Killing!

Jagtar Singh Johal and Taljit Singh Jimmy’s acceptance

 Jagtar Singh Johal and Taljit Singh Jimmy's acceptance on Target Killing!

ਜਗਤਾਰ ਸਿੰਘ ਜੌਹਲ ਨੇ ਆਪਣੇ ਕਬੂਲਨਾਮੇ ਵਿਚ ਕਿਹਾ ਹੈ ਕਿ ਸਭ ਤੋਂ ਪਹਿਲਾਂ ਮੇਰਾ ਕੰਟੈਕਟ ਹਰਮੀਤ ਸਿੰਘ ਪੀਐੱਚਡੀ ਦੇ ਨਾਲ ਹੁੰਦਾ ਹੈ।, ਜਿਸ ਦਾ ਮੈਨੂੰ ਫ਼ੋਨ ਆਇਆ ਸੀ। ਉਸ ਨੇ ਕਿਹਾ ਸੀ ਕਿ ਮੈਂ ਜਨਮ ਅਸਥਾਨ ਤੋਂ ਬੋਲ ਰਿਹਾ ਹਾਂ। ਮਤਲਬ ਕਿ ਨਾਨਕਾਣਾ ਸਾਹਿਬ ਤੋਂ। ਇੱਕ ਵਾਰ ਉਸ ਨੇ ਆਪਣੀ ਐੱਮਐੱਸਐੱਨ ਦੀ ਆਈਡੀ ਭੇਜੀ ਸੀ, ਪਹਿਲਾਂ ਚੈਟਿੰਗ ਆਮ ਤੌਰ ‘ਤੇ ਹੁੰਦੀ ਸੀ ਜਿਸ ‘ਤੇ ਉਹ ਆਪਣੇ ਬਾਰੇ ਦੱਸਦਾ ਰਹਿੰਦਾ ਸੀ। ਇਸ ਵਿਚ ਉਸ ਨੇ ਦੱਸਿਆ ਸੀ ਕਿ ਉਹ ਇੱਥੇ ਵਧਾਵਾ ਸਿੰਘ ਦੇ ਨਾਲ ਰਹਿ ਰਿਹਾ ਹੈ ਅਤੇ ਬਾਕੀ ਜੋ ਪਾਕਿਸਤਾਨ ਵਿਚ ਲੀਡਰ ਰਹਿ ਰਹੇ ਹਨ, ਉਨ੍ਹਾਂ ਦੀ ਆਪਸ ਵਿਚ ਬਣਦੀ ਨਹੀਂ ਹੈ। ਇਸੇ ਤਰ੍ਹਾਂ ਉਸ ਨੇ ਇਹ ਵੀ ਜ਼ਿਕਰ ਕੀਤਾ ਸੀ ਕਿ ਉਹ ਗੁਰਸ਼ਰਨਬੀਰ ਹੋਰਾਂ ਨੂੰ ਵੀ ਜਾਣਦਾ ਹੈ।Jagtar Singh Johal and Taljit Singh Jimmy's acceptance on Target Killing!

ਥੋੜ੍ਹੇ ਦਿਨਾਂ ਬਾਅਦ ਗੁਰਸ਼ਰਨਬੀਰ ਦਾ ਮੈਨੂੰ ਫ਼ੋਨ ਆਇਆ। ਉਸ ਨੇ ਫ਼ੋਨ ‘ਤੇ ਕਿਹਾ ਕਿ ਅਸੀਂ ਤੇਰੇ ਸ਼ਹਿਰ ਦੇ ਲਾਗੇ ਹਾਂ ਅਤੇ ਤੈਨੂੰ ਮਿਲਣਾ ਚਾਹੁੰਦੇ ਹਾਂ। ਮੈਂ ਉਨ੍ਹਾਂ ਨੂੰ ਕਿਹਾ ਕਿ ਆਪਾਂ ਅਗਲੇ ਦਿਨ ਗੁਰਦੁਆਰਾ ਸਾਹਿਬ ਵਿਚ ਮਿਲ ਲਵਾਂਗੇ। ਅਗਲੇ ਦਿਨ ਮੈਂ ਗੁਰਸ਼ਰਨਬੀਰ ਨੂੰ ਮਿਲਣ ਗਿਆ ਅਤੇ ਉਸ ਨਾਲ ਤਿੰਨ ਜਣੇ ਹੋਰ ਵੀ ਸਨ, ਜਿਨ੍ਹਾਂ ਦੇ ਨਾਂਅ ਅੰਮ੍ਰਿਤਵਰ ਜੋ ਉਸ ਦਾ ਵੱਡਾ ਭਰਾ ਹੈ, ਮਾਰਕ ਅਤੇ ਸੁੱਖ ਸਨ। ਇਹ ਚਾਰੇ ਜਣੇ ਗੁਰਦੁਆਰਾ ਸਾਹਿਬ ਵਿਖੇ ਮਿਲੇ ਸਨ ਪਹਿਲੀ ਵਾਰ। ਇਸ ਦੌਰਾਨ ਜ਼ਿਆਦਾ ਗੱਲਬਾਤ ਗੁਰਸ਼ਰਨਬੀਰ ਨਾਲ ਹੀ ਹੋਈ ਸੀ।Jagtar Singh Johal and Taljit Singh Jimmy's acceptance on Target Killing!

