Get Even More Visitors To Your Blog, Upgrade To A Business Listing >>

ਨੀਰਜ ਵੋਰਾ ਦੇ ਦੇਹਾਂਤ ਨਾਲ ਬਾਲੀਵੁੱਡ `ਚ ਸੋਗ,ਸਿਤਾਰਿਆਂ ਨੇ ਦਿੱਤੀ ਸ਼ਰਧਾਂਜਲੀ

Neeraj vora dies : ਮਸ਼ਹੂਰ ਅਦਾਕਾਰ ਅਤੇ ਫਿਲਮੇਕਰ ਨੀਰਜ ਵੋਰਾ ਦਾ ਵੀਰਵਾਰ ਦੀ ਸਵੇਰੇ 4 ਵਜੇ ਕ੍ਰਿਟੀ ਕੇਅਰ ਹਸਪਤਾਲ ਵਿੱਚ ਦੇਹਾਂਤ ਹੋ ਗਿਆ।ਉਹ ਪਿਛਲੇ ਇੱਕ ਸਾਲ ਤੋਂ ਕੋਮਾ ਵਿੱਚ ਸਨ। ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਤੋਂ ਬਾਲੀਵੁੱਡ ਵਿੱਚ ਸ਼ੌਕ ਦੀ ਲਹਿਰ ਹੈ। ਕਈ ਬੀ-ਟਾਊਨ ਸਿਤਾਰਿਆਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਪੀਐੱਮ ਮੋਦੀ ਨੇ ਵੀ ਟਵਿੱਟਰ `ਤੇ ਸ਼ਰਧਾਂਜਲੀ ਦਾ ਮੈਸੇਜ ਪੋਸਟ ਕੀਤਾ।Neeraj vora dies

Neeraj vora dies

ਅਕਸ਼ੇ ਕੁਮਾਰ ਨੇ ਸੋਗ ਜਤਾਉਂਦੇ ਹੋਏ ਲਿਖਿਆ ਉਹ ਮੇਰੀ ਕਾਮੇਡੀ ਦੇ ਪਿੱਛੇ ਦਾ ਅਹਿਮ ਕਾਰਨ ਰਹੇ ਹਨ। ਉਹ ਇੱਕ ਮਲਟੀ ਟੈਲੇਂਟਡ ਇਨਸਾਨ ਸਨ ਜੋ ਕਿ ਲੇਖਕ, ਡਾਇਰੈਕਟਰ ਅਤੇ ਅਦਾਕਾਰ ਸਨ। ਉਹ ਆਪਣੇ ਆਪ ਵਿੱਚ ਇੱਕ ਮਿਨੀ ਇੰਡਸਟਰੀ ਸਨ। ਮੈਨੂੰ ਉਨ੍ਹਾਂ ਤੋਂ ਬਹੁਤ ਕੁੱਝ ਸਿੱਖਣ ਨੂੰ ਮਿਲਿਆ। ਦੱਸ ਦੇਈਏ ਕਿ ਅਕਸ਼ੇ ਨੇ ਫਿਰ ਹੇਰਾ ਫੇਰੀ ਵਿੱਚ ਨੀਰਜ ਵੋਰਾ ਦੇ ਨਾਲ ਕੰਮ ਕੀਤਾ ਸੀ।

ਦੱਸ ਦੇਈਏ ਕਿ ਪਿਛਲੇ ਸਾਲ ਅਕਤੂਬਰ ਵਿੱਚ ਨੀਰਜ ਨੂੰ ਹਾਰਟ ਅਟੈਕ ਅਤੇ ਬੇ੍ਰਨ ਸਟਰੋਕ ਹੋਇਆ ਸੀ। ਇਸ ਤੋਂ ਬਾਅਦ ਉਨ੍ਹਾਂ ਦੇ ਦਿੱਲੀ ਦੇ ਏਮਜ਼ ਵਿੱਚ ਐਡਮਿਟ ਕਰਵਾਇਆ ਗਿਆ ਸੀ। ਉੱਥੇ ਉਹ ਕੋਮਾ ਵਿੱਚ ਚਲੇ ਗਏ ਸਨ। ਉਨ੍ਹਾਂ ਨੂੰ ਵੈਂਟੀਲੇਟਰ `ਤੇ ਵੀ ਰੱਖਿਆ ਗਿਆ ਸੀ। ਨੀਰਜ ਨੇ ‘ਹੇਰਾ ਫੇਰੀ’ ਖਿਲਾੜੀ 420 ਵਰਗੀ ਫਿਲਮ ਨਿਰਦੇਸ਼ਿਤ ਕੀਤੀ ਸੀ। ਉਹ ਥਿਏਟਰ ਵਿੱਚ ਵੀ ਸਰਗਰਮ ਸਨ।Neeraj vora diesਨੀਰਜ ਹੇਰਾ ਫੇਰੀ-3 ਵਿੱਚ ਕੰਮ ਕਰ ਰਹੇ ਸਨ ਪਰ ਬੀਮਾਰੀ ਦੇ ਚਲਦੇ ਇਸ ਵਿੱਚ ਰੁਕਾਵਟ ਆ ਗਈ। ਦੱਸਿਆ ਜਾ ਰਿਹਾ ਹੈ ਕਿ ਉਹ ਪੈਸਿਆਂ ਦੀ ਤੰਗੀ ਨਾਲ ਹੀ ਜੂਝ ਰਹੇ ਸਨ। ਅੰਤਿਮ ਸਮੇਂ ਵਿੱਚ ਉਨ੍ਹਾਂ ਦੇ ਦੋਸਤ ਸਾਜਿਦ ਨਾਡਿਆਵਾਲਾ ਨੇ ਉਨ੍ਹਾਂ ਦੀ ਦੇਖ ਰੇਖ ਕੀਤੀ।Neeraj vora dies

