Get Even More Visitors To Your Blog, Upgrade To A Business Listing >>

20ਵੀਂ ਮੰਜ਼ਿਲ ਤੋਂ ਡਿੱਗ ਕੇ ਮਸ਼ਹੂਰ ਮਾਡਲ ਦੀ ਮੌਤ, ਸਰੀਰ ‘ਤੇ ਨਹੀਂ ਸੀ ਇਕ ਵੀ ਕੱਪੜਾ

Famous model’s death, fell naked from 20th floor   18 ਸਾਲ ਦੀ ਇਕ ਡੱਚ ਮਾਡਲ ਇਵਾਨਾ ਸਮਿਤ ਦੀ ਲਾਸ਼ ਉਸ ਦੇ ਅਪਾਰਟਮੈਂਟ ਦੇ ਬਿਲਡਿੰਗ ਫਲੋਰ ‘ਤੇ ਮਿਲੀ। ਦੱਸਿਆ ਜਾ ਰਿਹਾ ਹੈ ਕਿ ਮਾਡਲ ਦੀ ਕੁਆਲਾ ਲੁਮਪੁਰ ‘ਚ ਆਪਣੇ ਘਰ ਦੀ 20ਵੀਂ ਮੰਜ਼ਿਲ ਤੋਂ ਡਿੱਗ ਕੇ ਮੌਤ ਹੋ ਗਈ ਹੈ। ਸੂਤਰਾਂ ਮੁਤਾਬਕ ਮਲੇਸ਼ੀਆ ਦੇ ਮੀਡੀਆ ਤੋਂ ਪ੍ਰਾਪਤ ਜਾਣਕਾਰੀ ‘ਚ ਦੱਸਿਆ ਗਿਆ ਹੈ ਕਿ ਮਾਡਲ 20ਵੀਂ ਮੰਜ਼ਿਲ ਤੋਂ ਡਿੱਗਣ ਤੋਂ ਪਹਿਲਾਂ ਨਸ਼ੇ ‘ਚ ਸੀ।

Famous model’s death, fell naked from 20th floorFamous model's death, fell naked from 20th floor

ਫਿਲਹਾਲ ਪੁਲਸ ਨੂੰ ਮਾਡਲ ਦੀ ਹੱਤਿਆ ਹੋਣ ਦਾ ਕੋਈ ਸਬੂਤ ਨਹੀਂ ਮਿਲਿਆ ਹੈ ਪਰ ਮਾਡਲ ਦੇ ਪਰਿਵਾਰ ਦੁਆਰਾ ਇਸ ਮਾਮਲੇ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ। ਘਟਨਾ ਸਥਾਨ ‘ਤੇ ਪਾਈ ਗਈ ਮ੍ਰਿਤਕ ਦੀ ਲਾਸ਼ ਬਾਰੇ ਕਿਹਾ ਜਾ ਰਿਹਾ ਹੈ ਕਿ ਘਟਨਾ ਸਮੇਂ ਮਾਡਲ ਦੇ ਸਰੀਰ ‘ਤੇ ਇਕ ਵੀ ਕੱਪੜਾ ਨਹੀਂ ਸੀ। ਇਵਾਨਾ ਦੇ ਪਿਤਾ ਮਾਰਸਲ ਸਮਿਤ ਦਾ ਕਹਿਣਾ ਹੈ ਕਿ ਮੌਤ ਤੋਂ ਕੁਝ ਘੰਟੇ ਪਹਿਲਾਂ ਹੀ ਇਵਾਨਾ ਨੇ ਆਪਣੇ ਪ੍ਰੇਮੀ ਨੂੰ ਇਕ ਮੈਸੇਜ ਤੇ ਸੈਲਫੀ ਭੇਜੀ ਸੀ। ਇਵਾਨਾ ਦੇ ਪਰਿਵਾਰ ਦੁਆਰਾ ਫਲੋਰ ਤੋਂ ਡਿੱਗਣ ਦੀ ਗੱਲ ‘ਤੇ ਸ਼ੱਕ ਜ਼ਾਹਰ ਕਰਦੇ ਹੋਏ ਇਸ ਮਾਮਲੇ ਦੀ ਜਾਂਚ ਦੀ ਮੰਗ ਕਰ ਰਹੇ ਹਨ।Famous model's death, fell naked from 20th floor