ਜਗਤਾਰ ਨੇ ਨਿੱਜੀ ਚੈਨਲ ‘ਤੇ ਕੀਤੇ ਆਪਣੇ ਕਬੂਲਨਾਮੇ ਵਿਚ ਦੱਸਿਆ ਕਿ ਉਨ੍ਹਾਂ ਨੇ ਮੇਰੀ ਇਸ ਗੱਲੋਂ ਤਾਰੀਫ਼ ਕੀਤੀ ਕਿ ਤੂੰ ਆਰਟੀਕਲ ਲਿਖਦਾ ਹੈਂ, ਟਰਾਂਸਲੇਟ ਕਰਦਾ ਹੈ, ਵਧੀਆ ਕੰਮ ਕਰਦੈਂ। ਅੱਗੇ ਵਾਸਤੇ ਵੀ ਆਪਾਂ ਮਿਲਿਆ ਕਰਾਂਗੇ। ਉਸ ਤੋਂ ਬਾਅਦ ਅਸੀਂ ਬਾਹਰ ਨੂੰ ਖਾਣ-ਪੀਣ ਲਈ ਚਲੇ ਗਏ। ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਅਸੀਂ ਬਾਹਰੋਂ ਨਹੀਂ ਖਾਂਦੇ ਪਰ ਗੁਰਦੁਆਰਾ ਸਾਹਿਬ ਵਿਚ ਵੀ ਲੰਗਰ ਦਾ ਪ੍ਰਬੰਧ ਨਹੀਂ ਸੀ। ਇਸ ਇਸ ਕਰਕੇ ਮੈਂ ਉਨ੍ਹਾਂ ਨੂੰ ਘਰੇ ਲੈ ਗਿਆ। ਘਰ ਫ਼ੋਨ ਕਰਕੇ ਦੱਸ ਦਿੱਤਾ ਸੀ ਕਿ ਬਾਹਰੋਂ ਮਹਿਮਾਨ ਆ ਰਹੇ ਹਨ, ਰੋਟੀ ਪਾਣੀ ਦਾ ਪ੍ਰਬੰਧ ਕਰ ਦਿਓ।Jagtar Singh Johal and Taljit Singh Jimmy's acceptance on Target Killing!

ਇਸ ਦੌਰਾਨ ਦੂਜੇ ਮੁਲਜ਼ਮ ਜਿੰਮੀ ਨੇ ਵੀ ਨਿੱਜੀ ਚੈਨਲ ‘ਤੇ ਕੈਮਰੇ ਦੇ ਸਾਹਮਣੇ ਆਪਣਾ ਕਬੂਲਨਾਮਾ ਕੀਤਾ ਹੈ। ਦੱਸ ਦੇਈਏ ਕਿ ਜਿੰਮੀ ਜੰਮੂ ਦਾ ਰਹਿਣ ਵਾਲਾ ਹੈ। ਅੱਜ ਤੋਂ ਕਰੀਬ 9 ਸਾਲ ਪਹਿਲਾਂ ਉਹ ਬਾਰਵੀਂ ਦੀ ਪੜ੍ਹਾਈ ਤੋਂ ਬਾਅਦ ਸਟੱਡੀ ਵੀਜ਼ੇ ‘ਤੇ ਸਕਾਟਲੈਂਡ ਗਲਾਸਗੋ ਚਲਿਆ ਗਿਆ ਪਰ ਉਥੇ ਉਸ ਦੀ ਮੁਲਾਕਾਤ ਜਗਤਾਰ ਜੌਹਲ ਨਾਲ ਹੋਈ। ਉਸ ਤੋਂ ਬਾਅਦ ਦੋਵਾਂ ਵਿਚਕਾਰ ਦੋਸਤੀ ਵਧ ਗਈ। ਹਥਿਆਰ ਖ਼ਰੀਦਣ ਬਾਰੇ ਗੱਲਬਾਤ ਹੋਈ।Jagtar Singh Johal and Taljit Singh Jimmy's acceptance on Target Killing!

