Get Even More Visitors To Your Blog, Upgrade To A Business Listing >>

ਦੀਪਿਕਾ ਨੇ ਅਨੁਸ਼ਕਾ ਨੂੰ ਨਹੀਂ ਦਿੱਤੀ ਵਿਆਹ ਦੀ ਵਧਾਈ, ਕੀ ਇਹ ਹੈ ਕਾਰਨ…?

Deepika not wish Anushka Sharma wedding  : 11 ਦਸੰਬਰ ਨੂੰ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦੇ ਵਿਆਹ ਤੋਂ ਬਾਅਦ ਇਸ ਜੋੜੇ ਨੂੰ ਸੋਸ਼ਲ ਮੀਡੀਆ ‘ਤੇ ਕਈ ਸਿਤਾਰਿਆਂ ਨੇ ਵਧਾਈ ਦਿੱਤੀ ਹੈ। ਇਸ ਵਿੱਚ ਸਿਨੇਮਾ, ਰਾਜਨੀਤੀ ਅਤੇ ਉਦਯੋਗ ਜਗਤ ਦੀਆਂ ਕਈ ਹਸਤੀਆਂ ਸ਼ਾਮਿਲ ਹਨ , ਪਰ ਦੋ ਅਜਿਹੇ ਨਾਮ ਸਾਹਮਣੇ ਆਏ ਜਿਨ੍ਹਾਂ ਨੇ ਸੋਸ਼ਲ ਮੀਡੀਆ ਵਿੱਚ ਇਸ ਜੋੜੇ ਨੂੰ ਵਿਸ਼ ਤੱਕ ਨਹੀਂ ਕੀਤਾ। ਇਹ ਚਰਚਾ ਦਾ ਵਿਸ਼ਾ ਬਣ ਗਿਆ ਹੈ।

Deepika not wish Anushka Sharma wedding

ਸੋਸ਼ਲ ਮੀਡੀਆ ਵਿੱਚ ਵਧਾਈ ਨਾ ਦੇਣ ਵਾਲਿਆਂ ਵਿੱਚ ਦੀਪਿਕਾ ਪਾਦੁਕੋਣ ਅਤੇ ਰਣਵੀਰ ਸਿੰਘ ਦਾ ਨਾਮ ਸਾਹਮਣੇ ਆਇਆ। ਵਧਾਈ ਨਾ ਦੇਣ ਦੇ ਮਾਮਲੇ ਨੂੰ ਅਨੁਸ਼ਕਾ ਅਤੇ ਦੀਪਿਕਾ ਦੇ ਵਿੱਚ ਚੱਲ ਰਹੇ ਕੋਲਡ ਵਾਰ ਨੂੰ ਜੋੜਿਆ ਜਾਣ ਲੱਗਿਆ ਹੈ।

ਹਾਲਾਂਕਿ ਖਬਰਾਂ ਅਨੁਸਾਰ ਦੂਜਾ ਕਾਰਨ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਦੀਪਿਕਾ ਨੇ ਸੋਸ਼ਲ ਮੀਡੀਆ ‘ਤੇ ਵਧਾਈ ਨਾ ਦੇਣ ਦੀ ਥਾਂ ਵਿਰਾਟ-ਅਨੁਸ਼ਕਾ ਨੂੰ ਪਰਸਨਲੀ ਸ਼ੁੱਭਕਾਮਨਾ ਦਾ ਮੈਸੇਜ ਭੇਜਿਆ ਜਦੋਂ ਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ ਅਨੁਸ਼ਕਾ ਦੇ ਐਕਸ ਰਣਵੀਰ ਸਿੰਘ ਦੇ ਵੱਲੋਂ ਮੈਸੇਜ ਤਾਂ ਨਹੀਂ ਪਰ ਅਨੁਸ਼ਕਾ -ਵਿਰਾਟ ਦੀਆਂ ਤਸਵੀਰਾਂ ਨੂੰ ਲਾਈਕ ਕਰਨ ਦੀ ਗੱਲ ਸਾਹਮਣੇ ਆ ਰਹੀ ਹੈ।