Neeraj vora dies

ਇਸ ਤੋਂ ਇਲਾਵਾ ਨੀਰਜ ਰਾਈਟਰ ਵੀ ਸਨ। ਉਨ੍ਹਾਂ ਨੇ ਰੰਗੀਲਾ ,ਅਕੇਲੇ ਹਮ ਅਕੇਲੇ ਤੁਮ ,ਤਾਲ ,ਜੋਸ਼ ,ਬਦਮਾਸ਼ ,ਚੋਰੀ ਚੋਰੀ ਚੁਪਕੇ ਚੁਪਕੇ , ਆਵਾਰਾ ਪਾਗਲ ਦੀਵਾਨਾ ਵਰਗੀਆਂ ਫਿਲਮਾਂ ਦੇ ਸੰਵਾਦ ਲਿਖੇ ਸਨ।Neeraj vora diesਬਾਲੀਵੁੱਡ ਫਿਲਮਾਂ ਦੇ ਨਿਰਮਾਤਾ ,ਲੇਖਕ ਅਤੇ ਅਦਾਕਾਰ ਨੀਰਜ ਵੋਰਾ 54 ਉਮਰ ਦੇ ਹੀ ਸਨ। ਉਨ੍ਹਾਂ ਨੂੰ ਲੋਕ ਉਨ੍ਹਾਂ ਦੇ ਨਾਮ ਤੋਂ ਜਾਣਦੇ ਸਨ। ਉਨ੍ਹਾਂ ਨੇ ਬਤੌਰ ਹਾਸ ਅਦਾਕਾਰ ਕਈ ਫਿਲਮਾਂ ਵਿੱਚ ਆਪਣੀ ਛਾਪ ਤਾਂ ਛੱਡੀ ਹੀ, ਨਾਲ ਹੀ ਫਿਰ ਹੇਰਾਫੇਰੀ ਵਰਗੀਆਂ ਸੁਪਰਹਿੱਟ ਫਿਲਮਾਂ ਦੇ ਤੌਰ `ਤੇ ਵੀ ਖਾਸਾ ਨਾਮ ਕਮਾਇਆ। ਉਨ੍ਹਾਂ ਨੇ ਵੀਰਵਾਰ ਨੂੰ ਸਵੇਰੇ ਚਾਰ ਵਜੇ ਮੁੰਬਈ ਦੇ ਇੱਕ ਹਸਪਤਾਲ ਵਿੱਚ ਆਖਰੀ ਸਾਹ ਲਿਆ। ਹਸਪਤਾਲ ਤੋਂ ਉਨ੍ਹਾਂ ਦੇ ਮ੍ਰਿਤਕ ਸਰੀਰ ਨੂੰ ਪਹਿਲਾਂ ਫਿਲਮ ਨਿਰਮਾਤਾ ਫਿਰੋਜ਼ ਨਾਡਿਆਵਾਲਾ ਦੇ ਘਰ ਵਿੱਚ ਲੈ ਕੇ ਜਾਇਆ ਗਿਆ। ਇਸ ਨੂੰ ਜਾਣ ਕੇ ਲੋਕ ਪਹਿਲਾਂ ਹੈਰਾਨ ਹੋਏ ਅਤੇ ਫਿਰ ਬੋਲ ਪਏ ਦੋਸਤ ਹੋਵੇ ਤਾਂ ਫਿਰੋਜ਼ ਵਰਗਾ।Neeraj vora dies

