Get Even More Visitors To Your Blog, Upgrade To A Business Listing >>

ਦੋਹਰਾ ਸੈਂਕੜਾ ਲਗਾ ਰੋਹਿਤ ਸ਼ਰਮਾ ਨੇ ਆਪਣੇ ਨਾਂਅ ਦਰਜ ਕੀਤੇ ਕਈ ਰਿਕਾਰਡ

Rohit Sharma scored double century, recorded several records in his name     ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਸਭ ਤੋਂ ਜ਼ਿਆਦਾ ਵਧੀਆ ਬੱਲੇਬਾਜ਼ ਸਾਬਤ ਹੋ ਰਹੇ ਰੋਹਿਤ ਸ਼ਰਮਾ ਨੇ ਸ਼੍ਰੀਲੰਕਾ ਦੇ ਖ਼ਿਲਾਫ਼ ਇੱਥੇ ਦੂਜੇ ਵਨਡੇ ਵਿੱਚ ਖੂਬ ਦੌੜਾਂ ਵਰ੍ਹਾਈਆਂ। ਹਾਲਾਂਕਿ ਧਰਮਸ਼ਾਲਾ ਵਿੱਚ ਰੋਹਿਤ 2 ਦੌੜਾਂ ਬਣਾਕੇ ਆਉਟ ਹੋ ਗਏ ਸਨ, ਪਰ ਉਨ੍ਹਾਂ ਨੇ ਮੋਹਾਲੀ ਸਟੇਡੀਅਮ ਵਿੱਚ ਵਨਡੇ ਕਰੀਅਰ ਦਾ ਤੀਜਾ ਦੋਹਰਾ ਸੈਂਕੜਾ ਲਗਾਕੇ ਕਈ ਰਿਕਾਰਡਸ ਬਣਾ ਪਾਏ । ਉਨ੍ਹਾਂ ਨੇ 13 ਚੌਕਿਆਂ ਅਤੇ 12 ਛੱਕਿਆਂ ਦੀ ਬਦੈਲਤ 208 ਦੌੜਾਂ ਦੀ ਅਜੇਤੂ ਪਾਰੀ ਖੇਡੀ ।

Rohit Sharma scored double century, recorded several records in his nameRohit Sharma scored double century, recorded several records in his name

ਰੋਹਿਤ ਨੇ ਆਪਣੇ ਵਨਡੇ ਕਰੀਅਰ ਦਾ ਤੀਜਾ ਦੋਹਰਾ ਸੈਂਕੜਾ ਲਗਾਇਆ ਹੈ ।ਜੇ ਅਸੀਂ ਗੱਲ ਕਰੀਏ ਅੰਤਰਰਾਸ਼ਟਰੀ ਵਨਡੇ ਕ੍ਰਿਕਟ ਵਿੱਚ ਤਿੰਨ ਵਾਰ 200 ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਰੋਹਿਤ ਸ਼ਰਮਾ ਦੁਨੀਆ ਦੇ ਇਕਲੌਤੇ ਬੱਲੇਬਾਜ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੇ 2 ਨਵੰਬਰ 2013 ਨੂੰ ਆਸਟਰੇਲੀਆ ਦੇ ਖਿਲਾਫ 209, ਜਦੋਂਕਿ 13 ਨਵੰਬਰ 2014 ਨੂੰ ਸ਼੍ਰੀਲੰਕਾ ਦੇ ਖਿਲਾਫ 264 ਦੌੜਾਂ ਦੀ ਪਾਰੀ ਖੇਡੀ ਸੀ ।Rohit Sharma scored double century, recorded several records in his nameRohit Sharma scored double century, recorded several records in his name