Deepika not wish Anushka Sharma wedding

ਵਿਰੁਸ਼ਕਾ ਨੂੰ ਅਮਿਤਾਭ ਬੱਚਨ ,ਸਚਿਨ ਤੇਂਦੁਲਕਰ ਤੱਕ ਸਾਰੇ ਵੱਡੇ ਸਿਤਾਰਿਆਂ ਨੇ ਸ਼ੁਭਕਾਮਨਾਵਾਂ ਦਿੱਤੀਆਂ ਹਨ। ਬੁੱਧਵਾਰ ਦੀ ਦੇਰ ਰਾਤ ਇਸ ਕਪਲ ਨੇ ਕੁੱਝ ਵਧਾਈ ਦੇ ਸੰਦੇਸ਼ਾਂ ਦਾ ਰਿਪਲਾਈ ਵੀ ਕੀਤਾ ਹੈ।

ਕੀ ਅਨੁਸ਼ਕਾ ਦੀਪਿਕਾ ਦੇ ਵਿੱਚ ਕੋਲਡਵਾਰ?

ਅਨੁਸ਼ਕਾ ਅਤੇ ਦੀਪਿਕਾ ਦੇ ਵਿੱਚ ਕੋਲਡ ਵਾਰ ਦੀਆਂ ਖਬਰਾਂ ਅਕਸਰ ਚਰਚਾ ਵਿੱਚ ਰਹਿੰਦੀਆਂ ਹਨ।ਹਾਲ ਹੀ ਵਿੱਚ ‘ਪਦਮਾਵਤੀ’ ਦਾ ਪਹਿਲਾ ਲੁੱਕ ਰਿਲੀਜ਼ ਹੋਣ ‘ਤੇ ਜਿੱਥੇ ਸਭ ਨੇ ਇਸ ਦੀ ਤਾਰੀਫ ਕੀਤੀ। ਉੱਥੇ ਅਨੁਸ਼ਕਾ ਤੋਂ ਇਸਦੇ ਬਾਰੇ ਪੁੱਛਣ ‘ਤੇ ਉਨ੍ਹਾਂ ਨੇ ਬਹੁਤ ਹੀ ਬੇਤੁਕਾ ਜਵਾਬ ਦਿੱਤਾ ਅਤੇ ਕਿਹਾ ਉਨ੍ਹਾਂ ਨੇ ਹੁਣ ਤੱਕ ਲੁੱਕ ਹੀ ਨਹੀਂ ਦੇਖਿਆ।

Deepika not wish Anushka Sharma

ਖਬਰਾਂ ਅਨੁਸਾਰ ਵਿਆਹ ਤੋਂ ਬਾਅਦ ਦੋ ਅਲੱਗ-ਅੱਲਗ ਰਿਸੈਪਸ਼ਨ ਹੋਣਗੇ । 21 ਦਸੰਬਰ ਨੂੰ ਦਿੱਲੀ ਵਿੱਚ ਰਿਸੈਪਸ਼ਨ ਦਾ ਆਯੋਜਨ ਕੀਤਾ ਜਾਵੇਗਾ ਜਦੋਂ ਕਿ 26 ਦਸੰਬਰ ਨੂੰ ਮੁੰਬਈ ਵਿੱਚ ਵਿਰਾਟ ਅਨੁਸ਼ਕਾ ਦੇ ਵਲੋਂ ਵਿਆਹ ਦੀ ਰਿਸੈਪਸ਼ਨ ਪਾਰਟੀ ਹੋਵੇਗੀ।

11 ਦਸੰਬਰ ਨੂੰ ਇਟਲੀ ਵਿੱਚ ਡੈਸਟਿਨੇਸ਼ਨ ਵੈਡਿੰਗ ਤੋਂ ਬਾਅਦ ਵਿਰਾਟ ਅਤੇ ਅਨੁਸ਼ਕਾ ਦਿੱਲੀ ਅਤੇ ਮੁੰਬਈ ਵਿੱਚ ਰਿਸੈਪਸ਼ਨ ਪਾਰਟੀ ਦੇਣਗੇ। ਦਿੱਲੀ ਵਿੱਚ 21 ਦਸੰਬਰ ਨੂੰ ਵੈਡਿੰਗ ਰਿਸੈਪਸ਼ਨ ਹੋਵੇਗਾ ।ਇਸ ਕਪਲ ਦੇ ਰਿਸੈਪਸ਼ਨ ਕਾਰਡ ਦੀ ਤਸਵੀਰ ਸਾਹਮਣੇ ਆਈ ਹੈ। ਜੋ ਕਿ ਇੱਕ ਖਾਸ ਮੈਸੇਜ ਦੇ ਕਾਰਨ ਸੋਸ਼ਲ ਮੀਡੀਆ `ਤੇ ਤੇਜੀ ਨਾਲ ਵਾਇਰਲ ਹੋ ਰਹੀ ਹੈ।