ਜਿੰਮੀ ਨੇ ਦੱਸਿਆ ਕਿ ਇਸ ਤੋਂ ਬਾਅਦ ਫਿਰ 15-20 ਦਿਨ ਜਗਤਾਰ ਦਾ ਕੋਈ ਰਿਪਲਾਈ ਨਹੀਂ ਆਇਆ। ਫਿਰ ਮੈਨੂੰ ਇੱਕ ਦਿਨ ਜਗਤਾਰ ਨੇ ਪੁੱਛਿਆ ਕਿ ਜਿੰਮੀ ਤੂੰ ਕਿਸੇ ਨੂੰ ਪੁੱਛਿਆ ਸੀ, ਮੈਂ ਕਿਹਾ ਹਾਂ, ਵੀਰ ਮੈਂ ਪੁੱਛਿਆ ਸੀ ਪਰ ਮੈਨੂੰ ਕੋਈ ਰਿਪਲਾਈ ਨਹੀਂ ਆਇਆ। ਫਿਰ ਉਹ ਮੈਨੂੰ ਕਹਿੰਦਾ ਤੂੰ ਫਿਰ ਪੁੱਛੀ ਉਹਨੂੰ। ਇਸ ਤੋਂ ਬਾਅਦ ਮੈਂ ਫਿਰ (ਹਥਿਆਰਾਂ ਸਬੰਧੀ) ਕਿਸੇ ਨੂੰ ਪੁੱਛਿਆ। ਇਸ ਤੋਂ ਬਾਅਦ ਉਹ ਕਹਿੰਦਾ ਠੀਕ ਹੈ ਵੀਰ ਮੈਂ ਕਰਦਾ ਹਾਂ ਅਤੇ ਫੰਡ ਦੀ ਗੱਲ ਵੀ ਹੋ ਗਈ ਸੀ ਕਿ ਇੰਨੇ ਪੈਸਿਆਂ ਦੇ ਆਉਣੇ ਨੇ। ਇਸ ‘ਤੇ ਜਗਤਾਰ ਕਹਿੰਦਾ ਠੀਕ ਹੈ ਆਪਾਂ ਦੇ ਦੇਵਾਂਗੇ ਅਤੇ ਇਹ ਗੱਲ ਨਵੰਬਰ 2010 ਦੇ ਕੋਲ ਦੀ ਐ।Jagtar Singh Johal and Taljit Singh Jimmy's acceptance on Target Killing!

ਇਸ ਤੋਂ ਬਾਅਦ ਪ੍ਰਬੰਧ ਹੋਣ ‘ਤੇ ਮੁੰਡੇ ਦਾ ਫ਼ੋਨ ਆ ਗਿਆ ਕਿ ਦੱਸੋ ਹੁਣ ਕਿਵੇਂ ਕਰਨਾ ਹੈ? ਜਗਤਾਰ ਕਹਿੰਦਾ ਕਿ ਠੀਕ ਹੈ ਤੂੰ ਉਸ ਨੂੰ ਕਹਿ ਕਿ ਤੂੰ ਲੈ ਕੇ ਆਪਣੇ ਕੋਲ ਰੱਖ ਲੈ। ਮੈਂ ਫਿਰ ਤੈਨੂੰ ਫੋਨ ਕਰਕੇ ਦੱਸਦਾ ਹਾਂ। ਜਦੋਂ 15 ਨਵੰਬਰ ਨੂੰ ਫੋਨ ਆਇਆ ਗਿਆ ਜਗਤਾਰ ਦਾ ਤਾਂ ਉਸ ਨੇ ਕਿਹਾ ਕਿ ਮੁੰਡੇ ਨੂੰ ਕਹਿ ਕਿ ਤੇਰੇ ਕੋਲ ਮੁੰਡੇ ਆਉਣਗੇ ਇੱਕ ਜਾਂ ਦੋ। ਉਹ ਆਪੇ ਲੈ ਲਣਗੇ। ਫਿਰ 17 ਨਵੰਬਰ ਨੂੰ ਫੋਨ ਆ ਗਿਆ ਕਿ ਨਹੀਂ ਮੁੰਡਿਆਂ ਕੋਲ ਟਾਈਮ ਨਹੀਂ ਹੈ। ਕੀ ਤੂੰ ਆਪਣੇ ਕਜ਼ਨ ਜਾਂ ਦੋਸਤ ਜੋ ਵੀ ਹੈ ਉਸ ਨੂੰ ਕਹਿ ਕਿ ਜਿਹੜਾ ਪਠਾਨਕੋਟ ਰੋਡ ਹੈ, ਪਠਾਨਕੋਟ ਮੇਨ ਹਾਈਵੇ ‘ਤੇ ਜਿੱਥੇ ਮਰਜ਼ੀ, ਸਾਈਡ ਰੱਖ ਕੇ…ਉਸ ਦੀ ਪਿਕਚਰ ਖਿੱਚ ਕੇ ਸਾਨੂੰ ਸੈਂਡ ਕਰਦੇ, ਮੈਂ ਕਿਹਾ ਠੀਕ ਹੈ, ਮੈਂ ਇਸ ਤਰ੍ਹਾਂ ਹੀ ਅੱਗੇ ਮੈਸੇਜ਼ ਪਾਸ ਕਰ ਦਿੱਤਾ।Jagtar Singh Johal and Taljit Singh Jimmy's acceptance on Target Killing!

