Get Even More Visitors To Your Blog, Upgrade To A Business Listing >>

ਇਸ ਵਜ੍ਹਾ ਕਰਕੇ ਹਾਦਸੇ ਦਾ ਸ਼ਿਕਾਰ ਹੋਣੋਂ ਬਚੀ ਵਿਸ਼ਵ ਦੀ ਸਭ ਤੋਂ ਸੁਰੱਖਿਅਤ ਟ੍ਰੇਨ…

Bullet train accident : ਟੋਕੀਓ : ਜਾਪਾਨ ਦੀ ਬੁਲੇਟ ਟ੍ਰੇਨ ਨੂੰ ਦੁਨੀਆ ਦੀ ਸਭ ਤੋਂ ਜ਼ਿਆਦਾ ਸੁਰੱਖਿਅਤ ਟ੍ਰੇਨਾਂ ‘ਚ ਗਿਣਿਆ ਜਾਂਦਾ ਹੈ ਪਰ ਤੇ ਇੱਕ ਅਜਿਹੀ ਇਸ ਬੁਲੇਟ ਟ੍ਰੇਨ ਨੂੰ ਲੈ ਕੇ ਇੱਕ ਅਜਿਹੀ ਖ਼ਬਰ ਆਈ ਹੈ ਜੋ ਤੁਹਾਨੂੰ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦੇਵੇਗੀ। ਜਾਪਾਨੀ ਅਧਿਕਾਰੀਆਂ ਮੁਤਾਬਕ,ਬੁਲੇਟ ਟ੍ਰੇਨ ਇੱਕ ਵੱਡੇ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਚੀ |ਦਰਅਸਲ , ਟ੍ਰੇਨ ‘ਚ ਇੱਕ ਦਰਾਰ ਆ ਗਈ ਸੀ | ਜੇਕਰ ਸਮੇ ਤੇ ਇਸਦਾ ਪਤਾ ਨਾ ਚਲਦਾ ਤਾ ਟ੍ਰੇਨ ਪਟਰੀ ਤੋਂ ਉਤਰ ਸਕਦੀ ਸੀ | ਦੱਸਿਆ ਜਾ ਰਿਹਾ ਹੈ ਕਿ ਦੱਖਣ ਜਾਪਾਨ ਦੇ ਇੱਕ ਸਟੇਸ਼ਨ ਜਦੋਂ ਬੁਲੇਟ ਟ੍ਰੇਨ ਰਵਾਨਾ ਹੋਈ ਤਾਂ ਲੋਕਾਂ ਨੂੰ ਕੁਝ ਜਲਣ ਦੀ ਬਦਬੂ ਆਉਣ ਲੱਗੀ।Bullet train accident

Bullet train accident

ਫਿਰ ਅਜੀਬ ਤਰ੍ਹਾਂ ਦੀ ਅਵਾਜ ਸੁਣਾਈ ਦਿੱਤੀ | ਇਸ ਤੋਂ ਬਾਅਦ ਲੋਕਾਂ ਨੇ ਇਸਦੀ ਸ਼ਿਕਾਇਤ ਕੀਤੀ ਤਾਂ ਟ੍ਰੇਨ ਨੂੰ ਨਾਗੋਆ ਸਟੇਸ਼ਨ ‘ਤੇ ਰੋਕਿਆ ਗਿਆ ਅਤੇ ਜਾਂਚ ‘ਚ ਪਤਾ ਚੱਲਿਆ ਕਿ ਟ੍ਰੇਨ ‘ਚ ਦਰਾਰ ਹੈ, ਨਾਲ ਹੀ ਤੇਲ ਵੀ ਵਗ ਰਿਹਾ ਹੈ| ਉਸ ਸਮੇਂ ਟ੍ਰੇਨ ‘ਚ ਇੱਕ ਹਜਾਰ ਤੋਂ ਜ਼ਿਆਦਾ ਯਾਤਰੀ ਸਵਾਰ ਸਨ | ਹਾਲਾਂਕਿ ਇਹ ਟ੍ਰੇਨ ਵੀ ਕਾਫ਼ੀ ਹਾਈ ਸ‍ਪੀਡ ‘ਤੇ ਚੱਲਦੀ ਹੈ ਇਸ ਲਈ ਬਹੁਤ ਵੱਡਾ ਹਾਦਸਾ ਹੋ ਸਕਦਾ ਸੀ|Bullet train accidentਦੱਸ ਦੇਈਏ ਕਿ ਹਿੰਦੀ ਦਿਵਸ ਦੇ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਪ੍ਰੋਜੈਕਟ ਬੁਲੇਟ ਟ੍ਰੇਨ (Bullet Train) ਦਾ ਨੀਂਹ ਪੱਥਰ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੇ ਨਾਲ ਰਖਿਆ ਸੀ । ਇਸ ਟ੍ਰੇਨ ਦੇ 10 ਕੋਚ ਹੋਣਗੇ ਅਤੇ ਹਰ ਕੋਚ ਸੁਵਿਧਾਵਾਂ ਨਾਲ ਪੂਰੀ ਤਰਾਂ ਲੈਸ ਹੋਵੇਗਾ। ਸ਼ੁਰੂਆਤ ਵਿੱਚ ਇੱਕ ਸਮੇਂ ਸਿਰਫ 750 ਯਾਤਰੀ ਸਫਰ ਕਰ ਸਕਣਗੇ, ਪਰ ਬਾਅਦ ਵਿੱਚ ਇਹ ਸਮਰੱਥਾ ਵਧਾ ਕੇ 1250 ਕੀਤੀ ਜਾਵੇਗਾ। ਹੌਲੀ-ਹੌਲੀ ਟ੍ਰੇਨਾਂ ਦੀ ਗਿਣਤੀ 35 ਕੀਤੀ ਜਾਵੇਗੀ ਅਤੇ ਸਾਲ 2053 ਤੱਕ ਇਹ ਗਿਣਤੀ 105 ਤੱਕ ਪਹੁੰਚ ਜਾਵੇਗੀ।ਇਕੌਨਮੀ ਕਲਾਸ ਦੇ ਕੋਚਾਂ ਵਿੱਚ 3+2 ਦੀ ਬੈਠਣ ਦੀ ਸਮਰੱਥਾ ਹੋਵੇਗੀ, ਜਦਕਿ ਐਗਜੇਕਿਊਟਿਵ ਕੋਚਾਂ ਵਿੱਚ ਇਹ 2+2 ਦੀ ਹੋਵੇਗੀ।Bullet train accident