Neeraj vora dies

ਨੀਰਜ ਵੋਰਾ ਇੱਕ ਸਾਲ ਤੋਂ ਕੋਮਾ ਵਿੱਚ ਸਨ। ਜਦੋਂ ਹਾਰਟ ਅਟੈਕ ਅਤੇ ਬੇ੍ਰਨ ਹੈਮਰੇਜ ਦੇ ਚਲਦੇ ਉਨ੍ਹਾਂ ਦੀ ਹਾਲਤ ਖਰਾਬ ਹੋ ਗਈ ਅਤੇ ਦਿੱਲੀ ਦੇ ਏਮਜ਼ ਵਿੱਚ ਉਨ੍ਹਾਂ ਦਾ ਇਲਾਜ ਕਰ ਰਹੇ ਡਾਕਟਰਾਂ ਨੇ ਇਹ ਕਹਿ ਦਿੱਤਾ ਕਿ ਉਹ ਕੁੱਝ ਹੀ ਦਿਨਾਂ ਦੇ ਮਹਿਮਾਨ ਹਨ ਤਾਂ ਫਿਰੋਜ਼ ਨਾਡਿਆਵਾਲਾ ਉਨ੍ਹਾਂ ਦੇ ਸਹਾਰਾ ਬਣੇ ਅਤੇ ਉਨ੍ਹਾਂ ਨੇ ਡਾਕਟਰਾਂ ਤੋਂ ਕਿਹਾ ਕਿ ਉਹ ਆਪਣੇ ਦੋਸਤ ਨੂੰ ਇਸ ਤਰ੍ਹਾਂ ਨਹੀਂ ਜਾਣ ਦੇ ਸਕਦੇ। ਉਨ੍ਹਾਂ ਨਾਲ 12 ਸਾਲ ਪੁਰਾਣੀ ਦੋਸਤੀ ਸੀ। ਉਹ ਨੀਰਜ਼ ਨੂੰ ਮੁੰਬਈ ਸਥਿਤ ਆਪਣੇ ਘਰ ਬਰਕਤ ਵਿਲਾ ਲੈ ਗਏ ਅਤੇ ਉਥੇ ਦੇ ਕਮਰੇ ਨੂੰ ਆਈਸੀਈਯੂ ਵਿੱਚ ਬਦਲ ਦਿੱਤਾ।ਉਨ੍ਹਾਂ ਨੇ ਨੀਰਜ ਨੂੰ ਕਰੀਬ 10 ਮਹੀਨੇ ਤੱਕ ਉੱਥੇ ਰੱਖਿਆ ਅਤੇ ਉਨ੍ਹਾਂ ਦੀ ਪੂਰੀ ਦੇਖਭਾਲ ਕੀਤੀ। ਉਨ੍ਹਾਂ ਨੇ ਨੀਰਜ ਦੀ ਸੇਵਾ ਦੇ ਲਈ ਇੱਕ ਨਰਸ ਅਤੇ ਵਾਰਬੁਆਏ ਦਾ ਵੀ ਇੰਤਜ਼ਾਮ ਕੀਤਾ। ਵਿੱਚ-ਵਿੱਚ ਉਹ ਡਾਕਟਰ ਉਨ੍ਹਾਂ ਨੂੰ ਦੇਖਦੇ ਰਹਿੰਦੇ ਸਨ। ਇਸ ਸਭ ਦਾ ਖਰਚ ਉਨ੍ਹਾਂ ਨੇ ਆਪਣੀ ਜੇਬ ਤੋਂ ਦਿੱਤਾ ਅਤੇ ਬਿਨ੍ਹਾਂ ਕਿਸੇ ਨੂੰ ਕੁੱਝ ਕਹੇ। ਫਿਰੋਜ਼ ਨੇ ਨੀਰਜ ਦੇ ਲਈ ਉਹ ਸਭ ਕੁੱਝ ਕੀਤਾ ਜੋ ਆਪਣੇ ਵੀ ਮੁਸ਼ਕਿਲ ਨਾਲ ਕਰਦੇ ਹਨ। ਦੱਸ ਦੇਈਏ ਕਿ ਨੀਰਾਜ ਦੀ ਪਤਨੀ ਦਾ ਦੇਹਾਂਤ ਪਹਿਲਾਂ ਹੀ ਚੁੱਕਿਆ ਸੀ ਅਤੇ ਉਨ੍ਹਾਂ ਦੀ ਕੋਈ ਸੰਤਾਨ ਵੀ ਨਹੀਂ ਸੀ।

The post ਨੀਰਜ ਵੋਰਾ ਦੇ ਦੇਹਾਂਤ ਨਾਲ ਬਾਲੀਵੁੱਡ `ਚ ਸੋਗ,ਸਿਤਾਰਿਆਂ ਨੇ ਦਿੱਤੀ ਸ਼ਰਧਾਂਜਲੀ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਨੀਰਜ ਵੋਰਾ ਦੇ ਦੇਹਾਂਤ ਨਾਲ ਬਾਲੀਵੁੱਡ `ਚ ਸੋਗ,ਸਿਤਾਰਿਆਂ ਨੇ ਦਿੱਤੀ ਸ਼ਰਧਾਂਜਲੀ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×