ਜਿੰਮੀ ਨੇ ਦੱਸਿਆ ਕਿ ਇਸ ਤੋਂ ਬਾਅਦ ਫਿਰ ਇੱਕ ਦਿਨ ਪਠਾਨਕੋਟ ਰੋਡ, ਉਥੇ ਸਾਈਡ ‘ਤੇ ਕਿਤੇ ਲਿਖਿਆ ਸੀ ਮਾਈਲ ਸਟੋਨ ‘ਤੇ ਕਿ ਧਾਰਲੀਵਾਲ ਇੰਨੇ ਕਿਲੋਮੀਟਰ, ਪਠਾਨਕੋਟ ਇੰਨੇ…ਗੁਰਦਾਸਪੁਰ ਇੰਨੇ…। ਉਸ ਨੇ ਕਿਹਾ ਕਿ ਉਸ ਮਾਈਲ ਸਟੋਨ ‘ਤੇ ਰੱਖ ਕੇ ਉਨ੍ਹਾਂ ਨੇ ਉਸ ਦੀ ਪਿਕਚਰ ਖਿੱਚ ਕੇ ਸਾਈਨ ਬੋਰਡ ਦੀ ਪਿਕਚਰ ਖਿੱਚ ਕੇ ਮੈਨੂੰ ਵਾਟਸਐਪ ਕਰ ਦਿੱਤੀ ਅਤੇ ਉਹ ਪਿਕਚਰ ਮੈਂ ਜਗਤਾਰ ਸਿੰਘ ਨੂੰ ਦਿਖਾ ਦਿੱਤੀ।Jagtar Singh Johal and Taljit Singh Jimmy's acceptance on Target Killing!

ਜਿੰਮੀ ਨੇ ਦੱਸਿਆ ਕਿ ਜਗਤਾਰ ਸਿੰਘ ਨੇ ਅਡਰੈੱਸ ਨੋਟ ਕਰ ਲਿਆ ਅਤੇ ਇਸ ਦੇ ਵਿਚ ਹੀ ਫੰਡਿੰਗ ਦੀ ਵੀ ਗੱਲ ਹੋ ਗਈ ਸੀ। ਪੈਸੇ ਅਸੀਂ ਭੇਜ ਦਿੱਤੇ ਸਨ ਜੋ ਕਿ ਜਗਤਾਰ ਨੇ ਮੈਨੂੰ ਕੈਸ਼ ਦਿੱਤੇ ਸੀ। ਤਾਂ ਉਹ ਜਦੋਂ ਰੱਖ ਕੇ ਉਨ੍ਹਾਂ ਨੇ ਮੈਨੂੰ ਮੈਸੇਜ਼ ਪਾਸ ਕਰ ਦਿੱਤਾ ਤੇ ਮੈਂ ਮੈਸੇਜ਼ ਅੱਗੇ ਜਗਤਾਰ ਨੂੰ ਦਿਖਾ ਦਿੱਤਾ। ਜਗਤਾਰ ਨੇ ਉਹ ਮੈਸੇਜ਼ ਨੋਟ ਕਰ ਲਿਆ ਅਤੇ ਇਹ ਜਿਹੜੀ ਰੱਖਣ ਦੀ ਗੱਲ ਸੀ, ਉਹ ਨਵੰਬਰ 20 ਜਾਂ 21 ਦੀ ਗੱਲ ਸੀ। ਉਸ ਤੋਂ ਬਾਅਦ ਜਦੋਂ ਜਗਤਾਰ ਦਾ ਮੈਨੂੰ ਫ਼ੋਨ ਆਇਆ 24-25 ਨੂੰ ਕਿ ਜਿੰਮੀ ਕੰਮ ਡੰਨ ਹੈ, ਪਿਸਟਲ ਮਿਲ ਗਏ ਹਨ ਪਰ ਉਨ੍ਹਾਂ ਵਿਚੋਂ ਇੱਕ ਪਿਸਟਲ ਟੁੱਟਾ ਹੋਇਆ ਹੈ। ਮੈਂ ਕਿਹਾ ਕਿ ਵੀਰ ਜੀ ਕੋਈ ਗੱਲ ਨਹੀਂ ਮੈਂ ਪਤਾ ਕਰਾਂਗਾ।Jagtar Singh Johal and Taljit Singh Jimmy's acceptance on Target Killing!