Bullet train accident

1.10 ਲੱਖ ਕਰੋੜ ਰੁਪਏ ਲਾਗਤ ਦੇ ਪੂਰੇ ਪ੍ਰੋਜੈਕਟ ਲਈ 88 ਹਜਾਰ ਕਰੋੜ ਰੁਪਏ ਦਾ ਕਰਜਾ ਜਾਪਾਨ ਦੇਵੇਗਾ। ਇਸ ਕਰਜੇ ਦਾ ਵਿਆਜ 0.1 ਫੀਸਦੀ ਹੋਵੇਗਾ ਜਿਸਨੂੰ ਭਾਰਤ 50 ਸਾਲ ਵਿੱਚ ਚੁਕਾਏਗਾ। ਅਹਿਮਦਾਬਾਦ ਤੋਂ ਮੁੰਬਈ ਵਿਚਕਾਰ ਦੌੜਣ ਵਾਲੀ ਇਹ ਟ੍ਰੇਨ 508 ਕਿਲੋਮੀਟਰ ਦੇ ਪੂਰੇ ਰੂਟ ਵਿੱਚੋਂ 92 ਫੀਸਦੀ ਰੂਟ ਐਲਿਵੇਟਿਡ ਹੋਵੇਗਾ।ਇਹ ਰੂਟ 6 ਫੀਸਦੀ ਜ਼ਮੀਨ ਦੇ ਅੰਦਰ ਹੋਵੇਗਾ ਅਤੇ ਕੇਵਲ 2 ਫੀਸਦੀ ਰੂਟ ਹੀ ਜ਼ਮੀਨ ਉੱਤੇ ਹੋਵੇਗਾ। 508 ਵਿੱਚੋਂ 468 ਕਿਲੋਮੀਟਰ ਜ਼ਮੀਨ ਦੇ ਉੱਤੇ ਅਤੇ 30 ਕਿਲੋਮੀਟਰ ਜ਼ਮੀਨ ਦੇ ਅੰਦਰ ਅਤੇ 10 ਕਿਲੋਮੀਟਰ ਜ਼ਮੀਨ ਉੱਤੇ ਦੌੜੇਗੀ। ਰਿਪੋਰਟ ਦੇ ਮੁਤਾਬਕ ਅਗਲੇ 6 ਤੋਂ 8 ਮਹੀਨੇ ਦਰਮਿਆਨ ਕੰਮ ਸ਼ੁਰੂ ਹੋ ਜਾਵੇਗਾ।Bullet train accidentਮੁੰਬਈ ਤੋਂ ਅਹਿਮਦਾਬਾਦ ਤੱਕ ਦੀ 508 ਕਿਲੋਮੀਟਰ ਦੀ ਦੂਰੀ 2 ਘੰਟੇ 7 ਮਿੰਟ ਵਿੱਚ ਤੈਅ ਕੀਤੀ ਜਾ ਸਕੇਗੀ। ਅਜਿਹਾ ਤੱਦ ਹੀ ਸੰਭਵ ਹੈ ਜਦੋਂ ਟ੍ਰੇਨ ਕੇਵਲ 4 ਸਟੇਸ਼ਨਾਂ ਅਹਿਮਦਾਬਾਦ, ਵਡੋਦਰਾ, ਸੂਰਤ ਅਤੇ ਮੁੰਬਈ ਵਿੱਚ ਰੁਕੇ। ਅਹਿਮਦਾਬਾਦ ਤੋਂ ਮੁੰਬਈ ਦਰਮਿਆਨ 12 ਸਟੇਸ਼ਨ ਹੋਣਗੇ।ਢਾਈ ਘੰਟੇ ਦੇ ਸਫਰ ਵਿੱਚ ਮੁੰਬਈ, ਠਾਣੇ, ਵਿਰਾਰ, ਬੋਈਸਰ, ਬਾਉੜੀ, ਬਿਲਿਮੋਰਾ, ਸੂਰਤ, ਭਰੂਚ, ਵਡੋਦਰਾ, ਆਨੰਦ, ਅਹਿਮਦਾਬਾਦ ਅਤੇ ਸਾਬਰਮਤੀ ਸਟੇਸ਼ਨ ਸ਼ਾਮਿਲ ਹਨ। ਇਹਨਾਂ ‘ਚੋਂ BKC , ਠਾਣੇ, ਵਿਰਾਰ ਅਤੇ ਬੋਈਸਰ ਹੀ ਮਹਾਰਾਸ਼ਟਰ ਵਿੱਚ ਹਨ, ਬਾਕੀ ਸਾਰੇ ਗੁਜਰਾਤ ਵਿੱਚ ਹਨ। ਇਸ ਰੂਟ ਦੇ ਮੁਤਾਬਕ ਠਾਣੇ ਅਤੇ ਵਸਈ ਵਿਚਕਾਰ 7 ਕਿਲੋਮੀਟਰ ਸਮੁੰਦਰ ਦੇ ਹੇਠਾਂ ਦੌੜੇਗੀ।Bullet train accident