ਬੁੱਧਵਾਰ ਨੂੰ ਫਿਲਮਮੇਕਰ ਮਹੇਸ਼ ਭੱਟ ਨੇ `ਵਿਰੁਸ਼ਕਾ` ਦੇ ਰਿਸੈਪਸ਼ਨ ਕਾਰਡ ਦੀ ਇੱਕ ਤਸਵੀਰ ਟਵਿੱਟਰ `ਤੇ ਸ਼ੇਅਰ ਕੀਤੀ। ਇਹ ਕਾਰਡ ਬਹੁਤ ਹੀ ਯੂਨੀਕ ਹੈ ਅਤੇ ਇੱਕ ਖਾਸ ਕਾਰਨ ਤੋਂ ਸੁਰਖੀਆਂ ਬਟੋਰ ਰਿਹਾ ਹੈ। ਦਰਅਸਲ, ਕਾਰਡ ਵਿੱਚ ਛੋਟਾ ਜਿਹਾ ਪਲਾਂਟ ਸੈਂਪਲਿੰਗ ਵੀ ਅਟੈਚ ਕੀਤਾ ਗਿਆ ਹੈ। ਨਿਊਲੀ ਮੈਰਿਡ ਕਪਲ ਨੇ ਆਪਣੇ ਵੈਡਿੰਗ ਰਿਸੈਪਸ਼ਨ ਕਾਰਡ ਨੂੰ ਇਨਵਾਇਰਨਮੈਂਟ ਫ੍ਰੈਂਡਲੀ ਰੱਖਿਆ ਹੈ।

Deepika not wish Anushka Sharma

ਉਂਝ ਇਸ ਕਾਰਡ ਨੂੰ ਦੇਖ ਕੇ ਦੋਹਾਂ ਦੀ ਸ਼੍ਰੀਲੰਕਾ ਵਿਜਿਟ ਦੀਆਂ ਤਸਵੀਰਾਂ ਯਾਦ ਆਉੇਂਦੀਆਂ ਹਨ। ਕੁੱਝ ਸਮਾਂ ਪਹਿਲਾਂ ਦੋਹਾਂ ਨੂੰ ਸ਼੍ਰੀਲੰਕਾ ਵਿੱਚ ਇਕੱਠੇ ਪੌਦਾ ਲਗਾਉਂਦੇ ਦੇਖਿਆ ਗਿਆ ਸੀ। ਦੱਸ ਦੇਈਏ ਕਿ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦੇ ਵਿਆਹ ਤੋਂ ਬਾਅਦ ਅਨੁਸ਼ਕਾ ਦਾ ਪਰਿਵਾਰ 13 ਦਸੰਬਰ ਦੀ ਰਾਤ ਨੂੰ ਮੁੰਬਈ ਵਾਪਿਸ ਆਇਆ। ਅਨੁਸ਼ਕਾ ਦੀ ਮੰਮੀ ,ਪਾਪਾ ਅਤੇ ਭਰਾ ਨੂੰ ਏਅਰਪੋਰਟ ਦੇਖਿਆ ਗਿਆ।

The post ਦੀਪਿਕਾ ਨੇ ਅਨੁਸ਼ਕਾ ਨੂੰ ਨਹੀਂ ਦਿੱਤੀ ਵਿਆਹ ਦੀ ਵਧਾਈ, ਕੀ ਇਹ ਹੈ ਕਾਰਨ…? appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਦੀਪਿਕਾ ਨੇ ਅਨੁਸ਼ਕਾ ਨੂੰ ਨਹੀਂ ਦਿੱਤੀ ਵਿਆਹ ਦੀ ਵਧਾਈ, ਕੀ ਇਹ ਹੈ ਕਾਰਨ…?

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×