Get Even More Visitors To Your Blog, Upgrade To A Business Listing >>

‘ਬਿੱਗ-ਬੌਸ ਸੀਜ਼ਨ-11’ ਇਸ ਹਫਤੇ ਇਹ ਕੰਟੈਸਟੈਂਟ ਹੋ ਸਕਦਾ ਹੈ ਘਰ ਤੋਂ ਬੇਘਰ

Bigg boss Elimination: ਰਿਐਲੀਟੀ ਸ਼ੋਅ ‘ਬਿੱਗ-ਬੌਸ’ ਸੀਜ਼ਨ 11 ਵਿੱਚ ਹਰ ਦਿਨ ਨਵਾਂ ਡਰਾਮਾ ਅਤੇ ਟਵਿੱਸਟ ਦੇਖਣ ਨੂੰ ਮਿਲਦਾ ਹੈ ਪਰ ਖਬਰਾਂ ਅਨੁਸਾਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਦੇ ਮੁਤਾਬਿਕ ਇਸ ਹਫਤੇ ਘਰ ਤੋਂ ਬਾਹਰ ਜਾਣ ਵਾਲੇ ਕੰਟੈਂਸਟੈਂਟ ਦਾ ਨਾਮ ਬਹੁਤ ਹੈਰਾਨ ਕਰ ਸਕਦਾ ਹੈ। ਦੱਸ ਦੇਈਏ ਕਿ ਨੌਮੀਨੇਸ਼ਨ ਪ੍ਰਕਿਰਿਆ ਦੇ ਦੌਰਾਨ ਸ਼ਿਲਪਾ ਸ਼ਿੰਦੇ, ਹਿਤੇਨ ਤੇਜਵਾਨੀ,ਪ੍ਰਿਯਾਂਕ ਸ਼ਰਮਾ ਅਤੇ ਲਵ ਤਿਆਗੀ ਘਰ ਤੋਂ ਬਾਹਰ ਜਾਣ ਦੇ ਲਈ ਨੌਮੀਨੇਟ ਹੋਏ ਸਨ।

bigg boss

Bigg boss Elimination

ਸ਼ੋਅ ਵਿੱਚ ਹੁਣ ਤੱਕ ਦੇ ਸਾਰੇ ਕੰਟੈਂਸਟੈਂਟ ਦੀ ਪਰਫਾਰਮੈਂਸ ਦੀ ਗੱਲ ਕਰੀਏ ਤਾਂ ਇਹ ਮੰਨਿਆ ਜਾ ਰਿਹਾ ਹੈ ਕਿ ਲਵ ਤਿਆਗੀ ਸਭ ਤੋਂ ਕਮਜ਼ੋਰ ਕੰਟੈਸਟੈਂਟ ਹਨ। ਐਨਾ ਹੀ ਨਹੀਂ ਲਵ ਤਿਆਗੀ ਦੇ ਸਭ ਤੋਂ ਚੰਗੇ ਦੋਸਤ ਪ੍ਰਿਯਾਂਕ ਅਤੇ ਹਿਨਾ ਵੀ ਮੌਕਾ ਮਿਲਣ ‘ਤੇ ਲਵ ਤਿਆਗੀ ਨੂੰ ਸਭ ਤੋਂ ਕਮਜ਼ੋਰ ਕੰਟੈਂਸਟੈਂਟ ਮੰਨਦੇ ਹਨ। ਪਰ ਵੋਟਿੰਗ ਟ੍ਰੈਂਡਜ਼ ਵਿੱਚ ਸਭ ਤੋਂ ਜ਼ਿਆਦਾ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆ ਰਹੀ ਹੈ। ਸ਼ਿਲਪਾ ਸ਼ਿੰਦੇ ਹਮੇਸ਼ਾ ਦੀ ਤਰ੍ਹਾਂ ਸਭ ਤੋਂ ਜ਼ਿਆਦਾ ਵੋਟ ਹਾਸਿਲ ਕਰਨ ਵਾਲੀ ਕੰਟੈਂਸਟੈਂਟ ਬਣੀ ਹੋਈ ਹੈ।

bigg boss

ਸ਼ਿਲਪਾ ਸ਼ਿੰਦੇ ਤੋਂ ਬਾਅਦ ਜ਼ਿਆਦਾ ਵੋਟ ਲਵ ਤਿਆਗੀ ਨੂੰ ਮਿਲੇ ਹਨ , ਜੇਕਰ ਇਨ੍ਹਾਂ ਵੋਟਾਂ ਨੂੰ ਆਧਾਰ ਮੰਨਿਆ ਜਾਵੇ ਤਾਂ ਲਵ ਤਿਆਗੀ ਇਸ ਹਫਤੇ ਘਰ ਤੋਂ ਬਾਹਰ ਨਹੀਂ ਹੋਣਗੇ। ਹੁਣ ਤੱਕ ਵੋਟਿੰਗ ਵਿੱਚ ਪ੍ਰਿਯਾਂਕ ਸ਼ਰਮਾ ਤੀਜੇ ਨੰਬਰ ‘ਤੇ ਹਨ ਜਦੋਂ ਕਿ ਹਿਤੇਨ ਤੇਜਵਾਨੀ ਚੌਥੇ ਨੰਬਰ ‘ਤੇ ਹਨ। ਇਸ ਵੋਟਿੰਗ ਨੂੰ ਆਧਾਰ ਮੰਨਿਆ ਜਾਵੇ ਤਾਂ ਹਿਤੇਨ ਤੇਜਵਾਨੀ ਦੇ ਘਰ ਤੋਂ ਬਾਹਰ ਹੋਣ ਦੀ ਸੰਭਾਵਨਾ ਸਭ ਤੋਂ ਜ਼ਿਆਦਾ ਹੈ।