ਰੋਹਿਤ ਨੇ ਸਚਿਨ ਤੇਂਦੁਲਕਰ ਅਤੇ ਡੇਵਿਡ ਵਾਰਨਰ ਦੇ ਇੱਕ ਰਿਕਾਰਡ ਦੀ ਵੀ ਬਰਾਬਰੀ ਵੀ ਕਰ ਲਈ ਹੈ । ਸਚਿਨ ਅਤੇ ਵਾਰਨਰ ਨੇ 5 ਵਾਰ 150 ਜਾਂ ਇਸ ਤੋਂ ਜ਼ਿਆਦਾ ਦੌੜਾਂ ਦੀਆਂ ਪਾਰੀਆਂ ਖੇਡੀਆਂ ਹਨ । ਉਥੇ ਹੀ ਰੋਹਿਤ ਸ਼ਰਮਾ ਨੇ ਵੀ ਪੰਜਵੀ ਵਾਰ 150 ਤੋਂ ਜ਼ਿਆਦਾ ਸਕੋਰ ਬਣਾ ਲਿਆ ਹੈ । ਜੇਕਰ ਰੋਹਿਤ 150 ਦੌੜਾਂ ਦੀ ਇੱਕ ਹੋਰ ਪਾਰੀ ਖੇਡਦੇ ਹਨ ਤਾਂ ਉਹ ਵਨਡੇ ਵਿੱਚ ਸਭ ਤੋਂ ਜ਼ਿਆਦਾ ਵਾਰ 150 ਜਾਂ ਇਸਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਦੁਨੀਆ ਦੇ ਪਹਿਲੇ ਬੱਲੇਬਾਜ਼ ਬਣ ਜਾਣਗੇ । ਰੋਹਿਤ ਬਤੌਰ ਕਪਤਾਨ ਸਭ ਤੋਂ ਵੱਡੀ ਪਾਰੀ ਖੇਡਣ ਵਾਲੇ ਦੁਨੀਆ ਦੇ ਦੂਜੇ ਖਿਡਾਰੀ ਬਣ ਗਏ ਹਨ । ਉਨ੍ਹਾਂ ਤੋਂ ਪਹਿਲਾਂ ਵਰਿੰਦਰ ਸਹਿਵਾਗ ਨੇ 2011 ਵਿੱਚ ਵੈਸਟਇੰਡੀਜ਼ ਦੇ ਖਿਲਾਫ 219 ਦੌੜਾਂ ਦੀ ਪਾਰੀ ਖੇਡੀ ਸੀ ।Rohit Sharma scored double century, recorded several records in his name