ਬਾਲੀਵੁੱਡ ਐਕਟਰ ਨੇ ਵੀ ਕੀਤੀ ਖੁਦਕਸ਼ੀ

ਤੇਲਗੂ ਫਿਲਮਾਂ ਦੇ ਮਸ਼ਹੂਰ ਕਾਮੇਡੀਅਨ ਤੇ ਅਭਿਨੇਤਾ ਵਿਜੇ ਸਾਈਂ ਨੇ ਹੈਦਰਾਬਾਦ ਸਥਿਤ ਆਪਣੇ ਘਰ ‘ਚ ਖੁਦਕੁਸ਼ੀ ਕਰ ਲਈ ਹੈ। 38 ਸਾਲ ਦੇ ਅਭਿਨੇਤਾ ਦੀ ਲਾਸ਼ ਉਸਦੇ ਯੁਸੂਫੁਗੂਡਾ ਸਥਿਤ ਅਪਾਰਟਮੈਂਟ ਦੇ ਬੈੱਡਰੂਮ ‘ਚ ਲਟਕਦੀ ਹੋਈ ਮਿਲੀ ਹੈ। ਸੂਤਰਾਂ ਮੁਤਾਬਕ ਵਿਜੇ ਨਿੱਜੀ ਅਤੇ ਆਰਥਿਕ ਪਰੇਸ਼ਾਨੀਆਂ ਦੇ ਕਾਰਨ ਬੇਹੱਦ ਤਣਾਅ ‘ਚ ਸਨ। ਉਹ ਪਿਛਲੇ 2 ਸਾਲ ਤੋਂ ਆਪਣੀ ਪਤਨੀ ਤੋਂ ਵੱਖ ਰਹਿ ਰਹੇ ਸਨ। ਇਸ ਤੋਂ ਇਲਾਵਾ ਉਨ੍ਹਾਂ ਨੂੰ ਕੋਈ ਹਿੱਟ ਫਿਲਮ ਵੀ ਨਹੀਂ ਮਿਲ ਰਹੀ ਸੀ।Famous model's death, fell naked from 20th floor

ਪੁਲਸ ਹੁਣ ਇਸ ਗੱਲ ਦੀ ਜਾਂਚ ਕਰ ਰਹੀ ਹੈ ਕੀ ਆਖਿਰ ਕਾਮੇਡੀਅਨ ਨੇ ਅਜਿਹਾ ਕਦਮ ਕਿਉਂ ਚੁੱਕਿਆ। ਜਾਣਕਾਰੀ ਮੁਤਾਬਕ ਕਰੀਅਰ ਦਾ ਤੇਜੀ ਨਾਲ ਡਿਗਦਾ ਗਰਾਫ ਹੀ ਵਿਜੇ ਦੀ ਖੁਦਖੁਸ਼ੀ ਲਈ ਮਜ਼ਬੂਰ ਕਰਨ ਦੀ ਵਜ੍ਹਾ ਬਣਿਆ ਹੈ। ਜਾਂਚ ਕਰ ਰਹੇ ਪੁਲਸ ਅਧਿਕਾਰੀ ਨੇ ਕਿਹਾ, ”ਅਸੀਂ ਸਭ ਪਹਿਲੂਆਂ ‘ਤੇ ਜਾਂਚ ਕਰ ਰਹੇ ਹਾਂ। ਉਨ੍ਹਾਂ (ਵਿਜੇ) ਖਿਲਾਫ 498ਏ ਧਾਰਾ ‘ਚ ਕੇਸ ਪਹਿਲਾਂ ਤੋਂ ਦਰਜ ਹੈ, ਇਸ ਲਈ ਅਸੀਂ ਇਸ ਸਮੇਂ ਖੁਦਕੁਸ਼ੀ ਦੀ ਸਪਸ਼ਟ ਵਜ੍ਹਾ ਨਹੀਂ ਦੱਸ ਸਕਦੇ ਹਾਂ”। ਦੱਸਣਯੋਗ ਹੈ ਕਿ ਵਿਜੇ ਨੇ ਤੇਲਗੂ ਫਿਲਮ ਇੰਡਸਟਰੀ ‘ਚ 2001 ‘ਚ ਐਂਟਰੀ ਕੀਤੀ ਸੀ।Famous model's death, fell naked from 20th floor