ਜਿੰਮੀ ਨੇ ਆਪਣੇ ਕਬੂਲਨਾਮੇ ਵਿਚ ਕਿਹਾ ਕਿ ਉਸ ਨੇ ਜਦੋਂ ਫਿਰ ਪਤਾ ਕੀਤਾ ਤਾਂ ਉਹ ਕਹਿੰਦੇ ਕਿ ਇਸ ਤਰ੍ਹਾਂ ਦਾ ਹੀ ਮਿਲਿਆ ਸੀ। ਮੈਂ ਕਿਹਾ, ਇਟਸ ਓਕੇ ਕੋਈ ਗੱਲ ਨਹੀਂ। ਇਸ ਤੋਂ ਬਾਅਦ ਥੋੜ੍ਹੇ ਦਿਨਾਂ ਬਾਅਦ ਨਵੰਬਰ 7 ਨੂੰ ਜੋ ਮੇਰਾ ਕਜ਼ਨ ਸੀ, ਉਹ ਕਿਸੇ ਜਨਰਲ ਪੁੱਛਗਿੱਛ ਲਈ ਪੰਜਾਬ ਲਿਆਂਦਾ ਗਿਆ ਅਤੇ ਉਸ ਦੇ ਫੋਨ ਵਿਚੋਂ ਇਸ ਤਰ੍ਹਾਂ ਦੀਆਂ ਤਸਵੀਰਾਂ, ਪਿਸਟਲ ਵਗੈਰਾ ਦੀਆਂ, ਸਾਈਨ ਬੋਰਡਾਂ ਦੀਆਂ ਨਿਕਲੀਆਂ। ਪੁਲਿਸ ਨੇ ਉਸ ਨੂੰ ਪੁੱਛਿਆ ਕਿ ਕੀ ਚੱਕਰ ਹੈ ਜਾਂ ਕਿਸ ਦੀ ਹੈ ਇਹ ਪਿਸਟਲ ਜਾਂ ਮਾਈਲਸਟੋਨ ਦੀ ਤਸਵੀਰ ਕਿਉਂ ਖਿੱਚੀ? ਇੱਥੇ ਕਿਸੇ ਨੂੰ ਟਾਈਮ ਦਿੱਤਾ ਹੈ ਜਾਂ ਕੀ ਗੱਲ ਹੈ? ਪੁਲਿਸ ਦੀ ਪੁੱਛਗਿੱਛ ਸੀ, ਉਸ ਨੂੰ ਮਜ਼ਬੂਰਨ ਦੱਸਣਾ ਪਿਆ ਕਿ ਮੇਰਾ ਕੋਈ ਰੋਲ ਨਹੀਂ ਹੈ, ਮੇਰਾ ਇੱਕ ਕਜ਼ਨ ਹੈ ਜਿੰਮੀ ਸਿੰਘ ਬਾਹਰ ਵਿਦੇਸ਼ ‘ਚ, ਉਸ ਨੇ ਮੈਨੂੰ ਕਿਹਾ ਸੀ ਕਿ ਦੋ ਪਿਸਟਲ ਇੱਥੇ ਅਰੇਂਜ ਕਰਕੇ ਰੱਖਣ ਵਾਸਤੇ, ਇੱਥੇ ਰੱਖੇ ਹਨ ਜਾਂ ਉਸ ਨੇ ਅੱਗੇ ਕਿਸ ਨੂੰ ਦਿੱਤੇ ਹਨ ਜਾਂ ਕੀ ਕੀਤਾ ਉਹ ਮੈਨੂੰ ਨਹੀਂ ਪਤਾ।Jagtar Singh Johal and Taljit Singh Jimmy's acceptance on Target Killing!

