Get Even More Visitors To Your Blog, Upgrade To A Business Listing >>

ਬਲਾਤਕਾਰੀ ਰਾਮ ਰਹੀਮ ਨੇ ਸੀਬੀਆਈ ਅਦਾਲਤ ‘ਚ ਜਮ੍ਹਾਂ ਕਰਵਾਇਆ 30 ਲੱਖ ਦਾ ਜੁਰਮਾਨਾ

Ram Rahim raped ਪੰਚਕੂਲਾ : ਆਪਣੇ ਹੀ ਡੇਰੇ ਦੀਆਂ ਦੋ ਸਾਧਵੀਆਂ ਨਾਲ ਬਲਾਤਕਾਰ ਕਰਨ ਦੇ ਮਾਮਲੇ ਵਿਚ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ 20 ਸਾਲ ਦੀ ਸਜ਼ਾ ਦੇ ਨਾਲ-ਨਾਲ 30 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਸੀ। ਰਾਮ ਰਹੀਮ ਦੇ ਵਕੀਲ ਨੇ ਪੰਚਕੂਲਾ ਦੀ ਵਿਸ਼ੇਸ਼ ਸੀਬੀਆਈ ਅਦਾਲਤ ਵਿਚ ਇਹ 30 ਲੱਖ ਰੁਪਏ ਦਾ ਜੁਰਮਾਨਾ ਹੁਣ ਜਮ੍ਹਾਂ ਕਰਵਾ ਦਿੱਤਾ ਹੈ।

Ram Rahim raped
Ram Rahim raped

ਦੱਸ ਦੇਈਏ ਕਿ ਇਸੇ ਸਾਲ ਅਗਸਤ ਵਿਚ ਜਦੋਂ ਰਾਮ ਰਹੀਮ ਨੂੰ ਬਲਾਤਕਾਰ ਦੇ ਮਾਮਲੇ ਵਿਚ ਸਜ਼ਾ ਸੁਣਾਈ ਗਈ ਸੀ, ਉਸ ਦੇ ਨਾਲ ਹੀ ਅਦਾਲਤ ਨੇ ਉਸ ਨੂੰ 15-15 ਲੱਖ ਭਾਵ ਕਿ 30 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਸੀ। ਇਸ ਫ਼ੈਸਲੇ ਦੇ ਖਿ਼ਲਾਫ਼ ਰਾਮ ਰਹੀਮ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਅਪੀਲ ਕੀਤੀ ਸੀ, ਪਰ ਅਦਾਲਤ ਨੇ ਕਿਹਾ ਕਿ ਉਸ ਨੂੰ ਜੁਰਮਾਨਾ ਜਮ੍ਹਾਂ ਕਰਵਾਉਣਾ ਹੋਵੇਗਾ।

Ram Rahim raped

ਹਾਈਕੋਰਟ ਨੇ ਡੇਰਾ ਮੁਖੀ ਨੂੰ ਜੁਰਮਾਨੇ ਦੇ ਤੌਰ ‘ਤੇ ਦੋ ਮਹੀਨੇ ਵਿਚ 30 ਲੱਖ ਰੁਪਏ ਜਮ੍ਹਾਂ ਕਰਨ ਦਾ ਨਿਰਦੇਸ਼ ਦਿੱਤਾ ਸੀ ਜੋ ਉਸ ‘ਤੇ ਵਿਸ਼ੇਸ਼ ਸੀਬੀਆਈ ਅਦਾਲਤ ਨੇ ਲਗਾਇਆ ਸੀ। ਰਾਮ ਰਹੀਮ ਇਸ ਸਮੇਂ ਰੋਹਤਕ ਜ਼ਿਲ੍ਹੇ ਦੀ ਸੁਨਾਰੀਆ ਜੇਲ੍ਹ ਵਿਚ ਬੰਦ ਹੈ। ਉਸ ‘ਤੇ ਹੋਰ ਵੀ ਕੇਸ ਚੱਲ ਰਹੇ ਹਨ, ਜਿਨ੍ਹਾਂ ਵਿਚ ਅਜੇ ਫ਼ੈਸਲਾ ਹੋਣਾ ਬਾਕੀ ਹੈ। ਰਣਜੀਤ ਕਤਲ ਕਾਂਡ, ਪੱਤਰਕਾਰ ਕਤਲ ਕਾਂਡ ਵਿਚ ਵੀ ਡੇਰਾ ਮੁਖੀ ਦਾ ਨਾਂਅ ਹੈ। ਇਨ੍ਹਾਂ ਕੇਸਾਂ ਦੇ ਹਾਲੇ ਫ਼ੈਸਲੇ ਆਉਣੇ ਬਾਕੀ ਹਨ। ਹੋ ਸਕਦੈ ਇਨ੍ਹਾਂ ਕੇਸਾਂ ਵਿਚ ਵੀ ਡੇਰਾ ਮੁਖੀ ਨੂੰ ਵੱਡਾ ਝਟਕਾ ਮਿਲ ਜਾਵੇ।