ਵਿਜੇ ਨੇ ‘ਬੋਮਾਰਿਲੂ’, ‘ਅਮਾਇਲੂ ਅਮਾਇਲੂ’ ਵਰਗੀਆਂ ਹਿੱਟ ਫਿਲਮਾਂ ‘ਚ ਕੰਮ ਕਰ ਚੁੱਕੇ ਹਨ। ਵਿਜੇ ਦੇ ਦਿਹਾਂਤ ਦੀ ਖਬਰ ਸੁਣਦੇ ਹੀ ਇੰਡਸਟਰੀ ਸਦਮੇ ‘ਚ ਹੈ। ਕਈ ਸੈਲੀਬ੍ਰਿਟੀਜ਼ ਨੇ ਵਿਜੇ ਦੇ ਪਰਿਵਾਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਘਟਨਾ ਦੇ ਕੁੱਝ ਘੰਟੀਆਂ ਬਾਅਦ ਪੁਲਿਸ ਨੇ ਉਨ੍ਹਾਂ ਦੀ ਪਤਨੀ ਅਤੇ ਦੋ ਹੋਰ ਸ਼ਰੀਨਿਵਾਸ ਅਤੇ ਸ਼ਸ਼ਿਧਰ ਦੇ ਖਿਲਾਫ ਆਤਮਹੱਤਿਆ ਲਈ ਉਕਸਾਣ ਦਾ ਮਾਮਲਾ ਦਰਜ ਕੀਤਾ ਹੈ । ਪੁਲਿਸ ਨੇ ਦੱਸਿਆ ਕਿ ਵਿਜੇ ਸਾਈਂ ( 35 ) ਨੇ ਇੱਥੇ ਯੂਸੁਫਗੁਡਾ ਇਲਾਕੇ ਸਥਿਤ ਆਪਣੇ ਅਪਾਰਟਮੇਂਟ ਵਿੱਚ ਪੰਖੇ ਨਾਲ ਫ਼ਾਂਸੀ ਲਗਾਕੇ ਜਾਨ ਦਿੱਤੀ ਹੈ। ਪੁਲਿਸ ਨੇਵਿਜੇ ਸਾਈਂ ਦੇ ਮੋਬਾਇਲ ਫੋਨ ਵਿੱਚੋਂ ਇੱਕ ਵੀਡੀਓ ਕਲਿੱਪ ਬਰਾਮਦ ਕੀਤੀ ਹੈ। ਇਹ ਆਤਮਹੱਤਿਆ ਤੋਂ ਪਹਿਲਾਂ ਦੀ ਰਿਕਾਰਡਿੰਗ ਹੈ।

The post 20ਵੀਂ ਮੰਜ਼ਿਲ ਤੋਂ ਡਿੱਗ ਕੇ ਮਸ਼ਹੂਰ ਮਾਡਲ ਦੀ ਮੌਤ, ਸਰੀਰ ‘ਤੇ ਨਹੀਂ ਸੀ ਇਕ ਵੀ ਕੱਪੜਾ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

20ਵੀਂ ਮੰਜ਼ਿਲ ਤੋਂ ਡਿੱਗ ਕੇ ਮਸ਼ਹੂਰ ਮਾਡਲ ਦੀ ਮੌਤ, ਸਰੀਰ ‘ਤੇ ਨਹੀਂ ਸੀ ਇਕ ਵੀ ਕੱਪੜਾ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×