ਜਿੰਮੀ ਨੇ ਦੱਸਿਆ ਕਿ ਮੌਕੇ ਦੇ ਐੱਸਐੱਸਪੀ ਰਾਜਿੰਦਰ ਸਿੰਘ ਸੋਹਲ ਨੇ ਮੇਰੇ ਕਜ਼ਨ ਨੂੰ ਕਿਹਾ ਕਿ ਆਪਣੇ ਕਜ਼ਨ ਨਾਲ ਮੇਰੀ ਗੱਲ ਕਰਵਾਓ ਅਤੇ ਫਿਰ ਅਗਲੇ ਦਿਨ ਜਦੋਂ ਮੇਰੀ ਸਰ ਨਾਲ ਗੱਲ ਹੋਈ ਤਾਂ ਉਹ ਕਹਿੰਦੇ ਬੇਟਾ ਇਹ ਕੰਮ ਗ਼ੈਰਕਾਨੂੰਨੀ ਹੈ, ਤੂੰ ਇਹ ਕੰਮ ਕਿਸ ਦੇ ਕਹਿਣ ‘ਤੇ ਕੀਤਾ ਹੈ ਜਾਂ ਤੂੰ ਕਿਸ ਨੂੰ ਦਿੱਤੇ ਹਨ? ਜੇ ਤੇਰੇ ਕੋਲ ਹਨ ਤਾਂ ਪਿਸਟਲ ਵਾਪਸ ਕਰੋ ਅਤੇ ਨਾਲੇ ਬੰਦਾ ਦੱਸੋ ਕਿਹੜਾ ਹੈ। ਮੈਂ ਕਿਹਾ ਕਿ ਸਰ ਤੁਸੀਂ ਫ਼ੋਨ ਕੱਟੋ ਮੈਂ ਤੁਹਾਨੂੰ ਹੁਣੇ ਫੋਨ ਫੋਨ ਕਰਦਾ ਹਾਂ। ਇਸ ਤੋਂ ਬਾਅਦ ਮੈਂ ਜਗਤਾਰ ਨੂੰ ਫੋਨ ਲਗਾਇਆ ਕਿ ਜਗਤਾਰ ਇਸ ਤਰ੍ਹਾਂ ਹੈ ਕਿ ਸਾਨੂੰ ਉਹ ਪਿਸਟਲ ਵਾਪਸ ਦੇਣੇ ਪੈਣੇ ਆਂ ਕਿਉਂਕਿ ਜਿਹੜਾ ਸਾਡਾ ਮੁੰਡਾ ਸੀ ਪੰਜਾਬ ਵਿਚ, ਉਹ ਫੜਿਆ ਗਿਐ ਅਤੇ ਮੇਰੀ ਪੰਜਾਬ ਪੁਲਿਸ ਦੇ ਅਫ਼ਸਰ ਨਾਲ ਗੱਲ ਹੋਈ ਹੈ। ਜਗਤਾਰ ਕਹਿੰਦਾ ਤੂੰ ਸਰ ਤੋਂ 2-4 ਦਿਨ ਦਾ ਟਾਈਮ ਲੈ-ਲੈ ਅਤੇ ਫਿਰ ਮੈਂ ਸਰ ਨੂੰ ਫੋਨ ਕੀਤਾ ਕਿ ਸਰ 2-4 ਦਿਨ ਦਾ ਟਾਈਮ ਦੇ ਦਿਓ, ਆਪਾਂ ਤੁਹਾਨੂੰ ਪਿਸਟਲ ਵਾਪਸ ਕਰ ਦਿੰਦੇ ਹਾਂ ਤਾਂ ਉਨ੍ਹਾਂ ਨੇ ਕਿਹਾ ਕਿ ਠੀਕ ਐ।Jagtar Singh Johal and Taljit Singh Jimmy's acceptance on Target Killing!

ਫਿਰ 2-4 ਦਿਨ ਮੈਂ ਸਰ ਦੇ ਟੱਚ ਵਿਚ ਰਿਹਾ। ਸਰ ਨੂੰ ਫੋਨ ਕਰਦਾ ਰਿਹਾ, ਤੇ ਉਸ ਤੋਂ ਬਾਅਦ ਜਗਤਾਰ ਨੇ ਮੈਨੂੰ ਇੱਕ ਅਡਰੈੱਸ ਲਿਖਿਾਇਆ ਜੋ ਕਿ ਮੁੱਦਕੀ ਰੋਡ ਮੋਗਾ ਦਾ ਸੀ, ਉਹ ਅਡਰੈੱਸ ਮੈਂ ਸਰ ਨੂੰ ਲਿਖਵਾ ਕੇ ਸਰ ਨੂੰ ਕਿਹਾ ਕਿ ਇੱਥੇ ਵੈਪਨ ਪਏ ਹਨ ਤੁਸੀਂ ਲੈ ਲਵੋ। ਸਰ ਕਹਿੰਦੇ ਠੀਕ ਐ, ਓਕੇ ਪਰ ਤੂੰ ਮੈਨੂੰ ਅੱਧੇ ਘੰਟੇ ਬਾਅਦ ਫ਼ੋਨ ਕਰੀਂ। ਮੈਂ ਕਿਹਾ ਕਿ ਠੀਕ ਐ ਸਰ। ਜਦੋਂ ਮੈਂ ਅੱਧੇ ਘੰਟੇ ਬਾਅਦ ਫ਼ੋਨ ਕੀਤਾ ਤਾਂ ਸਰ ਨੇ ਮੈਨੂੰ ਕਿਹਾ ਕਿ ਬੇਟਾ ਤੇਰੇ ਕਹਿਣ ਦੇ ਮੁਤਾਬਕ ਤਾਂ ਪਿਸਟਲ ਦੋ ਸਨ ਪਰ ਇੱਥੇ ਇੱਕ ਹੀ ਪਿਸਟਲ ਹੈ। ਮੈਂ ਕਿਹਾ ਓਕੇ ਸਰ, ਮੈਨੂੰ ਇੱਕ ਮਿੰਟ ਦਿਓ, ਮੈਂ ਤੁਹਾਨੂੰ ਫੋਨ ਕਰਦਾ ਹਾਂ।Jagtar Singh Johal and Taljit Singh Jimmy's acceptance on Target Killing!