ਰੋਹਿਤ ਸ਼ਰਮਾ ਦਾ ਵਨਡੇ ਵਿੱਚ ਇਹ 16ਵਾਂ ਸੈਂਕੜਾ ਹੈ । ਇਸ ਦੇ ਨਾਲ ਉਨ੍ਹਾਂ ਨੇ ਵਰਿੰਦਰ ਸਹਿਵਾਗ (15 ਸੈਂਕੜੇ) ਨੂੰ ਪਿੱਛੇ ਛੱਡ ਦਿੱਤਾ ਹੈ । ਇਸ ਤਰ੍ਹਾਂ ਨਾਲ ਰੋਹਿਤ ਭਾਰਤ ਵਲੋਂ ਵਨਡੇ ਵਿੱਚ ਸੈਂਕੜਾ ਲਗਾਉਣ ਦੇ ਮਾਮਲੇ ਵਿੱਚ ਚੌਥੇ ਨੰਬਰ ਉੱਤੇ ਪਹੁੰਚ ਗਏ ਹਨ । ਭਾਰਤ ਵੱਲੋਂ ਵਨਡੇ ਵਿੱਚ ਸਬ ਤੋਂ ਜਿਆਦਾ ਸੈਂਕੜੇ ਸਚਿਨ ਤੇਂਦੁਲਕਰ ਦੇ ਨਾਮ ਹਨ । ਉਨ੍ਹਾਂ ਨੇ 49 ਸੈਂਕੜੇ, ਵਿਰਾਟ ਕੋਹਲੀ ਦੇ 32 ਸੈਂਕੜੇ ਲਗਾਏ ਹਨ ਅਤੇ ਤੀਸਰੇ ਸਥਾਨ ਉੱਤੇ 22 ਸੈਂਕੜੇ ਦੇ ਨਾਲ ਸੌਰਵ ਗਾਂਗੁਲੀ ਹਨ । ਰੋਹਿਤ ਸ਼ਰਮਾ ਨੇ ਇਸ ਸਾਲ ਜਿੰਨੀਆਂ ਵੀ ਸੀਰੀਜ਼ ਅਤੇ ਟੂਰਨਾਮੈਂਟ ਖੇਡੇ ਹਨ ਉਨ੍ਹਾਂ ਨੇ ਸੈਂਕੜਾ ਜ਼ਰੂਰ ਜਮਾਇਆ ਹੈ । ਫਿਰ ਭਾਵੇਂ ਚੈਂਪੀਅਨਸ ਟਰਾਫੀ ਵਿੱਚ 123 ਹੋਣ, ਸ਼੍ਰੀਲੰਕਾ ਦੇ ਖਿਲਾਫ ਟੈਸਟ ਸੀਰੀਜ਼ ਵਿੱਚ 124 ਅਤੇ 104 ਹੋਣ, ਆਸਟਰੇਲੀਆ ਦੇ ਖਿਲਾਫ 125 ਹੋਣ, ਨਿਊਜ਼ੀਲੈਂਡ ਦੇ ਖਿਲਾਫ 147 ਹੋਣ ਜਾਂ ਸ਼੍ਰੀਲੰਕਾ ਦੌਰੇ ਵਿੱਚ 108 ਦੌੜਾਂ ਦੌੜਾਂ ਦੀ ਪਾਰੀ ਹੋਵੇ ।Rohit Sharma scored double century, recorded several records in his name

ਰੋਹਿਤ ਨੇ ਸ਼ਿਖਰ ਧਵਨ ਦੇ ਨਾਲ ਪਹਿਲੇ ਵਿਕਟ ਲਈ 115 ਦੌੜਾਂ ਜੋੜਕੇ ਸਚਿਨ ਤੇਂਦੁਲਕਰ ਅਤੇ ਵਰਿੰਦਰ ਸਹਿਵਾਗ ਦੇ ਰਿਕਾਰਡ ਨੂੰ ਤੋੜ ਦਿੱਤਾ ਹੈ । ਇਨ੍ਹਾਂ ਦੋਨਾਂ ਵਿਚਾਲੇ ਇਹ ਇਕੱਠਿਆਂ ਓਪਨਿੰਗ ਕਰਦੇ ਹੋਏ 12ਵੀਂ ਸੈਂਕੜੇ ਵਾਲੀ ਸਾਂਝੇਦਾਰੀ ਹੈ । ਇਸ ਤਰ੍ਹਾਂ ਨਾਲ ਦੋਨਾਂ ਨੇ ਸਚਿਨ ਤੇਂਦੁਲਕਰ-ਵਰਿੰਦਰ ਸਹਿਵਾਗ ਦੇ 12 ਸੈਂਕੜੇ ਵਾਲੀ ਸਾਂਝੇਦਾਰੀ ਦੇ ਰਿਕਾਰਡ ਦਾ ਮੁਕਾਬਲਾ ਕਰ ਲਿਆ ।

The post ਦੋਹਰਾ ਸੈਂਕੜਾ ਲਗਾ ਰੋਹਿਤ ਸ਼ਰਮਾ ਨੇ ਆਪਣੇ ਨਾਂਅ ਦਰਜ ਕੀਤੇ ਕਈ ਰਿਕਾਰਡ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਦੋਹਰਾ ਸੈਂਕੜਾ ਲਗਾ ਰੋਹਿਤ ਸ਼ਰਮਾ ਨੇ ਆਪਣੇ ਨਾਂਅ ਦਰਜ ਕੀਤੇ ਕਈ ਰਿਕਾਰਡ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×