bigg boss

ਪਰ ਖਬਰਾਂ ਅਨੁਸਾਰ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਜੇਕਰ ਵੋਟਿੰਗ ਦਾ ਟ੍ਰੈਂਡ ਇਹ ਹੀ ਬਣਿਆ ਰਿਹਾ ਤਾਂ ਮੇਕਰਜ਼ ਇਹ ਤੈਅ ਕਰਨਗੇ ਕਿ ਕਿਹੜੇ ਕੰਟੈਸਟੈਂਟ ਨੂੰ ਘਰ ਤੋਂ ਬਾਹਰ ਭੇਜਿਆ ਜਾਵੇਗਾ। ਬਿੱਗ-ਬੌਸ ਦੇ 11ਵੇਂ ਸੀਜ਼ਨ ਦੇ ਹਰ ਪਾਸੇ ਇਨ੍ਹਾਂ ਦਿਨੀਂ ਚਰਚਾ ਹੋ ਰਹੀ ਹੈ। ਘਰ ਵਿੱਚ ਮੌਜੂਦ ਮਜ਼ੇਦਾਰ ਅਤੇ ਐਂਟਰਟੇਨਿੰਗ ਕੰਟੈਸਟਟੈਂਟ ਦੇ ਕਾਰਨ ਤੋਂ ਇਹ ਦਰਸ਼ਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ।

bigg boss

ਸ਼ੋਅ ਦੀ ਪਾਪੂਲੈਰੀਟੀ ਨੂੰ ਦੇਖਦੇ ਹੋਏ ਮੇਕਰਜ਼ ਨੂੰ ਦੋ ਹਫਤੇ ਦਾ ਐਕਸਟੈਂਸ਼ਨ ਵਧਾਉਣ ਦੀ ਪਲਾਨਿੰਗ ਕਰ ਰਹੇ ਹਨ। ਉਹ ਸਲਮਾਨ ਖਾਨ ਦੇ ਸ਼ੋਅ ਦੀ ਵੱਧਦੀ ਪਾਪੂਲੈਰੀਟੀ ਨੂੰ ਵਧਾਉਣ ਦੇ ਫਿਰਾਕ ਵਿੱਚ ਹਨ। ਖਬਰਾਂ ਅਨੁਸਾਰ ਮੇਕਰਜ਼ ਨੇ ਅਚਾਨਕ ਤੋਂ ਸ਼ੋਅ ਦੀ ਸਮਾਂ ਸੀਮਾ ਵਧਾਉਣ ਦਾ ਫੈਸਲਾ ਲਿਆ ਹੈ। ਹੁਣ ਗ੍ਰੈਂਡ ਫਿਨਾਲੇ ਅਗਲੇ ਸਾਲ ਜਨਵਰੀ ਵਿੱਚ ਹੋਵੇਗਾ।

bigg boss

ਖੈਰ, ਇਸ ਮਾਮਲੇ ਵਿੱਚ ਸਲਮਾਨ ਖਾਨ ਦੇ ਨਾਲ ਗੱਲ ਕਰਨ ਤੋਂ ਬਾਅਦ ਆਖਰੀ ਫੈਸਲਾ ਲਿਆ ਜਾਵੇਗਾ।ਹੁਣ ਇਸ ਖਬਰ ‘ਤੇ ਮੋਹਰ ਲੱਗਦੀ ਹੈ ਤਾਂ ਫੈਨਜ਼ ਦੇ ਲਈ ਇਹ ਨਵੇਂ ਸਾਲ ਦੇ ਤੋਹਫੇ ਵਰਗਾ ਹੋਵੇਗਾ। ਤਿੰਨ ਮਹੀਨੇ ਤੋਂ ਬਿੱਗ-ਬੌਸ ਦੇ ਆਦੀ ਹੋ ਚੁੱਕੇ ਫੈਨਜ਼ ਦੇ ਲਈ ਇਹ ਬਹੁਤ ਵੱਡੀ ਨਿਊਜ਼ ਹੈ।ਸ਼ੋਅ ਦਾ ਕੇ੍ਰਜ ਇਸ ਕਦਰ ਹੈ ਕਿ ਦਰਸ਼ਕ ਸੀਜ਼ਨ ਖਤਮ ਹੋਣ ਤੋਂ ਬਾਅਦ ਅਗਲੇ ਸੀਜ਼ਨ ਦਾ ਇੰਤਜ਼ਾਰ ਕਰਦੇ ਹਨ।

Bigg boss Elimination

bigg boss

The post ‘ਬਿੱਗ-ਬੌਸ ਸੀਜ਼ਨ-11’ ਇਸ ਹਫਤੇ ਇਹ ਕੰਟੈਸਟੈਂਟ ਹੋ ਸਕਦਾ ਹੈ ਘਰ ਤੋਂ ਬੇਘਰ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

‘ਬਿੱਗ-ਬੌਸ ਸੀਜ਼ਨ-11’ ਇਸ ਹਫਤੇ ਇਹ ਕੰਟੈਸਟੈਂਟ ਹੋ ਸਕਦਾ ਹੈ ਘਰ ਤੋਂ ਬੇਘਰ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×