ਜਿੰਮੀ ਨੇ ਅੱਗੇ ਦੱਸਿਆ ਕਿ ਫਿਰ ਮੈਂ ਜਗਤਾਰ ਨੂੰ ਫੋਨ ਕੀਤਾ ਕਿ ਵੀਰ ਉੱਥੇ ਤਾਂ ਇੱਕ ਹੀ ਪਿਸਟਲ ਹੈ ਤਾਂ ਉਹ ਕਹਿੰਦਾ ਕਿ ਜਦੋਂ ਤੈਨੂੰ ਦੱਸਿਆ ਕਿ ਸੀ ਕਿ 25 ਨੂੰ ਜਦੋਂ ਅਸੀਂ ਪਿਸਟਲ ਚੁੱਕਿਆ ਸੀ ਕਿ ਇੱਕ ਪਿਸਟਲ ਖ਼ਰਾਬ ਹੈ ਅਤੇ ਬਾਅਦ ਵਿਚ ਉਹ ਮੁੰਡਿਆਂ ਨੇ ਸੁੱਟ ਦਿੱਤਾ। ਮੈਂ ਕਿਹਾ ਵੀਰੇ ਆਪਾਂ ਤਾਂ ਟਰੱਸਟ ਕਰ ਲਵਾਂਗੇ ਪੁਲਿਸ ਥੋੜ੍ਹਾ ਕਰੂਗੀ ਕਿ ਵੈਪਨ ਟੁੱਟਾ ਹੋਇਆ ਸੀ। ਉਹ ਮੈਨੂੰ ਕਹਿੰਦਾ ਕਿ ਹੁਣ ਜਦੋਂ ਵੈਪਨ ਹੈ ਹੀ ਨਹੀਂ ਤਾਂ ਮੈਂ ਕਿੱਥੋਂ ਲੈ ਕੇ ਦੇਵਾਂਗੇ। ਇਸ ਤੋਂ ਬਾਅਦ ਜਦੋਂ ਮੈਨੂੰ ਲੱਗਿਆ ਕਿ ਇਸ ਪਾਸੇ ਤੋਂ ਤਾਂ ਹੁਣ ਨਾਂਹ ਹੈ, ਹੁਣ ਨਹੀਂ ਮਿਲਣਾ ਤਾਂ ਫਿਰ ਮੈਂ ਸਰ ਨੂੰ ਫੋਨ ਕੀਤਾ ਕਿ ਸਰ ਆਈਐੱਮ ਵੈਰੀ ਸੌਰੀ,ਇੱਕ ਪਿਸਟਲ ਟੁੱਟਾ ਹੋਇਆ ਸੀ ਉਹ ਵਾਪਸ ਦੇ ਦਿੱਤਾ ਹੈ ਤਾਂ ਉਸ ਤੋਂ ਬਾਅਦ ਮੇਰੀ ਸਰ ਨਾਲ ਗੱਲਬਾਤ ਹੁੰਦੀ ਰਹੀ। ਫਿਰ ਮੈਂ ਸਰ ਦੇ ਨਾਲ ਟਾਈ ਅੱਪ ਤੋੜ ਦਿੱਤਾ।Jagtar Singh Johal and Taljit Singh Jimmy's acceptance on Target Killing!