Ram Rahim raped

ਦੱਸ ਦੇਈਏ ਕਿ ਸਾਲ 1999 ਵਿਚ ਦੋ ਸਾਧਵੀਆਂ ਨਾਲ ਰੇਪ ਦੇ ਜ਼ੁਰਮ ਵਿਚ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਵਿਸ਼ੇਸ਼ ਅਦਾਲਤ ਨੇ 25 ਅਗਸਤ ਨੂੰ ਦੋਸ਼ੀ ਕਰਾਰ ਦਿੱਤਾ ਸੀ। ਇਸ ਦੇ ਨਾਲ ਹੀ ਉਸ ਨੂੰ 20 ਸਾਲ ਕੈਦ ਦੀ ਸਜ਼ਾ ਅਤੇ 30 ਲੱਖ ਰੁਪਏ ਜੁਰਮਾਨਾ ਲਗਾਇਆ ਗਿਆ ਸੀ। ਫ਼ੈਸਲਾ ਸੁਣਾਏ ਜਾਣ ਤੋਂ ਬਾਅਦ ਡੇਰੇ ਦੇ ਪੈਰੋਕਾਰਾਂ ਨੇ ਪੰਚਕੂਲਾ ਵਿਚ ਹਿੰਸਾ ਕਰ ਦਿੱਤੀ ਸੀ, ਜਿਸ ਵਿਚ 41 ਲੋਕ ਮਾਰੇ ਗਏ ਸਨ ਅਤੇ ਸੈਂਕੜੇ ਜ਼ਖਮੀ ਹੋ ਗਏ ਸਨ।

Ram Rahim raped

ਬਾਅਦ ਵਿਚ ਇਸ ਮਾਮਲੇ ਦੀਆਂ ਕਾਫ਼ੀ ਸਾਰੀਆਂ ਪਰਤਾਂ ਖੁੱਲ੍ਹੀਆਂ, ਜਿਸ ਤੋਂ ਬਾਅਦ ਡੇਰੇ ਨਾਲ ਜੁੜੇ ਹੋਰ ਬਹੁਤ ਸਾਰੇ ਲੋਕਾਂ ਦੀਆਂ ਗ੍ਰਿਫ਼ਤਾਰੀਆਂ ਹੋਈਆਂ। ਇਨ੍ਹਾਂ ਗ੍ਰਿਫ਼ਤਾਰੀਆਂ ਵਿਚੋਂ ਸਭ ਤੋਂ ਅਹਿਮ ਸੀ ਡੇਰਾ ਮੁਖੀ ਰਾਮ ਰਹੀਮ ਦੀ ਮੂੰਹ ਬੋਲੀ ਬੇਟੀ ਹਨੀਪ੍ਰੀਤ ਦੀ ਗ੍ਰਿਫ਼ਤਾਰੀ, ਜੋ ਇੱਕ ਮਹੀਨੇ ਤੋਂ ਵੀ ਜ਼ਿਆਦਾ ਸਮਾਂ ਪੁਲਿਸ ਦੀਆਂ ਨਜ਼ਰਾਂ ਤੋਂ ਬਚਦੀ ਰਹੀ ਪਰ ਆਖ਼ਰਕਾਰ ਪੁਲਿਸ ਨੇ ਉਸ ਨੂੰ ਜ਼ੀਰਕਪੁਰ ਤੋਂ ਗ੍ਰਿਫ਼ਤਾਰ ਕਰ ਲਿਆ ਸੀ।

Ram Rahim raped

ਹਨੀਪ੍ਰੀਤ ਦੀ ਗ੍ਰਿ਼ਫ਼ਤਾਰੀ ਤੋਂ ਬਾਅਦ ਡੇਰੇ ਨਾਲ ਜੁੜੇ ਕਈ ਰਾਜ਼ ਸਾਹਮਣੇ ਆਏ। ਭਾਵੇਂ ਕਿ ਡੇਰਾ ਮੁਖੀ ਰੇਪ ਮਾਮਲੇ ਵਿਚ ਜੇਲ੍ਹ ਵਿਚ ਬੰਦ ਹੈ ਅਤੇ ਹਨੀਪ੍ਰੀਤ ਨੂੰ ਵੀ ਜੇਲ੍ਹ ਵਿਚ ਬੰਦ ਕੀਤਾ ਹੋਇਆ ਹੈ ਪਰ ਇਸ ਮਾਮਲੇ ਨਾਲ ਜੁੜੀਆਂ ਪਰਤਾਂ ਨੂੰ ਖੋਲ੍ਹਣ ਲਈ ਅਜੇ ਵੀ ਜਾਂਚ ਚੱਲ ਰਹੀ ਹੈ। ਰਾਮ ਰਹੀਮ ਦੇ ਗ੍ਰਿਫ਼ਤਾਰ ਹੋਣ ਤੋਂ ਬਾਅਦ ਉਸ ਦੇ ਸਿਰਸਾ ਸਥਿਤ ਵਿਸ਼ਾਲ ਡੇਰੇ ਦੀ ਤਲਾਸ਼ੀ ਵੀ ਲਈ ਗਈ ਸੀ।

Ram Rahim raped

The post ਬਲਾਤਕਾਰੀ ਰਾਮ ਰਹੀਮ ਨੇ ਸੀਬੀਆਈ ਅਦਾਲਤ ‘ਚ ਜਮ੍ਹਾਂ ਕਰਵਾਇਆ 30 ਲੱਖ ਦਾ ਜੁਰਮਾਨਾ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਬਲਾਤਕਾਰੀ ਰਾਮ ਰਹੀਮ ਨੇ ਸੀਬੀਆਈ ਅਦਾਲਤ ‘ਚ ਜਮ੍ਹਾਂ ਕਰਵਾਇਆ 30 ਲੱਖ ਦਾ ਜੁਰਮਾਨਾ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×