Bullet train accident

ਇੱਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਜਪਾਨ ਦਾ ਹਾਈਸਪੀਡ ਰੇਲ ਨੈੱਟਵਰਕ ਬੇਹੱਦ ਲਾਜਵਾਬ ਹੈ।ਇੱਥੇ ਬੁਲੇਟ ਟ੍ਰੇਨ ਸਿਰਫ ਇਕ ਘੰਟੇ ‘ਚ 200 ਤੋਂ 250 ਕਿ.ਮੀ. ਦਾ ਸਫਰ ਤੈਅ ਕਰਦੀ ਹੈ। ਦੂਜੇ ਪਾਸੇ ਟ੍ਰੇਨ ਦੀ ਸਫਾਈ ਵੀ ਸਿਰਫ ਸੱਤ ਮਿੰਟ ‘ਚ ਪੂਰੀ ਕਰ ਲਈ ਜਾਂਦੀ ਹੈ। ਹਰ ਕੋਚ ਦੀ ਸਫਾਈ ਦੌਰਾਨ ਕਰਮਚਾਰੀ ਇਕ-ਇਕ ਕੋਨਾ ਸਾਫ਼ ਕਰਦੇ ਹਨ। ਇਸਤੋਂ ਇਲਾਵਾ ਇੱਥੇ ਜੇਕਰ ਟ੍ਰੇਨ ਲੇਟ ਹੁੰਦੀ ਵੀ ਹੈ, ਤਾਂ ਉਸ ਦੀ ਐਵਰੇਜ ਟਾਇਮ ਸਿਰਫ਼ 36 ਸਕਿੰਟ ਹੈ। ਕੁੱਝ ਇਹੋ ਜਿਹੀ ਹੀ ਉਮੀਦ ਭਾਰਤ ਵਿੱਚ ਚੱਲਣ ਵਾਲੀ ਬੁਲੇਟ ਟ੍ਰੇਨ ਤੋਂ ਵੀ ਲਗਾਈ ਜਾ ਰਹੀ ਹੈ।

The post ਇਸ ਵਜ੍ਹਾ ਕਰਕੇ ਹਾਦਸੇ ਦਾ ਸ਼ਿਕਾਰ ਹੋਣੋਂ ਬਚੀ ਵਿਸ਼ਵ ਦੀ ਸਭ ਤੋਂ ਸੁਰੱਖਿਅਤ ਟ੍ਰੇਨ… appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਇਸ ਵਜ੍ਹਾ ਕਰਕੇ ਹਾਦਸੇ ਦਾ ਸ਼ਿਕਾਰ ਹੋਣੋਂ ਬਚੀ ਵਿਸ਼ਵ ਦੀ ਸਭ ਤੋਂ ਸੁਰੱਖਿਅਤ ਟ੍ਰੇਨ…

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×