ਇਸ ਤੋਂ ਬਾਅਦ ਮੇਰਾ ਨਾਮ ਦੋ ਕੇਸਾਂ ਵਿਚ ਦਰਜ ਹੋ ਗਿਆ ਅਤੇ ਮੈਨੂੰ ਇਨ੍ਹਾਂ ਚੀਜ਼ਾਂ ਬਾਰੇ ਪਤਾ ਨਹੀਂ ਸੀ ਕਿ ਐੱਲਓਸੀ ਵਗੈਰਾ ਜਾਂ ਇੰਨਾ ਕੁਝ। ਫਿਰ ਮੈਂ 20 ਸਤੰਬਰ ਨੂੰ ਆਉਣ ਵਾਸਤੇ ਆਪਣੀ ਟਿਕਟ ਕਰਵਾਈ ਸੀ ਜੋ 30 ਅਕਤੂਬਰ ਦੀ ਬੁੱਕ ਹੋਈ। ਉਸ ਦੌਰਾਨ ਪਹਿਲਾਂ ਵੀ ਜੱਗੀ ਇੰਡੀਆ ਆ ਕੇ ਮੁੜ ਕੇ ਗਿਆ ਸੀ 2017 ਦੇ ਅੱਧ ਵਿਚ ਆਪਣੀ ਅੰਗੇਜ਼ਮੈਂਟ ਕਰਵਾਉਣ। ਵਾਪਸ ਜਾ ਕੇ ਮੈਨੂੰ ਕਹਿੰਦਾ ਕਿ ਮੇਰਾ ਰਿਸ਼ਤਾ ਹੋ ਗਿਆ ਹੈ ਅਤੇ ਮੇਰਾ ਵਿਆਹ ਹੈ ਅਕਤੂਬਰ ਵਿਚ। ਮੈਂ ਕਿਹਾ ਠੀਕ ਹੈ। ਫਿਰ ਸਤੰਬਰ ਨੂੰ ਜਦੋਂ ਅਸੀਂ ਮਿਲੇ ਤਾਂ ਜਗਤਾਰ ਨੂੰ ਕਿਹਾ ਕਿ ਵੀਰ ਮੇਰੀ ਵੀ ਟਿਕਟ ਹੋ ਗਈ ਹੈ, ਮੈਂ ਵੀ ਇੰਡੀਆ ਜਾਣਾ ਹੈ। ਉਸ ਨੇ ਕਿਹਾ ਇਟਸ ਓਕੇ, ਠੀਕ ਐ। ਮੈਂ ਤਾਂ ਅਗਲੇ ਵੀਕ ਜਾ ਰਿਹਾ ਹਾਂ ਅਤੇ ਫਿਰ ਜਦੋਂ ਇਹ ਅਗਲੇ ਵੀਕ ਆ ਗਿਆ ਮੈਂ ਉਸ ਤੋਂ ਇੱਕ ਮਹੀਨਾ ਬਾਅਦ ਇੰਡੀਆ ਆਇਆ, ਉਸ ਤੋਂ ਇੱਕ ਮਹੀਨੇ ਤੱਕ ਮੇਰਾ ਇਸ ਨਾਲ ਫ਼ੋਨ ‘ਤੇ ਕੋਈ ਕਾਂਟੈਕਟ ਨਹੀਂ ਸੀ। ਮੈਨੂੰ ਤਾਂ ਇਹ ਵੀ ਨਹੀਂ ਪਤਾ ਸੀ ਕਿ ਉਹ ਪੰਜਾਬ ਵਿਚ ਕਿਹੜੀ ਜਗ੍ਹਾ ਦਾ ਰਹਿਣ ਵਾਲਾ ਹੈ। ਬਸ ਇੰਨਾ ਪਤਾ ਸੀ ਕਿ ਪਿੱਛੇ ਇਨ੍ਹਾਂ ਦੇ ਜਿਹੜੇ ਪਰਿਵਾਰ ਵਾਲੇ ਹਨ ਉਹ ਜਲੰਧਰ ਤੋਂ ਹਨ।  ਇਸ ਕਬੂਲਨਾਮੇ ਤੋਂ ਬਾਅਦ ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਗਰਮਾ ਗਈ ਹੈ। ਇਸ ਮਾਮਲੇ ਇੱਕ ਨਿੱਜੀ ਚੈਨਲ ਨਾਲ ਗੱਲਬਾਤ ਦੌਰਾਨ ਦਲ ਖ਼ਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਅਤੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਇਸ ਕਬੂਲਨਾਮੇ ‘ਤੇ ਬੋਲਦਿਆਂ ਕਿਹਾ ਕਿ ਇਹ ਸਭ ਪੁਲਿਸ ਦਾ ਕੀਤਾ ਕਰਾਇਆ ਹੋਇਆ ਹੈ।

The post ਟਾਰਗੈੱਟ ਕਿਲਿੰਗ ‘ਤੇ ਜਗਤਾਰ ਸਿੰਘ ਜੌਹਲ ਅਤੇ ਤਲਜੀਤ ਸਿੰਘ ਜਿੰਮੀ ਦਾ ਕਬੂਲਨਾਮਾ! appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਟਾਰਗੈੱਟ ਕਿਲਿੰਗ ‘ਤੇ ਜਗਤਾਰ ਸਿੰਘ ਜੌਹਲ ਅਤੇ ਤਲਜੀਤ ਸਿੰਘ ਜਿੰਮੀ ਦਾ ਕਬੂਲਨਾਮਾ!

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×